More Punjabi Kahaniya  Posts
ਪਿਆਰ ਮੁੱਕਦਰਾ ਨਾਲ (ਭਾਗ ਤੀਜਾ)


ਪਿਆਰ ਮੁੱਕਦਰਾ ਨਾਲ (ਭਾਗ ਤੀਜਾ)
ਪਿਛਲਾ ਭਾਗ ਪੜ੍ਹਨ ਲਈ ਧੰਨਵਾਦ
ਰਾਜਵੀਰ ਦੀ ਗੱਲ ਨੇ ਮੈਨੂੰ ਅੰਦਰੋਂ ਹਿਲਾ ਦਿੱਤਾ। ਜਦੋਂ ਮੈਂ ਉਹਦੀ ਗੱਲ ਸੁਣਨ ਗਈ ਤਾਂ ਉਹ ਕੁਝ ਘਬਰਾਇਆ ਹੋਇਆ ਸੀ। ਮੈਂ ਡਰ ਉਹਦੀਆਂ ਅੱਖਾਂ ਵਿੱਚ ਸਾਫ਼ ਦਿਖ ਰਿਹਾ ਸੀ। ਮੈਂ ਮਨ ਵਿੱਚ ਸਵਾਲਾਂ ਦੀਆਂ ਲਹਿਰਾਂ ਉੱਠ ਰਹੀਆਂ ਸਨ। ਉਹ ਚੁੱਪ ਖੜਾ ਸੀ। ਲੰਮਾ ਸਾਹ ਲੈ ਕੇ ਉਹਨੀਂ ਆਪਣੀ ਚੁੱਪੀ ਤੋੜ ਦਿੱਤੀ ਤੇ ਕਹਿੰਦਾ,” ਰੀਤ, ਮੈਨੂੰ ਤੂੰ ਬਹੁਤ ਪਸੰਦ ਹੈ, ਮੈਂ ਤੇਰੇ ਬਿਨ੍ਹਾਂ ਜੀਅ ਨਹੀਂ ਸਕਦਾ।” ਉਹਦੀ ਗੱਲ ਸੁਣ ਕੇ ਮੈਂ ਤਾਂ ਸੁੰਨ ਹੀ ਹੋ ਗਈ ਸੀ। ਮੈਂ ਹੱਥ ਜੋੜ ਕੇ ਉਹਨੂੰ ਉੱਥੋਂ ਜਾਣ ਲਈ ਕਿਹਾ। ਉਹ ਬਿਨਾਂ ਕੁਝ ਬੋਲੇ ਚਲਾ ਗਿਆ। ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵਹਿਣ ਲੱਗ ਗਏ । ਇਕਦਮ ਦੀਪ ਉਥੇ ਆ ਗਿਆ। ਤੇ ਮੇਰੇ ਰੋਣ ਦਾ ਕਾਰਨ ਪੁੱਛਣ ਲੱਗ ਗਿਆ। ਰੋਂਦੀ ਦੇ ਮੂੰਹ ਵਿੱਚੋਂ ਰਾਜਵੀਰ ਹੀ ਨਿਕਲਿਆ। ਉਹ ਬਿਨਾਂ ਕੁਝ ਪੁੱਛੇ ਉਥੋਂ ਚਲ‌ ਗਿਆ। ਉਹ ਰਾਜਵੀਰ ਕੋਲੋਂ ਗੱਲ ਪੁੱਛਣ ਲੱਗ ਗਿਆ। ਰਾਜਵੀਰ ਨੇ ਉਹਨੂੰ...

ਸਭ‌ ਦੱਸ ਦਿੱਤਾ। ਦੀਪ ਉਥੋਂ ਵੀ ਬਿਨਾਂ ਕੁਝ ਬੋਲੇ ਘਰ ਚਲਾ ਗਿਆ। ਮੈਂ ਵੀ ਘਰ ਆ ਗਈ , ਉਸ ਦਿਨ ਮੈਂ ਦੇਰ ਤੱਕ ਗੁੰਮਸੁੰਮ ਰਹੀ। ਸਵੇਰੇ ਉੱਠ ਕੇ ਸਕੂਲ ਗਈ , ਮੇਰਾ ਕੁਝ ਕਰਨ ਦਾ ਮੰਨ‌ ਨਹੀਂ ਕਰ ਰਿਹਾ ਸੀ। ਮੈਂ ਅੱਧੀ ਛੁੱਟੀ ਸਮੇਂ ਕਲਾਸ ਵਿੱਚ ਬੈਠੀ ਸੀ। ਰਾਜਵੀਰ ਮੇਰੇ ਅੱਗੇ ਆ ਕੇ ਖੜ ਗਿਆ। ਬੋਲਦਾ ਮੈਨੂੰ ਮਾਫ ਕਰੀ , ਮੈਂ ਜੋ ਵੀ ਕਿਹਾ ਮੈਂ ਬਸ ਆਪਣੇ ਦਿਲ ਦੀ ਗੱਲ ਦੱਸੀ। ਤੂੰ ਇਸ ਗੱਲ ਨੂੰ ਦਿਲ ਉੱਤੇ ਨਾ ਲਾ। ਦੀਪ ਵੀ ਮੇਰੇ ਨਾਲ ਗੱਲ ਨਹੀਂ ਕਰ ਰਿਹਾ। ਮੈਂ ਕਿਹਾ ਕਿਉਂ ਉਹ ਤਾਂ ਤੇਰਾ ਪੱਕਾ ਦੋਸਤ ਹੈ। ਉਸਨੇ ਜੋ ਗੱਲ ਦੱਸੀ ਉਸ ਗੱਲ ਨੇ ਸਭ ਕੁਝ ਬਦਲ ਦਿੱਤਾ।
ਬਾਕੀ ਅਗਲੇ ਭਾਗ ਵਿੱਚ

Priyanka Jaryal
priyankajaryalmersch16@gmail.com

...
...



Related Posts

Leave a Reply

Your email address will not be published. Required fields are marked *

2 Comments on “ਪਿਆਰ ਮੁੱਕਦਰਾ ਨਾਲ (ਭਾਗ ਤੀਜਾ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)