More Punjabi Kahaniya  Posts
ਸੁਖ਼ਨ ਸਵੇਰ


ਕਹਾਣੀ
ਸੁਖ਼ਨ ਸਵੇਰ
———-
ਹਰਪ੍ਰੀਤ ਮਕੈਨੀਕਲ ਇੰਜਨੀਰਿੰਗ ਪਾਸ ਸੀ ਪਰ ਉਹਦੀ ਇਹਦੇ ਚ ਦਿਲਚਸਪੀ ਨਹੀਂ ਸੀ. ਪਿਤਾ ਜਗਤਾਰ ਸਿੰਘ ਸ਼ਹਿਰ ਦੇ ਉਘੇ ਟਰਾਂਸਪੋਰਟਰ ਸਨ ਉਹਨਾਂ ਦੀਆਂ ਕਾਫੀ ਬਸਾਂ ਲੰਬੇ ਰੂਟ ਤੇ ਚਲਦੀਆਂ ਸਨ ਇਕ ਦਿਨ ਜਗਤਾਰ ਸਿੰਘ ਅਖਬਾਰ ਪੜ੍ਹ ਰਹੇ ਸਨ ਕਿ ਉਹਨਾਂ ਦੀ ਨਿਗ੍ਹਾ ਇਕ ਖੱਬਰ ਤੇ ਪਈ ਕਿ ਗੈਸ ਏਜੇਂਸੀ ਵਿਕਾਊ ਹੈ. ਜਗਤਾਰ ਸਿੰਘ ਜੀ ਨੇ ਦਿਤੇ ਨੰਬਰ ਤੇ ਸੰਪਰਕ ਕੀਤਾ ਗੱਲਬਾਤ ਕੀਤੀ ਜਗਤਾਰ ਸਿੰਘ ਜੀ ਨੇ ਗੈਸ ਏਜੰਸੀ ਖਰੀਦ ਲਈ. ਉਹਨਾਂ ਆਪਣੇ ਪੁੱਤਰ ਹਰਪ੍ਰੀਤ ਨੂੰ ਕਿਹਾ ਕਿ ਉਹ ਗੈਸ ਏਜੰਸੀ ਦਾ ਕੰਮ ਸੁਚਾਰੂ ਢੰਗ ਨਾਲ ਚਲਾਵੇ. ਹਰਪ੍ਰੀਤ ਨੇ ਗੈਸ ਏਜੰਸੀ ਦਾ ਕੰਮ ਸੰਭਾਲ ਲਿਆ 7-8 ਮਹੀਨੇ ਵਧੀਆ ਕੰਮ ਚਲਦਾ ਰਿਹਾ. ਹਰਪ੍ਰੀਤ ਦਾ ਮਨ ਉਕਤਾ ਗਿਆ. ਰੋਜ਼ ਇਹੀ ਕੰਮ ਸਾਡੀ ਗੈਸ ਬੁਕ ਕਰ ਦਿਓ , ਸਾਡੀ ਗੈਸ ਨਹੀਂ ਪਹੁੰਚੀ , ਸਾਡੀ ਗੈਸ ਸਲੰਡਰ ਚੋ ਘਟ ਨਿਕਲੀ ਰਿਕਸ਼ੇ ਵਾਲੇ ਪੈਸੇ ਵੱਧ ਲੈ ਲਏ ਲੋਕਾਂ ਦੇ ਫੋਨ ਸੁਣ ਸੁਣ ਹਰਪ੍ਰੀਤ ਉਕਤਾ ਜਾਂਦਾ. ਹਰਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਕੰਮ ਨਹੀਂ ਕਰੇਗਾ. ਉਹਨੇ ਪਿਤਾ ਨੂੰ ਕਹਿ ਦਿੱਤਾ ਮੈ ਇਹ ਕੰਮ ਨਹੀਂ ਕਰ ਸਕਦਾ.
ਹਰਪ੍ਰੀਤ ਦਾ ਫੋਟੋਗਰਾਫੀ ਚ ਰੁਝਾਨ ਸੀ ਉਹਨੇ ਪਿਤਾ ਨੂੰ ਕਿਹਾ ਕਿ ਉਹ ਫੋਟੋਗਰਾਫੀ ਕਰੇਗਾ ਪਿਤਾ ਨੇ ਕਿਹਾ ਜਦੋ ਫੋਟੋ ਖਿੱਚਣ ਵਿਆਹਾਂ ਚ ਜਾਵੇਂਗਾ ਦੋ ਸ਼ਰਾਬੀ ਨਸ਼ੇ ਦੀ ਲੋਰ ਚ ਕਹਿਣਗੇ ਓਏ ਫੋਟੋਗ੍ਰਾਫਰ ਏਧਰ ਆ ਕੇ ਫੋਟੋ ਖਿੱਚ ਉਦੋਂ ਇੱਜ਼ਤ ਹੋਵੇਗੀ ?
ਮੈ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਪਿਤਾ ਸ਼੍ਰੀ ਫੋਟੋ ਮੈ ਨਹੀਂ ਮੇਰੇ ਕਰਿੰਦੇ ਖਿਚਣਗੇ ਮੈ ਫੋਟੋਗਰਾਫੀ ਨੂੰ ਨਵੀ ਦਿੱਖ ਦੇਵਾਂਗਾ ਹਰਪ੍ਰੀਤ ਨੇ ਪਿਤਾ ਨੂੰ ਕਿਹਾ
ਹਰਪ੍ਰੀਤ ਨੇ ਸੂਰਜਾ ਪ੍ਰੋਡਕਸ਼ਨ ਦੇ ਨਾਮ ਹੇਠ ਫੋਟੋਗਰਾਫੀ ਸ਼ੁਰੂ ਕੀਤੀ ਵਿਦੇਸ਼ ਤੋਂ ਵਧੀਆ ਫੋਟੋ ਕੈਮਰੇ ਵੀਡੀਓ ਕੈਮਰੇ ਮੰਗਾਏ ਗਏ. ਸਤ ਅੱਠ ਮਹੀਨੇ ਚ ਫੋਟੋਗਰਾਫੀ ਦੀ ਚਰਚਾ ਹੋਣ ਲਗੀ
ਇਕ ਪੰਜਾਬੀ ਲੋਕ ਗਾਇਕ ਨੇ ਆਪਣੇ ਗੀਤ ਦਾ ਫਿਲਮਾਂਕਣ ਸੂਰਜਾ ਪ੍ਰੋਡਕਸ਼ਨ ਤੋਂ ਕਰਾਇਆ ਹਰਪ੍ਰੀਤ ਨੇ ਗੀਤ ਦੇ ਫਿਲਮਾਂਕਣ ਵਿਚ ਰੂਹ ਫੂਕ ਦਿੱਤੀ. ਗੀਤ ਖੂਬ ਚਲਿਆ ਦੇਸ਼ ਵਿਦੇਸ਼ ਚ ਗੀਤ ਦੇ ਨਾਲ ਨਾਲ ਗੀਤ ਫਿਲਮਾਂਕਣ ਦੀ ਖੂਬ ਚਰਚਾ ਹੋਣ ਲਗੀ. ਹਰ ਲੋਕ ਗਾਇਕ ਸੂਰਜਾ ਪ੍ਰੋਡਕਸ਼ਨ ਤੋਂ ਗੀਤ ਫਿਲਮਾਂਕਣ ਨੂੰ ਤਰਜੀਹ ਦੇਣ ਲਗਾ. ਸੂਰਜਾ ਪ੍ਰੋਡਕਸ਼ਨ ਦੀ ਚੋਟੀ ਦੇ ਫੋਟੋਗ੍ਰਾਫਰ ਵਿਚ ਚਰਚਾ ਹੋਣ ਲਗੀ
ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿਆਹ ਮੌਕੇ ਪ੍ਰੀ ਵੇਡਇੰਗ ਸ਼ੂਟ ਲਈ ਯਾਦਗਾਰੀ ਫੋਟੋਆਂ ਖਿਚਵਾਉਣ ਲਈ ਵਿਆਹਾਂ ਦੀ ਵੀਡੀਓ ਬਨਾਉਣ ਲਈ ਸੂਰਜਾ ਪ੍ਰੋਡਕਸ਼ਨ ਕੋਲੋਂ ਪੁੱਛ ਕੇ ਵਿਆਹ ਲਈ ਤਾਰੀਖ਼ ਰੱਖਣ ਲਗੇ ਹਰਪ੍ਰੀਤ ਦੀ ਪੂਰੀ ਚੜ੍ਹਤ ਸੀ
ਇਕ ਦਿਨ ਹਰਪ੍ਰੀਤ ਨੂੰ ਸ਼ਹਿਰ ਦੇ ਪ੍ਰਸਿੱਧ ਜੇਵੇਲਰ ਲਾਲਾ ਓਮ ਪ੍ਰਕਾਸ਼ ਦਾ ਫੋਨ ਆਇਆ ਉਹ ਆਪਣੀ ਲੜਕੀ ਦੇ ਵਿਆਹ ਲਈ ਸੂਰਜਾ ਪ੍ਰੋਡਕਸ਼ਨ ਨੂੰ ਬੁਕ ਕਰਨਾ ਚਾਉਂਦਾ ਸੀ ਹਰਪ੍ਰੀਤ ਨੇ ਤਿੰਨ ਦਿਨ ਬਾਅਦ ਮਿਲਣ ਦਾ ਸਮਾਂ ਦਿੱਤਾ ਹਰਪ੍ਰੀਤ ਨੂੰ ਲਾਲਾ ਓਮ ਪ੍ਰਕਾਸ਼ ਦਾ ਫੋਨ ਆਇਆ ਹਰਪ੍ਰੀਤ ਨੇ ਕਿਹਾ ਉਹ ਸਮੇ ਤੇ ਤੁਹਾਡੇ ਘਰ ਪਹੁੰਚ ਜਾਵੇਗਾ ਸ਼ਾਮ 7 ਵਜੇ ਹਰਪ੍ਰੀਤ ਲਾਲਾ ਓਮ ਪ੍ਰਕਾਸ਼ ਘਰ ਪਹੁੰਚਿਆ ਘੰਟੀ ਦਿੱਤੀ ਇਕ ਲੜਕੀ ਨੇ ਦਰਵਾਜ਼ਾ ਖੋਲਿਆ ਹਰਪ੍ਰੀਤ ਨੂੰ ਅੰਦਰ ਆਉਣ ਲਈ ਕਿਹਾ ਕਹਿਣ ਲਗੀ ਤੁਸੀਂ ਬੈਠੋ ਡੈਡ ਆ ਰਹੇ ਨੇ
ਹਰਪ੍ਰੀਤ ਅੰਦਰ ਆਇਆ ਓਹਦੀ ਨਜ਼ਰ ਦੀਵਾਰ ਤੇ ਲਗੀ ਇਕ ਖੂਬਸੂਰਤ ਪੈਂਟਿੰਗ ਤੇ ਪਈ ਹਰਪ੍ਰੀਤ ਗਹੁ ਨਾਲ ਪੈਂਟਿੰਗ ਵੇਖ ਰਿਹਾ ਸੀ ਕਿ ਲੜਕੀ ਨੇ ਕਿਹਾ ਪਾਣੀ
ਪਾਣੀ ਦਾ ਗਿਲਾਸ ਫੜ੍ਹ ਕੇ ਹਰਪ੍ਰੀਤ ਨੇ ਕਿਹਾ ਇਹ ਪੈਂਟਿੰਗ ਕਿਸ ਨੇ ਬਣਾਈ
ਲੜਕੀ ਨੇ ਕਿਹਾ ਸ਼ਾਇਦ ਬਜ਼ਾਰ ਤੋਂ ਖਰੀਦੀ ਸੀ
ਬਾਹਰ ਘੰਟੀ ਹੋਈ ਸ਼ਾਇਦ ਡੈਡ ਆ ਗਏ
ਲੜਕੀ ਨੇ ਦਰਵਾਜ਼ਾ ਖੋਲਿਆ ਲਾਲਾ ਓਮ ਪ੍ਰਕਾਸ਼ ਨੇ ਕਿਹਾ ਸੋਰੀ ਮੈ ਲੇਟ ਹੋ ਗਿਆ ਦੁਕਾਨ ਤੇ ਗਾਹਕ ਆ ਗਏ ਸਨ ਹਰਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ
ਹਰਪ੍ਰੀਤ ਪੇਟਿੰਗ ਵੇਖਣ ਚ ਮਸਰੂਫ ਸੀ
ਮੇਰੀ ਬੇਟੀ ਨੇ ਬਣਾਈ ਲਾਲਾ ਜੀ ਬੋਲੇ
ਰੀਅਲੀ ਹਰਪ੍ਰੀਤ ਨੇ ਕਿਹਾ
ਬੇਟੀ ਨੇ ਦੱਸਿਆ ਨਹੀਂ
ਉਹ ਕਹਿੰਦੀ ਬਾਜ਼ਾਰ ਚੋ ਖਰੀਦੀ ਹਰਪ੍ਰੀਤ ਬੋਲਿਆ
ਲੜਕੀ ਡੈਡ ਲਈ ਪਾਣੀ ਲੈ ਕੇ ਆਈ
ਬੇਟਾ ਆਪਣੀਆਂ ਪੇਟਿੰਗ ਇਹਨਾਂ ਨੂੰ ਦਿਖਾਓ ਇਹ ਸ਼ਹਿਰ ਦੇ ਪ੍ਰਸਿੱਧ ਫੋਟੋਗ੍ਰਾਫਰ ਹਰਪ੍ਰੀਤ ਸਿੰਘ ਸੂਰਜਾ ਪ੍ਰੋਡਕਸ਼ਨ ਵਾਲੇ ਹਨ
ਲੜਕੀ ਨੇ ਸ਼ਰਮਾ ਕੇ ਕਿਹਾ ਉਹ ਕੋਈ ਪੇਟਿੰਗ ਹਨ ਹਰਪ੍ਰੀਤ ਨੇ ਕਿਹਾ ਮੈ ਜਰੂਰ ਵੇਖਾਗਾ
ਲੜਕੀ ਸਵੀਤਾ ਬੇਸਮੇੰਟ ਚ ਗਈ ਹਰਪ੍ਰੀਤ ਵੀ...

ਮਗਰ ਹੋ ਤੁਰਿਆ ਸਟੈਂਡ ਤੇ ਲਗੀਆਂ 12-13 ਪੇਟਿੰਗ ਨੇ ਹਰਪ੍ਰੀਤ ਦਾ ਮਨ ਮੋਹ ਲਿਆ
ਵਾਉ ਕਿਆ ਬਾਤ ਹੈ
ਸਵੀਤਾ ਬੋਲੀ ਮੈਨੂੰ ਝੂਠੀ ਤਰੀਫ ਪਸੰਦ ਨਹੀਂ ਮੈ ਨਾਲੇ ਸਮਾਂ ਪਾਸ ਕਰਨ ਲਈ ਕਾਗਜ਼ ਤੇ ਬੁਰਸ਼ ਨਾਲ ਝਰੀਟਾਂ ਮਾਰ ਲੈਂਦੀ ਹਾਂ
ਮੈ ਇਹਨਾਂ ਪੇਟਿੰਗ ਦੀ ਪ੍ਰਦਰਸ਼ਨੀ ਲਾਉਣਾ ਚਾਉਂਦਾ ਜੇ ਇਜ਼ਾਜ਼ਤ ਹੋਵੇ ਤੁਹਾਡੇ ਹੱਥਾਂ ਚ ਕਿਡਾ ਵਡਾ ਆਰਟ ਹੈ ਇਹਨਾਂ ਕਲਾ ਕਿਰਤੀਆਂ ਨੂੰ ਸਮਝਣ ਵਾਲਾ ਹੋਣਾ ਚਾਹੀਦਾ
ਪਹਿਲੀ ਵਾਰ ਕਿਸੇ ਕੋਲੋਂ ਆਪਣੀਆਂ ਕਲਾ ਕ੍ਰਿਤੀਆਂ ਦੀ ਪ੍ਰਸੰਸਾ ਸੁਣ ਕੇ ਉਹ ਬੇਹੱਦ ਸ਼ਰਮਾ ਰਹੀ ਸੀ
ਉਹ ਖੁਸ਼ੀ ਦੀ ਮਾਰੀ ਆਪਣੇ ਕਮਰੇ ਚ ਆ ਗਈ
ਹਰਪ੍ਰੀਤ ਕਿੰਨਾ ਚਿਰ ਵੇਖਦਾ ਰਿਹਾ ਉਹ ਉੱਪਰ ਆਇਆ ਓਹਨੇ ਕਿਹਾ ਲਾਲਾ ਜੀ ਤੁਹਾਡੀ ਲੜਕੀ ਦੀਆਂ ਕਲਾ ਕਿਰਤੀਆਂ ਦੀ ਪ੍ਰਦਰਸ਼ਨੀ ਮੈ ਲਾਉਣੀ ਚਾਉਂਦਾ
ਬਈ ਮੈਨੂੰ ਤਾ ਕੋਈ ਗਿਆਨ ਨਹੀਂ ਜਿਸ ਕਾ ਕਾਮ ਉਸੀ ਕੋ ਸਾਜੇ ਵਿਆਹ ਦੀ ਫੋਟੋਗਰਾਫੀ ਲਈ ਬੁਕਿੰਗ ਕਰ ਕੇ ਹਰਪ੍ਰੀਤ ਉਥੋਂ ਚਲ ਪਿਆ
ਸਵੀਤਾ ਦੇ ਵਿਆਹ ਤੋਂ ਦੋ ਹਫਤੇ ਪਹਿਲਾ ਹਰਪ੍ਰੀਤ ਨੇ ਇਕ ਹੋਟਲ ਵਿਚ ਓਹਦੀਆਂ ਬਣਾਈਆ ਪੇਟਿੰਗ ਦੀ ਪ੍ਰਦਰਸ਼ਨੀ ਲਾਈ ਕਲਾ ਪ੍ਰੇਮੀਆਂ ਨੇ ਹਥੋ ਹਥੀ ਸਾਰੀਆਂ ਪੈਂਟਿੰਗ ਖਰੀਦ ਲਈਆਂ ਸਵੀਤਾ ਦੀਆਂ ਪੇਟਿੰਗ ਦੀ ਕਦੇ ਕਿਸੇ ਤਰੀਫ ਨਹੀਂ ਸੀ ਕੀਤੀ ਹਰਪ੍ਰੀਤ ਨੇ ਓਹਦੀ ਕਲਾ ਨੂੰ ਸਮਾਜ ਚ ਨਵੀ ਪਹਿਚਾਣ ਦਿੱਤੀ ਹਰ ਪਾਸੇ ਸਵੀਤਾ ਨੂੰ ਉਹਦੀਆਂ ਬਣਾਈਆ ਪੈਂਟਿੰਗ ਦੀ ਚਰਚਾ ਸੁਣਾਈ ਦੇਣ ਲਗੀ ਸਵੀਤਾ ਨੇ ਹਰਪ੍ਰੀਤ ਦਾ ਸ਼ੁਕਰੀਆ ਅਦਾ ਕੀਤਾ ਹਰਪ੍ਰੀਤ ਨੇ ਕਿਹਾ ਇਹ ਕਲਾ ਵਿਆਹ ਤੋਂ ਬਾਅਦ ਵੀ ਜਾਰੀ ਰੱਖਣੀ ਪ੍ਰਮਾਤਮਾ ਨੇ ਬਹੁਤ ਵਡਾ ਗੁਣ ਤੁਹਾਡੇ ਹੱਥਾਂ ਚ ਦਿੱਤਾ
ਸਵੀਤਾ ਦਾ ਵਿਆਹ ਹੋ ਗਿਆ ਸਵੀਤਾ ਕੈਨੇਡਾ ਆਪਣੇ ਪਤੀ ਨਾਲ ਆ ਗਈ
ਸਵੀਤਾ ਦਾ ਪਤੀ ਕੈਨੇਡਾ ਦਾ ਜੰਮਪਲ ਸੀ ਉਹਨੂੰ ਪੰਜਾਬੀ ਸੱਭਿਆਚਾਰ ਕਲਾ ਕਿਰਤੀਆਂ ਪੈਂਟਿੰਗ ਆਦਿ ਵਿਚ ਕੋਈ ਦਿਲਚਸਪੀ ਨਹੀਂ ਸੀ ਬਸ ਆਪਣੇ ਬਿਜ਼ਨੱਸ ਬਾਰੇ ਸੋਚਦਾ ਪੈਸਾ ਪੈਸਾ ਹਰ ਵਕ਼ਤ ਪੈਸੇ ਦੀ ਗੱਲ ਕਰਦਾ ਸਵੀਤਾ ਨੂੰ ਇਹ ਪਸੰਦ ਨਹੀਂ ਸੀ ਉਹ ਸਵੀਤਾ ਨੂੰ ਪੇਟਿੰਗ ਕਰਨ ਤੋਂ ਰੋਕਦਾ ਉਹ ਸਵੀਤਾ ਦੇ ਜ਼ਜ਼ਬਾਤ ਨਾ ਸਮਝ ਸਕਿਆ ਸਵੀਤਾ ਦੇ ਅਰਮਾਨ ਦਿਲ ਵਿਚ ਦਫ਼ਨ ਹੋ ਗਏ ਸਮਾਂ ਬੀਤ ਰਿਹਾ ਸੀ ਸਮੇ ਨੇ ਕਰਵਟ ਬਦਲੀ
ਇਕ ਦਿਨ ਬੜੇ ਲੰਬੇ ਅਰਸੇ ਬਾਅਦ ਕੈਨੇਡਾ ਚ ਸਵੀਤਾ ਦੀ ਮਿਲਣੀ ਹਰਪ੍ਰੀਤ ਨਾਲ ਇਕ ਵਿਆਹ ਚ ਹੋਈ ਹਰਪ੍ਰੀਤ ਨੇ ਓਹਦੀਆਂ ਬਨਾਈਆ ਪੇਟਿੰਗ ਵੇਖਣੀਆਂ ਚਾਹੀਆ ਓਹਨੇ ਕਿਹਾ ਹਰਪ੍ਰੀਤ ਆਪਣੀਆਂ ਕਲਾ ਕਿਰਤੀਆਂ ਦੇ ਖਾਬ ਦੇ ਬੁਰਸ਼ ਤੇ ਕਾਗਜ਼ ਆਪਣੇ ਦਿਲ ਦੇ ਜ਼ਜ਼ਬਾਤਾਂ ਨਾਲ ਪੰਜਾਬ ਦੀ ਮਿੱਟੀ ਚ ਦਫ਼ਨ ਕਰ ਆਈ ਹਾਂ ਇਹ ਕਹਿ ਕੇ ਅੱਖਾਂ ਚੋਂ ਹੰਝੂ ਕੇਰਦੀ ਹਰਪ੍ਰੀਤ ਦੀਆਂ ਅੱਖਾਂ ਤੋਂ ਉਹਲੇ ਹੋਣ ਲਗੀ ਹਰਪ੍ਰੀਤ ਨੇ ਸਵੀਤਾ ਦਾ ਰਾਹ ਰੋਕ ਲਿਆ
ਸਵੀਤਾ ਤੈਨੂੰ ਤੇਰੀ ਕਲਾ ਦੀ ਸੌਂਹ ਮੈ ਤੇਰੀ ਕਲਾ ਮਰਦੀ ਨਹੀਂ ਵੇਖ ਸਕਦਾ ਰੱਬ ਨੇ ਤੈਨੂੰ ਹੁਸਨ ਦਿੱਤਾ ਹੁਨਰ ਦਿੱਤਾ ਪੂਰਬ ਦੀ ਧਰਤੀ ਤੇ ਚਾਰ ਬੁਕਾਂ ਸੋਹਰਤ ਦੀਆਂ ਤੇਰੀ ਝੋਲੀ ਚ ਕੀ ਪੈ ਗਈਆਂ ਪੱਛਮ ਚ ਆ ਕੇ ਤੈਨੂੰ ਤੇਰੀ ਕਲਾ ਹੀ ਭੁੱਲ ਗਈ ਤੈਨੂੰ ਆਪਣੇ ਰੰਗ ਤੇ ਬੁਰਸ਼ ਚੁੱਕਣੇ ਪੈਣਗੇ
ਉੱਠ ਨਿਕੀ ਨਿੱਕੀ ਲੋ ਵਿਚ ਕਿਰ ਗਈ ਗਾਨੀ ਵਾਂਗ ਟੋਹ ਟੋਹ ਕੇ ਆਪਣਾ ਆਪ ਲਭਣ ਲਈ ਸੰਤੁਸ਼ਟੀ ਦੀ ਡੰਡੀ ਤੇ ਪੈਰ ਧਰ ਕੇ ਆਪਣੀ ਕਲਾ ਕਿਰਤੀਆਂ ਦੀ ਫਿਰ ਤੋਂ ਬੁਣ ਬੁਣਾਈ ਸ਼ੁਰੂ ਕਰ ਉਲਝੀਆਂ ਤੰਦਾਂ ਸਮੇ ਦੀ ਅੱਟੀ ਨਾਲ ਠੀਕ ਹੋ ਜਾਣਗੀਆਂ
ਹਰਪ੍ਰੀਤ ਬੋਲਦਾ ਗਿਆ ਸਵੀਤਾ ਚੁੱਪ ਚਾਪ ਸੁਣਦੀ ਰਹੀ
ਦੋਹਾਂ ਵਿਚ ਚੁੱਪ ਛਾ ਗਈ ਸਵੀਤਾ ਬਿਨਾਂ ਕੁਝ ਬੋਲੇ ਤੁਰ ਪਈ ਹਰਪ੍ਰੀਤ ਦੂਰ ਤਕ ਉਹਦੀ ਪੈੜ ਤਕਦਾ ਰਿਹਾ ਜਦੋ ਤਕ ਉਹ ਅੱਖੀਆਂ ਤੋਂ ਓਹਲੇ ਨਾ ਹੋ ਗਈ
ਸੂਹੀ ਸਵੇਰ ਦੀਆਂ ਸੂਰਜੀ ਕਿਰਨਾਂ ਨਾਲ ਸਵੀਤਾ ਦੇ ਜ਼ਜ਼ਬਾਤ ਅੰਗੜਾਈਆਂ ਲੈ ਉਠੇ ਉਹਨੇ ਫੈਸਲਾ ਕਰ ਲਿਆ ਕਿ ਉਹ ਲਗਣ ਤੇ ਮੇਹਨਤ ਨਾਲ ਆਪਣੇ ਸ਼ੌਕ ਵਿਚ ਹੋਰ ਨਿਖਾਰ ਕਰੇਗੀ ਉਹਨੇ ਬੁਰਸ਼ ਤੇ ਰੰਗ ਲੈ ਕੇ ਕਾਗਜ਼ ਦੀ ਹਿਕ ਤੇ ਉਕਰੀ ਸੋਹਣੀ ਮਹੀਵਾਲ ਦੇ ਪਿਆਰ ਦੀ ਗਲਵਕੜੀ ਦੀ ਤਸਵੀਰ ਵਿੱਚੋ ਅਨੋਖੀ ਬਿਜਲੀ ਦੀ ਰਉ ਅਨੁਭਵ ਕਰ ਰਹੀ ਸੀ
ਢਾਡੀ ਕੁਲਜੀਤ ਸਿੰਘ ਦਿਲਬਰ
+1-425-524-1828

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)