ਮੁਲਤਾਨ ਦੇ ਕਿਲੇ ਪਾੜ ਪਾਉਂਦਿਆਂ ਤੋਪ ਦਾ ਪਹੀਆਂ ਟੁੱਟ ਗਿਆ । ਮਗਰੋਂ ਤਾਂ ਹੀ ਚੱਲ ਸਕਦੀ ਸੀ ਜੇ ਇੱਕ ਸਿੰਘ ਮੋਢਾ ਦਿੰਦਾ। ਪਰ ਗੋਲਾ ਦਾਗਣ ਮਗਰੋਂ ਮੋਢਾ ਦੇਣ ਵਾਲੇ ਦਾ ਤੂੰਬਾ-ਤੂੰਬਾ ਹੋ ਕੇ ਉੱਡ ਜਾਣਾ ਨਿਸ਼ਚਿਤ ਸੀ।
ਤੋਪ ਦੇ ਆਲੇ ਦਵਾਲੇ ਹਲਚਲ ਮੱਚ ਗਈ । ਸਿੱਖ ਦੇ ਭੇਸ ਵਿਚ ਦਿੱਲੀ ਦਰਬਾਰ ਦਾ ਸੂਹੀਆ ਇਹ ਸੋਚ ਕੋਲ ਗਿਆ ਕੇ ਸ਼ਾਇਦ ਡਰ ਗਏ ਸਿੱਖ ਮੋਢਾ ਦੇਣ ਤੋਂ ਭੱਜ ਰਹੇ ਨੇ ।
ਪਰ ਅੱਗੇ ਕਹਾਣੀ ਹੋਰ ਹੀ ਨਿਕਲੀ। ਹਰ ਸਿੱਖ ਇੱਕ ਦੂਜੇ ਤੋਂ ਅੱਗੇ ਹੋ ਕੇ ਪਹਿਲਾ ਮੋਢਾ ਦੇਣ ਲਈ ਘੋਲ ਕਰ ਰਿਹਾ ਸੀ।
ਏਨੇ...
ਨੂੰ ਭਰਵੇਂ ਜੁੱਸੇ ਵਾਲਾ ਸਾਰਿਆਂ ਨੂੰ ਪਾਸੇ ਕਰ ਆਖਦਾ ਤੁਹਾਡਾ ਜਥੇਦਾਰ ਮੈਂ ਹਾਂ ਤੇ ਪਹਿਲਾ ਮੋਢਾ ਵੀ ਮੈਂ ਦਿਆਂਗਾ।
ਸੂਹੀਆ ਆਖੇ ਕੇ ਇੱਕ ਵਾਰ ਤੇ ਮੇਰਾ ਵੀ ਜੀ ਕੀਤਾ ਕੇ ਆਪਣਾ ਮੋਢਾ ਪੇਸ਼ ਕਰ ਦਿਆਂ ਪਰ ਇਹ ਸੋਚ ਪਿਛਾਂਹ ਹਟ ਗਿਆ ਕੇ ਜੇ ਮੈਂ ਹੀ ਨਾ ਰਿਹਾ ਤਾਂ ਸਿੱਖ ਕੌਮ ਦੀ ਬਹਾਦਰੀ ਦੀ ਇਹ ਦਾਸਤਾਨ ਇਤਿਹਾਸ ਕਿੱਦਾਂ ਬਣੇਗੀ।
ਹਰਪ੍ਰੀਤ ਸਿੰਘ ਜਵੰਦਾ