More Punjabi Kahaniya  Posts
ਪ੍ਰੇਰਨਾ


ਹਰਕੰਵਰ ਲੁਧਿਆਣੇ ਇੱਕ ਵਿਆਹ ਤੇ ਗਿਆ ਸੀ..
ਵਿਆਹ ਵਿੱਚ ਵਾਹਵਾ ਰੌਣਕ ਲੱਗੀ ਸੀ..ਪਰਵਾਸੀ ਪੰਜਾਬੀ ਮਿੱਤਰ ਦੀ ਭੈਣ ਦਾ ਵਿਆਹ ਸੀ ਬਹੁਤੇ ਰਿਸ਼ਤੇਦਾਰ ਵੀ ਕਨੇਡਾ ਵਾਲੇ ਹੀ ਸੀ …..
ਹਰਕੰਵਰ ਪੰਜਾਬੀ ਦਾ ਨਾਮਵਾਰ ਗੀਤਕਾਰ ਸੀ …ਕੋਈ ਨਾ ਕੋਈ ਪਛਾਣ ਕੇ ਫਤਿਹ ਬੁਲਾ ਕੋਲ ਬੈਠ ਜਾਂਦਾ ਸੀ ….ਕੋਈ ਕੋਈ ਫੋਨ ਕੱਢ ਫੋਟੋ ਵੀ ਕਰ ਲੈ ਜਾਂਦਾ ਸੀ..
ਏਨੇ ਨੂੰ ਇੱਕ ਜਾਣਿਆ ਪਛਾਣਿਆ ਖੂਬਸੂਰਤ ਚਿਹਰਾ ਕੋਲ ਆ ਬੈਠਦਾ … ਹਰਕੰਵਰ ਉਹਨੂੰ ਦੇਖ ਧੁਰ ਅੰਦਰੋੰ ਹਿੱਲ ਜਾਂਦਾ ਪਰ ਬਾਹਰੋਂ ਕੁਝ ਵੀ ਪ੍ਰਗਟ ਨਹੀ ਹੋਣ ਦਿੰਦਾ …. ਸਾਹਮਣੇ ਗੁਰਜੋਤ ਬੈਠੀ ਸੀ .. ਕਹਿੰਦੀ ਪਛਾਣਿਆ ਨਹੀ ਮੈਨੂੰ..
ਹਰਕੰਵਰ 20 ਸਾਲ ਪਿੱਛੇ ਯੂਨੀਵਰਸਿਟੀ ਦੀਆਂ ਯਾਦਾਂ ਵਿੱਚ ਖੋਅ ਜਾਂਦਾ …
ਦੋਨਾਂ ਵਿੱਚ ਬੇਹੱਦ ਨੇੜਤਾ ਸੀ ….ਹਰਕੰਵਰ ਪੜ੍ਹਨ ਨੂੰ ਹੁਸ਼ਿਆਰ ,ਘੱਟ ਜਮੀਨ ਵਾਲੇ ਜੱਟਾਂ ਦਾ ਮੁੰਡਾ ਸੀ…ਸਾਹਿਤਿਕ ਰੁਚੀਆਂ ਵਾਲਾ ਵੀ ਸੀ ..ਉਹਦੇ ਲਿਖੇ ਗੀਤ ਯੂਨੀਵਰਸਿਟੀ ਦੇ ਮੈਗਜ਼ੀਨ ਵਿੱਚ ਛੱਪਦੇ ਰਹਿੰਦੇ ਸੀ….ਦੂਜੇ ਪਾਸੇ ਗੁਰਜੋਤ ਅਮੀਰ ਅਫ਼ਸਰ ਬਾਪ ਦੀ ਧੀ ਸੀ…ਨਵੀਂ ਜਿੰਦਗੀ ਸੁਰੂ ਕਰਨ ਦੇ ਸੁਪਨੇ ਦੇਖੇ ਜਾ ਰਹੇ ਸੀ ਕਿ ਅਚਾਨਕ ਇੱਕ ਦਿਨ ਗੁਰਜੋਤ ਆ ਕੇ ਕਹਿੰਦੀ ਮੇਰਾ ਰਿਸ਼ਤਾ ਘਰ ਦਿਆ ਨੇ ਕਨੇਡਾ ਤੈਅ ਕਰ ਦਿੱਤਾ ਹੈ ..ਤੂੰ ਪਲੀਜ਼ ਮੈਨੂੰ ਭੁੱਲ ਜਾਅ ……. ਆਪਣੇ ਲਈ ਕੋਈ ਹੋਰ ਲੱਭ ਲਈ .. ਮੈਨੂੰ ਭੁੱਲ ਜਾਈ….ਇਹ ਉਹਨਾਂ ਦੀ ਆਖਰੀ ਮੁਲਾਕਾਤ ਸੀ …
ਹਰਕੰਵਰ ਨੂੰ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਮਿਲ ਜਾਂਦੀ ਹੈ ..ਉਹਦੀ ਲੇਖਣੀ ਵਿੱਚ ਹੋਰ ਨਿਖਾਰ ਆਉਣਾ ਸੁਰੂ ਹੋ ਜਾਂਦਾ.. ਉਹਦੇ ਗੀਤ ਲੋਕਾਂ...

ਦੇ ਦਿਲਾਂ ਦੀ ਧੜਕਣ ਬਣ ਜਾਂਦੇ ਨੇ .. ਉਹ ਬਹੁਤ ਮਸਹੂਰ ਹੋ ਜਾਂਦਾ …
ਕਿਹੜੇ ਖਿਆਲਾਂ ਵਿਚ ਖੋਅ ਗਏ..ਪਛਾਣਿਆ ਨਹੀ … ਗੁਰਜੋਤ ਦੀ ਆਵਾਜ ਸੁਣ ਹਰਕੰਵਰ ਯਾਦਾਂ ਵਿੱਚੋਂ ਨਿਕਲ ਹਕੀਕਤ ਵਿੱਚ ਆ ਜਾਂਦਾ ।।
ਗੁਰਜੋਤ ਕਹਿੰਦੀ ਦੇਖ ਹਰਕੰਵਰ ਜੇ ਮੈਂ ਤੈਨੂੰ ਛੱਡ ਕੇ ਨਾ ਜਾਂਦੀ ਤਾਂ ਤੇਰੇ ਤੋੰ ਕਦੀ ਏਨੇ ਸੋਹਣੇ ਵਿਛੋੜੇ ਵਾਲੇ ਗੀਤ ਨਹੀ ਲਿਖ ਹੋਣੇ ਸੀ ਇਹ ਸਭ ਮੇਰਾ ਪ੍ਰਭਾਵ ਹੈ ਹਨਾਂ …..ਤੇਰੇ ਗੀਤਾਂ ਦੀ ਪ੍ਰੇਰਨਾ ਮੈਂ ਹੀ ਹਾਂ ….
ਹਰਕੰਵਰ ਕਹਿੰਦਾ ਹੱਸ ਕੇ ਕਹਿੰਦਾ ਇਹ ਦੱਸ ਤੇਰੇ ਘਰਵਾਲੇ ਨੇ ਜਦੋਂ ਤੋਂ ਤੂੰ ਉਹਦੇ ਨਾਲ ਹੈਂ ਹੁਣ ਤੱਕ ਕਿੰਨੀਆਂ ਕਵਿਤਾਵਾਂ,ਕਿੰਨੇ ਗੀਤ ਲਿੱਖੇ ਨੇ … ਕਹਿੰਦੀ ਕੋਈ ਵੀ ਨਹੀ ..
ਕਹਿੰਦਾ ਜੇ ਤੇਰੇ ਵਿੱਚ ਕੁਝ ਹੁੰਦਾ ਤਾਂ ਉਹ ਵੀ ਤਾਂ ਕੁਝ ਲਿਖਦਾ ….20 ਸਾਲ ਤੋਂ ਉਹਦੇ ਨਾਲ ਹੈ ਤੂੰ …ਕੁਝ ਪ੍ਰਭਾਵ ਪੈਂਦਾ ਤੇਰਾ ਉਹਦੇ ਤੇ ਵੀ…
ਬੀਬਾ ਜੀ ਮੇਰੀਆਂ ਲਿਖਤਾਂ ਮੇਰੇ ਆਪਣੇ ਹਾਲਾਤਾਂ ਕਰਕੇ ਤੇ ਮੇਰੇ ਆਪਣੇ ਅੁਨਭਵਾਂ ਦਾ ,ਮੇਰੀ ਮੇਹਨਤ ਦਾ ਨਤੀਜਾ ਨੇ … ਨਾ ਕਿ ਤੇਰੇ ਕਰਕੇ ….
ਇਹ ਕਹਿ ਹੱਸਦਾ ਹੋਇਆ …ਹੱਥ ਜੋੜ ਕੇ …ਸੱਤਸ੍ਰੀ ਅਕਾਲ ਕਰਦਾ ਹਰਕੰਵਰ ਆਪਣੀ ਕਾਰ ਵਿੱਚ ਆ ਬੈਠਾ… ਗੁਰਜੋਤ ਦੂਰ ਤੱਕ ਉਹਨੂੰ ਜਾਂਦੇ ਨੂੰ ਦੇਖਦੀ ਰਹੀ….
ਹਰਵਿੰਦਰ ਸਿੰਘ ਭੱਟੋਂ
9464000070

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)