More Punjabi Kahaniya  Posts
ਲਛਮਣ ਸਿੰਘ


ਲਛਮਣ ਸਿੰਘ ਗਿੱਲ ਅਕਾਲੀਆਂ ਦੀ ਜਸਟਸ ਗੁਰਨਾਮ ਸਿੰਘ ਦੀ ਸਰਕਾਰ ਨੂੰ ਡੇਗਕੇ ਕਾਂਗਰਸ ਦੀ ਬਾਹਰੀ ਮਦਦ ਨਾਲ ਮੁੱਖ ਮੰਤਰੀ ਬਣੇ ਸੀ।
ਬਜ਼ੁਰਗ ਦੱਸਦੇ ਹਨ ਕਿ ਅੱਜ ਜੋ ਪੰਜਾਬ ਚ ਜੋ ਸੜਕਾਂ , ਕੱਸੀਆਂ , ਤਾਰਾਂ ਦਾ ਜਾਲ਼ ਵਿਛਿਆ ਦਿਸਦਾ ਇਹ ਲਛਮਣ ਸਿੰਘ ਦੀ ਦੇਣ ਹੈ।
ਪਹਿਲੀ ਵਾਰ ਕਣਕ ਦਾ ਸਰਕਾਰੀ ਭਾਅ ਬੱਝਣ ਵੇਲੇ ਅੜਕੁ ਇੰਦਰਾ ਤੋਂ 52 ਦੀ ਥਾੰ 72 ਕਰਵਾਉਣ ਵਾਲਾ ਵੀ ਅਤੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਵਾਉਣ ਵਾਲੀ ਵੀ ਲਛਮਣ ਸਿੰਘ ਗਿੱਲ ਹੈ ।
ਚੰਗਾ ਵੱਡਾ ਠੇਕੇਦਾਰ ਸੀ ਤੇ ਚੰਗੀ ਖਾਂਦਾ ਸੀ , ਜਦੋਂ ਕਿਸੇ ਇਲਾਕੇ ਦੇ ਲੋਕਾਂ ਨੇ ਕਿਸੇ ਸੜਕ – ਕੱਸੀ ਦੀ ਮੰਗ ਕਰਨੀ ਤਾਂ ਸਕੱਤਰ ਨੂੰ ਸਿੱਧਾ ਹੀ ਬੋਲਦਾ ਸੀ ,”ਉੱਠ ਬਈ ਫਲਾਨੇ ਵਾਲਿਆ, ਦੱਸ ਕਿੰਨੇ ਦਿੰਨਾਂ ਵਿੱਚ ਬਣਾਉਂਦਾ।”
ਗੁਲਾਬੇਵਾਲੇ ਤੋਂ ਮੁਕਤਸਰ ਦੀ ਸੜਕ ਦਾ ਜਿਕਰ ਕਰਦੇ ਬਜ਼ੁਰਗ ਦੱਸਦੇ ਕਿ ਇੱਕ ਵਾਰ ਉਹ ਉੱਥੇ ਆਪਣੇ ਯਾਰ ਨੂੰ ਮਿਲਣ ਗਿਆ,ਕਹਿੰਦਾ ਦੱਸ ਕੀ ਚਾਹੀਦਾ। ਉਦੋਂ ਯਾਰ ਵੀ ਚੰਗੇ ਸੀ , ਅੱਜ ਵਾਲੇ...

ਹੁੰਦੇ ਤਾਂ ਰੇਤਾ ਦਾ ਖੱਡਾ ਮੰਗ ਲੈਂਦੇ ਜਾਂ ਸ਼ਰਾਬ ਦਾ ਠੇਕਾ,ਹੋਰ ਨਹੀਂ ਤਾਂ ਮੁੰਡੇ ਨੂੰ ਤਰਸ ਦੇ ਆਧਾਰ ਤੇ ਨੌਕਰੀ। ਯਾਰ ਕਹਿੰਦਾ ਮੁਕਤਸਰ ਤੱਕ ਸੜਕ ਬਣਾਦੇ , ਟਿੱਬਿਆਂ ਚ ਕਦੇ ਬੋਤਾ ਤਾਂਹ ਨੂੰ ਜਾਂਦਾ ਕਦੇ ਠਾਂਹ ਨੂੰ। ਸੜਕ ਵਾਲੇ ਨੂੰ ਵਾਜ ਮਾਰੀ ,” 20 ਦਿਨਾਂ ਮਾਘੀ ਤੇ ਆਉਣਾ ਤੇ ਮੈਂ ਇਸੇ ਸੜਕ ਲੰਘਣਾ , ਤੇ ਬਾਈ ਲੰਘਿਆ ਵੀ।
ਇੱਕ ਗੱਲ ਉਹ ਸਾਫ ਜਨਤਾ ਨੂੰ ਕਹਿ ਦਿੰਦੇ ਸੀ ਕਿ ਚੰਡੀਗੜ੍ਹ ਵਾਪਸ ਗਏ ਤੋਂ ਕੁਰਸੀ ਹੋਣੀ ਕਿ ਨਹੀਂ ਹੋਣੀ ਪਤਾ ਨਹੀਂ ਜੋ ਕੰਮ ਕਰਵਾਉਣਾ ਕਰਵਾ ਲਵੋ।
ਅਖੀਰ ਕਾਂਗਰਸ ਨੇ ਕਿੱਥੇ ਬਰਦਾਸ਼ਤ ਕਰਨਾ ਸੀ 9 ਕੁ ਮਹੀਨਿਆਂ ਬਾਅਦ ਕੁਰਸੀ ਖਿੱਚ ਲਈ।
ਸ. ਚਰਨਜੀਤ ਸਿੰਘ ਚੰਨੀ ਕੋਲ਼ੇ ਚੰਗਾ ਮੌਕਾ , ਜਾਂਦਾ ਜਾਂਦਾ ਦੋ ਚਾਰ ਕਾਂ ਹੀ ਟੰਗ ਦਵੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)