ਰੱਬੀ ਰਹਿਮਤਾਂ ਵਾਲਾ ਮੀਂਹ

2

ਤਿੰਨ ਹਫਤੇ ਪੇਕੇ ਰਹਿ ਕੇ ਵਾਪਿਸ ਪਰਤੀ ਨੂੰਹ ਦਾ ਅਚਾਨਕ ਹੀ ਬਦਲਿਆ ਬਦਲਿਆ ਜਿਹਾ ਰਵਈਆ ਵੇਖ ਉਹ ਅਕਸਰ ਹੀ ਚਿੰਤਾਵਾਂ ਦੀ ਘੁੰਮਣ ਘੇਰੀ ਵਿਚ ਵਹਿ ਤੁਰਦੀ..
ਸੋਚਦੀ ਪਤਾ ਨਹੀਂ ਹੁਣ ਕਿਹੜਾ ਚੱਕਰ ਚਲਾਉਣ ਦੀ ਤਿਆਰੀ ਵਿਚ ਏ ਜਿਹੜੀ ਅਚਾਨਕ ਹੀ ਗੁੜ ਨਾਲੋਂ ਵੀ ਮਿੱਠੀ ਹੋ ਗਈ..

ਓਧਰ ਕੰਮਾਂ ਕਾਰਾਂ ਵਿਚ ਰੁੱਝੀ ਹੋਈ ਨੂੰਹ ਦਾ ਧਿਆਨ ਅਕਸਰ ਹੀ ਆਪਣੇ ਪੇਕੇ ਘਰ ਤਿੰਨ ਭਾਬੀਆਂ ਹੱਥੋਂ ਹਰ ਵੇਲੇ ਜਲੀਲ ਹੁੰਦੀ ਰਹਿੰਦੀ ਆਪਣੀ ਬੁੱਢੀ ਮਾਂ ਵੱਲ ਚਲਾ ਜਾਇਆ ਕਰਦਾ!

ਫੇਰ ਉਸ...

ਨੂੰ ਬਜ਼ੁਰਗ ਬਾਬਾ ਜੀ ਦੇ ਆਖੇ ਬੋਲ ਚੇਤੇ ਆ ਜਾਂਦੇ ਕੇ “ਧੀਏ ਇੱਕ ਥਾਂ ਕਿਸੇ ਨਾਲ ਕੀਤੀ ਪੁੰਨ ਭਲਾਈ ਦੂਜੀ ਥਾਂ ਕਿਸੇ ਧੱਕੇ-ਸ਼ਾਹੀ ਦੇ ਸ਼ਿਕਾਰ ਹੋਏ ਦੇ ਵਜੂਦ ਤੇ ਮਰਹਮ ਪੱਟੀ ਦਾ ਕੰਮ ਕਰਿਆ ਕਰਦੀ ਏ..”

ਦੋਪਾਸੜ੍ਹ ਗਲਤਫਹਿਮੀ ਹੁਣ ਇੱਕ ਸੁਖਦ ਖੁਸ਼ ਫਹਿਮੀ ਦਾ ਰੂਪ ਧਾਰਨ ਕਰ ਚੁਕੀ ਸੀ ਅਤੇ ਪਹਿਲੋਂ ਹਰ ਵੇਲੇ ਹੀ ਕਲਾ-ਕਲੇਸ਼ ਦੀ ਗ੍ਰਿਫਤ ਵਿਚ ਰਹਿਣ ਵਾਲਾ ਸਾਂਝਾ ਵੇਹੜਾ ਹੁਣ ਅਮਨ-ਅਮਾਨ ਵਾਲੀਆਂ ਰੱਬੀ ਰਹਿਮਤਾਂ ਵਾਲਾ ਮੀਂਹ ਵਰਾਈ ਜਾ ਰਿਹਾ ਸੀ!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Like us!