More Punjabi Kahaniya  Posts
ਸੁਰਮੇ ਦੀਆਂ ਸਜਾਵਾਂ


ਸੁਰਮੇ ਦੀਆਂ ਸਜਾਵਾਂ
ਕਾਲਜ ਦੇ ਆਖਰੀ ਲੈਕਚਰ ਲਾ ਕੇ ਅਸੀ ਵਾਪਿਸ ਘਰ ਜਾਣ ਲਈ ਬੱਸ ਅੱਡੇ ਵੱਲ ਚਲੇ ਗਏ | ਮੈਂ ਆਪਣੇ ਮਿੱਤਰ ਨਾਲ ਮਿੰਨੀ ਬੱਸ ਦੀ ਉਡੀਕ ਕਰ ਰਿਹਾ ਸੀ | ਅਚਾਹਨਕ ਮੇਰੀ ਨਜ਼ਰ ਭਾਵਨਾ ਤੇ ਪਈ | ਮੇਰੇ ਨਾਲ ਮੇਰੀ ਹੀ ਕਲਾਸ ਵਿੱਚ ਪੜ੍ਹਦੀ ਸੀ | ਉਹ ਦੂਜੇ ਪਾਸੇ ਖੜੀ ਸੀ ਹੋਰ ਬੱਸ ਦੀ ਉਡੀਕ ਵਿੱਚ | ਦੇਖ ਅਸੀ ਦੋਵਾਂ ਨੇ ਇੱਕ ਦੂਜੇ ਨੂੰ ਲਿਆ ਸੀ ਪਰ ਸਾਡੇ ਵਿੱਚ ਬੋਲਚਾਲ ਦਾ ਹੋਣਾ ਇਹ ਲਾਜ਼ਮੀ ਨੀ ਸੀ|
ਮੇਰੇ ਨਾਲ ਖੜੇ ਮੇਰੇ ਮਿੱਤਰ ਨੇ ਮੇਰੇ ਮੋਡੇ ਤੇ ਹੱਥ ਮਾਰ ਕੇ ਇਸ਼ਾਰਾ ਕਰਿਆ | ਮੈਂ ਸਹਿਮੇ ਜਿਹੇ ਨੇ ਨਾਂਹ ਨੁੱਕਰ ਕਰ ਦਿੱਤੀ | ਉਹ ਬੋਲਿਆ ਇਹੀ ਸਹੀ ਸਮਾਂ…. ਜਾ ਇੱਕ ਵਾਰ ਮਾਫ਼ੀ ਮੰਗ ਲਾ ਫੇਰ ਪਤਾ ਨੀ ਮਿਲਣਾ ਜਾ ਨਹੀਂ | ਮੈਨੂੰ ਇੱਕ ਵਾਰ ਫੇਰ ਆਪਣੀ ਕਰੀ ਤੇ ਪਛਤਾਵਾ ਹੋ ਰਿਹਾ ਸੀ | ਮੈਨੂੰ ਬੱਸ ਅੱਡੇ ਤੇ ਖੜੇ ਨੂੰ ਉਹ ਸਬ ਯਾਦ ਆ ਗਿਆ ਜਦ ਮੈਂ ਸਾਡੇ ਦੋਵਾਂ ਵਿੱਚ ਮੁਹੱਬਤ ਹੁੰਦੇ ਹੋਏ ਉਹਨੂੰ ਇਹ ਸਬ ਭੁੱਲ ਜਾਣ ਨੂੰ ਕਹਿ ਆਇਆ ਸੀ ਕਿਉ ਕਿ ਉਹਦੀ ਮੇਰੇ ਨਾਲੋਂ ਜਾਤ ਅਲਗ ਸੀ | ਮੈਂ ਉਸ ਸਮੇ ਭੁੱਲ ਗਿਆ ਸੀ ਕਿ ਕਾਬਲੀਅਤ ਦੇ ਤੌਰ ਤੇ ਉਹ ਮੇਰੇ ਬਰੋਬਰ ਦੀ ਸੀ | ਬਸ ਉਸ ਸਮੇ ਯਾਦ ਸੀ ਤਾਂ ਇਹ ਕਿ ਸਮਾਜ ਕੀ ਕਹੁਗਾ ! ਮੈਨੂੰ ਆਪਣੇ ਕਰੇ ਤੇ ਬਹੁਤ ਪਛਤਾਵਾ ਸੀ, ਅਫ਼ਸੋਸ ਸੀ ਤੇ ਖੁਦ ਦੀਆਂ ਅੱਖਾਂ ਵਿੱਚ ਉੱਠਣ ਦਾ ਵੀ ਸਾਹਸ ਨੀ ਸੀ | ਮੇਰੇ ਮਿੱਤਰ ਨੇ ਮੈਨੂੰ ਫ਼ੇਰ ਕਿਹਾ … ਸੋਚਦਾ ਕੀ ਆ ! ਓਦੋ ਨੂੰ ਬੱਸ ਨੇ ਆ ਜਾਣਾ ਫੇਰ ਸਾਰੀ ਉਮਰ ਪਛਤਾਈ ਜਾਈ |
ਮੈਂ ਹੋਂਸਲਾ ਜਿਹਾ ਕਰਕੇ ਆਪਣੇ ਮਿੱਤਰ ਨੂੰ ਨਾਲ ਲੈ ਕੇ ਓਹਦੇ ਕੋਲ ਚਲਾ ਗਿਆ | ਮੈਂ ਦੋਵੇ ਹੱਥ ਜੋੜ ਉਹਦੇ ਕੋਲੋਂ ਮਾਫ਼ੀ...

ਮੰਗੀ ਤੇ ਆਪਣੀ ਕਰੀ ਹੋਈ ਗ਼ਲਤੀ ਨੂੰ ਮਾਫ਼ ਕਰ ਦੇਣ ਲਈ ਬੇਨਤੀ ਕਰੀ | ਉਹਨੇ ਮੇਰੇ ਦੋਵੇ ਹੱਥ ਆਪਣੇ ਹੱਥਾਂ ਨਾਲ ਥੱਲੇ ਕਰ ਦਿਤੇ ਤੇ ਕਿਹਾ ਕੋਈ ਨਾ ਸਾਰਾ ਕੁੱਝ ਮਾਫ਼ ਆ | ਇਹਨੇ ਨੂੰ ਓਹਦੀ ਬੱਸ ਆ ਗਈ | ਮੈਂ ਜਾਣ ਲੱਗੀ ਨੂੰ ਕਿਹਾ …. ਜਾਣ ਤੋਂ ਪਹਿਲਾ ਕੁੱਝ ਕਹੇ ਗੀ ਨਹੀਂ, ਮੈਂ ਇਹਨਾਂ ਮਾੜਾ ਜੋ ਕਰਿਆ ਸੀ? ਉਹਨੇ ਪਿੱਛੇ ਮੁੜ ਕੇ ਰੁਮਾਲ ਨਾਲ ਸੁਰਮੇ ਵਿੱਚ ਭਿੱਜੇ ਹੋਏ ਹੰਜੂ ਨੂੰ ਸਾਫ਼ ਕਰਕੇ ਕਿਹਾ , ਮੈਂ ਸਦਾ ਦੁਆ ਕਰੁ ਕਿ ਤੇਰੀ ਉਮਰ ਲੰਬੀ ਹੋਵੇ. ਇਹਨਾਂ ਕਹਿ ਉਹ ਆਪਣੀ ਬੱਸ ਵਿੱਚ ਚਲੀ ਗਈ |
ਮੈਂ ਵਾਪਿਸ ਮੁੜ ਆਉਂਦੇ ਨੇ ਆਪਣੇ ਮਿੱਤਰ ਦੇ ਮੋਢੇ ਤੇ ਬਾਂਹ ਰੱਖੀ ਤੇ ਕਿਹਾ , ਚੰਗਾ ਹੋਇਆ ਬਈ ਮਾਫ਼ੀ ਮੰਗ ਆਇਆ, ਇੱਕ ਬੋਝ ਸੀ ਮਨ ਤੇ ਉਹ ਵੀ ਹਟ ਗਿਆ | ਮੇਰੇ ਮਿੱਤਰ ਨੇ ਆਪਣੇ ਮੋਢੇ ਤੋਂ ਮੇਰੀ ਬਾਂਹ ਥੱਲੇ ਲਾਹੀ ਤੇ ਮੁਸਕਰੀਆਂ ਵੱਟਣ ਲੱਗਾ | ਮੇਰਾ ਹੱਥ ਫੜ ਕਹਿਣ ਲੱਗਾ ਮਨ ਤੇ ਪਿਆ ਬੋਝ ਤਾਂ ਹੁਣ ਸਾਰੀ ਉਮਰ ਢੌਣਾ ਪਊ ! ਉਹਨੇ ਤੈਨੂੰ ਲੰਬੀ ਉਮਰ ਦੀਆਂ ਦੁਆਵਾਂ ਦਿੱਤੀਆਂ, ਪਰ ਉਮਰਾਂ ਤਾਂ ਕੱਟੀਆਂ ਜਾਂਦੀਆਂ ਜਿਉਣ ਲਈ ਤਾਂ ਜ਼ਿੰਦਗੀ ਦੀ ਲੋੜ ਹੁੰਦੀ ਜਿਸਨੂੰ ਤੂੰ ਠੁਕਰਾ ਆਇਆ | ਉਹਦੇ ਅੱਖਾਂ ਦੇ ਸੁਰਮੇ ਦੀਆਂ ਸਜਾਵਾਂ ਤੈਨੂੰ ਆਪਣੀ ਲਹਿੰਦੀ ਉਮਰਾਂ ਤੱਕ ਕੱਟਣੀਆਂ ਪੈਣਗੀਆਂ | ਏਨੇ ਨੂੰ ਮੇਰੀ ਮਿੰਨੀ ਬੱਸ ਆ ਗਈ | ਮੇਰੇ ਮਿੱਤਰ ਨੇ ਮੋਢਾ ਮਾਰਿਆ ਤੇ ਕਿਹਾ ਚੱਲ ਘਰ ਚੱਲੀਏ | ਬੋਝ ਤੇ ਪਛਤਾਵੇ ਨਾਲ ਮੈਂ ਉਹ ਰਾਹਾਂ ਤੋਂ ਆਖਰੀ ਸਫ਼ਰ ਕਰਕੇ ਘਰ ਵਾਪਿਸ ਮੁੜ ਆਇਆ |
ਨਰਿੰਦਰ ਗਰੇਵਾਲ
02/02/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)