More Punjabi Kahaniya  Posts
ਜਾਦੂ ਨੂੰ ਚਪੇੜ


ਜਾਦੂ ਨੂੰ ਚਪੇੜ
ਸਥਾਨ ਪੰਜਾਬ ਦੇ ਇੱਕ ਸਰਕਾਰੀ ਸਿਵਲ ਹਸਪਤਾਲ ਦਾ। ਕਾਲੀ ਬੋਲੀ ਰਾਤ ਦੇ ਸਵਾ ਕੂ ਦਸ ਵਜੇ ਹੋਣਗੇ।ਵਾਤਾਵਰਨ ਇਕ ਦਮ ਸ਼ਾਂਤ ਬੱਸ ਕਦੇ ਕੋਈ ਪ੍ਤਾ ਦਰਖ਼ਤ ਤੋ ਡਿੱਗਦਾ ਜਾਂ ਕਦੇ ਕਦੇ ਕੋਚਰੀ ਆਪਣੀ ਚਿਲਕਵੀ ਤਿੱਖੀ ਆਵਾਜ਼ ਵਿਚ ਬੋਲਦੀ ਤਾਂ ਮਾਹੌਲ ਹੋਰ ਡਰਾਉਣਾ ਬਣਾ ਦਿੰਦੀ। ਬਿੰਡਿਆਂ ਦੀ ਲਗਾਤਾਰ ਟਰੀਂ ਟਰੀ ਅਤੇ ਜੰਗਲੀ ਕਾਨਿਆ ਦੇ ਕਦੀ ਕਦੀ ਹਿਲਦੇ ਪੌਦੇ ਸਰਸਰਾਹਟ ਨਾਲ ਆਲਾ ਦੁਆਲਾ ਹੋਰ ਭਿਆਨਕ ਅਤੇ ਭੇਦ ਭਰਿਆ ਬਣਾ ਰਹੇ ਸਨ।ਅਜਿਹੇ ਸਮੇਂ ਸੜਕਾਂ ਕੰਢੇ ਗਡੀਆ ਬੁਰਜੀਆਂ ਵੀ ਕਿਸੇ ਚੋਰ ਉਚੱਕੇ ਦੇ ਬੈਠੇ ਹੋਣ ਦਾ ਭਰਮ ਪਾਉਂਦੀਆਂ ਹਨ।ਹੁੰਮਸ ਅਤੇ ਗਰਮੀ ਦੀ ਸ਼ਾਹ ਕਾਲੀ ਰਾਤ ਵਿਚ ਦੂਰ ਅਸਮਾਨੀ ਬਿਜਲੀ ਦੀ ਪੇਤਲੀ ਸਪ੍ ਵਰਗੀ ਤਾਰ ਜਿਹੀ ਚਮਕਦੀ ਜੌ ਸਭ ਕੁੱਝ ਪਲ਼ ਭਰ ਲਈ ਰੁਸ਼ਨਾ ਜਾਂਦੀ।ਰਾਤ ਚਾਣਚੱਕ ਚੀਂਅਅ ਖਟਾਕ ਦੀ ਅਵਾਜ਼ ਆਈ ਤੇ ਨਾਲ ਹੀ ਕਿਸੇ ਦੀ ਚੰਗਿਆੜ ਸੁਣਾਈ ਦਿੱਤੀ। ਭਰੜਾਈ ਕੰਬਦੀ ਪਾਟੀ ਆਵਾਜ਼ ਵਿੱਚ ਭਅ ਭੂਤਅ ਭੂਤਤ ਚੀਕਦਾ ਲੋਈ ਵਾਲਾ ਇੱਕ ਸਾਇਆ ਗੋਲੀ ਦੀ ਸਪੀਡ ਨਾਲ਼ ਮੁਰਦਾ ਘਰ ਦੇ ਦਰਵਾਜ਼ੇ ਚੋਂ ਨਿਕਲ਼ ਦਰਜਾ ਚਾਰ ਕਰਮਚਾਰੀਆਂ ਦੇ ਕੁਆਟਰਾਂ ਵੱਲ ਬਦ ਹਵਾਸ ਹਾਲਤ ਵਿੱਚ ਭਜਾ ਜਾ ਰਿਹਾ ਸੀ।ਕੁੱਝ ਰਾਤ ਵਾਲੇ ਕਰਮਚਾਰੀ ਜੌ ਬਾਹਰ ਖੜ੍ਹੇ ਸਨ ਉਹਦੇ ਪਿੱਛੇ ਦੌੜੇ ਤਾਂ ਉਹ ਜਾਦੂ ਨਿੱਕਲਿਆ।ਜਾਦੂ ਦਰਅਸਲ ਇਕ ਦਰਜਾ ਚਾਰ ਕਰਮਚਾਰੀ ਸੀ ਜਿਸ ਨੂੰ ਉਸਦੇ ਪਿਤਾ ਦੀ ਮੌਤ ਬਾਅਦ ਤਾਜ਼ੀ ਤਾਜ਼ੀ ਤਰਸ ਅਧਾਰਤ ਸਰਵਿਸ ਮਿਲੀ ਸੀ।ਜਦੋਂ ਉਸਨੂੰ ਪੁੱਛਿਆ ਤਾਂ ਉਹ ਕੁਝ ਵੀ ਦਸਣ ਨੂੰ ਰਾਜ਼ੀ ਨਹੀਂ ਸੀ ਤੇ ਅਤਿਅੰਤ ਡਰਿਆ ਹੋਇਆ ਜਾਪ ਰਿਹਾ ਸੀ।ਆਖਰ ਗਲ਼ ਅਗਲੇ ਦਿਨ ਤੇ ਪੈ ਗਈ ਅਤੇ ਜਾਦੂ ਨੂੰ ਬੁਖਾਰ ਵੀ ਚੜ ਗਿਆ।ਜਾਦੂ ਦਾ...

ਅਸਲ ਨਾਮ ਕੁੱਝ ਹੋਰ ਪਰ ਉਸ ਸਮੇਂ ਰਾਕੇਸ਼ ਰੌਸ਼ਨ ਦੀ ਇਕ ਹਿੰਦੀ ਫ਼ਿਲਮ ਸਾਇਦ ਕ੍ਰਿਸ਼ ਆਈ ਸੀ ਜਿਸ ਵਿੱਚ ਕਿਸੇ ਦੂਸਰੇ ਗ੍ਰਹਿ ਦੇ ਬੌਨੇ ਜਿਹੇ ਪ੍ਰਾਣੀ ਦਾ ਰੋਲ ਜਾਦੂ ਬੜਾ ਮਸ਼ਹੂਰ ਹੋਇਆ।ਬੱਸ ਲੋਕਾਂ ਇਸੇ ਕਰਕੇ ਇਸ ਨਵੇਂ ਮੁੰਡੇ ਦਾ ਨਾਮ ਜਾਦੂ ਰੱਖ ਦਿੱਤਾ ਸੀ।
ਤੀਸਰੇ ਦਿਨ ਵੀ ਜਾਦੂ ਕੁੱਝ ਦਸਣ ਨੂੰ ਤਿਆਰ ਨਹੀਂ ਸੀ ਪਰ ਹੌਲੀ ਹੌਲੀ ਗਲ਼ ਫੈਲ ਗਈ।ਦਰਅਸਲ ਜਾਦੂ ਜੋਂ ਮਸਾਂ 18 ਕੂ ਸਾਲ ਦਾ ਸੀ ਉਸਨੂੰ ਭੈੜੀ ਵਹਿਵਤ ਸੀ। ਪ੍ਤਾ ਨਹੀਂ ਕਚੀ ਉਮਰ ਹੋਣ ਕਾਰਨ ਮੁਰਦਾ ਘਰ ਵਿਚ ਆਉਣ ਵਾਲੀਆਂ ਜ਼ਨਾਨਾ ਲਾਸ਼ਾਂ ਨਾਲ ਛੇੜ ਛਾੜ ਕਰਨ ਦਾ ਉਸਨੂੰ ਕਿੱਥੋਂ ਭੁੱਸ ਪੈ ਗਿਆ।ਉਂਜ ਮੁਰਦਾ ਘਰ ਦੀ ਚਾਬੀ ਕਿਸੇ ਜਿੰਮੇਵਾਰ ਕੋਲ ਹੁੰਦੀ ਹੈ ਪਰ ਪਤਾਂ ਨਹੀਂ ਉਹ ਦਰਵਾਜ਼ਾ ਕਿੰਵੇਂ ਖੋਲਦਾ ਸੀ।ਉਸ ਦਿਨ ਵੀ ਨਾਲ ਲਗਦੇ ਜੰਗਲ ਵਿੱਚੋਂ ਇੱਕ ਜ਼ਨਾਨਾ ਲਾਸ਼ ਬਰਾਮਦ ਹੋਈ ਸੀ ਜਿਸਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਸੀ। ਲਾਸ਼ ਆਕੜੀ ਹੋਈ ਸੀ ਅਤੇ ਆਦਤ ਤੋਂ ਮਜ਼ਬੂਰ ਜਾਦੂ ਨੇ ਜਦੋਂ ਲਾਸ਼ ਦਾ ਪਾਸਾ ਥਲਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਦਾ ਆਕੜਿਆ ਹੋਇਆ ਹੱਥ ਜਾਦੂ ਦੇ ਮੂੰਹ ਤੇ ਚਪੇੜ ਵਾਂਙੂ ਠਾਹ ਦੇਣੇ ਵਜ੍ਹਾ ਸੀ।ਬੱਸ ਜਾਦੂ ਦੀ ਉਸੇ ਵੇਲੇ ਭੂਤਨੀ ਭੁੱਲ ਗਈ ਤੇ ਬਾਕੀ ਤੁਸੀ ਪੜ ਚੁੱਕੇ ਹੋ।
ਚੰਨਣ ਸਿੰਘ ਹਰਪੁਰਾ

...
...



Related Posts

Leave a Reply

Your email address will not be published. Required fields are marked *

One Comment on “ਜਾਦੂ ਨੂੰ ਚਪੇੜ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)