More Punjabi Kahaniya  Posts
ਫ਼ਕੀਰ ਸ਼ਾਹ ਦਉਲਾ ਜੀ – ਜਾਣੋ ਇਤਿਹਾਸ


ਗੁਜਰਾਤ ਵਿਚ ਇਕ ਪ੍ਰਸਿੱਧ ਫ਼ਕੀਰ ਸ਼ਾਹ ਦਉਲਾ ਦਾ ਟਿਕਾਣਾ ਸੀ । ਸ਼ਾਹ ਦਉਲਾ ਦਾ ਅਰਥ ਹੀ ਸੰਤਤਾਈ ਦਾ ਤੱਤ ਹੈ । ਜਿੱਥੇ ਉਹ ਖ਼ੁਦਾ ਰਸੀਦਾ ਫ਼ਕੀਰ ਸੀ ਉੱਥੇ ਪਰਉਪਕਾਰ ਲਈ ਵੀ ਉਮਾਹ ਉਠਦਾ ਰਹਿੰਦਾ ਸੀ । ਭਿੰਬਰ ਦਰਿਆ ਦਾ ਬੰਨ੍ਹ ਉਸ ਹੀ ਬੱਧਾ ਸੀ । ਭਿੰਬਰ ਦਰਿਆ ਦਾ ਵੇਗ ਸਦਾ ਹੀ ਸ਼ਹਿਰ ਨੂੰ ਰੋੜ੍ਹ ਕੇ ਲੈ ਜਾਂਦਾ ਸੀ । ਉਸ ਨੇ ਖ਼ਰਚੇ ਦਾ ਪ੍ਰਬੰਧ ਕਰਕੇ ਬੰਨ੍ਹ ਮਾਰਿਆ ਤੇ ਪਾਣੀ ਨੂੰ ਸ਼ਹਿਰ ਵਿਚ ਆਉਣ ਤੋਂ ਰੋਕਿਆ । ਭਿੰਬਰ ਉੱਤੇ ਪੁਲ ਵੀ ਉਸ ਨੇ ਹੀ ਬਣਾਇਆ । ਇਸ ਤੋਂ ਪਹਿਲਾਂ ਇਸ ਦੇ ਸਿਆਲਕੋਟ ਲਾਗੇ ਵੀ ਇਕ ਨਦੀ ਡੇਕ ਉੱਤੇ ਬੰਨ੍ਹ ਮਾਰਿਆ ਸੀ ਤੇ ਅਮੀਨਾਬਾਦ ਉੱਤੇ ਵੀ ਪੁਲ ਉਸ ਨੇ ਹੀ ਬਣਾਇਆ ਸੀ । ਲੋਕੀਂ ਇਹ ਆਖਦੇ ਸਨ ਕਿ ਹਾਤਮਤਾਈ ਨਾਲੋਂ ਵੱਧ ਉਹ ਦਾਨੀ ਸੀ ਤੇ ਬਾਦਸ਼ਾਹਾਂ ਨਾਲੋਂ ਵੱਧ ਭਲਾਈ ਦੇ ਕੰਮ ਕਰਦਾ ਸੀ । ਗੁਰੂ ਹਰਿਗੋਬਿੰਦ ਜੀ ਜਦ ਕਸ਼ਮੀਰ ਮਾਈ ਭਾਗ ਭਰੀ ਦੀ ਆਸ ਪੂਰਨ ਲਈ ਗਏ ਤਾਂ ਉਧਰੋਂ ਉਨ੍ਹਾਂ ਦਾ ਗੁਜ਼ਰ ਹੋਇਆ । ਗੁਰੂ ਜੀ ਦਾ ਆਉਣਾ ਸੁਣ ਕੇ ਸ਼ਾਹ ਦਉਲਾ ਨੇ ਰੱਜ ਕੇ ਸਤਿਕਾਰ ਕੀਤਾ ਤੇ ਉਨ੍ਹਾਂ ਦੀ ਜੁਰੱਅਤ ਦੀ ਦਾਦ ਦਿੱਤੀ । ਗੁਰੂ ਨਾਨਕ ਦੀ ਗੁਰਗੱਦੀ ਦੀ ਬੜੀ ਸ਼ਲਾਘਾ ਕੀਤੀ ਤੇ
“ ਨਾਨਕ ਫ਼ਕੀਰ ਦੀਨ ਦੁਨੀਆਂ ਦੇ ਪੀਰ` ਆਖ ਸਤਿਕਾਰਿਆ । ਮਹਾਰਾਜ ਨੇ ਵੀ
‘ ਸ਼ਾਹੇ ਦਉਲਾ , ਫ਼ਕੀਰ ਮਉਲਾ` ਕਿਹਾ । ਸ਼ਾਹ ਦਉਲਾ ਦਾ ਇਕ ਚੇਲਾ ਜਹਾਂਗੀਰ , ਜੋ ਕਰਾਮਾਤੀ ਪ੍ਰਸਿੱਧ ਸੀ , ਸ਼ੇਰ ਦੀ ਸਵਾਰੀ ਹੱਥ ਧਰਮ ਦੀ ਚਾਬਕ ਰੱਖ ਕੇ ਕਰ ਸਕਦਾ ਸੀ । ਉਸ ਨੇ ਸ਼ਾਹੀ ਠਾਠ , ਸੇਵਕ ਫ਼ੌਜਾਂ , ਜਥੇ , ਘੋੜੇ , ਪੁੱਤਰ , ਧਰਮ ਪਤਨੀ ਦੇਖ ਸ਼ੰਕਾ ਕੀਤਾ ਕਿ ਗੁਰੂ ਰੂਹਾਨੀ ਆਗੂ ਕਿਵੇਂ ਹੋ ਸਕਦਾ ਹੈ । ਦਿਲ ਦੀ ਗੱਲ ਮੂੰਹ ਉੱਤੇ ਆ ‘ ਗਈ ਤੇ ਕਿਹਾ :
ਹਿੰਦੂ ਕਿਆ ਤੇ ਪੀਰ ਕਿਆ ?
ਔਰਤ ਕਿਆਂ ਤੋਂ ਫਕੀਰ ਕਿਆ ?
ਦੌਲਤ ਕਿਆ ਤੇ ਤਿਆਗ ਕਿਆ ?
ਲੜਕੇ ਕਿਆ ਤੇ ਬੈਰਾਗ ਕਿਆ ?
ਆਰਫ ਕਿਆ ਤੇ ਦੁਨੀਆਦਾਰ ਕਿਆ ?
ਮਜ਼ਹਬ ਕਿਆ ਤੇ ਸੱਚ ਕਿਆ ?
ਪੁਜਾਰੀ ਕਿਆ ਤੇ ਸ਼ਵਾਬ ਕਿਆ ?
ਮਾਰੂ ਥਲ ਕਿਆ ਤੇ ਅਬ ਕਿਆ ?
ਗੁਰੂ ਹਰਿਗੋਬਿੰਦ ਜੀ ਇਹ ਸੁਣ ਮੁਸਕਰਾ ਪਏ । ਉਨ੍ਹਾਂ ਸ਼ਾਹ ਦਉਲਾ ਦੇ ਚੇਲੇ ਨੂੰ , ਜਿਸ ਨੂੰ ਕਰਾਮਾਤੀ ਹੋਣ ਦਾ ਹੰਕਾਰ ਸੀ , ਕਿਹਾ ਕਿ “ ਫ਼ਕੀਰਾਂ ਵਿਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਥੋੜਾ ਜਿੰਨਾ ਗਿਆਨ ਹੋ ਜਾਂਦਾ ਹੈ ਤਾਂ ਵੈਰਾਗੀ ਹੋ ਜਾਂਦੇ ਨੇ । ਇਕਾਗਰਤਾ ਮਿਲਦੇ ਸਾਰ ਕਰਾਮਾਤਾਂ ਦਾ ਸਹਾਰਾ ਲੈਣ ਲੱਗ ਪੈਂਦੇ ਹਨ । ਗੁਰੂ ਘਰ :
ਮੀਰੀ ਰੱਬ ਦਾ ਦਾਨ ,
ਔਰਤ ਈਮਾਨ ,
ਦੌਲਤ ਗੁਜ਼ਰਾਨ ,
ਪੁੱਤਰ ਨਿਸ਼ਾਨ ,
ਆਰਵ...

ਵੀਚਾਰ ,
ਮਜ਼ਹਬ ਸੁਧਾਰ
, ਪੁਜਾਰੀ ਆਚਾਰ ,
ਮਾਰੂਥਲ ਮੈਂ ਜਲ ਕੁਦਰਤ ਕਰਤਾਰ ।
ਗੁਰੂ ਜੀ ਦਾ ਭਾਵ ਸੀ ਕਿ ਪੀਰੀ , ਬਜ਼ੁਰਗੀ ਕਿਸੇ ਹਿੰਦੂ ਮੁਸਲਮਾਨ ਜਾਂ ਹੋਰ ਫ਼ਿਰਕੇ ਦੀ ਰਾਖਵੀਂ ਨਹੀਂ ਹੈ । ਉਹ ਹੀ ਪੀਰ ਹੈ ਜਿਸ ਉੱਤੇ ਅਲਾਹ ਦੀ ਬਖ਼ਸ਼ਿਸ਼ ਹੈ । ਇਸਤਰੀ ਤਾਂ ਬੰਧਾਨ ਹੈ , ਸੰਜਮ ਦਾ ਦੂਸਰਾ ਨਾਂ ਹੈ । ਇਮਾਨ ਦੀ ਰਾਖੀ । ਦੌਲਤ ਗੁਜ਼ਾਰੇ ਵਾਸਤੇ ਹੈ । ਸ਼ੇਰ ਦੀ ਸਵਾਰੀ ਕਰਨ ਤੁਲ ਹੈ । ਹੱਥ ਸੱਪ ਵਰਗੀ ਚਾਬਕ ਰੱਖਣ ਸਮਾਨ ਹੈ । ਦੌਲਤ ਨੂੰ ਕਾਬੂ ਰੱਖਣਾ ਤੇ ਆਪੇ ਨੂੰ ਦੌਲਤ ਦੇ ਕਾਬੂ ਨਾ ਹੋਣ ਦੇਣਾ ਹੀ ਸਮੇਂ ਦੀ ਚਾਬਕ ਹੱਥ ਵਿਚ ਰੱਖਣਾ ਹੈ । ਸੰਤਾਨ ਮੇਲ ਜੋਲ ਦਾ ਢੰਗ ਸਿਖਾਂਦੀ ਹੈ । ਜਦ ਘਰ ਵਿਚ ਮੂੰਹ ਮੁਟਾਪੇ ਹੋ ਜਾਣ ਤਾਂ ਇਹ ਪੁੱਤ ਹੀ ਜੋੜ ਦਾ ਕਾਰਨ ਬਣਦੇ ਹਨ । ਇਹ ਰਿਸ਼ਤਾ ਟੁੱਟਣ ਨਹੀਂ ਦਿੰਦੇ ।
ਗੋਰੀ ਸੇੜੀ ਤੂਟੈ ਭਤਾਰ , ਪੁਤੀ ਗੰਢ ਪਵੈ ਸੰਸਾਰ ।
ਗੁਰੂ ਨਾਨਕ ਜੀ ਦਾ ਫ਼ਰਮਾਨ ਹੈ । ਆਰਫ ਨੂੰ ਬਿਬੇਕੀ ਤੋਂ ਵਿਚਾਰਵਾਨ ਹੋਣਾ ਹੀ ਸ਼ੋਭਦਾ ਹੈ । ਬਗੈਰ ਵਿਚਾਰ ਬਿਬੇਕ ਦੇ ਮਾਇਆ ਦਾ ਪ੍ਰਭਾਵ ਤੁੱਟ ਹੀ ਨਹੀਂ ਸਕਦਾ । ਮਜ਼ਹਬ ਇਕ ਦੂਜੇ ਨਾਲ ਝਗੜਨ ਦਾ ਆਲਾ ਨਹੀਂ ਸਗੋਂ ਸੁਧਾਰ ਦਾ ਰਾਹ ਹੈ । ਪੁਜਾਰੀ ਨੂੰ ਆਚਰਨ ਦੀ ਮੂਰਤ ਹੋਣਾ ਚਾਹੀਦਾ ਹੈ , ਕ੍ਰੋਧੀ , ਕਾਮੀ , ਕੁਸ਼ਟੀ ਜਾਂ ਕਪਟੀ ਨਹੀਂ । ਮਾਰੂਥਲ ਉਹ ਹੀ ਹੈ ਜਿੱਥੇ ਉਸ ਵਾਹਿਗੁਰੂ ਦੇ ਨਾਮ ਦਾ ਜਲ ਨਹੀਂ ਹੈ । ਨਾਮ ਦੀ ਹੋਂਦ ਤਨ ਮਨ ਹਰਿਆ ਕਰ ਦਿੰਦੀ ਹੈ । ਇਸੇ ਤਰ੍ਹਾਂ ਇਕ ਵਾਰੀ ਸ੍ਰੀਨਗਰ ਵਿਚ ਸਮਰੱਥ ਰਾਮਦਾਸ ਜੋ ਪਿੱਛੋਂ ਸ਼ਿਵਾ ਜੀ ਮਰਹੱਟਾ ਦਾ ਲਿਖਿਆ ਦਾਤਾ ਗੁਰੂ ਬਣਿਆ , ਨੇ ਵੀ ਗੁਰੂ ਹਰਿਗੋਬਿੰਦ ਨਾਲ ਸ਼ਾਹੀ ਲਸ਼ਕਰ ਦੇਖ ਪੁੱਛ ਹੀ ਲਿਆ ਸੀ : ਗੁਰੂ ਨਾਨਕ ਤਾਂ ਤਿਆਗੀ ਸਨ , ਇਹ ਤੁਸੀਂ ਕਿਹੜਾ ਰਾਹ ਅਪਣਾ ਲਿਆ ਹੈ ਤਾਂ ਗੁਰੂ ਜੀ ਨੇ ਕਿਹਾ ਸੀ : ਸਵਾਮੀ ਜੀ ! ਗੁਰੂ ਨਾਨਕ ਨੇ ਮਾਇਆ ਤਿਆਗੀ ਸੀ , ਦੁਨੀਆਂ ਨਹੀਂ । ਸ਼ਸਤ੍ਰ ਗ਼ਰੀਬਾਂ ਕੀ ਰੱਖਿਆ ਤੇ ਜਰਵਾਣੇ ਕੀ ਭੁੱਖਿਆ ਕੇ ਲੀਏ ਹਨ । ਇਹ ਸੁਣ ਰਾਮਦਾਸ ਨੇ ਕਿਹਾ ਸੀ : ਯਹ ਬਾਤ ਹਮੇ ਭਾਵਤੀ ਹੈ । ਰਾਮਦਾਸ ਫਿਰ ਇਸੇ ਮਹਾਂਰਾਸ਼ਟਰ ਵਿਚ ਪ੍ਰਚਾਰਕ ਰਿਹਾ ਤੇ ਉਸ ਨੇ ਮੁਗ਼ਲਾਂ ਵਿਰੁੱਧ ਸ਼ਿਵਾ ਜੀ ਨੂੰ ਤਿਆਰ ਕੀਤਾ । ਜਹਾਂਗੀਰ ਨੂੰ ਸ਼ਾਹ ਦਉਲਾ ਨੇ ਕਿਹਾ ਕਿ ਤੂੰ ਬਟੇਰਾ ਕੀ ਜਾਣੇ ਸ਼ਾਹੀ ਬਾਜਾਂ ਦੀ ਉਡਾਰੀ । ਜਹਾਂਗੀਰ ਨੇ ਵੀ ਸਿਰ ਨਿਵਾਜਿਆ ਤੇ ਨਿਮਰਤਾ ਵਿਚ ਵਿਚਰਨ ਲੱਗਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)