ਫ਼ੋਨ ਦੀ ਘੰਟੀ ਵੱਜਦੀ ਹੈ ਤੇ ਪਤਾ ਚੱਲਦੈ ਕਿ ਉਹ ਫ਼ਲਾਣਾ ਬੰਦਾ ਚੜਾਈ (ਜਹਾਨੋਂ ਰੁਖ਼ਸਤੀ) ਕਰ ਗਿਆ, ਤਾਂ ਉਸ ਬੰਦੇ ਦੀਆਂ ਤੁਹਾਡੇ ਨਾਲ਼ ਜੁੜੀਆਂ ਯਾਦਾਂ ਜੋ ਕਿ ਭਾਂਵੇਂ ਉਸਦਾ ਸੁਭਾਅ, ਹਰਕਤਾਂ, ਮਸ਼ਕਰੀਆਂ, ਹੋਰ ਕੁਝ ਵੀ ਹੋਵੇ, ਸਭ ਚੀਜ਼ਾਂ ਤੁਹਾਡੇ ਆਲ਼ੇ ਦੁਆਲ਼ੇ ਗੇੜੇ ਕੱਢਣੇ ਸ਼ੁਰੂ ਕਰ ਦਿੰਦੀਆਂ ਹਨ ਤੇ ਸਭ ਲੜਾਈਆਂ ਵੀ ਪਿਆਰ ਦਾ ਰੂਪ ਧਾਰਨ ਕਰਕੇ ਸਾਹਮਣੇ ਆ ਬੈਠਦੀਆਂ ਹਨ। ਪਰ ਇਹ ਸਭ ਉਦੋਂ ਹੀ ਕਿਉਂ ਹੁੰਦਾ ਹੈ ਜਦੋਂ ਇਨਸਾਨ ਚਲਾ ਜਾਂਦਾ ਹੈ? ਜਿਓਂਦੇ ਹੋਏ ਤਾਂ ਉਸ ਬੰਦੇ ਨਾਲ਼ ਤੁਹਾਡਾ ਗੁੱਸਾ ਹੀ ਅੜਿਆ ਬੈਠਾ ਰਹਿੰਦੇ । ਚਾਹੇ ਉਸ ਨਾਲ਼ ਗੱਲ ਕਰਨ ਨੂੰ ਕਿੰਨਾ ਹੀ ਦਿਲ ਕਿਉਂ ਨਾ ਕਰ ਰਿਹਾ ਹੋਵੇ ਤਾਂ ਵੀ ਆਪਾਂ ਆਪਣੀ ਅਣਖ ਨੂੰ ਮੁੱਖ ਰੱਖਦੇ ਹਾਂ ਪਰ ਬੁਲਾਉਂਦੇ ਨਈ ਕੁਝ ਨਹੀਂ ਜਾਂਦਾ ਦੋਸਤੋ ਜੇ ਰੁੱਸਿਆਂ ਨੂੰ...
ਮਨਾ ਲਓਂਗੇ ਯਾ ਨੀਂਵ ਕੇ ਕਿਸੇ ਰਿਸ਼ਤੇ ਨੂੰ ਬਚਾ ਲਓਂਗੇ । ਸਦਾ ਲਈ ਭਲਾਂ ਇੱਥੇ ਕੌਣ ਆਉਂਦੈ? ਕੋਈ ਨਹੀਂ। ਜੇ ਮਾਫ਼ ਕਰ ਦਿਆ ਕਰੋਂਗੇ ਤਾਂ ਉੱਚੇ ਤੁਸੀਂ ਹੀ ਹੋਵੋਂਗੇ, ਕੋਈ ਹੋਰ ਨਹੀਂ। ਜ਼ਿੰਦਗੀ ਗ਼ਲਤੀਆਂ ਮਾਫ਼ੀਆਂ ਨਾਲ਼ ਹੀ ਚੱਲਦੀ ਸੋਹਣੀ ਲੱਗਦੀ ਹੈ। ਹਰ ਪਲ ਨੂੰ ਯਾਦਗਾਰ ਬਣਾਓ। ਕੋਈ ਨਹੀਂ ਵੀ ਫੋਨ ਕਰਦਾ ਤਾਂ ਆਪ ਕਰਲੋ । ਫੇਰ ਬਾਅਦ ਚ ਕਿਤੇ ਇਹ ਸ਼ਿਕਵਾ ਨਾ ਰਹਿ ਜਾਵੇ ਕਿ ਕਾਸ਼ ਉਸ ਨੂੰ ਬੁਲਾ ਲਿਆ ਹੁੰਦਾ ਤੇ ਤੁਹਾਡੀ ਅੱਖਾਂ ਚ ਅੱਥਰੂ ਹੋਵਣ। ਖ਼ੁਸ਼ ਰਿਹਾ ਕਰੋ ਤੇ ਰੱਖਿਆ ਕਰੋ ।
Varinder singh