More Punjabi Kahaniya  Posts
ਪਾਕ ਮੁਹੱਬਤ


ਇਹ ਕਹਾਣੀ ਹੈ ਮੇਰੀ ਗੂੜ੍ਹੀ ਸਹੇਲੀ ਦੀ, ਜਿਸ ਨੂੰ ਮੁਹੱਬਤ ਦੀ ਕੀਮਤ ਇੰਝ ਚੁਕਾਉਣੀ ਪਈ :

“ਕੀ ਹੋਇਆ ਅੱਜ ਫਿਰ ?” ਉਸਨੇ ਪੁੱਛਿਆ ।
“ਲੱਗਦਾ ਅੱਜ ਫਿਰ ਕਿਹਾ ਕਿਸੇ ਨੇ ਕੁੱਝ ਕਿਹਾ ?” ਮੇਰੇ ਜਵਾਬ ਦਾ ਇੰਤਜਾਰ ਕਰਦਿਆਂ ਉਸ ਨੇ ਦੁਵਾਰਾ ਪੁੱਛਿਆ।
ਉਸਦੇ ਸਵਾਲਾਂ ਦਾ ਜਵਾਬ ਦੇਣਾ ਹਰ ਬਾਰ ਮੈਨੂੰ ਔਖਾ ਜਿਹਾ ਜਾਪਦਾ।
ਉਸਨੂੰ ਮੇਰਾ ਪਤਾ ਸੀ ਕਿ ਘੜੀ ਪਲ ਦੇ ਗੁੱਸੇ ਤੋਂ ਬਾਅਦ ਮੈਂ ਮੁੜ ਫਿਰ ਉਸ ਨਾਲ ਸਹਿਜ ਰੂਪ ਵਿਚ ਗੱਲ ਕਰਾਂਗੀ। ਪਰ ਇਸ ਬਾਰ ਪਤਾ ਨਹੀਂ ਕਿਉਂ ਸੋਚਾਂ ਦਾ ਸਫਰ ਮੁੱਕਣ ਦਾ ਨਾਂ ਨਹੀਂ ਸੀ ਲੈ ਰਿਹਾ।
ਮੇਰਾ ਇਹ ਲਹਿਜ਼ਾ ਪਹਿਲੀ ਵਾਰ ਨਹੀਂ ਸੀ। ਪਤਾ ਨਹੀਂ ਕਿਉਂ ਹਰ ਖੁਸ਼ੀ ਜਾਂ ਗੰਮੀ ਵੇਲੇ ਮੈਨੂੰ ਉਹ ਹੀ ਚਾਹੀਦਾ ਹੈ ਅੱਜ ਵੀ। ਮੈਂ ਹਮੇਸ਼ਾ ਇੱਕ ਸਵਾਲ ਕਰਦੀ ਹਾਂ ਅੱਜ ਵੀ ਉਸਨੂੰ “ਕੁੱਝ ਮਹਿਸੂਸ ਨਹੀਂ ਹੁੰਦਾ?”
ਹਰ ਬਾਰ ਉਸ ਦੇ ਜਵਾਬ ‘ਚ ਮੇਰੇ ਪ੍ਰਤੀ ਫ਼ਿਕਰ ਤਾਂ ਹੁੰਦੀ ਪਰ ਉਹ ਜ਼ਜ਼ਬਾਤ ਨਹੀਂ ਜੋ ਪਿਛਲੇ ਕਾਫੀ ਸਾਲਾਂ ਤੋਂ ਮੇਰੇ ਅੰਦਰ ਹਰ ਸਾਹ ਬਣ ਕੇ ਪਲ ਰਹੇ।
ਮੈਂ ਹਮੇਸ਼ਾ ਉਸਦੇ ਵੱਲ ਭਰੀਆਂ ਅੱਖਾਂ ਨਾਲ ਵੇਖਦੀ ਜਦੋਂ ਵੀ ਉਹ ਮੇਰੇ ਇਸ ਲਹਿਜ਼ੇ ਨੂੰ ਵੇਖ ਕੇ ਸਵਾਲ ਕਰਦਾ। ਮੈਨੂੰ ਉਮੀਦ ਹੁੰਦੀ ਕਿ ਮੇਰੀਆਂ ਅੱਖਾਂ ਅੰਦਰ ਦੀ ਤੜਪ ਉਸਨੂੰ ਮੇਰਾ ਹਾਲ ਸੁਣਾ ਦਵੇਗੀ, ਪਰ ਮੇਰੀ ਬਦਕਿਸਮਤੀ ਕਿ ਹਰ ਵਾਰ ਉਸਦੀ ਤੇ ਮੇਰੀ ਗੱਲ ਉਸਦੀ ਮੇਰੇ ਪ੍ਰਤੀ ਹਮਦਰਦੀ ਨਾਲ ਮੁੱਕ ਜਾਂਦੀ।ਮੇਰੀਆਂ ਅੱਖਾਂ ਅੰਦਰ ਉਸ ਨੂੰ ਆਪਣੇ ਪ੍ਰਤੀ ਜ਼ਜ਼ਬਾਤ ਤਾਂ ਦਿਸਦੇ ਪਰ ਉਹਨਾਂ ਜ਼ਜ਼ਬਾਤਾਂ ਨੂੰ ਲਤਾੜ ਕੇ ਹਰ ਬਾਰ ਉਹ ਮੇਰੇ ਤੋਂ ਮੁੰਹ ਮੋੜ ਲੈਂਦਾ।
ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਮੇਰੇ ਤੇ ਉਸ ਦੇ ਵਿੱਚ ਇੱਕ ਰਿਸ਼ਤਾ ਸੀ। ਕੀ ਸੀ ਉਹ ਰਿਸ਼ਤਾ?
ਮੇਰੇ ਵੱਲੋਂ ਇਸ ਰਿਸ਼ਤੇ ਦਾ ਨਾਂ ਹੈ “ਪਾਕ ਮੁਹੱਬਤ”।
ਪਾਕ ਮੁਹੱਬਤ ਹੈ ਕੀ? ਕੀ ਇੱਕ ਇਨਸਾਨ ਦਾ ਦੂਜੇ ਇਨਸਾਨ ਨੂੰ ਪਸੰਦ ਕਰਨਾ ਤੇ ਹੌਲੀ-ਹੌਲੀ ਦੋਹਾਂ ਦਾ ਇੱਕ ਦੂਜੇ ਨਾਲ ਗੱਲਬਾਤ ਕਰਨਾ ਤੇ ਫਿਰ ਉਸ ਗੱਲਬਾਤ ਤੋਂ ਅੱਗੇ ਵਧ ਕੇ ਜੀਊਣ ਮਰਨ ਦੀਆਂ ਕਸਮਾਂ ਖਾ ਲੈਣਾ ਹੀ ਪਾਕ ਮੁਹੱਬਤ ਹੈ?
ਦੁਨੀਆਂ ਵਿੱਚ ਪਿਆਰ ਦੀ ਪਰਿਭਾਸ਼ਾ ਨੂੰ ਸਮਝਣ ਵਾਲੇ ਜਾਂ ਪਿਆਰ ਦੀ ਪਰਿਭਾਸ਼ਾ ਦੇਣ ਵਾਲਿਆਂ ਦੇ ਮੂੰਹੋਂ ਮੈਂ ਇਹੋ ਜਿਹੀ ਹੀ ਪਰਿਭਾਸ਼ਾ ਸੁਣੀ ਹੈ।
ਪਰ ਗੱਲ ਮੇਰੇ ਮਹਿਸੂਸ ਕਰਨ ਦੀ ਹੈ।
ਮੇਰੇ ਲਈ ਹਮੇਸ਼ਾ ਹੀ ਪਾਕ ਮੁਹੱਬਤ ਇੱਕ ਇਬਾਦਤ ਰਹੀ। ਇੱਕ ਬੰਦਗੀ ……
ਜਿਸ ਨੂੰ ਕਰਦਿਆਂ ਤੁਹਾਡਾ ਦਾਮਨ ਕਦੇ ਵੀ ਦਾਗ਼ੀ ਨਹੀਂ ਹੁੰਦਾ। ਹਾਲਾਂਕਿ ਪਾਕ ਮੁਹੱਬਤ ਕਰਨ ‘ਚ ਤੁਸੀਂ ਬਹੁਤ ਤਕਲੀਫ ਝੱਲਦੇ ਹੋ। ਤੁਹਾਨੂੰ ਬਹੁਤ ਤਸ਼ੱਦਦ ਝੱਲਣੀ ਪੈਂਦੀ ਹੈ। ਤੁਹਾਨੂੰ ਟੁੱਟਣਾ ਪੈਂਦਾ ਹੈ ‌ । ਤੁਹਾਨੂੰ ਦੁਨੀਆਂ ਦਾ ਖੌਫ ਦਿਲੋਂ ਕੱਢ ਕੇ ਸਿਰਫ਼ ਤੇ ਸਿਰਫ਼ ਆਪਣੀ ਮੁਹੱਬਤ ਨੂੰ ‌ਹੀ ਪੂਜਣਾ ਪੈਂਦਾ ਹੈ। ਇਹੋ ਜਿਹੀ ਮੁਹੱਬਤ ਤੇ ਇਬਾਦਤ ਕੲੀ ਵਾਰ ਤੁਹਾਨੂੰ ਇਸ ਸਮਾਜ ਤੋਂ ਬੇਗਾਨਾ ਕਰ ਦਿੰਦੀ ਹੈ। ਪਰ ਮੈਂ ਉਸ ਨਾਲ ਪਾਕ ਮੁਹੱਬਤ ਕਰਕੇ ਆਪਣੇ ਅਧੂਰੇ ਵਜੂਦ ਨੂੰ ਪੂਰਾ ਮਹਿਸੂਸ ਕੀਤਾ।
ਜੇਕਰ ਦੁਨੀਆ ਕਬੂਲ ਨਾ ਕਰੇ ਇਸ ਮੁਹੱਬਤ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ।‌ ਪਰ ਜਿਸ ਨੂੰ ਤੁਸੀਂ ਮੁਹੱਬਤ ਕਰਦੇ ਹੋ ਉਹ ਵੀ ਕਬੂਲ ਨਾ ਕਰੇ ਤੁਹਾਡੀ ਮੁਹੱਬਤ ਤਾਂ ਮੌਤ ਤੋਂ ਵੀ ਭੈੜੀ ਸਜ਼ਾ ਹੋ ਜਾਂਦੀ ਹੈ।
ਮੇਰੀ ਮੁਹੱਬਤ ਤੋਂ ਚਿੜ੍ਹ ਕੇ ਉਸ ਨੇ ਮੈਨੂੰ ਫਿਰ ਕਿਹਾ , ” ਦੇਖ ਜੇਕਰ ਤੂੰ ਇਸ ਤਰ੍ਹਾਂ ਹੀ ਕਰਨਾ ਤਾਂ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ।”
ਤੇ ਇੰਝ ਹੀ ਹੋਇਆ । ਉਸ ਨੇ ਮੇਰੇ ਨਾਲ ਗੱਲ ਕਰਨੀ ਬਹੁਤ ਘੱਟ ਕਰ ਦਿੱਤੀ। ਜਦੋਂ ਇਕ ਇਨਸਾਨ ਤੁਹਾਡੇ ਦਿਲ ‘ਚ ਧੜਕਣ ਵਾਂਗ ਚਲਦਾ ਹੋਵੇ ਤੇ ਉਹ ਤੁਹਾਡੇ ਤੋਂ ਦੂਰ ਜਾਣ ਲੱਗ ਜਾਵੇ , ਫਿਰ ਕੀ ਹਸ਼ਰ ਹੁੰਦਾ ਇਹ ਬਿਆਨ ਨਹੀਂ ਕੀਤਾ ਜਾ ਸਕਦਾ।
ਉਸ ਦਾ ਮੇਰੀ ਜ਼ਿੰਦਗੀ ‘ਚ ਆਉਣਾ ਇਕ ਬਹੁਤ ਵੱਡਾ ਅਹਿਸਾਨ ਸੀ‌ ਖ਼ੁਦਾ ਦਾ। ਮੇਰੇ ਲਈ ਉਹ ਖ਼ੁਦਾ ਹੀ ਆ। ਜਿਸ ਨੇ ਅੱਜ ਤੱਕ ਮੇਰਾ ਕਦੇ ਬੂਰਾ ਨਹੀਂ ਕੀਤਾ। ਉਸਨੂੰ ਸ਼ਾਇਦ ਮੇਰੀ ਮੁਹੱਬਤ ਤੇ ਭਰੋਸਾ ਨਹੀਂ ਸੀ। ਉਸ ਨੂੰ ਸ਼ਾਇਦ ਇੰਝ ਜਾਪਦਾ ਸੀ ਕਿ ਮੈਂ ਬਾਕੀ ਲੋਕਾਂ ਵਾਂਗ ਹੀ ਸਿਰਫ਼ ਦਾਅਵਾ ਜਤਾ ਰਹੀ ਹਾਂ ਮੁਹੱਬਤ ਦਾ।
ਜੇਕਰ ਇੰਝ ਹੀ ਹੁੰਦਾ ਤਾਂ ਮੇਰੇ ਦਿਨ ਦੀ ਸ਼ੁਰੂਆਤ ਉਹਦੇ ਨਾਂ ਨਾਲ ਕਿਉਂ ਹੁੰਦੀ?
ਕਿਉਂ ਉਸ ਨੂੰ ਚੇਤੇ ਕਰਕੇ ਮੇਰੀਆਂ ਅੱਖਾਂ ਸਾਰੀ ਰਾਤ ਰੋ-ਰੋ ਕੇ ਉਸ ਨੂੰ ਯਾਦ ਕਰਦੀਆਂ ?
ਕਿਉਂ ਮੇਰੇ ਸਾਹਾਂ ਵਿੱਚ ਚੱਲਦਾ ਉਹ?
ਜਦੋਂ ਉਸ ਦੀਆਂ ਗੱਲਾਂ ਦਾ ਉਸ ਨੂੰ ਕੋਈ ਜਵਾਬ ਨਾ ਮਿਲਿਆ ਤਾਂ ਉਹ ਮੰਨੋ ਜਿਵੇਂ ਮੇਰੇ ਤੋਂ ਚਿੜ੍ਹ ਗਿਆ ਹੋਵੇ।
ਮੈਂ ਚਾਹੁੰਦੀ ਹਾਂ ਉਹ ਸਮਝੇ।‌ ਪਰ ਉਸ ਨੂੰ ਸ਼ਾਇਦ ਮੇਰੇ ਤੋਂ ਵੱਧ ਇਸ ਸਮਾਜ ਦੀ ਫ਼ਿਕਰ ਆ।
ਤੂੰ ਮੈਨੂੰ ਇਹ ਦੱਸ ਕਿ ਤੇਰਾ ਭਵਿੱਖ ਕੀ ਹੋਵੇਗਾ , ਮੈਨੂੰ ਮੁਹੱਬਤ ਕਰਕੇ ? ਉਸ ਦਾ ਸਵਾਲ ਆਇਆ।
ਮੈਂ ਕਿਹਾ , ” ਮੈਂ ਭਵਿੱਖ ਸੋਚ ਕੇ ਤਾਂ ਤੇਰੇ ਨਾਲ ਦਿਲ ਨਹੀਂ ਲਾਇਆ।” ਜੇ ਅੰਜਾਮ ਸੋਚ ਕੇ ਹਰ ਕੋਈ ਮੁਹੱਬਤ ਕਰਦਾ ਤਾਂ ਸ਼ਾਇਦ ਦੁਨੀਆਂ ਤੇ ਕਿਤੇ ਵੀ ਪਿਆਰ ਨਾ ਹੁੰਦਾ।
ਉਹ ਸਿਆਣਾ ਆ ਦਿਮਾਗ ਤੋਂ ਸੋਚਦਾ।
ਪਰ ਮੈਂ ਉਸ ਨੂੰ ਕਿਵੇਂ ਸਮਝਾਵਾਂ ਕਿ ਮੈਂ ਦਿਮਾਗ ਨਾਲ ਨਹੀਂ ਦਿਲ ਨਾਲ ਉਸ ਨੂੰ ਪਿਆਰ ਕੀਤਾ।
ਕਿਨੇ ਹੀ‌ ਦਿਨ‌ ਬੀਤ ਗਏ ਉਸ ਨੇ ਮੇਰੇ ਨਾਲ ਚੱਜ ਨਾਲ ਗੱਲ ਤਕ ਨਹੀਂ ਕੀਤੀ।
ਉਸਦੇ ਦਿਲ ਵਿੱਚ ਮੈਂ ਆਪਣੇ ਲਈ ਫ਼ਿਕਰ ਤਾਂ ਬਹੁਤ ਦੇਖਦੀ ਹਾਂ, ਪਰ ਕਿਤੇ ਨਾ ਕਿਤੇ ਉਸਦੀ ਫ਼ਿਕਰ ਮੈਨੂੰ ਹਮਦਰਦੀ ਲੱਗਦੀ।
ਇਹ ਮੁਹੱਬਤ ਜੋ ਉਸ ਨੂੰ ਲੱਗਦੀ ਕੇ ਥੋੜ੍ਹੀ ਹੀ ਪੁਰਾਣੀ ਆ, ਪਰ ਇਸ ਮੁਹੱਬਤ ਨੂੰ ਛੇ ਵਰ੍ਹਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ। ਇਸ ਹੱਦ ਤੱਕ ਕਿ ਉਸ ਨੂੰ ਕਦੇ ਵੀ ਸ਼ਾਇਦ ਅੰਦਾਜ਼ਾ ਹੀ ਨਹੀਂ ਹੋਇਆ।
ਉਸ ਨੇ ਕਿਹਾ ਕੇ ਮੈਂ ਤੇਰੇ ਤੋਂ ਦੂਰ ਹੋਣਾ ਚਾਹੁੰਦਾ ਤਾਂ ਜੋ ਤੇਰਾ ਭੱਵਿਖ ਖ਼ਰਾਬ ਨਾ ਹੋਵੇ। ਮੈਂ ਉਸ ਦੀ ਇਸ ਗੱਲ ਤੋਂ ਬਹੁਤ ਖ਼ੁਸ਼ ਹਾਂ ਕਿ ਉਹ ਅੱਜਕਲ੍ਹ ਦੀ ਮੰਡੀਰ ਜਿਹਾ ਨਹੀਂ।‌ ਤੇ ਇਹ ਗੱਲ ਇਹ ਫ਼ੈਸਲਾ ਮੈਂ ਵੀ ਬਹੁਤ ਬਾਰ ਲਿਆ ਪਰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਇਹਨਾਂ ਫੈਸਲਿਆਂ ਨੇ ਮੈਨੂੰ ਦੂਰ ਤਾਂ ਕੀ ਕਰਨਾ ਸੀ , ਉਸ ਦੀ ਥਾਂ ਉਸ ਦੇ ਮਨ ‘ਚ ਮੇਰੇ ਲਈ ਇੱਕ ਅਲੱਗ ਹੀ ਛਾਪ ਛੱਡ ਦਿੱਤੀ। ਉਸ ਨੂੰ ਲੱਗਦਾ ਕਿ ਮੈਂ ਉਸ ਨੂੰ ਪਿਆਰ ਹੀ ਨਹੀਂ ਕਰਦੀ। ਉਹ ਫੈ਼ਸਲੇ ਮੇਰੇ ਤੇ ਉਸ ਦੇ ਭਵਿੱਖ ਲਈ ਹੀ ਸੀ, ਪਰ ਮੈਂ ਨਾਕਾਮਯਾਬ ਰਹੀ ਖ਼ੁਦ ਨੂੰ ਉਸ ਤੋਂ ਦੂਰ ਕਰਨ ‘ਚ।
ਅੱਜ ਆਖ਼ਰੀ ਬਾਰ ਉਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਮੈਂ। ਅਸੀਂ ਮਿਲੇ ….
ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ ਮੇਰੀਆਂ ਤੇ ਉਸ ਦੀਆਂ ਨਜ਼ਰਾਂ ਝੁਕੀਆਂ ਹੋਈਆਂ। ਪਹਿਲਾਂ ਦੋਹਾਂ ‘ਚ ਆਮ ਗੱਲਾਂ ਹੁੰਦੀਆਂ ਰਹੀਆਂ। ਨਾ ਹੀ ਉਸ ਦੀ ਹਿੰਮਤ ਪਈ ਇਹ ਪੁੱਛਣ ਦੀ ਕਿ ਕੀ ਗੱਲ ਹੈ, ਨਾ ਹੀ ਮੇਰੀ ਹਿੰਮਤ ਪਈ। ਉਂਝ ਮੈਂ ਫ਼ੋਨ ਤੇ ਬਹੁਤ ਗਲ਼ਾਂ ਕਰਦੀ ਸੀ ਉਸ ਨਾਲ, ਪਰ ਜਦੋਂ ਉਹ ਸਾਹਮਣੇ ਹੁੰਦਾ ਤਾਂ ਕੁੱਝ ਵੀ ਬੋਲਿਆ ਹੀ ਨਹੀਂ ਜਾਂਦਾ।
ਉਸ ਦੀ ਮੋਜੁਦਗੀ ਨਾਲ ਮੇਰਾ ਮਨ ਬਿਲਕੁਲ ਸ਼ਾਂਤ ਹੋ...

ਜਾਂਦਾ। ਮੈਂ ਭੁੱਲ ਜਾਂਦੀ ਹਾਂ ਕਿ ਮੈਂ ਕੌਣ ਹਾਂ, ਮੈਂ ਭੁੱਲ ਜਾਂਦੀ ਹਾਂ ਕਿ ਮੈਂ ਨਾਰਾਜ਼ ਹਾਂ ਉਸ ਨਾਲ, ਮੈਂ ਭੁੱਲ ਜਾਂਦੀ ਹਾਂ ਕਿ ਦੁਨੀਆਂ ਵੀ ਹੈ ਕੋਈ। ਇੰਝ ਜਾਪਦਾ ਜਿਵੇਂ ਪੂਰੀ ਕਾਇਨਾਤ ਇੱਕੋ ਸ਼ਖ਼ਸ ‘ਚ ਸਮਾ ਕੇ ਮੇਰੇ ਸਾਹਮਣੇ ਆ ਗੲੀ ਹੋਵੇ।
ਆਖਿਰ ਮੈਂ ਹਿੰਮਤ ਜੁਟਾਈ ਤੇ ਉਸ ਨੂੰ ਅਤੀਤ ‘ਚ ਕੀਤੇ ਯਤਨਾਂ ਬਾਰੇ ਖੁੱਲ੍ਹ ਕੇ ਦੱਸਿਆ। ਮੈਂ ਦਸਿਆ ਕਿ ਮੈਂ ਤੇਰੇ ਤੋਂ ਦੂਰ ਹੋਣ ਦੀ ਕਿੰਨੀ ਕੋਸ਼ਿਸ਼ ਕੀਤੀ। ਕਿੰਨੇ ਝੂਠੇ ਬੋਲੇ , ਤਾਂ ਜ਼ੋ ਤੂੰ ਮੈਨੂੰ ਆਪਣੇ ਆਪ ਹੀ ਆਪਣੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਸੁੱਟ ਦਵੇਂ। ਮੇਰੀਆਂ ਗੱਲਾਂ ਸੁਣ ਕੇ ਉਸ ਨੇ ਇੱਕ ਹੀ ਜਵਾਬ ਦਿੱਤਾ , ” ਤੇਨੂੰ ਲੱਗਦਾ ਕਿ ਮੈਂ ਤੇਰੀਆਂ ਗੱਲਾਂ ਤੇ ਯਕੀਨ ਕਰਾਂਗਾ? ਕੀ ਸਬੂਤ ਆ ਤੇਰੇ ਕੋਲ ਕਿ ਤੂੰ ਪਹਿਲਾਂ ਝੂਠ ਬੋਲਿਆ ਤੇ ਹੁਣ ਸੱਚ ਬੋਲ ਰਹੀ ਆ ? ”
“ਸਬੂਤ ਤਾਂ ਕੋਈ ਨਹੀਂ ਮੇਰੇ ਕੋਲ, ਸ਼ਾਇਦ ਮੇਰੇ ਹੰਝੂ ਤੈਨੂੰ ਸਬੂਤ ਦੇਣ ਕੋਈ।” ਮੈਂ ਉਸ ਨੂੰ ਕਿਹਾ।
ਇਹ ਗੱਲ ਸੁਣ ਕੇ ਉਸ ਨੇ ਦੋਹਾਂ ਹੱਥਾਂ ਨਾਲ ਤਾੜੀਆਂ ਬਜਾਉਂਦਿਆਂ ਕਿਹਾ, ” ਵਾਹ ! ਇਹਨਾਂ ਹੰਝੂਆ ਦੇ ਕਰਕੇ ਹੀ ਅੱਜ ਤੱਕ ਮੈਂ ਤੇਰੇ ਜਾਲ ‘ਚ ਫਸਿਆ ਰਿਹਾ ਇੰਨੇ ਸਾਲਾਂ ਤੋਂ। ਪਰ ਅੱਜ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ , ਅੱਜ ਤੋਂ ਮੇਰਾ ਤੇਰੇ ਨਾਲ ਕੋਈ ਵਾਸਤਾ ਨਹੀਂ। ”
ਇਨ੍ਹਾਂ ਕਹਿ ਕੇ ਉਹ ਉੱਠ ਕੇ ਜਾਣ ਲੱਗਾ। ਮੈਂ ਹੰਝੂਆ ‘ਚ ਭਿੱਜੀ ਹੋਈ ਚੁੱਪ- ਚਾਪ ਸੁਣਦੀ ਰਹੀ , ਉਸ ਦਿਨ ਉਸ ਨੇ ਮੈਨੂੰ ਜੋ ਗੱਲਾਂ ਕਹੀਆਂ ਉਹ ਗੱਲਾਂ ਮੇਰੇ ਲਈ ਮੌਤ ਸਨ।
ਮੈਨੂੰ ਯਕੀਨ ਸੀ ਕਿ ਉਹ ਵਾਪਸ ਮੁੜੇਗਾ , ਮੈਨੂੰ ਬਗਾਨੇ ਸ਼ਹਿਰ ‘ਚ ਇਸ ਹਾਲ ‘ਚ ਛੱਡ ਕੇ ਨਹੀਂ ਜਾਵੇਗਾ, ਉਹ ਗੁੱਸੇ ਵਿੱਚ ਸੀ, ਤੇ ਉਸ ਦਾ ਗੁੱਸਾ ਜਾਇਜ਼ ਵੀ ਸੀ। ਜੇਕਰ ਮੈਂ ਉਸ ਦੀ ਥਾਂ ਹੁੰਦੀ ਤਾਂ ਸ਼ਾਇਦ ਮੈਂ ਵੀ ਇੰਝ ਹੀ ਵਿਵਹਾਰ ਕਰਦੀ।
ਮੇਰਾ ਯਕੀਨ ਉਸ ਨੇ ਟੁੱਟਣ ਨਹੀਂ ਦਿੱਤਾ, ਉਹ ਜਾਂਦਾ-ਜਾਂਦਾ ਪਿੱਛੇ ਮੁੜਿਆ। ਮੈਂਨੂੰ ਉਮੀਦ ਸੀ ਕਿ ਉਹ ਮੈਨੂੰ ਘੁੱਟ ਕੇ ਸੀਨੇ ਨਾਲ ਲਾ ਕੇ ਚੁੱਪ ਕਰਾਵੇਗਾ।
ਪਰ ਫਿਰ ਜੋ ਉਸ ਨੇ ਕੀਤਾ ਉਹ ਮੇਰੇ ਯਕੀਨ ਤੋਂ ਕੀਤੇ ਦੂਰ ਸੀ। ਉਸ ਨੇ ਕਿਹਾ, ” ਮੈਂ ਤੈਨੂੰ ਅੱਜ ਹਮੇਸ਼ਾ ਲਈ ਛੱਡ ਦਿੱਤਾ , ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਆਪਣੇ ਦਿਮਾਗ ‘ਚ ਬਿਠਾ ਲੈ। ”
ਇੰਨਾ ਕਹਿ ਕੇ ਉਸ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਮੈਨੂੰ ਬਲੋਕ ਕਰ ਦਿੱਤਾ ਤੇ ਮੇਰਾ ਨੰਬਰ ਡਿਲੀਟ ਕਰ ਦਿੱਤਾ। ਫਿਰ ਉਸ ਨੇ ਸਭ ਖਲਾਰ ਦਿੱਤਾ, ਮੇਰੇ ਗਲ਼ੇ ‘ਚ ਜੋ ਉਸ ਦੀ ਦਿੱਤੀ ਮਾਲ਼ਾ ਸੀ, ਆਪਣੇ ਹੱਥ ਨਾਲ ਖਿੱਚ ਕੇ ਤੋੜ ਦਿੱਤੀ। ਉਹ ਹੀ ਮੈਂ ਹਰ ਪਲ ਆਪਣੇ ਸੀਨੇ ਨਾਲ ਲਗਾ ਕੇ ਰੱਖਦੀ ਸੀ। ਪਰ ਅੱਜ ਉਹਨਾਂ ਮੋਤੀਆਂ ਦੇ ਵਾਂਗ ਉਸ ਨੇ ਮੇਰੀ ਜ਼ਿੰਦਗੀ ਖੇਰੂੰ-ਖੇਰੂੰ ਕਰ ਦਿੱਤੀ। ਮੈਂ ਉਸ ਵਕਤ ਇੱਕ ਜ਼ਿੰਦਾ ਲਾਸ਼ ਬਣ ਗੲੀ ਸੀ। ਮੈਂਨੂੰ ਨਫ਼ਰਤ ਹੋ ਗਈ ਸੀ ਆਪਣੇ ਆਪ ਤੋਂ। ਉਸ ਦੇ ਮਨ ‘ਚ ਇੰਨੀ ਨਫ਼ਰਤ ਇੰਨਾ ਗੁੱਸਾ ਦੇਖ ਕੇ ਮੇਰਾ ਮਨ ਕਰਦਾ ਸੀ ਮੈਂ ਉਸ ਪਲ ‘ਚ ਹੀ ਆਪਣੇ ਸਾਹ ਰੋਕ ਦਿਆਂ।
ਮੈਂ ਇਹੋ ਹਾਲ ਲੈ ਕੇ ਘਰ ਪਹੁੰਚੀ। ਮੈਂ ਬਹੁਤ ਰੋਈ। ਮੈਂ ਉਸ ਦਾ ਫ਼ੋਨ ਨੰਬਰ ਮਿਲਾਇਆ , ਪਰ ਉਸ ਨੇ ਤਾਂ ਮੈਨੂੰ ਬਲੋਕ ਕਰ ਦਿੱਤਾ ਸੀ। ਮੇਰਾ ਦਿਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਮੇਰੀ ਦੁਨੀਆ ਮੇਰੇ ਤੋਂ ਵੱਖ ਹੋ ਗਈ। ਮੇਰੇ ਰੋਣ ਦਾ ਉਸ ਤੇ ਕੋਈ ਅਸਰ ਨਹੀਂ ਸੀ ਹੁਣ।
ਅੱਜ ਪੂਰੇ ੧੦ ਦਿਨ ਹੋ ਗਏ ਸੀ ਉਸ ਨੂੰ ਮਿਲ ਕੇ ਆਈ ਨੂੰ। ਨਾ ਕੁੱਝ ਬੋਲਦੀ ਸੀ ਨਾ ਹੀ ਕੁੱਝ ਖਾਂਦੀ ਸੀ ਤੇ ਨਾ ਹੀ ਪੀਂਦੀ ਸੀ। ਮਾਂ ਹਰ ਬਾਰ ਦੀ ਤਰ੍ਹਾਂ ਸਮਝਣ ਦੀ ਬਜਾਏ ਡਾਂਟ ਰਹੀ ਸੀ , ” ਚੁੱਪ- ਚਾਪ ਰੋਟੀ ਖਾ ਲਾ ਕੀ ਬਿਮਾਰੀ ਪੈ ਗਈ ਆ।” ਪਰ ਇਸ ਬਾਰ ਮਾਂ ਦੇ ਗੁੱਸੇ ਦਾ ਵੀ ਕੋਈ ਅਸਰ ਨਾ ਹੋਇਆ। ਕਿਉਂਕਿ ਜਿਊਣ ਦੀ ਤਮੰਨਾ ਹੀ ਨਹੀਂ ਰਹੀ ਸੀ‌। ਇਨ੍ਹਾਂ ਦਸਾਂ ਦਿਨਾਂ ‘ਚ ਉਸ ਨੇ ਸਿਰਫ਼ ਇੱਕੋ ਕੰਮ ਕੀਤਾ, ਉਡੀਕ….. ਕਿ ਉਹ ਵਾਪਸ ਆ ਜਾਵੇਗਾ। ਅੱਜ ਉਸ ਨੇ ਮੇਰੇ ਸਾਹਮਣੇ ਚੁੱਪੀ ਤੋੜੀ‌ , ਮੇਰੇ ਬਹੁਤ ਮਿੰਨਤਾਂ ਕਰਨ ਤੇ।
“ਤੂੰ ਮੇਰੀ ਬਹੁਤ ਚੰਗੀ ਦੋਸਤ ਆ ਪਰੀ, ਪਰ ਮੈਂ ਤੈਨੂੰ ਵੀ ਉਸ ਦੇ ਬਾਰੇ ਕਦੇ ਨਹੀਂ ਦੱਸਿਆ । ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਸਮਾਜ ਦੇ ਵਾਂਗ ਤੂੰ ਵੀ ਉਂਝ ਹੀ ਮੈਨੂੰ ਛੇੜਦੀ ਉਸ ਦਾ ਨਾਂ ਲੈ ਕੇ ਕਿ ਅੱਛਾ ਜੀ ਮੇਰਾ ਜੀਜਾ? ਕੀ ਕਿੱਤਾ ਫਿਰ ਅੱਜ ਮਿਲ ਕੇ ? ਉਸ ਨੇ ਤੇਰਾ ਹੱਥ ਫੜਿਆ ? ਮੱਥਾ ਚੁੰਮਿਆ ? ਇਸ ਸਭ ਨੂੰ ਹੀ ਤਾਂ ਪਿਆਰ ਸਮਝਦਾ ਇਹ ਸਮਾਜ।
ਪਰ ਉਸ ਪਿਆਰ ਨੂੰ ਹਮੇਸ਼ਾ ਠੋਕਰਾਂ ਮਿਲਦੀਆਂ ਜਿਸ ਪਿਆਰ ‘ਚ ਯਾਰ ਦੀ ਰੂਹ ਨੂੰ ਪੂਜਿਆ ਜਾਂਦਾ।
ਅੱਜ ਮੈਂ ਦੇਖਿਆ ਉਸ ਦੀਆਂ ਅੱਖਾਂ ‘ਚ ਕਿ ਸੱਚ – ਮੁੱਚ ਅੱਜ ਵੀ ਦੁਨੀਆਂ ‘ਚ ਕੋਈ ਇੰਨੀ ਸ਼ਿਦਤ ਨਾਲ ਕਿਸੇ ਦੀ ਰੂਹ ਨੂੰ ਇੰਨਾ ਪਿਆਰ ਕਰ ਸਕਦਾ ?
ਮੈਂ ਉਸ ਦੀਆਂ ਗੱਲਾਂ ਸੁਣ ਕੇ ਉਸ ਨੂੰ ਸੀਨੇ ਨਾਲ ਲਾਇਆ। ਮੈਂ ਸਿਰਫ਼ ਉਸ ਦੇ ਦਰਦ ਨੂੰ ਸਮਝ ਸਕਦੀ ਸੀ, ਮਹਿਸੂਸ ਤਾਂ ਉਹ ਹੀ ਕਰ ਰਹੀ ਸੀ ਜਿਸ ਤੇ ਇਹ ਸਭ ਬੀਤ ਰਿਹਾ ਸੀ।
ਮੈਂ ਉਸ ਨੂੰ ਸੌਣ ਨੂੰ ਕਿਹਾ, ਇੰਨੇ ਦਿਨ ਤੋਂ ਉਹ ਸੁੱਤੀ ਨਹੀਂ ਸੀ। ਉਸ ਨੇ ਕਿਹਾ, ” ਮੈਂ ਸੌਂ ਜਾਂਦੀ ਹਾਂ, ਪਰ ਵਾਅਦਾ ਕਰ ਉਸ ਨੂੰ ਕਦੇ ਵੀ ਮੇਰੇ ਸੌਂਣ ਦੀ ਖ਼ਬਰ ਨਾ ਦੇਵੀਂ। ”
ਮੈਂ ਸੋਚਾਂ ‘ਚ ਪੈ ਗਈ ਕਿ ਇਸ ਗੱਲ ਦਾ ਕੀ ਮਤਲਬ ? ਪਰ ਉਸ ਦੀ ਜੋ ਹਾਲਤ ਸੀ ਉਸ ਨੂੰ ਨੀਂਦ ਦੀ ਬਹੁਤ ਲੋੜ ਸੀ। ਇਸ ਲਈ ਮੈਂ ਉਸ ਨੂੰ ਵਾਅਦਾ ਕਰ ਦਿੱਤਾ। ਵਾਅਦਾ ਲੈ ਕੇ ਉਸ ਨੇ ਉਸ ਦਾ ਨਾਂ ਲਿਆ ਤੇ ਕਿਹਾ ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਨਹੀਂ, ਹੋ ਸਕੇ ਤਾਂ ਮੈਨੂੰ ਮੁਆਫ ਕਰ ਦੇਵੀਂ। ਮੇਰੀ “ਪਾਕ ਮੁਹੱਬਤ” ਨੂੰ ਕੁਬੂਲ ਕਰੀਂ।
ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਮੈਂਨੂੰ ਲੱਗਾ ਉਹ ਸੌਂ ਗੲੀ, ਪਰ ਅਚਾਨਕ ਉਸ ਦਾ ਸਰੀਰ ਠੰਢਾ ਪੈ ਗਿਆ। ਮੈਂ ਉਸ ਨੂੰ ਪੁਕਾਰਿਆ ਪਰ ਉਹ ਨਹੀਂ ਬੋਲੀ। ਮੈਂ ਉਸ ਨੂੰ ਹਿਲਾਇਆ ਪਰ ਬਹੁਤ ਦੇਰ ਹੋ ਚੁੱਕੀ ਸੀ, ਉਸ ਦੇ ਸਾਹ ਉਸ ਦੇ ਸਰੀਰ ਨੂੰ ਤਿਆਗ ਚੁੱਕੇ ਸਨ। ਮੈਂਨੂੰ ਦੇਰ ਲੱਗ ਗੲੀ ਸੀ ਉਸ ਸੀ ਆਖ਼ਰੀ ਗੱਲ ਨੂੰ ਸਮਝਣ ਵਿੱਚ ……..
ਜੇਕਰ ਮੈਨੂੰ ਉਸ ਦੀ ਡਾਇਰੀ ਪਹਿਲਾਂ ਮਿਲ ਜਾਂਦੀ ਤਾਂ ਅੱਜ ਉਸ ਡਾਇਰੀ ਦਾ ਦਰਦ ਇਸ ਕਹਾਣੀ ‘ਚ ਲਿਖਣ ਤੱਕ ਦੀ ਨੌਬਤ ਹੀ ਨਾ ਆਉਂਦੀ। ਮੈਂਨੂੰ ਖ਼ੁਸ਼ੀ ਵੀ ਨਹੀਂ ਹੋ ਰਹੀ ਇਸ ਕਹਾਣੀ ਨੂੰ ਲਿੱਖ ਕੇ। ਮੈਂ ਆਪਣੀ ਸਭ ਤੋਂ ਚੰਗੀ ਦੋਸਤ ਨੂੰ ਸ਼ਾਇਦ ਬਚਾ ਸਕਦੀ ਜੇਕਰ ਮੈਨੂੰ ਇਸ “ਪਾਕ ਮੁਹੱਬਤ” ਦਾ ਜ਼ਰਾ ਵੀ ਇਲਮ ਹੁੰਦਾ…….

...
...



Related Posts

Leave a Reply

Your email address will not be published. Required fields are marked *

5 Comments on “ਪਾਕ ਮੁਹੱਬਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)