ਭੁਲੱਕੜ ਬੰਦੇ
ਮੇਰੀ ਵੀ ਆਦਤ ਅਜੀਬ ਐ ਕਈ ਵਾਰ ਕੰਮ ਤੋਂ ਆਕੇ ਬਟੂਆ ਜਾਂ ਕਾਰ ਦੀ ਚਾਬੀ ਜਾਂ ਕਈ ਵਾਰ ਪੈਸੇ ਵੀ ਅਜਿਹੀ ਜਗਾ ਰੱਖ ਦਿੰਨਾਂ ਕਿ ਬੜੀ ਮੁਸਕਿਲ ਨਾਲ ਮਿਲਦੇ ਹਨ ਪਰ ਮੇਰੇ ਤੋਂ ਵੀ ਜ਼ਿਆਦਾ ਭੁੱਲਣ ਵਾਲੇ ਲੋਕ ਹਨ ਇਹ ਕਹਿਕੇ ਹੱਸ ਲਈਦਾ ਇੱਕ ਵਾਰ ਸਵੇਰੇ ਸਵੇਰੇ ਸਵਾਰੀ ਚੁੱਕਣ ਗਿਆ ਏਅਰਪੋਰਟ ਦੀ ਕਾਲ ਸੀ ਬੰਦਾ ਘਰ ਦੇ ਬਾਹਰ ਈ ਖੜਾ ਸੀ ਇੱਕ ਅਟੈਚੀ ਸੀ ਤੇ ਟੋਪੀ ਹੱਥ ਵਿੱਚ ਬੈਗ ਟਰੰਕ ਵਿੱਚ ਰੱਖਿਆ ਤੇ ਚੱਲਪੇ ਉਹ ਕਹਿੰਦਾ ਥੋੜੀ ਜਿਹੀ ਵਿੰਡੋ ਖੋਲ ਲਾਂ ਮੈਂ ਕਿਹਾ ਓਕੇ ਤੇ ਓਹ ਗਿੱਠ ਕੂ ਸ਼ੀਸ਼ਾ ਹੇਠਾਂ ਕਰਕੇ ਅਰਾਮ ਨਾਲ ਬੈਠ ਗਿਆ ਜਦੋਂ ਫਰੀ ਵੇਅ ਚੜੇ ਤਾਂ 10 ਕੂ ਮੀਲ ਜਾਕੇ ਇੱਕ ਦਮ ਬੋਲਿਆ ਓ ਸਿੱਟ ਮੇਰੀ ਤਾਂ ਟੋਪੀ ਉੜਗੀ ਮੇਰੀ ਤਾਂ ਵਕੇਸਨ ਖਰਾਬ ਹੋਗੀ ਸਪੈਸਲ ਵਕੇਸਨ ਲਈ ਹੀ ਖਰੀਦੀ ਸੀ ਪੁੱਛਿਆ ਰੱਖੀ ਕਿੱਥੇ ਸੀ ਕਹਿੰਦਾ ਰੱਖੀ ਤਾਂ ਬਰਾਬਰ ਸੀਟ ਉੱਪਰ ਈ ਸੀ ਕਿਹਾ ਪੈਰਾਂ ਕੋਲੇ ਦੇਖ ਲਾ ਥੱਲੇ ਨਾ ਡਿੱਗਪੀ ਹੋਵੇ ਕਹਿੰਦਾ ਪੈਰਾਂ ਕੋਲ ਤਾਂ...
ਹੈਨੀ ਹਵਾ ਦੇ ਜ਼ੋਰ ਨਾਲ ਬਾਹਰ ਈ ਉੱੜਗੀ ਮੈਂ ਸੋਚਾਂ ਅਵਾਜ਼ ਤਾਂ ਕੋਈ ਆਈ ਨੀ ਵਿੰਡੋ ਇੱਕੋ ਖੁੱਲੀ ਆ ਹਵਾ ਵੀ ਅੰਦਰ ਨੂੰ ਈ ਆ ਰਹੀ ਆ ਫੇਰ ਟੋਪੀ ਗਈ ਕਿੱਧਰ ਮੈਂ ਡਰਾਈਵ ਕਰਦੇ ਨੇ ਈ ਡੋਮ ਲਾਈਟ ਚਲਾਈ ਤੇ ਬੈਕ ਸ਼ੀਸ਼ੇ ਵਿੱਚਦੀ ਵੇਖਕੇ ਕਿਹਾ ਕਿ ਇੱਕ ਟੋਪੀ ਤਾਂ ਤੇਰੇ ਸਿਰ ਤੇ ਆ ਕਿਤੇ ਇਹੀ ਤਾਂ ਨੀ ਲੱਭ ਰਿਹਾ ਸਿਰ ਤੋ ਟੋਪੀ ਲਾਹਕੇ ਕਹਿੰਦਾ ਯਾ ਦੈਟਸ ਦਾ ਵਨ
ਹੁਣ ਖੰਘ ਤੇ ਹਾਸੇ ਨੂੰ ਜਿੰਨਾ ਰੋਕੋ ਉੱਨਾਂ ਹੀ ਜ਼ਿਆਦਾ ਆਉਂਦਾ ਜੇ ਮੈਂ ਹੱਸਦਾ ਤਾਂ ਉਹਨੇ ਬੁਰਾ ਮਨਾਉਣਾ ਸੀ ਮੈਨੂੰ ਹਾਸੇ ਨਾਲ ਜੋਰ ਮਾਰਦੇ ਨੂੰ ਵੇਖ ਆਪ ਈ ਕਹਿੰਦਾ ਚੱਲ ਹੱਸ ਲਾ ਯਾਰ ਗੱਲ ਈ ਹੱਸਣ ਵਾਲੀ ਐ ਤੇ ਆਪ ਵੀ ਹੱਸਣ ਲੱਗਾ ਮਸਾਂ ਸੁੱਖ ਦਾ ਆਇਆ ਮੈਨੂੰ ………….