ਨਿਮਨ ਘਟਨਾ ਹੁਣ ਵੀ ਮੈਨੂੰ ਅਪਸੈੱਟ ਕਰ ਜਾਂਦੀ ਹੈ ਟਿੱਪਣੀ ਜ਼ਰੂਰ ਕਰਿਓ,….
ਅੱਜ ਇੱਕ ਬਹੁਤ ਭਾਵਨਾਤਮਕ ਘਟਨਾ ਚੇਤੇ ਗਈ ਸਾਂਝੀ ਕਰਨ ਲੱਗੀ ਆਂ..ਮੈਨੂੰ ਪੜ੍ਹਾਉਂਦਿਆਂ 15 ਸਾਲ ਹੋ ਗਏ,,ਇਹ 13 ਕੁ ਸਾਲ ਪੁਰਾਣੀ ਗੱਲ ਹੈ,,ਮੈਂ ਚੌਥੀ ਜਮਾਤ ਨੂੰ ਪੰਜਾਬੀ ਪੜ੍ਹਾਉਂਦੀ ਸੀ ਇੱਕ ਬਹੁਤ ਹੁਸ਼ਿਆਰ ਲੜਕਾ ਸੀ. ‘ਰਵਿੰਦਰ’ ਮੈਨੂੰ ਬਹੁਤ ਚੰਗਾ ਲੱਗਦਾ ਸੀ ।
ਬਹੁਤ ਸੰਸਕਾਰੀ ….,ਜੂਨ ਦੀਆਂ ਛੁੱਟੀਆਂ ਹੋਈਆਂ, ਛੁੱਟੀਆਂ ਤੋਂ ਬਾਅਦ ਉਹ ਲੜਕਾ ਬਿਲਕੁਲ ਬਦਲਿਆ ਜਿਹਾ ਮਿਲਿਆ ।ਚੁੱਪ – ਚੁੱਪ, ਇੱਕਲਾ ਜਿਹਾ ਖੋਇਆ ਜਿਹਾ ਤੇ ਦੁਖ ਦੀ ਗੱਲ ਬਹੁਤ ਸੁਸਤ ਤੇ ਨਲਾਇਕ ।
ਮੈਂ ਬਹੁਤ ਸਮਝਾਉਣਾ ਕਿ ਪੜ੍ਹਿਆ ਕਰ ਕੋਈ ਅਸਰ ਨਾ ਹੋਣਾ.. ਓਹਦੇ ‘ਤੇ, ਇੱਕ ਦਿਨ ਓਹਦੇ ਟੈਸਟ ਚੋਂ 10 ਚੋਂ 0 ਅੰਕ ਆਏ ਮੇਰਾ ਗੁੱਸਾ ਸੱਤਵੇਂ ਅਸਮਾਨ ਤੇ ,,ਮੈਂ ਇੱਕ ਚਪੇੜ ਮਾਰੀ ਖਿੱਚ ਕੇ,, ਕਿ ਪੜ੍ਹਨ ਵਾਲਾ ਬੱਚਾ ਪਿੱਛੇ ਜਾ ਰਿਹਾ….ਉਸ ਦਿਨ ਉਹ ਬਹੁਤ ਰੋਇਆ ਮੈਨੂੰ ਬਹੁਤ ਬੁਰਾ ਲੱਗਿਆ …।
ਆਪਣੇ ਆਪ ਤੇ ਗੁੱਸਾ ਵੀ ਆਇਆ । ਅੱਧੀ ਛੁੱਟੀ ਹੋਈ ਮੈਂ ਕਲਾਸ ਤੋਂ ਬਾਹਰ ਚਲੀ...
ਗਈ,, …ਰਿਹਾ ਨਾ ਗਿਆ …5 ਮਿੰਟ ਬਾਅਦ ਫਿਰ ਗਈ ਕਲਾਸ ‘ਚ. . ਉਹ ਰੋਈ ਜਾ ਰਿਹਾ ਸੀ , ਮੈਂ ਪਿਆਰ ਨਾਲ ਬੁਲਾਇਆ,…..
ਉਹ ਮੈਨੂੰ ਘੁੱਟ ਕੇ ਚਿੰਬੜ ਗਿਆ। ਮੈਂ ਉਹਨੂੰ ਸਟਾਫ ਰੂਮ ਚ ਲੈ ਗਈ, ਪਾਣੀ ਪਿਆਇਆ, ਪੁੱਛਿਆ ਕੀ ਹੋਇਆ,” ਤੂੰ ਪੜ੍ਹਦਾ ਕਿਓਂ ਨਹੀਂ..” ਉਹ ਰੋਣ ਲੱਗਿਆ ਤੇ…. ਹਟਕੋਰੇ ਲੈਂਦਾ ਕਹਿੰਦਾ ,
“ma’am ਛੁੱਟੀਆਂ ਚ ਮੇਰੀ ਮੰਮੀ ਮਰ ਗਈ।”
ਮੈਂ ਸੁੰਨ ਹੋ ਗਈ,ਮੇਰੀਆਂ ਅੱਖਾਂ ਚ ਅੱਥਰੂ ਨਹੀਂ ਸੀ ਰੁਕ ਰਹੇ , ਪਹਿਲੀ ਵਾਰ ..ਗਹਿਰਾ …ਅਹਿਸਾਸ ਹੋਇਆ ਕਿ ਮਾਂ ਕੀ ਹੁੰਦੀ ਐ…।
ਉਸਤੋਂ ਬਾਅਦ ਕਦੇ ਕਿਸੇ ਬੱਚੇ ਨੂੰ ਨਹੀਂ ਕੁੱਟਿਆ। ਸਾਥੀਓ ਤੁਸੀਂ ਵੀ ਜੇ ਅਧਿਆਪਕ ਓ ਤਾਂ ਕਿਰਪਾ ਕਰਕੇ ਕਿਸੇ ਤੇ ਹੱਥ ਚੁੱਕਣ ਤੋਂ ਪਹਿਲਾਂ ਜ਼ਰੂਰ ਸੋਚਿਓ…
ਓਦਾਂ ਹੁਣ ਕੋਈ ਅਧਿਆਪਕ ਨਹੀਂ ਕੁੱਟਦਾ ਫੇਰ ਵੀ🙏🙏🙏🙏
ਰਜਨੀਸ਼