More Punjabi Kahaniya  Posts
ਗਿਲੇ ਸ਼ਿਕਵੇ


ਅਜੇ ਦਸਵੀਂ ਵਿਚ ਹੀ ਪੜ੍ਹਦੀ ਹੁੰਦੀ ਸਾਂ..ਜਦੋਂ ਮੰਮੀ ਪੂਰੀ ਹੋ ਗਈ!
ਭਾਪਾ ਜੀ ਤੇ ਦੂਜੇ ਵਿਆਹ ਦਾ ਬਹੁਤ ਜ਼ੋਰ ਪਿਆ ਪਰ ਓਨਾ ਦੀ ਪੱਥਰ ਤੇ ਪੱਕੀ ਲਕੀਰ ਸੀ..ਅਖ਼ੇ”ਮੇਰੀ ਧੀ ਰੁਲ ਜੂ”
ਉਸ ਮਗਰੋਂ ਮੈਂ ਭਾਪਾ ਜੀ ਦੀ ਜਿੰਦਗੀ ਦਾ ਕੇਂਦਰ ਬਿੰਦੂ ਬਣ ਗਈ..!
ਐੱਮ.ਬੀ.ਏ ਮਗਰੋਂ ਗੁੜਗਾਵਾਂ ਆਉਣਾ ਪਿਆ ਤਾਂ ਭਾਪਾ ਜੀ ਨੂੰ ਵੀ ਨਾਲ ਹੀ ਲੈ ਆਂਦਾ..
ਕਾਫੀ ਨਾਂਹ ਨੁੱਕਰ ਕੀਤੀ..ਅਖ਼ੇ ਵੱਡੇ ਸ਼ਹਿਰ ਜੀ ਨੀ ਲੱਗਣਾ..ਪਰ ਮੈਂ ਵੀ ਜ਼ਿਦ ਫੜੀ ਰੱਖੀ ਕੇ ਮੇਰੇ ਟਾਈਮ ਤੁਸਾਂ ਮੈਨੂੰ ਨਹੀਂ ਛੱਡਿਆ ਤਾਂ ਹੁਣ ਮੈਂ ਤੁਹਾਨੂੰ ਕੱਲਿਆਂ ਨੂੰ ਕਿਓਂ ਛੱਡਾਂ..?
ਪੰਝੀਆਂ ਨੂੰ ਢੁੱਕਣ ਲੱਗੀ ਤਾਂ ਰਿਸ਼ਤੇ ਵੀ ਆਉਣ ਲੱਗੇ..ਪਰ ਭਾਪਾ ਜੀ ਨੂੰ ਨਾਲ ਰੱਖਣ ਵਾਲੀ ਸ਼ਰਤ ਸੁਣ ਸਭ ਦੌੜ ਜਾਇਆ ਕਰਦੇ..!
ਅਖੀਰ ਭਾਪਾ ਜੀ ਦੇ ਜ਼ੋਰ ਪਾਉਣ ਤੇ ਇਹ ਸ਼ਰਤ ਛੱਡਣੀ ਪਈ..!
ਵਿਆਹ ਵਾਲੇ ਦਿਨ ਉਹ ਲੁਕ ਲੁਕ ਰੋਂਦੇ ਰਹੇ..ਜਦੋਂ ਡੋਲੀ ਤੁਰਨ ਲੱਗੀ ਤਾਂ ਸਾਡਾ ਦੋਹਾਂ ਦਾ ਬੁਰਾ ਹਾਲ ਸੀ!
ਫੇਰ ਅਮਰੀਕਾ ਆਈ ਨੂੰ ਅਜੇ ਚਾਰ ਮਹੀਨੇ ਵੀ ਨਹੀਂ ਸਨ ਹੋਏ ਕੇ ਸੱਸ ਦੀ ਖਬਰ ਆ ਗਈ..!
ਇੰਡੀਆ ਆਏ ਤਾਂ ਸਹੁਰਾ ਸਾਬ ਹੋਂਸਲਾ ਛੱਡੀ ਬੈਠੇ ਸਨ..
ਤੇ ਆਪਣੇ ਭਾਪਾ ਜੀ ਤਜੁਰਬੇਕਾਰ ਵਡੇਰੇ ਵਾਂਙ ਅਕਸਰ ਹੀ ਓਹਨਾ ਦੇ ਕੋਲ ਬੈਠੇ ਹੱਲਾ ਸ਼ੇਰੀ ਦਿੰਦੇ ਨਜਰ ਆਉਂਦੇ!
ਮਨ ਵਿਚ ਗੱਲ ਘਰ ਕਰ ਗਈ ਕੇ ਕੱਲਾ ਤੇ ਰੱਬਾ ਰੁੱਖ ਵੀ ਨਾ ਹੋਵੇ..ਫੇਰ ਦੋਹਾਂ ਦਾ ਇੱਕੱਠਿਆਂ ਦਾ ਵੀਜਾ ਅਪਲਾਈ ਕਰ ਦਿੱਤਾ..!
ਹੁਣ ਇਥੇ ਸੱਤ ਸਮੁੰਦਰ ਪਾਰ ਜਿਥੇ ਵੀ ਜਾਂਦੇ ਨੇ ਬੱਸ ਇਕੱਠੇ ਹੀ ਜਾਂਦੇ..ਪਾਰਕਾਂ,ਮਾਲਾਂ,ਇੱਕਠਾਂ ਅਤੇ ਮਹਿਫ਼ਿਲਾਂ ਦੀ ਰੌਣਕ ਬਣ ਜਿੰਦਗੀ ਨੂੰ ਰਵਾਂ ਰਵੀਂ ਤੋਰੀ ਰੱਖਦੇ ਨੇ..!
ਫੇਰ ਇੱਕ...

ਦਿਨ ਵੇਹੜਾ ਨਿੱਕੇ ਦੀਆਂ ਕਿਲਕਾਰੀਆਂ ਨਾਲ ਗੂੰਝ ਉੱਠਿਆ..ਤੇ ਬੁਢਾਪੇ ਦੀ ਅਖੌਤੀ ਦਲਦਲ ਵਿਚ ਫਸਦੇ ਜਾਂਦੇ ਇਹ ਦੋਵੇਂ ਇੱਕ ਵਾਰ ਫਿਰ ਤੋਂ ਜਵਾਨ ਹੋ ਗਏ..
ਮੈਂ ਬੇਫਿਕਰ ਹੋ ਕੇ ਅੰਦਰ ਬਾਹਰ ਆਉਂਦੀ ਜਾਂਦੀ ਰਹਿੰਦੀ..ਸਾਂਭ ਸੰਭਾਲ ਦਾ ਕੋਈ ਫਿਕਰ ਜੂ ਨਹੀਂ ਸੀ..ਦੋ ਦੋ ਨਾਨੇ ਦਾਦੇ ਤੇ ਦੋ ਨਿੱਕੇ ਅੰਞਾਣੇ ਦੋਸਤ ਜੂ ਮੌਜੂਦ ਸਨ ਸੇਵਾ ਕਰਨ ਲਈ ਤੇ ਇਸਨੂੰ ਆਹਰੇ ਲਾਈ ਰੱਖਣ ਲਈ..!
ਅੱਜ ਕਿੰਨੇ ਵਰ੍ਹਿਆਂ ਬਾਅਦ “ਬਹੁਤ ਵੱਡੇ ਹੋ ਗਏ” ਉਸ ਨਿੱਕੇ ਦੇ ਕਲੀਨਿਕ ਅਕਸਰ ਹੀ ਆਪਣੀ ਬਿਮਾਰੀ ਦਾ ਬਹਾਨਾ ਬਣਾ ਮਿਲਣ ਤੁਰੇ ਹੀ ਰਹਿੰਦੇ ਨੇ..
ਉਹ ਵੀ ਜਿੰਨਾ ਮਰਜੀ ਥੱਕਿਆ ਹੋਵੇ..ਹੰਸਾਂ ਦੇ ਇਸ ਜੋੜੇ ਨੂੰ ਤੁਰੇ ਆਉਂਦੇ ਵੇਖ ਇੱਕਦਮ ਤਰੋ ਤਾਜਾ ਹੋ ਉੱਠਦਾ ਏ..ਨਿੱਕੇ ਹੁੰਦਿਆਂ ਦਾ ਗੂੜ੍ਹ ਜੋ ਹੋਇਆ..!
ਸੋ ਦੋਸਤੋ ਜਿੰਦਗੀ ਜਦੋ ਵੀ ਕੋਈ ਮੁਸ਼ਕਿਲ ਪਰਚਾ ਪਾ ਦਿੰਦੀ ਏ ਤਾਂ ਨਾਲੋਂ ਨਾਲ ਇੱਕ ਰਿਆਇਤ ਜਰੂਰ ਕਰਿਆ ਕਰਦੀ ਏ..ਇਸਨੇ ਆਪਣੀਆਂ ਲੁਕਵੀਆਂ ਪਰਤਾਂ ਹੇਠ ਹਰੇਕ ਔਖੇ ਸਵਾਲ ਦਾ ਜੁਆਬ ਲਿਖ ਕੇ ਰੱਖਿਆ ਹੁੰਦਾ ਏ..!
ਠੰਡੇ ਦਿਮਾਗਾਂ ਵਾਲੇ ਤਾਂ ਜੁਆਬ ਪੜ ਆਪੋ-ਆਪਣੀਆਂ ਲੀਹੇ ਪਾ ਲਿਆ ਕਰਦੇ ਨੇ ਤੇ ਬਾਕੀ ਹਮਾਤੜਾਂ ਦੀ ਸਾਰੀ ਜਿੰਦਗੀ ਅਕਸਰ ਹੀ ਗਿਲੇ ਸ਼ਿਕਵੇ ਕਰਦਿਆਂ ਹੀ ਲੰਘ ਜਾਂਦੀ ਏ..!
ਕਿਓੰਕੇ ਹਕੀਕਤ ਇਹ ਹੈ ਕੇ ਕੁਦਰਤ ਬੰਦੇ ਨੂੰ ਸ਼ੈਵਾਂ ਤੇ ਬੇਸ਼ੁਮਾਰ ਪ੍ਰਦਾਨ ਕਰਿਆ ਕਰਦੀ ਏ ਪਰ ਕਮਲਾ ਗਿਣਤੀ ਹੀ ਉਸਦੀ ਕਰਦਾ ਏ ਜੋ ਨਹੀਂ ਮਿਲਿਆ ਹੁੰਦਾ..!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

3 Comments on “ਗਿਲੇ ਸ਼ਿਕਵੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)