More Punjabi Kahaniya  Posts
ਚੇਲਾ


ਰੂਸ ਵਿੱਚ ਇੱਕ ਅਨੋਖਾ ਵਿਚਾਰਕ ਸੀ ਓਸਪੈਂਸਕੀ ਜਦੋਂ ਉਹ ਗੁਰਜੀਏਫ਼ ਨੂੰ ਮਿਲਣ ਗਿਆ, ਉਸ ਟਾਈਮ ਗੁਰਜੀਏਫ਼ ਕਿਸੇ ਪਿੰਡ ਚ ਇੱਕ ਫ਼ਕੀਰ ਦੀ ਜ਼ਿੰਦਗੀ ਜੀ ਰਿਹਾ ਸੀ। ਓਸਪੈਂਸਕੀ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਇੱਕ ਕਿਤਾਬ ਤੋਂ ਤਾਂ ਉਸ ਨੂੰ ਐਨੀ ਪ੍ਰਸਿੱਧੀ ਮਿਲ਼ੀ ਕਿ ਲੋਕ ਕਹਿੰਦੇ ਸਨ ਕਿ ਇਸ ਦੇ ਮੁਕਾਬਲੇ ਦੀਆਂ ਸਿਰਫ਼ ਤਿੰਨ ਕਿਤਾਬਾਂ ਹੀ ਹਨ। ਪਹਿਲੀ , ਯੂਨਾਨ ਦੇ ਦਾਰਸ਼ਨਿਕ ਅਰਸਤੂ ਦੀ ਸੀ ਆਰਗਾਨਮ, ਸੱਚ ਦਾ ਪਹਿਲਾ ਸਿਧਾਂਤ, ਦੂਜੀ ਬੇਕਨ ਦੀ ਨੋਵਸ ਆਰਗਾਨਨ, ਸੱਚ ਦਾ ਦੂਜਾ ਸਿਧਾਂਤ। ਤੀਜੀ ਓਸਪੈਂਸਕੀ ਦੀ tertium organum ਸੱਚ ਦਾ ਤੀਜਾ ਸਿਧਾਂਤ। ਇਹ ਤਿੰਨੋ ਕਿਤਾਬਾਂ ਦਰਸ਼ਨ ਸ਼ਾਸਤਰ ਦੀਆਂ ਮਹਾਂ ਕੀਮਤੀ ਕਿਤਾਬਾਂ ਹਨ।
ਓਸਪੈਂਸਕੀ ਪੰਡਿਤ ਬੰਦਾ ਸੀ ਉਸ ਨੇ ਗੁਰਜੀਏਫ਼ ਨੂੰ ਕਿਹਾ ,
“ਮੈਂ ਤੁਹਾਡੇ ਤੋਂ ਕੁੱਝ ਪੁੱਛਣ ਆਇਆ ਹਾਂ।”
ਗੁਰਜੀਏਫ਼ ਨੇ ਇੱਕ ਕੋਰਾ ਕਾਗ਼ਜ਼ ਉਸ ਨੂੰ ਦਿੱਤਾ ਤੇ ਕਿਹਾ,
“ਪਹਿਲਾਂ ਜੋ ਕੁੱਛ ਵੀ ਤੂੰ ਜਾਣਦਾ, ਜੋ ਵੀ ਤੇਰਾ ਗਿਆਨ ਆ, ਈਸ਼ਵਰ, ਸੱਚ ,ਆਤਮਾ ,ਵਗੈਰਾ ਜਾਂ ਆਪਣੇ ਬਾਰੇ ਇਸ ਕਾਗ਼ਜ਼ ਤੇ ਲਿਖ ਕੇ ਦੇ , ਜੋ ਨਹੀਂ ਪਤਾ ਉਹ ਵੀ ਲਿਖ ਦੇ, ਫੇਰ ਗੱਲ ਕਰਨੀ ਸੌਖੀ ਰਹੇਗੀ।”
ਓਸਪੈਂਸਕੀ ਕਾਗ਼ਜ਼ ਲੈ ਕੇ ਘੰਟਾ ਬੈਠਾ ਰਿਹਾ , ਖ਼ਿਆਲ ਆਇਆ ਕਿ ਨਾ ਮੈਂ ਕਿਸੇ ਸੱਚ ਨੂੰ ਜਾਣਦਾ ਨਾ ਕਿਸੇ ਈਸ਼ਵਰ ਨੂੰ ਨਾ ਕੀ ਲਿਖਾਂ? ਘੰਟੇ ਬਾਅਦ ਉਸ ਨੇ ਕਾਗ਼ਜ਼ ਖ਼ਾਲੀ ਗੁਰਜੀਏਫ਼ ਦੇ ਹੱਥ ਤੇ ਰੱਖ ਤਾ ਤੇ ਕਿਹਾ,
“ਮੈਂ ਕੁੱਛ ਨਹੀਂ ਜਾਣਦਾ। ਤੂੰ ਐਨੇ ਜ਼ੋਰ ਨਾਲ਼ ਪੁੱਛਿਆ, ਮੈਂ ਤੇਰੀਆਂ ਅੱਖਾਂ ਚ ਦੇਖ ਕੇ ਡਰ ਗਿਆ ਕਿ ਤੂੰ ਹੁਣ ਭੱਜਣ ਨਹੀਂ ਦੇਵੇਂਗਾ। ਜੇਕਰ ਮੈਂ ਕਿਹਾ ਕਿ ਜਾਣਦਾ ਹਾਂ ਤਾਂ ਵੀ ਪਕੜ ਲਵੇਂਗਾ।”
ਤਦ ਗੁਰਜੀਏਫ਼ ਨੇ ਉਸ ਦੇ ਮੂਹਰੇ ਉਸ ਦੀਆਂ ਮੋਟੀਆਂ ਮੋਟੀਆਂ ਕਿਤਾਬਾਂ ਰੱਖ...

ਕੇ ਕਿਹਾ,
“ਫੇਰ ਇਹ ਕਿਵੇਂ ਲਿਖੀਆਂ ਦੱਸ ?”
ਓਸਪੈਂਸਕੀ ਨੇ ਕਿਹਾ,
“ਹੁਣ ਤੱਕ ਭਰਮ ਸੀ ਕਿ ਜਾਣਦਾਂ ਪਰ ਅੱਜ ਇਹ ਸਿੱਧਾ ਸਵਾਲ ਖੜ੍ਹਾ ਹੈ ਮੇਰੇ ਸਾਹਮਣੇ ਕਿ ਮੈਨੂੰ ਕੱਖ ਨਹੀਂ ਪਤਾ ਮੈਂ ਕੁੱਝ ਸ਼ਬਦ ਸਿੱਖ ਲਏ ਸੀ, ਇੱਕ ਭਰਮ ਖੜ੍ਹਾ ਲੜ ਲਿਆ ਸੀ, ਜੋ ਤੂੰ ਤੋੜ ਦਿੱਤਾ।”
ਗੁਰਜੀਏਫ਼ ਨੇ ਕਿਹਾ,
“ਹੁਣ ਤੂੰ ਕੁੱਛ ਜਾਣ ਸਮਝ ਸਕਦਾਂ, ਕਿਉਂਕਿ ਪਹਿਲੀ ਗੱਲ ਇਹ ਮੰਨਣੀ ਜ਼ਰੂਰੀ ਆ ਕਿ ~ਅਸੀਂ ਨਹੀਂ ਜਾਣਦੇ~।”
ਉਸ ਤੋਂ ਬਾਅਦ ਓਸਪੈਂਸਕੀ ਗੁਰਜੀਏਫ਼ ਦਾ ਸ਼ਗਿਰਦ ਬਣਿਆ, ਤੇ ਸੱਚ ਨੂੰ ਉਪਲੱਭਦ ਵੀ ਹੋਇਆ।
————————-
ਅਰਸਤੂ ਜਦੋਂ ਪਲੈਟੋ ਕੋਲ ਚੇਲਾ ਬਣਨ ਲਈ ਗਿਆ ਤਾਂ ਪਲੈਟੋ ਨੇ ਕਿਹਾ,
“ਮੈਂ ਤੇਰੇ ਕੋਲੋਂ ਤਿੰਨ ਸਵਾਲ ਪੁੱਛਾਂਗਾ, ਜੇ ਤੂੰ ਗ਼ਲਤ ਜਵਾਬ ਦਿਤਾ ਤਾਂ ਇੱਕ ਹੋਰ ਪੁੱਛਾਂਗਾ ਅਤੇ ਫਿਰ ਇੱਕ ਹੋਰ। ਉਸ ਤੋ। ਬਾਅਦ ਹੀ ਮੈ ਤੈਨੂੰ ਦੱਸਾਂਗਾ ਕਿ ਮੈਂ ਤੈਨੂੰ ਚੇਲਾ ਤਸਲੀਮ ਕਰਾਂਗਾ ਕੇ ਨਹੀਂ।”
ਅਰਸਤੂ ਨੇ ਹਾਮੀ ਵਿੱਚ ਸਿਰ ਝੁਕਾਇਆ।
ਪਲੈਟੋ ਨੇ ਪਹਿਲਾ ਸਵਾਲ ਪੁੱਛਿਆ,“ ਦੋ ਤੇ ਦੋ ਕਿੰਨੇ ਹੁੰਦੇ ਨੇ ?”
ਅਰਸਤੂ ਨੇ ਕਿਹਾ,” ਦੋ ਤੇ ਦੋ ਦੱਸ, ਸੌ, ਜਾਂ ਹਜ਼ਾਰ ਵੀ ਹੋ ਸਕਦੇ ਨੇ ਅਤੇ ਇਸ ਤੋਂ ਵੀ ਬੇਸ਼ੁਮਾਰ ….. ਪਰ ਜੇ ਦੋ ਤੇ ਦੋ ਮ੍ਰਿਤ ਨੇ ਤਾਂ ਸਿਰਫ ਚਾਰ ਹੀ ਹੋ ਸਕਣਗੇ।”
.
.
.
ਪਲੈਟੋ ਉੱਠਿਆ ਤੇ ਅਰਸਤੂ ਨੂੰ ਘੁੱਟ ਕੇ ਗਲੇ ਨਾਲ ਲਾ ਲਿਆ ਜਿਵੇਂ ਚਿਰਾਂ ਤੋਂ ਉਸਨੂੰ ਉਡੀਕ ਰਿਹਾ ਹੋਵੇ ਅਤੇ ਬਿਨਾਂ ਹੋਰ ਕੋਈ ਸਵਾਲ ਪੁੱਛਿਆਂ ਚੇਲਾ ਤਸਲੀਮ ਕਰ ਲਿਆ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)