ਕਿਸੇ anthropologist ਨੇ ਅਫ਼ਰੀਕਾ ਦੇ ਇੱਕ ਕਬੀਲੇ ਦੇ ਬੱਚਿਆਂ ਨੂੰ ਇੱਕ ਖੇਡ ਖੇਡਣ ਲਈ ਤਿਆਰ ਕਰ ਲਿਆ।
ਉਸ ਨੇ ਇੱਕ ਫਲਾਂ ਦਾ ਭਰਿਆ ਟੋਕਰਾ ਇੱਕ ਦਰਖਤ ਲਾਗੇ ਰੱਖ ਕੇ ਬੱਚਿਆਂ ਨੂੰ ਕਿਹਾ ਕਿ ਜਿਹੜਾ ਦੌੜ ਕੇ ਸਭ ਤੋਂ ਪਹਿਲਾਂ ਟੋਕਰੇ ਤਕ ਪਹੁੰਚੇਗਾ, ਸਾਰੇ ਫਲ ਉਸਦੇ।
ਜਦੋਂ ਉਸਨੇ ਬੱਚਿਆਂ ਨੂੰ ਦੌੜਨ ਦਾ ਇਸ਼ਾਰਾ ਕੀਤਾ ਤਾਂ ਸਭ ਬੱਚਿਆਂ ਨੇ ਇੱਕ ਦੂਜੇ ਦੇ ਹੱਥ ਫੜ ਲਏ ਤੇ ਇਕੱਠੇ ਦੌੜ ਕੇ ਟੋਕਰੇ ਤਕ ਪਹੁੰਚ ਕੇ ਉਸ ਦੇ ਚਾਰੇ ਪਾਸੇ ਬੈਠ ਗਏ ਤੇ ਫਲਾਂ ਦਾ ਆਨੰਦ ਲੈਣ ਲੱਗੇ।
Anthropologist ਨੇ ਹੈਰਾਨ ਹੋ ਕੇ ਇੱਕ ਬੱਚੇ ਨੂੰ ਪੁੱਛਿਆ,” ਤੁਸੀਂ ਇਕੱਠੇ ਹੱਥ ਫੜ ਕੇ ਕਿਉਂ ਦੌੜੇ, ਜਦ ਕਿ ਇਕੱਲੇ ਨੂੰ ਜ਼ਿਆਦਾ...
ਫਲ ਮਿਲ ਜਾਣੇ ਸਨ?” ਤਾਂ ਲੜਕੇ ਨੇ ਤੁਰਤ ਜਵਾਬ ਦਿੱਤਾ “ubuntu, ਸਾਡੇ ‘ਚੋਂ ਕੋਈ ਇੱਕ ਖੁਸ਼ ਕਿਵੇਂ ਹੋ ਸਕਦਾ ਸੀ, ਜਦ ਕਿ ਬਾਕੀ ਸਾਰੇ ਉਦਾਸ ਬੈਠੇ ਰਹਿੰਦੇ?”
ਅੱਜ ਦੇ ਆਪਾ-ਧਾਪੀ ਦੇ ਜ਼ਮਾਨੇ ਵਿਚ ਇਸ ਤਰ੍ਹਾਂ ਦੀ ਸੋਚ ,ਸਰਬੱਤ ਦੇ ਭਲੇ ਦੀ ਸੋਚ ਹੈ। ਕਾਸ਼! ਅਸੀਂ ਵੀ ਇਸ ਤਰ੍ਹਾਂ ਸੋਚਦੇ ਹੁੰਦੇ…..
——
ਅਫ਼ਰੀਕਾ ਦੇ Xhosa ਸੱਭਿਆਚਾਰ ਵਿਚ ubuntu ਦਾ ਅਰਥ ਹੈ ” ਸਭ ਹਨ ਤਾਂ ਮੈਂ ਹਾਂ”(ਇਹਨਾਂ ਸਭ ਕਰਕੇ ਮੇਰੀ ਹੋਂਦ ਹੈ)….
—–ਡਾ. ਅਜਮੇਰ ਸਿੰਘ