More Punjabi Kahaniya  Posts
ਟੈਕਨੋਲੋਜੀ (ਕਿੱਥੋਂ ਤਕ)


ਟੈਕਨੋਲੋਜੀ (ਕਿੱਥੋਂ ਤਕ)
ਦੋਸਤੋ ਸੂਚਨਾ ਤੇ ਟੈਕਨੋਲੋਜੀ ਅਜ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ।।ਅਜ ਲਗਭਗ ਹਰੇਕ ਵਿਅਕਤੀ ਦੇ ਹੱਥ ਸਮਾਰਟ ਫੋਨ,ਕੰਪਿਊਟਰ,ਲੈਪਟਾਪ ਚ ਨਜਰ ਆ ਰਿਹਾ ਹੈ!!ਜੇਕਰ ਇਕੱਲੇ ਸਮਾਰਟ ਫੋਨ ਨੂੰ ਦੇਖੀਏ ਤਾਂ ਇਸ ਵਿੱਚ ਦੋ ਹਜ਼ਾਰ ਤੋਂ ਦੋ ਲਖ ਤਕ ਦੀ ਕੀਮਤ ਵਾਲੀ ਰੇਂਜ ਹੈ।।।ਜਿਹਨਾ ਚ ਬਹੁਤ ਘਟ ਗਿਣਤੀ ਵਾਲੇ ਫ਼ੰਕ੍ਸ਼ਨਜ਼ ਨੂੰ ਛੱਡ ਤਕਰੀਬਨ ਇਕੋ ਜਿਹੇ ਫੀਚਰ ਪਾਏ ਜਾਂਦੇ ਹਨ।। ਭਾਰਤੀ ਸਮਾਜ ਦੇ ਜ਼ਿਆਦਾਤਰ ਲੋਕ(ਨਵੀਂ ਜਨਰੇਸ਼ਨ ਨੂੰ ਛੱਡ ਕੇ)ਇਹਨਾ ਫੋਨਜ਼ ਨੂੰ ਕਾਲ ਕਰਨ ਤੇ ਸੁਣਨ ਤੋਂ ਜ਼ਿਆਦਾ ਵਰਤੋਂ ਨਹੀਂ ਕਰਦੇ,ਕੰਪਿਊਟਰ ਲੈਪਟੋਪ ਤੇ ਘੱਟ ਬੈਠਦੇ ਹਨ ਪਰ ਇਹਨਾਂ ਯੰਤਰਾਂ ਚੋਂ ਨਿਕਲਣ ਵਾਲੇ ਰੇਡੀਓ ਐਕਟਿਵ ਪ੍ਰਭਾਵਾਂ ਤੋਂ ਸ਼ਾਇਦ ਹੀ ਕੋਈ ਬਚਿਆ ਹੋਵੇਗਾ!!ਕਿਓਂਕਿ ਸਾਡਾ ਦੇਸ਼ ਤਰੱਕੀ ਦੇ ਮਾਮਲੇ ਚ ਪਛੜਿਆ ਹੋਣ ਕਾਰਨ ਅਜੇ ਅਸੀਂ ਇਹਨਾਂ ਯੰਤਰਾਂ ਦੀ ਕਾਰਕਰਦਗੀ ਨੂੰ ਹੋਰ ਡੂੰਘਾਈ ਚ ਜਾਨਣ ਦੀ ਕੋਸ਼ਿਸ਼ ਵਿੱਚ ਹਾਂ!!
ਭਾਵੇਂ ਇਹਨਾਂ ਯੰਤਰਾਂ ਨੇ ਸਾਨੂੰ ਤਰੱਕੀ ਦਾ ਰਾਹ ਦਿਖਾਇਆ ਹੈ ਪਰ ਇਹਨਾਂ ਦੀ ਬਣਤਰ,ਕੰਡਮ ਹੋਣ ਦੀ ਘੱਟ ਉਮਰ ਤੇ ਕੰਡਮ ਹੋਣ ਤੋਂ ਬਾਅਦ ਇਸਦੇ ਕਚਰੇ ਨੂੰ ਡਿਸਪੋਜ਼ ਆਫ਼ ਕਰਨਾ ਸਾਡੇ ਲਈ ਗੰਭੀਰ ਮਸਲੇ ਹਨ!!ਕਿਓਂਕਿ ਇਲੈਕਟ੍ਰੋਨਿਕ ਪੁਰਜ਼ਿਆਂ ਦੀ ਰਹਿੰਦ ਖੂਹੰਦ ਵੀ ਲਗਾਤਾਰ ਪ੍ਰਦੂਸ਼ਣ ਪੈਦਾ ਕਰਦੀ ਰਹਿੰਦੀ ਹੈ!!
ਜਿਥੋਂ ਤੱਕ ਇਹਨਾਂ ਯੰਤਰਾਂ ਦੇ ਓਪਰੇਸ਼ਨ ਦੀ ਗੱਲ ਹੈ ਅੱਜ ਕੰਪਿਊਟਰ ਤੇ ਕੰਮ ਕਰਨ ਵਾਲਾ ਵਿਅਕਤੀ ਜਵਾਨੀ ਵਿੱਚ ਹੀ ਬੁਢਾਪਾ ਮਹਿਸੂਸ ਕਰਨ ਲੱਗਦਾ ਹੈ ਤੇ 40 ਸਾਲ ਦੀ ਜਵਾਨ ਉਮਰ ਵਿੱਚ ਅੱਖਾਂ ਤੇ ਦਿਮਾਗ ਜਵਾਬ ਦੇਣ ਲੱਗਦੇ ਹਨ!!ਇਸੇ ਕਰਕੇ ਮਲਟੀਨੈਸ਼ਨਲ ਕੰਪਨੀਆਂ ਚ ਕੰਮ ਕਰਦੇ ਇੰਜੀਨੀਅਰਜ਼ ਨੂੰ ਕੁਝ ਸਾਲਾਂ ਬਾਅਦ ਮਜ਼ਬੂਰਨ ਪ੍ਰਬੰਧਨ ਵਾਲੀਆਂ ਨੌਕਰੀਆਂ ਵੱਲ ਆਉਣਾ ਪੈਂਦਾ ਹੈ!!
ਵਿਕਸਿਤ ਦੇਸ਼ਾਂ ਦੇ ਵੀਆਈਪੀਜ਼ ਨੂੰ ਦੇਖੋ ਤਾਂ ਅਜੇ ਵੀ ਤਾਰ ਵਾਲੇ ਫੋਨ ਨਾਲ ਗੱਲ ਕਰਦੇ ਨਜ਼ਰੀਂ ਪੈਂਦੇ ਹਨ,ਕਿਓਂਕਿ ਉਹ ਮੋਬਾਈਲ ਤੇ ਕੰਪਿਊਟਰ ਦੇ ਦੁਸ਼੍ਪ੍ਰਭਾਵਾਂ ਤੋਂ ਡੂੰਘਾਈ ਚ ਜਾਣੂ ਹਨ!!ਸਾਡੇ ਲੋਕ ਫੋਨ ਨੂੰ ਸਿਰਹਾਣੇ ਰੱਖਕੇ ਸੋਂਦੇ ਹਨ ਤੇ ਘੰਟਿਆਂ ਬੱਧੀ ਕੰਨ ਨਾਲ ਲਾਕੇ ਗੱਲਾਂ ਕਰਨਾ ਓਹਨਾ ਨੂੰ ਵਧੀਆ ਲੱਗਦਾ ਹੈ!!ਜਦਕਿ ਇਹ ਕਿਰਿਆ ਆਪਣੇ ਸਿਰ ਨੂੰ ਮਾਇਕਰੋਵੇਵ ਓਵਨ ਦੇ ਵਿੱਚ ਰੱਖਣ ਦੇ ਬਰਾਬਰ ਹੈ!!
ਜੇਕਰ ਸਿਖਿਆ ਦੇ ਖੇਤਰ ਚ ਦੇਖਿਆ ਜਾਵੇ ਤਾਂ ਅੱਜ ਸਕੂਲਾਂ ਕਾਲਜਾਂ ਵਿੱਚ ਡਿਜ਼ੀਟਲ ਕਲਾਸਾਂ ਵੱਲ ਜ਼ੋਰ ਹੈ,ਰਹਿੰਦੇ ਸਕੂਲ ਤੇ ਕਾਲਜ ਇਸ ਸਬੰਧੀ ਅਪਡੇਟ ਕੀਤੇ ਜਾ ਰਹੇ ਹਨ!!ਪਰ ਦੂਜੇ ਪਾਸੇ ਤਰੱਕੀ ਯਾਫਤਾ ਦੇਸ਼ਾਂ ਵਿੱਚ ਕਲਾਸ ਅੰਦਰ ਪੜ੍ਹਾਉਣ ਲਈ ਡਿਜ਼ੀਟਲ ਤਕਨੀਕ ਦੀ ਬਜਾਏ ਵੇਲਾ ਵਿਹਾ ਚੁੱਕੇ ਤਰੀਕੇ ਅਪਣਾਏ ਜਾ...

ਰਹੇ ਹਨ!!ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਪੜ੍ਹਾਉਣ ਲਈ ਕੁਝ ਚੀਜ਼ਾਂ ਨੂੰ ਹੱਥਾਂ ਚ ਪਕੜ ਕੇ ਉਹਨਾਂ ਦਾ ਬੋਧ ਕਰਵਾਇਆ ਜਾਣ ਲੱਗਾ ਹੈ ਜਿਵੇਂ ਕਦੇ ਸਾਡੇ ਬਚਪਨ ਦੀਆਂ ਕਲਾਸਾਂ ਚ ਹੁੰਦਾ ਸੀ!!ਅਜਿਹਾ ਬੱਚਿਆਂ ਨੂੰ ਸਿਰਫ਼ ਰੇਡੀਓਐਕਟਿਵ ਯੰਤਰਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵਜੋਂ ਕੀਤਾ ਜਾ ਰਿਹਾ ਹੈ!!
ਕਰਨਾ ਕੀ ਹੈ
1-ਮੋਬਾਈਲ,ਕੰਪਿਊਟਰ ਨੂੰ ਜਰੂਰਤ ਤੱਕ ਸੀਮਤ ਰੱਖਿਆ ਜਾਵੇ,ਫੈਸ਼ਨ ਨਹੀਂ,,,..
2-ਰਾਤੀਂ ਸੌਣ ਲੱਗਿਆਂ ਫੋਨ ਸਰੀਰ ਤੋਂ 2ਮੀਟਰ ਦੀ ਦੂਰੀ ਤੇ ਰੱਖਣਾ ਹੈ
3-20%ਤੋਂ ਘੱਟ ਬੈਟਰੀ ਤੇ ਫੋਨ ਨਹੀਂ ਕਰਨਾ ਹੈ ਕਿਓਂਕਿ ਇਸਤੋਂ ਘਟਦੀ ਰੇਂਜ ਵੱਲ ਰੇਡੀਐਕਟਿਵਤਾ ਵਧੇਰੇ ਤੇਜੀ ਨਾਲ ਵਧਦੀ ਹੈ
4-ਇੱਕ ਮਿੰਟ ਤੋਂ ਜ਼ਿਆਦਾ ਲੰਬੀ ਗੱਲ ਕਰਦੇ ਸਮੇਂ ਤਾਰ ਵਾਲੇ ਹੈਡਫੋਨ ਵਰਤੋਂ ਚ ਲਿਆਉਣੇ ਹਨ
5-ਫੋਨ ਦੀ ਚਾਰਜਿੰਗ ਸਮੇਂ ਗੱਲ ਨਹੀਂ ਕਰਨੀ ਹੈ
6-ਜੇਕਰ ਵਧੇਰੇ ਸਮਾਂ ਫੋਨ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਰੇਡੀਓ ਐਕਟਿਵਤਾ ਨੂੰ ਘਟਾਉਣ ਵਾਲੀ ਸ਼ੀਲਡ ਯੁਕਤ ਫੋਨ ਦੀ ਵਰਤੋਂ ਕੀਤੀ ਜਾਵੇ!!ਐਪਲ ਕੰਪਨੀ ਦੇ ਫੋਨ ਇਸ ਚੰਗੀ ਸਮਰੱਥਾ ਵਾਲੀ ਸ਼ੀਲਡ ਨਾਲ ਲੈਸ ਹੁੰਦੇ ਹਨ!!
7-ਬਿਨਾ ਕੰਮ ਤੋਂ ਕੰਪਿਊਟਰ ਤੇ ਨਾ ਬੈਠਿਆ ਜਾਵੇ!!
ਸੂਚਨਾ ਤੇ ਟੈਕਨੋਲੋਜੀ ਚ ਪੂਰੇ ਸੰਸਾਰ ਵਿੱਚ ਅਮਰੀਕਾ ਵਰਗਾ ਦੇਸ਼ ਸਭ ਤੋਂ ਮੋਹਰੀ ਹੈ।।ਉੱਥੇ ਫੇਸਬੁੱਕ,ਗੂਗਲ ਤੇ ਐਮਾਜ਼ੋਨ ਵਰਗੀਆਂ ਨਾਮੀ ਕੰਪਨੀਆਂ ਦੇ ਮੁੱਖ ਦਫ਼ਤਰ ਵੀ ਹਨ।।ਪਰ ਤੁਸੀਂ ਹੈਰਾਨ ਹੋਵੋਂਗੇ ਕਿ ਉੱਥੇ ਪੀੜ੍ਹੀਆਂ ਤੋਂ ਕੰਮ ਕਰਨ ਵਾਲੇ ਮਸ਼ੀਨਾਂ ਨਾਲ ਮਸ਼ੀਨਾਂ ਬਣ ਚੁੱਕੇ ਲੋਕ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਚ ਪੜ੍ਹਾ ਰਹੇ ਹਨ ਜਾਂ ਪੜਾਉਣਾ ਚਾਹੁੰਦੇ ਹਨ,,ਜਿੱਥੇ ਅੱਜ ਤੋਂ ਪੰਜਾਹ ਸਾਲ ਪਹਿਲਾਂ ਵਾਲੇ ਪੜਾਈ ਲਿਖਾਈ ਦੇ ਤਰੀਕੇ ਅਪਣਾਏ ਜਾਂਦੇ ਹੋਣ।।ਕਿਉਂਕਿ ਓਹਨਾ ਲੋਕਾਂ ਨੇ ਇਸ ਟੈਕਨੋਲੋਜੀ ਦੇ ਦੁਸ਼ਪ੍ਰਭਾਵਾਂ ਨੂੰ ਬੜੀ ਨੇੜਿਓਂ ਦੇਖਿਆ ਤੇ ਮਹਿਸੂਸ ਕੀਤਾ ਹੈ।।ਚਾਹੇ ਡਿਜ਼ੀਟਲ ਕੰਪਨੀਆਂ ਨੂੰ ਚਲਾਉਣ ਵਾਲੇ ਲੋਕ ਅੱਜ ਵੀ ਆਮ ਲੋਕਾਂ ਨੂੰ ਇਹਨਾਂ ਬੁਰਾਈਆਂ ਦੇ ਗਿਆਨ ਤੋਂ ਦੂਰ ਰੱਖ ਰਹੇ ਹਨ,ਪਰ ਸਾਨੂੰ ਇਸ ਮਾਮਲੇ ਚ ਬਹੁਤ ਸਤਰਕ ਹੋਣ ਦੀ ਲੋੜ ਹੈ….ਖਾਸ ਕਰਕੇ ਸਾਡੇ ਲੋਕ ਜਿਹੜੇ ਇਸ ਖੇਤਰ ਚ ਅਜੇ ਅੱਗੇ ਦੌੜ ਰਹੇ ਹਨ,,ਓਹਨਾ ਲਈ ਇਹ ਸਭ ਸਮਝਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗਾ!!ਪਰ ਦੋਸਤੋ,ਇਹ ਅਤਿ ਗੰਭੀਰ ਵਿਸ਼ਾ ਹੈ!!
ਹੇਠਾਂ ਕੁਛ ਤਸਵੀਰਾਂ ਹਨ ਜਿਨ੍ਹਾਂ ਚ ਅਮਰੀਕਾ ਵਰਗੇ ਤਰੱਕੀ ਸ਼ੁਦਾ ਦੇਸ਼ਾਂ ਦੇ ਅਡਵਾਂਸ ਲੋਕਾਂ ਦੇ ਬੱਚਿਆਂ ਦੇ ਅਜ ਦੇ ਸਿੱਖਿਆ ਪ੍ਰਣਾਲੀ ਸਬੰਧੀ ਨਮੂਨੇ ਹਨ।।ਜਿਹਨਾ ਤੋਂ ਅਸੀਂ ਬਹੁਤ ਦੂਰ ਹੋ ਗਏ ਹਾਂ।।।।
ਇੰਜੀ ਪ੍ਰੇਮ ਸਿੰਘ ਕਲੇਰ
9646113251

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)