More Punjabi Kahaniya  Posts
ਬੇਅਦਬੀ


ਤਿੰਨ ਦਹਾਕੇ ਪਹਿਲਾਂ ਦੀ ਗੱਲ ਏ..
ਇੱਕ ਰਿਸ਼ਤੇਦਾਰ ਅੱਗੋਂ ਇੱਕ ਹੋਣ ਜਾਣਕਾਰ ਲੈ ਕੇ ਬਟਾਲੇ ਟੇਸ਼ਨ ਤੇ ਆਇਆ..
ਕਲਾਨੌਰ ਲਾਗੇ ਕਿਸੇ ਚੋਂਕੀ ਵਾਲਿਆਂ ਨੇ ਉਸਦਾ ਦਸਵੀਂ ਵਿਚ ਪੜਦਾ ਬੱਚਾ ਚੁੱਕ ਲਿਆ ਸੀ..!
ਬੁਖਾਰ ਚੜੇ ਵਿਚ ਹੀ ਪਿਤਾ ਜੀ ਨੇ ਦੌੜ ਭੱਜ ਸ਼ੁਰੂ ਕਰ ਦਿੱਤੀ..
ਦੋ ਦਿਨ ਬਾਅਦ ਪਤਾ ਲੱਗਾ ਕੇ ਮੁੰਡਾ ਓਸੇ ਦਿਨ ਖਤਮ ਕਰ ਦਿੱਤਾ ਸੀ..!
ਉੱਤੋਂ ਸਿਫਾਰਿਸ਼ ਪਵਾ ਕੇ ਜਿਸਨੇ ਖਤਮ ਕੀਤਾ ਸੀ ਉਸ ਤੱਕ ਪਹੁੰਚ ਕੀਤੀ..
ਪੰਚਾਇਤ ਨੇ ਯਕੀਨ ਦਿਵਾਏ..ਸਬੂਤ ਦਿੱਤੇ ਕੇ ਮੁੰਡਾ ਤੇ ਬਿਲਕੁਲ ਬੇਕਸੂਰ ਸੀ..!
ਅੱਗੋਂ ਬੇਪਰਵਾਹੀ ਜਿਹੀ ਨਾਲ ਆਖਣ ਲੱਗੇ..ਭੁਲੇਖਾ ਲੱਗ ਗਿਆ..ਗਲਤੀ ਹੋ ਗਈ..
ਜੋ ਹੋ ਗਿਆ ਬਸ ਹੋ ਗਿਆ..ਪਰ ਹੁਣ ਹੋਣਾ ਕੁਝ ਨੀ..ਚਾਹੇ ਚੰਡੀਗੜ ਜਾਂ ਇਸਤੋਂ ਵੀ ਤੱਕ ਦੌੜ ਭੱਜ ਵੀ ਕਰ ਕੇ ਵੇਖ ਲਵੋ!
ਪਰ ਤੁਹਾਡੀ ਖਾਤਿਰ ਇਕ ਕੰਮ ਜਰੂਰ ਕਰ ਦਿੰਨੇ ਆ..
ਇੱਕ ਦੋ ਦਿਨਾਂ ਤੱਕ ਇਸਦਾ ਨਿੱਕਾ ਭਰਾ ਵੀ ਚੁੱਕ ਲੈਣ ਦੀ ਪਲੈਨਿੰਗ ਸੀ..ਜਾਓ ਉਸਨੂੰ ਬਕਸ਼ ਦਿੰਨੇ ਆ!
ਅੱਜ ਇੱਕ ਦੁਖਦਾਈ ਖਬਰ ਸੀ..
ਬਰਗਾੜੀ ਬੇਅਦਬੀ ਕਾਂਡ ਬਾਰੇ..ਚੰਗੀ ਭਲੀ ਹੁੰਦੀ ਜਾਂਚ ਹਾਈਕੋਰਟ ਦੇ ਹੁਕਮਾਂ ਨਾਲ ਬੰਦ ਕਰਵਾ ਦਿੱਤੀ..
ਪਟਨੇ ਵਿੱਚ ਜੰਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਆਦਰਸ਼ ਮੰਨਣ ਵਾਲੇ ਆਈ ਜੀ ਰੈਂਕ...

ਦੇ ਇਮਾਨਦਾਰ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਜਾਂਚ ਵੱਲੋਂ ਸਦਾ ਲਈ ਹਟਾ ਦਿੱਤਾ..ਐਸਾ ਮਸਲਾ ਜਿਸ ਨਾਲ ਹਰ ਮਾਈ ਭਾਈ ਦੇ ਜਜਬਾਤ ਜੁੜੇ ਹੋਏ ਨੇ..ਸਿਆਸਤਾਂ ਦੀ ਭੇਂਟ ਚਾੜ ਦਿੱਤਾ..!
ਹੁਣ ਤਾਂ ਸ਼ਾਇਦ ਸਰਕਾਰਾਂ ਅਤੇ ਨਿਆਂ ਪ੍ਰਣਾਲੀ ਨੂੰ ਖੁਲੇਆਮ ਮੰਨ ਹੀ ਲੈਣਾ ਚਾਹੀਦਾ ਏ ਕੇ..ਬੇਸ਼ਕ ਬੇਅਦਬੀ ਕੀਤੀ..ਕੀਤੀ ਵੀ ਪੂਰੀ ਗਿਣ ਮਿਥ ਕੇ..ਪੰਜਾਬ ਦਾ ਬੱਚਾ ਬੱਚਾ ਜਾਣਦਾ ਕੇ ਕਰਵਾਈ ਵੀ ਅਖੌਤੀ ਆਪਣਿਆਂ ਨੇ ਹੀ..!
ਪਰ ਅਸਾਂ ਓਹਨਾ ਨੂੰ ਤੱਤੀ ਵਾ ਨਹੀਂ ਲੱਗਣ ਦੇਣੀ..ਉਹ ਅਜੇ ਵੀ ਸਾਡੇ ਵੱਡੇ ਮੁਤਬੰਨੇ ਪੁੱਤ ਨੇ..ਅਸਾਂ ਓਹਨਾ ਨੂੰ ਅੱਗੋਂ ਵੀ ਲੋੜ ਵੇਲੇ ਵਰਤਣਾ ਏ..ਤੁਸੀਂ ਬੇਸ਼ੱਕ ਦਿੱਲੀ ਤੱਕ ਪਹੁੰਚ ਕਰ ਵੇਖ ਲਵੋ..ਕੁਝ ਨੀ ਹੋਣਾ..!
ਮੌਜੂਦਾ ਹਾਲਾਤਾਂ ਵਿੱਚ ਘੱਟ ਗਿਣਤੀਆਂ ਨੂੰ ਇਨਸਾਫ ਦੀ ਉਮੀਦ ਲਾਹ ਦੇਣੀ ਚਾਹੀਦੀ ਏ..
ਦਿੱਲੀ ਨੇ ਇਨਸਾਫ ਦੇ ਨਾਮ ਵਾਲਾ ਊਂਠ ਦਾ ਇਹ ਬੁੱਲ ਕਦੀ ਵੀ ਨਹੀਂ ਡਿੱਗਣ ਦੇਣਾ..
ਹੁਣ ਤੱਕ ਇੰਝ ਹੀ ਹੁੰਦਾ ਆਇਆ ਤੇ ਅੱਗੋਂ ਵੀ ਇੰਝ ਹੀ ਹੁੰਦਾ ਰਹਿਣਾ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)