ਲੇਟ (Late)

3

ਇਹ ਬਹੁਤ ਚਿਰ ਪਹਿਲਾਂ ਦੀ ਗੱਲ ਐ,ਮੈਂ ਆਪਣੇ ਵੀਰੇ ਦਾ ਵਿਆਹ ਵੇਖ ਕੇ ਵਾਪਿਸ ਆ ਰਹੀ ਸੀ ਮੁੜ ਕਾਲਜ਼ ਲਈ,ਬੱਸ ਵਿੱਚ ਬੈਠਾ ਕੇ ਸਮਾਨ ਰੱਖ ਕੇ ਪਾਪਾ ਥੱਲੇ ਉਤਰਨ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਪਾਪਾ ਮੈਂ ਲੇਟ ਹੋ ਜਾਵਾਂਗੀ ਹੁਣ ਮੇਰਾ 1 ਲੈਕਚਰ ਗਿਆ,ਪਾਪਾ ਨੇ ਮੁਸਕੁਰਾਹਟ ਦਿੱਤੀ ਤੇ ਉਤਰ ਗਏ, ਬੱਸ ਭਰੀ ਹੋਈ ਸੀ, P.A.P ਚੌਕ ਤੋਂ ਇੱਕ ਛੋਟੀ ਜਹੀ ਬੱਚੀ ਆਪਣੀ ਮੰਮੀ ਨਾਲ ਚੜ੍ਹੀ,ਸਿਰ ਤੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ,ਤੇ ਹੱਥ ਵਿੱਚ ਲੋਲੀਪੋਪ ਸੀ ਬਹੁਤ ਹੀ ਪਿਆਰੀ ਜਿਹੀ ਸੀ,ਬੱਸ ਵਿੱਚ ਜਗ੍ਹਾ ਨਹੀਂ ਸੀ ਤੇ ਉਹ ਮੇਰੇ ਸੀਟ ਤੋਂ ਕੁਝ ਕ ਅਗਾਂਹ ਹੀ ਖਲੋਤੇ ਸੀ ,ਮੈਂ ਉਸਨੂੰ ਕਿਹਾ ਕਿ ਉਹ ਮੇਰੀ ਗੋਦੀ ਵਿੱਚ ਆ ਕੇ ਬੈਠ ਜਾਏ,ਪਰ ਉਸਨੇ ਟੇਡਾ ਜੇਹਾ ਹੋ ਕੇ ਮੇਰੇ ਵੱਲ ਵੇਖਿਆ ਫਿਰ ਆਪਣੀ ਮੰਮੀ ਵੱਲ ਤੇ ਫਿਰ ਨਜ਼ਰਾਂ ਘੁਮਾਂ ਲਈਆਂ,ਫਿਰ ਉਸਦੀ ਮੰਮੀ ਨੇ ਉਸਨੂੰ ਕਿਹਾ ਕਿ ਬੈਠ ਜਾ ਬੇਟਾ ਦੀਦੀ ਕਹਿ ਰਹੀ ਹੈ,ਫਿਰ ਉਹ ਮੁਸਕੁਰਾਈ ਤੇ ਮੇਰੇ ਕੋਲ ਆ ਕੇ ਬੈਠ ਗਈ,ਮੈ ਉਸਨੂੰ ਕਿਹਾ ਕਿ ਉਹ ਕਿਥੇ ਜਾ ਰਹੀ ਹੈ ਤਾਂ ਉਸਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਕਿ ਓਹ ਸਕੂਲ ਜਾ ਰਹੀ ਹੈ,ਅੱਜ ਉਸਦੀ ਵੈਨ ਨਹੀਂ ਆਉਂਣੀ ਸੀ ਇਸ ਲਈ ਉਸਦੀ ਮੰਮੀ ਉਸਨੂੰ ਛੱਡਣ ਜਾ ਰਹੀ ਹੈ,ਆਪਣਾ ਜਵਾਬ ਦੇਦੇਂ ਹੀ ਉਸਨੇ ਮੇਰੇ ਤੋਂ ਵੀ ਇਹੀ ਪੁੱਛਿਆ,”ਮੈ ਉਸਨੂੰ ਕਿਹਾ ਕਿ ਮੈਂ ਵੀ ਆਪਣੇ ਕਾਲਜ ਜਾ ਰਹੀ ਹਾਂ,ਉਸਨੇ ਮੈਨੂੰ ਕਿਹਾ ਕਿ ਫਿਰ ਤੁਹਾਡੀ ਮੰਮੀ ਕਿੱਥੇ ਐ ,ਉਸਦੀ ਗੱਲ ਸੁਣ ਕੇ ਮੈਂ ਮੁਸਕੁਰਾਈ ,ਕਿ ਮੈਂ ਹੁਣ ਵੱਡੀ ਹੋ ਗਈ ਹਾਂ ਤੇ ਮੇਰੇ ਕਾਲਜ ਦੂਰ ਹੈ ਇਸ ਲਈ ਮੈ ਇੱਕਲੀ ਜਾ ਰਹੀ ਹਾਂ,ਉਸਨੇ ਮੇਰੇ ਵੱਲ ਵੇਖਿਆ ਤੇ ਓਹ ਫਿਰ ਮੁਸਕੁਰਾਈ,ਮੈਂ ਉਸ ਕੋਲੋਂ ਉਸਦਾ ਨਾਮ ਪੁੱਛਿਆ ,ਉਸ ਦੇ...

ਗੱਲੇ ਵਿੱਚ ID ਕਾਰਡ ਸੀ ,ਮੈਂ ਫੜ੍ਹ ਕੇ ਪੜ੍ਹਨ ਲੱਗੀ ,ਉਸ ਦਾ ਨਾਮ ਸੀ ਵਿਪੁਲ, ਮੈਂ ਪੜ੍ਹ ਕੇ ਹੱਸਣ ਲੱਗੀ, ਉਸਨੇ ਕਿਹਾ ਕਿ ਹੋਇਆ ਤੁਹਾਨੂੰ ਪਸੰਦ ਨੀ ਆਇਆ, ਮੇਰਾ ਨਾਮ ਤਾਂ ਬਹੁਤ ਸੋਹਣਾ ਐ,ਮੈਂ ਉਸਨੂੰ ਕਿਹਾ ਕਿ ਮੇਰਾ ਨਾਮ ਵੀ ਬਿਪੁਲ ਐ ,ਉਸਨੇ ਯਕੀਨ ਨਾ ਮੰਨਿਆ ,ਮੈਂ ਬੈਗ ਚੋਂ ਆਪਣਾ ID ਕਾਰਡ ਕੱਢ ਕੇ ਵਿਖਾਇਆ,ਉਹ ਜੋੜ ਕਰਕੇ ਅੱਖਰ ਪੜਨ ਲੱਗੀ ਤੇ ਫਿਰ ਜੋਰ ਦੀ ਮੁਸਕੁਰਾਈ ,ਫਿਰ ਮੇਰੀ ਨਿਗਾਹ ਅਗਲੀ ਲਾਇਨ ਤੇ ਗਈ ਜਿਸ ਤੇ ਉਸਦੇ ਪਿਤਾ ਦਾ ਨਾਮ ਲਿਖਿਆ ਸੀ,ਉਹ ਪੜ੍ਹ ਕੇ ਮੇਰਾ ਹਾਸਾ ਉੱਡ ਗਿਆ ਮੈਂ ਉਸਦੀ ਮੰਮੀ ਵੱਲ ਵੇਖਿਆ ਸਾਡੀ ਦੋਵਾਂ ਦੀ ਅੱਖਾਂ ਵਿੱਚ ਇੱਕ ਅਣਕਹਿ ਅਹਿਸਾਸ ਦੇ ਹੰਝੂ ਸਨ,ਮੇਰਾ ਅਚਾਨਕ ਮੁਰਝਾਇਆ ਚਿਹਰਾ ਵੇਖ ਕੇ ,ਉਸ ਬੱਚੀ ਨੇ ਆਪਣੀ ਮੰਮੀ ਨੂੰ ਪੁੱਛਿਆ , ਮੰਮੀ ਇਹ ,”ਲੇਟ ਦਾ ਮਤਲਬ ਕਿ ਹੁੰਦਾ ਏ”, ਉਸਦੇ ਪਿਤਾ ਦੇ ਨਾਮ ਅਗਾਂਹ ਲਿਖਿਆ ਹੋਇਆ ਸੀ ਲੇਟ(late) ਸੂਬੇਦਾਰ ਕੁਲਵੰਤ ਸਿੰਘ ,ਇਹਨਾਂ ਪੁੱਛਦੇ ਸਾਰ ਹੀ ਉਹਨਾਂ ਦਾ ਸਟਾਪ(bus stop) ਆ ਗਿਆ ,ਉਸਦੀ ਮੰਮੀ ਨੇ ਉਸਨੂੰ ਉਠਾਇਆ ਤੇ ਉਹ ਜਾਣ ਲੱਗੇ,ਉਸਦਾ ਲੋਲੀਪੋਪ ਮੇਰੇ ਕੋਲ ਹੀ ਰਹਿ ਗਿਆ ਮੈਂ ਆਵਾਜ਼ ਦਿੱਤੀ ਤੁਹਾਡਾ ਲੋਲੀਪੋਪ ਉਸਨੇ ਜੋਰ ਦੀ ਕਿਹਾ ਦੀਦੀ ਤੁਸੀਂ ਰੱਖ ਲਵੋ ਤੇ ਫਿਰ ਏਕ ਮੁਸਕੁਰਾਹਟ ਦਿੱਤੀ….
ਉਹ ਉਤਰ ਗਏ….ਪਰ ਮੇਰਾ ਮਨ ਲੇਟ ਵਿੱਚ ਉੱਲਝ ਗਿਆ , ਮੈਂਨੂੰ ਆਪਣਾ ਕਾਲਜ਼ ਤੋਂ ਲੇਟ ਹੋਣਾ ਭੁੱਲ ਗਿਆ,ਮੇਰਾ ਕਾਲਜ ਲਈ ਲੇਟ ਹੋਣਾ ਉਸ ਲੇਟ ਸਾਮਹਣੇ ਕੁਝ ਵੀ ਨਹੀਂ ਸੀ…..ਵਾਰ ਵਾਰ ਮੇਰੇ ਦਿਮਾਗ ਵਿਚ ਹੁਣ ਲੇਟ ਸਬਦ ਘੁੰਮ ਰਿਹਾ ਸੀ……ਤੇ ਰੋਜ਼ਾਨਾ ਇਹੋ ਜਿਹੇ ਕਿੰਨੇ ਜਵਾਨ ਸਹੀਦ ਹੁੰਦੇ ਹਨ ਉਹ ਕਦੇ ਆਪਣੇ ਫਰਜ਼ ਨਿਭਾਉਣ ਤੋਂ ਲੇਟ ਨਹੀਂ ਹੁੰਦੇ…ਬੱਸ ਦੀ ਖਿੜਕੀ ਚੋ ਬਾਹਰ ਵੇਖਦੇ ਹੋਏ ਮੇਰੇ ਜ਼ਹਿਨ ਵਿੱਚ ਲੇਟ ਸ਼ਬਦ ਗੁੰਮ ਰਿਹਾ ਸੀ……..

-ਬਿਪੁਲਜੀਤ

Leave A Comment!

(required)

(required)


Comment moderation is enabled. Your comment may take some time to appear.

Comments

2 Responses

  1. Harpreet sandhu

    bhutttt hi vdiaaa te heart touchinggg God bless u nd salute to our soldiers 👮‍♂️

  2. MP SINGH

    No words 🙏🏻

Like us!