More Punjabi Kahaniya  Posts
ਮੋਬਾਈਲ ਦੀ ਹਾਲਤ


ਮੇਰੇ ਮੋਬਾਈਲ ਦੀ ਹਾਲਤ ਕੱਲ੍ਹ ਦੇ ਹੀ ਨਾਸਾਜ ਚੱਲ ਰਹੇ ਸਨ। ਬਲੱਡ ਪ੍ਰੈੱਸਰ ਦਾ ਪ੍ਰਤੀਸ਼ਤ ਲਗਾਤਾਰ ਘਟ ਰਿਹਾ ਸੀ। ਲਾਈ ਹੋਈ ਡਰਿਪ ਵੀ ਅਸਰ ਨਹੀ ਸੀ ਕਰ ਰਹੀ। ਫਿਰ ਵੀ ਕੰਮ ਜਿਹਾ ਚੱਲ ਰਿਹਾ ਸੀ। ਅੱਜ ਦੁਪਹਿਰ ਲਗਾਤਾਰ ਪ੍ਰਤੀਸ਼ਤ ਡਿੱਗਣ ਦੇ ਕਾਰਨ ਉਹ ਦਿਨੇ ਇੱਕ ਵਜੇ ਦੇ ਕਰੀਬ ਕੌਮਾਂ ਵਿੱਚ ਚਲਾ ਗਿਆ। ਬੇਟੇ ਦੇ ਦੱਸਣ ਮੁਤਾਬਿਕ ਉਸ ਦਾ ਜੈਕ ਖਰਾਬ ਸੀ ਜਿਸ ਕਾਰਨ ਖਾਣਾ ਉਸ ਤੱਕ ਨਹੀਂ ਪਹੁੰਚ ਰਿਹਾ ਸੀ। ਉਸਨੂੰ ਕਿਸੇ ਮੋਬਾਈਲਾਂ ਦੇ ਡਾਕਟਰ ਕੋਲ ਲਿਜਾਣ ਦੀ ਸਖਤ ਜਰੂਰਤ ਸੀ। ਹੁਣ ਬੇਗਾਨਾ ਮੁਲਕ ਇੱਕਲਾ ਮੈਂ।ਮੁਸ਼ਕਿਲ ਸੀ। ਹੋਰ ਕੋਈ ਹੱਲ ਨਹੀਂ ਸੀ ਤੇ ਮੇਰੇ ਕੋਲੋ ਸੌਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਬਹੁਤ ਵਧੀਆ ਨੀਂਦ ਆਈ। ਸੁਫ਼ਨੇ ਵਿੱਚ ਵੀ ਮੈਂ ਮੋਬਾਈਲ ਦੀ ਬਿਮਾਰੀ ਬਾਰੇ ਡਾਕਟਰਾਂ ਨਾਲ ਗੱਲ ਕਰਦਾ ਰਿਹਾ। ਚਾਰ ਕ਼ੁ ਵਜੇ ਉਠਕੇ ਅਸੀ ਉਸਨੂੰ ਬਾਰਾਂ ਬਾਈ ਚੌਂਕ ਵਿੱਚ ਸਥਿਤ ਇੱਕ ਕਲੀਨਿਕ ਤੇ ਲੈ ਗਏ। ਡਾਕਟਰ ਨੇ ਡਰਿਪ ਲਗਾ ਕੇ ਦੇਖੀ । ਫਿਰ...

ਉਸਨੇ ਉਸਦੀ ਛੋਟੀ ਜਿਹੀ ਸਰਜਰੀ ਕੀਤੀ। ਫਿਰ ਡਰਿਪ ਲਗਾ ਦਿੱਤੀ। ਇਸ ਨਾਲ ਉਸਦੀ ਨਬਜ਼ ਦੀ ਪ੍ਰਤੀਸ਼ਤ ਵਧਣੀ ਸ਼ੁਰੂ ਹੋ ਗਈ। ਉਸਨੇ ਅੱਖਾਂ ਪੱਟੀਆਂ ਤੇ ਮੈਨੂੰ MI ਨਜ਼ਰ ਆਇਆ।
ਮਖਿਆ ਯਾਰ ਇਸ ਦੀਆਂ ਅੱਖਾਂ ਦੀ ਸੁਰੱਖਿਆ ਲਈ ਸ਼ੀਸ਼ਾ ਵੀ ਲਾ ਦੇ। ਸੁਰੱਖਿਆ ਸ਼ੀਸ਼ਾ ਲਗਵਾਕੇ ਮੈਂ ਉਸਦੇ ਪਾਉਣ ਲਈ ਇੱਕ ਪਲਾਸਟਿਕ ਦਾ ਕੁੜਤਾ ਵੀ ਲੈ ਲਿਆ। ਪੰਜ ਸੌ ਦੇ ਨੋਟ ਨੂੰ ਧੂਫ ਦੇ ਕੇ ਅਸੀਂ ਆ ਗਏ। ਵੇਖਦੇ ਵੇਖਦੇ ਉਸਦਾ ਪ੍ਰੈੱਸਰ 80 90 ਪ੍ਰਤੀਸ਼ਤ ਦੇ ਨੇੜੇ ਪਹੁੰਚ ਗਿਆ।
ਮੋਬਾਇਲ ਦੇ ਬਿਮਾਰ ਹੋਣ ਦਾ ਜਬਰਦਸਤ ਫਾਇਦਾ ਇਹ ਹੋਇਆ ਕਿ ਮੈਂ ਦਿਨੇ ਤਿੰਨ ਘੰਟੇ ਵਧੀਆ ਨੀਂਦ ਲੈ ਲਈ। ਹੁਣ ਨਵੀ ਡਰੈੱਸ ਅਤੇ ਅੱਖਾਂ ਤੇ ਲੱਗੀ ਸੁਰਖਿਆ ਪੱਟੀ ਨਾਲ ਮੋਬਾਈਲ ਸੋਹਣਾ ਲਗਦਾ ਹੈ।
ਰਮੇਸ਼ ਸੇਠੀ ਬਾਦਲ
9876627233

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)