More Punjabi Kahaniya  Posts
V I P ਵੀਰ


“V I P ਵੀਰ “
ਰਾਜੀ ਅੱਜ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੋਵੇ ਵੀ ਕਿੳ ਲਗਭਗ ਦੋ ਸਾਲ ਦੀ ਉਡੀਕ ਕਰਨ ਤੋਂ ਬਾਅਦ ਤਾਂ ਏਹ ਦਿਨ ਆਇਆ ਸੀ ।ਉਹਨਾਂ ਦੀ ਨਵੀਂ ਕੋਠੀ ਦਾ ਮਹੂਰਤ ਹੋ ਰਿਹਾ ਸੀ । ਪੁਰਾਣੇ ਘਰ ਤੋਂ ਅੱਜ ਨਵੀਂ ਕੋਠੀ ਵਿੱਚ ਵਸੇਬਾ ਕਰਨ ਜਾ ਰਹੇ ਰਾਜੀ ਉਸਦਾ ਘਰਵਾਲ਼ਾ ਜੈਮਲ ਤੇ ਇਕਲੌਤਾ ਪੁੱਤ ਗੁਰਪ੍ਰੀਤ ਸਾਰੇ ਬਹਤ ਚਾਈਂ ਚਾਈਂ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ ।ਸਾਰੇ ਰਿਸ਼ਤੇਦਾਰਾਂ ਤੇ ਆਂਢ ਗੁਆਂਢ ਨੂੰ ਸਵੇਰ ਦੇ ਚਾਹ ਪਾਣੀ ਤੋਂ ਲੈ ਕੇ ਰਾਤ ਦੀ ਰੋਟੀ ਦਾ ਸੱਦਾ ਘੱਲਿਆ ਜਾ ਚੁੱਕਾ ਸੀ ।ਤੇ ਹੁਣ ਰਾਜੀ ਨੂੰ ਉਡੀਕ ਸੀ ਸਭ ਦੇ ਆੳਣ ਦੀ ਤਾਂ ਜੋ ਸਭ ਉਸਦੀ ਆਲੀਸ਼ਾਨ ਕੋਠੀ ਨੂੰ ਵੇਖ ਕੇ ਵਾਹ ਵਾਹ ਕਰਨ ਕਿੳ ਕਿ ਰਾਜੀ ਦਾ ਮੰਨਣਾ ਸੀ ਅਜਿਹੀ ਕੋਠੀ ਉਸਦੇ ਕਿਸੇ ਵੀ ਸ਼ਰੀਕੇ ਭਾਈਚਾਰੇ ਨੇ ਨਹੀਂ ਸੀ ਬਣਾਈ ।ਰਾਜੀ ਦਾ ਸੁਭਾਅ ਵਿਖਾਵੇ ਵਾਲਾ ਹੋਣ ਕਰਨੇ ਸਹੀ ਗਲਤ ਦੀ ਉਸਨੂੰ ਘੱਟ ਹੀ ਪਹਿਚਾਣ ਸੀ । ਬੰਦੇ ਠਾਠ ਬਾਠ ਵੇਖ ਕੇ ਉਹ ਰਿਸ਼ਤਾ ਜੋੜਦੀ ਤੇ ਜਿੱਥੇ ਉਸਨੂੰ ਲੱਗਦਾ ਕਿ ਦੇਰ ਸਵੇਰ ਕਿਸੇ ਹਾਲਾਤਾਂ ਦੇ ਮਾੜੇ ਰਿਸ਼ਤੇਦਾਰ ਨੂੰ ਉਸਨੂੰ ਵਗਾਰ ਪਾ ਸਕਦੇ ਹਨ । ਤਾਂ ਉਹ ਆਪਣੇ ਪੈਰ ਪਿਛਾਂਹ ਖਿੱਚਣ ਵਿੱਚ ਦੇਰ ਨਾ ਲਾੳਦੀ ।ਉਸਦੇ ਏਸ ਸੁਭਾਅ ਤੋਂ ਉਸਦਾ ਪਤੀ ਤੇ ਪੁੱਤਰ ਦੌਵੇ ਜਾਣੂ ਸਨ । ਪਰ ਉਸਨੂੰ ਸਮਝੌਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ ਕਿੳ ਕਿ ਉਸਨੇ ਆਪਣੇ ਘਰ ਨੂੰ ਬੜੀ ਚੰਗੀ ਤਰਾ ਸਾਂਭਿਆ ਹੋਇਆ ਸੀ ਏਸੇ ਕਰਕੇ ਉਹਨਾਂ ਕਦੇ ਬਹੁਤ ਧਿਆਨ ਹੀ ਨਹੀਂ ਦਿੱਤਾ ਕਿ ਉਸਨੂੰ ਸਹੀ ਗਲਤ ਦੱਸਿਆ ਜਾਵੇ ।”ਮੰਮੀ ਮੰਮੀ ਮਾਮਾ ਆ ਗਿਆ ਮਾਮਾ ਆਖਦਾ ਹੋਇਆਂ ਗੋਪੀ ਰਸੋਈ ਵਿੱਚ ਖਾਣ ਪੀਣ ਦੇ ਨਿੱਕ ਸੁੱਕ ਨੂੰ ਸਾਂਭਣ ਵਿੱਚ ਲੱਗੀ ਹੋਈ ਰਾਜੀ ਤੇ ਉਹਨਾਂ ਘਰ ਵਿੱਚ ਕਾਫ਼ੀ ਦੇਰ ਤੋਂ ਕੰਮ ਕਰਨ ਵਾਲੀ ਸੱਤੋ ਨੂੰ ਆ ਦੱਸਦਾ ਏ “ਵਾਗਰੂ ਵਾਗਰੂ ਆ ਗਿਆ ਮੇਰਾ ਲਾਡਲਾ ਵੀਰ ਕਨੈਡੇ ਵਾਲਾ ਚੱਲ ਨੀ ਸੱਤੋ ਤੇਲ ਵਾਲੀ ਬੋਤਲ ਤੇ ਲੱਡੂਆ ਵਾਲਾ ਡੱਬਾ ਫੜ ਤੇ ਬਾਹਰ ਆ-ਜਾ ਆਖਦੀ ਹੋਈ ਉਹ ਆਪਣੀ ਚੁੰਨੀ ਸੰਵਾਰਦੀ ਹੋਈ ਆਪਣੇ ਘਰਵਾਲ਼ੇ ਨੂੰ ਵੀ ਨਾਲ ਆੳਣ ਦਾ ਇਸ਼ਾਰਾ ਕਰਦੀ ਏ ।”ਚੱਲ ਚੱਲ ਤੇਰੇ ਮਗਰ ਆ ਗਿਆ ਮੈ ਵੀ ਉਸਦਾ ਪਤੀ ਜਾਂਦਾ ਹੋਇਆਂ ਕੰਧ ਤੇ ਲੱਗੇ ਸ਼ੀਸ਼ੇ ਵਿੱਚ ਵੇਖ ਆਪਣੀ ਦਾੜੀ ਸੰਵਾਰਦਾ ਏ ,ਤੇ ਬਾਹਰਲੇ ਗੇਟ ਤੇ ਖੜ ਜਦ ਰਾਜੀ ਦੀ ਨਜ਼ਰ ਮੋਟਰ ਸਾਈਕਲ ਸਵਾਰ ਆਪਣੇ ਵੱਡੇ ਭਰਾ ਤਾਰੇ ਤੇ ਪੈਂਦੀ ਏ ਤਾਂ ਉਹ ਤੇਲ ਵਾਲੀ ਬੋਤਲ ਤੇ ਮਠਿਆਈ ਵਾਲਾ ਡੱਬਾ ਉਹ ਸੱਤੋ ਨੂੰ ਖੋਲ੍ਹਣ ਤੋਂ ਰੋਕ “ਜਾ ਅੰਦਰ ਲੈ ਜਾ ਸਾਰਾ ਕੁਝ “ਏਹ ਤਾਂ ਵੀਰ ਤਾਰਾ ਆ ਜਿਹਦਾ ਹਰ ਰੋਜ ਦਾ ਆੳਣ ਜਾਣ ਆ “ਵਧਾਈਆਂ ਭੈਣਾਂ ਆਖ ਤਾਰਾ ਮੋਟਰ ਸਾਈਕਲ ਅੰਦਰ ਖੜਾ ਕਰਦਾ ਹੋਇਆ ਰਾਜ਼ੀ ਨੂੰ ਮਿਲ ਕੇ ਆਪਣੇ ਭਾਈਆਂ ਨੂੰ ਤੇ ਗੋਪੀ ਨੂੰ ਗੱਲਵੱਕੜੀ ਵਿੱਚ ਲੈ ਨਵੇਂ ਘਰ ਦੀ ਵਧਾਈ ਦੇਦਾ ਏ ।”ਬਾਕੀ ਪਰਿਵਾਰ ਕਿੱਥੇ ਆ ਵੀਰ “ਉਹ ਭੈਣਾਂ ਤੈਨੂੰ ਤਾਂ ਪਤਾ ਆ ਨਿੱਕਾ ਤਾ ਵਲੈਤੋ ਆਇਆ ਉਹ ਤਾਂ ਸਾਰਾ ਪਰਿਵਾਰ ਤਿਆਰ ਹੋਣ ਲਈ ਬਹੁਤ ਜ਼ੋਰ ਲਾਉਂਦੇ ਨੇ ਤੇ ਉਹਨਾਂ ਦੇ ਵੇਖਾਂ ਵੇਖੀ ਤੇਰੀ ਭਾਬੀ ਵੀ ਪਤਾ ਨਹੀਂ ਕਿੰਨੀ ਵਾਰੀ ਸਿਰ ਖੋਲਦੀ ਤੇ ਕਿੰਨੀ ਵਾਰੀ ਵਾਹੁੰਦੀ ਆ “ਗੱਲ ਕੀ ਭੈਣਾਂ ਸਾਰਾ ਟੱਬਰ ਸ਼ੀਸ਼ੇ ਅੱਗੇ ਹੀ ਬੈਠਾ ਆ ਹਾਲੇ “ਤਾਂ ਹੀ ਮੈਂ ਪਹਿਲਾ ਆ ਗਿਆ ਕਿ ਤੇਰਾ ਹੱਥ ਵਟਾਉਣ ਕਿ ਸੌ ਕੰਮ ਹੁੰਦੇ ਆ “ਉਹਨਾਂ ਦੇ ਨਾਲ ਜੇ ਮੈਂ ਵੀ ਪਰੋਣਾ ਬਣ ਕੇ ਆਉਂਦਾ ਤਾਂ ਫੇਰ ਤਾਂ ਸਰ ਗਿਆ ਬੱਸ “ਚਲੋ ਕਰੀਏ ਤਿਆਰੀ ਚਾਹ ਪਾਣੀ ਦੀ ਦੱਸ ਫੇਰ ਮੇਰੀ ਕਿੱਥੇ ਡਿਊਟੀ ਆ ਤਾਰਾ ਆਪਣੇ ਭਾਈਏ ਨੂੰ ਆਖਦਾ “ਉਹ ਪਹਿਲਾ ਚਾਹ ਪਾਣੀ ਤਾਂ ਪੀ ਲੈ ਕਰਦੇ ਆ ਤਿਆਰੀ ਫੇਰ “ਲਿਆਉ ਬਈ ਮੂੰਹ ਮਿੱਠਾ ਕਰਾੳ ਤਾਰੇ ਦਾ ਲਿਆੳ ਚਾਹ ਪਾਣੀ ਰਾਜੀ ਦਾ ਪਤੀ ਆਖਦਾ “ਚੰਗਾ ਆਖ ਰਾਜੀ ਸੱਤੋ ਨੂੰ ਚਾਹ ਧਰਨ ਲਈ ਕਹਿੰਦੀ ਏ “ਤੇ...

ਸੱਤੋ ਰਸੋਈ ਵਿੱਚ ਪਈਆਂ ਹੋਈਆਂ ਮਠਿਆਈ ਵਾਲੇ ਡੱਬੇ ਖੋਲ ਜਦ ਪਲੇਟਾਂ ਵਿੱਚ ਪਾਉਣ ਲੱਗਦੀ ਏ ਤਾਂ “ਸੱਤੋ ਕੀ ਕਰਦੀ ਪਈ ਏ ਆਹ ਮਠਿਆਈ ਤਾਂ ਉਚੇਚੇ ਤੌਰ ਤੇ ਮੈਂ ਕਨੈਡਾ ਵਾਲੇ ਵੀਰ ਲਈ ਮੰਗਾਈ ਆ ,ਜਦੋਂ ਉਹ ਆਉਣਗੇ ਤਾ ਆਹ ਸਾਰਾ ਸਮਾਨ ਉਹਨਾਂ ਲਈ ਖੋਲਣਾ ਤੇ ਆਹ ਭਾਂਡੇ ਵੀ ਉਦੋਂ ਹੀ ਵਰਤਣੇ ਆ “ਚੱਲ ਰੱਖ ਸਾਰਾ ਕੁਝ ਸਾਂਭ ਕੇ ਆਖ ਰਾਜੀ ਆਪ ਸਾਰਾ ਸਮਾਨ ਸੰਭਾਲ਼ ਦੇਦੀ ਏ ਤੇ ਗਲਾਸ ਵਿੱਚ ਚਾਹ ਪੁਣ ਕੇ ਭੁਜੀਏ ਬਦਾਨੇ ਦੀ ਕੌਲੀ ਭਰ ਤਾਰੇ ਵੱਲ ਹੋ ਤੁਰਦੀ ਏ ,ਏਹ ਸਭ ਵੇਖ ਕੋਲ ਖੜੀ ਸੱਤੋ ਮਨ ਹੀ ਮਨ ਸ਼ਾਇਦ ਸੋਚ ਰਹੀ ਏਹ ਕਿ “ਏਦਾਂ ਕਿਉਂ ਕੀ ਤਾਰਾ ਭਰਾ ਨਹੀਂ ਏ “ਜਾ ਭਰਾ ਤਾਂ ਹੈ ਪਰ ਪੈਸੇ ਵਾਲਾ ਨਹੀਂ ,ਵਲੈਤ ਵਾਲਾ ਨਹੀਂ ਆ ,ਪਰ ਕੀ ਹੋਇਆ ਜੇ ਆਮਦਨੀ ਵੱਲੋਂ ਘੱਟ ਪਰ ਦਿਲ ਦਾ ਰਾਜਾ ਆ ,ਹਰ ਦੁੱਖ ਦੁੱਖ ਵਿੱਚ ਅਸੀਂ ਤਾਂ ਵੀਰ ਤਾਰੇ ਨੂੰ ਇੱਥੇ ਆਉਂਦੇ ਵੇਖਿਆ ਆ ,ਅੱਧੀ ਵਾਜ ਤੇ ਭੱਜਾਂ ਆਉਂਦਾ “ਆਹ ਵਲੈਤ ਵਾਲੇ ਤਾਂ ਕਿਤੇ ਸਾਲਾ ਬੱਧੀ ਗੇੜਾ ਮਾਰਦੇ ਜਾ ਕਦੇ ਮਹੀਨੇ ਮੱਸਿਆ ਫ਼ੋਨ ਕਰਦੇ ਆ ,ਪਰ ਚਲੋ ਸਾਨੂੰ ਕੀ ਹੁਣ ਤਾਂ ਜ਼ਮਾਨਾ ਹੀ ਐਸਾ ਆ ਗਿਆ ਜਿੱਧਰ ਚਾਰ ਛਿੱਲੜ ਦਿਸਦੇ ਬੰਦਾ ਉਧਰ ਹੀ ਭੱਜਦਾ ,ਮੋਹ ਪਿਆਰ ਦੀਆਂ ਤੰਦਾਂ ਨੂੰ ਕੋਈ ਕੁਝ ਨਹੀਂ ਜਾਣਦਾ ,ਏਹ ਸਭ ਸੋਚਦੀ ਸੱਤੋ ਆਪਣੇ ਧਿਆਨੇ ਕੰਮ ਕਰਨ ਲੱਗ ਜਾਂਦੀ ਏ .ਏਨੇ ਗੱਡੀ ਦਾ ਹਾਰਨ ਵੱਜਦਾ ਜਿਸਨੂੰ ਸੁਣ ਰਾਜੀ ਉੱਚੀ ਦੇਣੀ ਹਾਕ ਮਾਰਦੀ “ਕੁੜੇ ਰਾਜੀ ਲਿਆ ਤੇਲ ਲੈ ਕੇ ਆ ਮੇਰਾ ਵੀਰ ਆ ਗਿਆ ,ਨਾਨਕਾ ਮੇਲ ਆ ਗਿਆ ਮੂੰਹ ਮਿੱਠੇ ਲਈ ਮਠਿਆਈ ਲਿਆ ਆਖ ਰਾਜੀ ਗੇਟ ਅੱਗੇ ਖਲੋ ਜਾਂਦੀ ਏ ਗੋਪੀ ਦੇ ਭਾਪੇ ਗੋਪੀ ਆਂਜੋ ਸਾਰੇ ਵੇ ਸਾਰੇ ਮਾਮੇ ਨੂੰ ਲੰਘਾਉ ਅੰਦਰ ਨਾਲ਼ੇ ਗੱਡੀ ਬਾਹਰ ਹੀ ਲੱਗੀ ਰਹਿਣ ਦਿੳ
ਥੌੜਾ ਚਿਰ ਸਾਰੇ ਪਿੰਡ ਨੂੰ ਪਤਾ ਲੱਗੇ ਭਈ ਰਾਜੀ ਦਾ “VIP ਵੀਰ “ਆ ਗਿਆ ਵਲੈਤੋ ਏਹ ਸੁਣ ਸਾਰੇ ਹੱਸਣ ਲੱਗ ਪੈਂਦੇ ਹਨ ।ਵਲੈਤ ਵਾਲੇ ਬਿਨਾ ਕੋਈ ਸ਼ਗਨ ਦਿੱਤੇ ਸੱਤੋ ਨੂੰ Thank you so much ਆਖ ਅੰਦਰ ਲੰਘ ਜਾਂਦੇ ਹਨ ।ਕੋਲ ਖੜਿਆ ਤਾਰਾ ਪੰਜਾਹ ਦਾ ਨੋਟ ਕੱਢ ਸੱਤੋ ਨੂੰ ਦੇਦਾ ਤੇ ਸਿਰ ਤੇ ਪਿਆਰ ਦੇ ਖੁਸ਼ ਰਹਿ ਭੈਣਾਂ ਆਖ ਆਪਣੇ ਨਿੱਕੇ ਵੀਰ ਦਾ ਬੈਗ ਚੁੱਕ ਅੰਦਰ ਚਲਾ ਜਾਂਦਾ ਏ ।ਸੱਤੋ ਕੋਲ ਖੜੇ ਗੋਪੀ ਨੂੰ VIP ਦਾ ਮਤਲਬ ਪੁੱਛਦੀ ਏ ਤਾਂ ਗੋਪੀ ਦੱਸਦਾ ਮਤਲਬ “ਬਹੁਤ ਹੀ ਖਾਸ ਬਹੁਤ ਹੀ ਜ਼ਰੂਰੀ ਯਾਨੀ ਜਿਹਦੇ ਬਿਨਾ ਸਰਦਾ ਹੀ ਨਾ ਹੋਵੇ “ਆਖ ਗੋਪੀ ਚਲਾ ਜਾਂਦਾ ।ਏਹ ਸੁਣ ਸੱਤੋ ਏਸ ਗੱਲ ਨੂੰ ਸਮਝਣ ਲਈ ਦਿਮਾਗ਼ ਤੇ ਜੌਰ ਪਾਉਂਦੀ ਏ ,ਇੱਕ ਪਾਸੇ ਵੀਰ ਤਾਰਾ ਜੋ ਕਿ ਆਪਣਾ ਘਰ ਸਮਝ ਸਾਰੇ ਕੰਮ ਆਪ ਕਰ ਰਿਹਾ ,ਉਹ ਖਾਸ ਹੋਇਆ ਜਾ ਵਲੈਤ ਦੀ ਚਕਾਚੌਂਧ ਨਾਲ ਲੈ ਕੇ ਆ ਆਇਆ ਵੀਰ ਜਿਸਨੇ ਕਿ ਆਉਣ ਸਾਰ ਦੱਸ ਦਿੱਤਾ ਕਿ ਉਹ ਦੋ ਘੰਟੇ ਤੋਂ ਜ਼ਿਆਦਾ ਨਹੀਂ ਰੁੱਕ ਸਕੇਗਾ ।ਕਿਉਂਕਿ ਉਸਨੇ ਕਿਸੇ ਹੋਰ ਪ੍ਰੋਗਰਾਮ ਤੇ ਵੀ ਜਾਣਾ ਏ ।ਤੇ ਜੋ ਬਿਨਾ ਭੈਣ ਰਾਜੀ ਦੀ ਕੋਠੀ ਵੇਖੇ ਆਪਣੇ ਫ਼ੋਨ ਵਿੱਚ ਮਸਤ ਏ ।ਲੋਕਾਂ ਦਾ ਆੳਣਾ ਲੱਗ ਪਏ ਹਨ ਰਾਜੀ ਬਾਹਰੋਂ ਆਏ ਭਰਾ ਨੂੰ ਤਾਂ ਬੜੇ ਚਾਅ ਨਾਲ ਆਪ ਸਾਰਿਆਂ ਨੂੰ ਮਿਲਾ ਰਹੀ ਏ ਤੇ ਦੂਜੇ ਪਾਸੇ ਤਾਰਾ ਸਗੋਂ ਆਪ ਸਾਰੇ ਪਰੋਣਿਆ ਦਾ ਸੁਆਗਤ ਕਰ ਰਿਹਾ ਏ।ਏਨੇ ਨੂੰ ਰਾਜੀ ਸੱਤੋ ਨੂੰ ਚਾਹ ਲਈ ਆਖਦੀ ਤੇ ਨਾਲ਼ੇ ਸਾਰੀ ਉਹ ਮਠਿਆਈ ਤੇ ਭਾਂਡੇ ਕੱਢ ਤਿਆਰੀ ਕਰਦੀ ਜਿਹਨੂੰ ਕਿ ਉਸਨੇ ਤਾਰੇ ਨੂੰ ਦੇਣ ਤੋਂ ਵਰਜ ਦਿੱਤਾ ਸੀ ,ਪਰ ਹੁਣ ਉਹ ਸਾਰਾ ਸਮਾਨ ਆਪ ਪਾ ਰਹੀ ਸੀ ।
ਵੀਰ ਤਾਂ ਦੌਵੇ ਰਾਜੀ ਦੇ ਸਨ ਪਰ ਅਜਿਹਾ ਕਿੳ?
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)