ਮੇਰੇ ਘਰ ਦੇ ਸਾਹਮਣੇ ਹੀ ਇਕ ਬੜੀ ਬੁਰੀ ਖਸਤਾ ਹਾਲਤ ਵਿੱਚ ਇਕ ਘਰ ਸੀ। ਹੁਣ ਮੈ ਵਿਆਹਾ ਵਰਿਆ ਸੀ ਪਰ ਜਦ ਮੈ ਕੁਵਾਰਾ ਸੀ ਤਾ ਉਸ ਸਮੇ ਇਹ ਘਰ ਏਹਨਾਂ ਖਰਾਬ ਨਹੀ ਸੀ। ਇਸ ਘਰ ਵਿੱਚ ਮਾਤਾ ਧੰਨ ਕੌਰ ਉਸਦਾ ਪੁੱਤਰ ਤੇ ਇਕ ਉਸਦੀ ਧੀ ਰਹਿੰਦੇ ਸੀ ਉਸ ਸਮੇ ਮੇਰੀ ਉਮਰ 16-17 ਦੀ ਹੋਵੇਗੀ। ਮਾਤਾ ਧੰਨ ਕੌਰ ਦਾ ਪਤੀ ਮੇਰੀ ਸੁਰਤ ਤੋ ਵੀ ਪਹਿਲਾਂ ਮਰ ਚੁਕਿਆ ਸੀ ਮੈ ਬਸ ਇਹਨਾ ਸੁਣਿਆ ਸੀ ਕਿ ਪਿੰਡ ਦੇ ਸਰਪੰਚ ਦੇ ਘਰ ਖੂਹੀ ਪੁਟਦੇ ਹੋਏ ਉਸ ਦੀ ਮੋਤ ਮਿੱਟੀ ਚ ਦੱਬਣ ਕਾਰਨ ਹੋਈ ਸੀ। ਉਸ ਤੋ ਬਾਦ ਘਰ ਅਤੇ ਬਚਿਆ ਦੀ ਜਿੰਮੇਵਾਰੀ ਮਾਤਾ ਧੰਨ ਕੌਰ ਨੇ ਇਕ ਪਿਤਾ ਬਣ ਕੇ ਨਿਭਾਈ। ਕਿਸੇ ਤੋ ਪੰਝੀ ਤੱਕ ਉਧਾਰ ਨਹੀ ਮੰਗੀ ਨਾ ਕਦੇ ਆਪਣਿਆਂ ਰਿਸ਼ਤੇਦਾਰਾਂ ਤੋ। ਧੰਨ ਕੌਰ ਦੇ ਪੇਕੇ ਤਾ ਬਹੁਤ ਜੋਰ ਲਾਇਆ ਸੀ ਕਿ ਇਕੱਲੀ ਤੋ ਜਿੰਦਗੀ ਨਹੀ ਕੱਟੀ ਜਾ ਸਕਦੀ ਵਿਆਹ ਵਾਸਤੇ ਉਸ ਤੇ ਬਹੁਤ ਜੋਰ ਪਾਇਆ ਪਰ ਉਹ ਨਾ ਮੰਨੀ ਇਸੇ ਕਰਕੇ ਉਸ ਦੇ ਪੇਕਿਆਂ ਨੇ ਵੀ ਉਸ ਤੋ ਨਾਤਾ ਤੋੜ ਕੇ ਮੂੰਹ ਫੇਰ ਲਿਆ। ਬੜੀ ਖੁਦਗਰਜ਼ ਔਰਤ ਸੀ ਧੰਨ ਕੌਰ। ਪਿੰਡ ਦੇ ਹਰੇਕ ਘਰ ਵਿੱਚ ਉਸ ਨੇ ਆਪਣਾ ਸਰੀਰ ਭੰਨਿਆ ਪਰ ਕਿਸੇ ਅੱਗੇ ਹੱਥ ਨਾ ਫਿਲਾਏ। ਧੀ ਅਤੇ ਪੁੱਤਰ ਦੋਵੇ ਹੀ ਪੜਾਈ ਵਿੱਚ ਹੁਸ਼ਿਆਰ ਸੀ। ਧੀ ਉਸ ਦੀ ਮੇਰੇ ਤੋ ਦੋ ਕਲਾਸਾਂ ਅੱਗੇ ਸੀ ਪਰ ਪੁੱਤਰ ਜਿਸਦਾ ਨਾਮ ਗੁਰਨਾਮ ਸੀ ਮੇਰੇ ਨਾਲ ਹੀ ਪੜਦਾ ਸੀ । ਉਹ ਪੜਣ ਵਿੱਚ ਕਾਫੀ ਹੁਸ਼ਿਆਰ ਸੀ ਜਿਸ ਕਰਕੇ ਉਸ ਨੇ +12 ਤੋ ਬਾਅਦ ਹੀ ਇਕ ਟੈਕਨੀਕਲ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ ਤੇ ਡਿਗਰੀ ਪੂਰੀ ਕਰਨ ਉਪਰੰਤ ਹੀ ਉਸ ਨੂੰ ਇਕ ਵੱਡੇ ਸ਼ਹਿਰ ਵਿੱਚ ਨੋਕਰੀ ਮਿਲ ਗਈ। ਧੰਨ ਕੌਰ ਦੀ ਧੀ ਵੀ ਛੋਟੇ ਜਿਹੇ ਸ਼ਹਿਰ ਵਿੱਚ ਇਕ ਟੀਚਰ ਬਣ ਗਈ। ਕੁਝ ਸਾਲਾਂ ਬਾਅਦ ਹੀ ਧੰਨ ਕੌਰ ਨੇ ਆਪਣੀ ਧੀ ਦਾ ਵਿਆਹ ਇਕ nri ਮੁੰਡੇ ਨਾਲ ਕਰਵਾ ਦਿੱਤਾ ਜੋ ਉਸ ਦੀ ਧੀ ਨਾਲ ਸਕੂਲ ਵਿੱਚ ਪੜਾਉਦਾ ਸੀ। ਕੁਝ ਮਹੀਨਿਆਂ ਬਾਦ ਹੀ ਉਹ ਦੋਵੇ ਜੀ ਬਾਹਰ ਚਲੇ ਗਏ। ਏਧਰ ਧੰਨ ਕੌਰ ਘਰ ਵਿੱਚ ਇਕੱਲੀ ਰਹਿ ਗਈ ਸੀ ਪੁੱਤਰ ਸੀ ਜੋ ਮਾ ਦੇ ਖਰਚ ਲਈ ਪੈਸੇ ਤਾ ਹਰ ਮਹੀਨੇ ਭੇਜ ਦਿੰਦਾ ਸੀ ਪਰ ਆਪ ਕਦੇ ਕਦੇ ਕਹਿਣ ਤੇ ਹੀ ਮਾ ਨੂੰ ਮਿਲਣ ਆਉਂਦਾ ਸੀ। ਮੈ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜਾਉਦਾ ਸੀ। ਸ਼ਾਮ ਨੂੰ ਜਦ ਮੈ ਘਰ ਆਉਦਾ ਤਾ ਮੇਰਾ ਧਿਆਨ ਆਪਣੇ ਆਪ ਉਸ ਸੁੰਨਸਾਨ ਘਰ ਵਲ ਚਲਾ ਜਾਦਾ ਜਿਸ ਵਿੱਚ ਕਿਸੇ ਦਿਨ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਗਲੀ ਦੇ ਬਿਲਕੁਲ ਨਾਲ ਵਾਲੇ ਕਮਰੇ ਵਿੱਚ ਇਕ ਛੋਟਾ ਜਿਹਾ ਦੀਵਾ ਪੂਰੀ ਰਾਤ ਬਲਦਾ ਰਹਿੰਦਾ। ਮਾਤਾ ਧੰਨ ਕੌਰ ਜਿੰਨਾ ਚਿਰ ਉਹਨਾ ਦੇ ਹਥ ਪੈਰ ਚਲਦੇ...
ਸੀ ਘਰ ਦੀ ਥੋੜੀ ਬਹੁਤ ਸਫਾਈ ਉਹ ਕਰ ਲੈਦੇ ਸੀ। ਪਰ ਹੌਲੀ-ਹੌਲੀ ਉਸ ਦਾ ਸਰੀਰ ਜਵਾਬ ਦੇਣ ਲਗ ਪਿਆ ਸੀ। ਹੁਣ ਘਰ ਹਾਲਤ ਪਹਿਲਾ ਨਾਲੋ ਕੀਤੇ ਜਿਆਦਾ ਖਰਾਬ ਹੋ ਗਈ ਸੀ। ਮੈ ਕਈ ਵਾਰ ਆਪਣੇ ਘਰੋਂ ਰੋਟੀ ਬਣਾ ਕੇ ਮਾਤਾ ਧੰਨ ਕੌਰ ਨੂੰ ਦੇ ਕੇ ਆਇਆ। ਹੁਣ ਉਸ ਦੇ ਪੁੱਤਰ ਨੂੰ ਕਾਫੀ ਮਹੀਨੇ ਬੀਤ ਗਏ ਸਨ। ਇਕ ਦਿਨ ਮੈ ਸਰਦੀ ਦੀ ਧੁੱਪ ਸੇਕ ਰਿਹਾ ਸੀ ਕਿ ਧੰਨ ਕੌਰ ਮੇਰੇ ਕੋਲ ਆਈ ਤੇ ਬੋਲੀ ਵੇ ਪੁੱਤ ਇਸ ਵਾਰ ਕਿੰਨੇ ਮਹੀਨੇ ਹੋ ਗਏ ਗੁਰਨਾਮ ਮੈਨੂੰ ਮਿਲਣ ਨਹੀ ਆਇਆ ਤੂੰ ਫੋਨ ਕਰਕੇ ਪੁੱਛ ਤਾ ਸਹੀ ਮੈ ਕਿਹਾ ਠੀਕ ਆ ਮਾਤਾ ਜੀ , ਮੈ ਫੋਨ ਕੀਤਾ ਤੇ ਉਸ ਨੂੰ ਕਿਹਾ ਯਾਰ ਕਦੇ ਆਪ ਦੀ ਮਾ ਦਾ ਹਾਲ ਵੀ ਪੁਛ ਲਿਆ ਕਰ ਇਕੱਲੇ ਪੈਸੇ ਕਮਾਣੇ ਤਾ ਨੀ ਜਰੂਰੀ ਤਾ ਉਸ ਨੇ ਕਿਹਾ ਮਾ ਨੂੰ ਕਹਿੰਦੇ ਏਥੇ ਕੰਮ ਬਹੁਤ ਜਿਆਦਾ ਮੈ ਜਲਦ ਹੀ ਮਿਲਣ ਆਉਗਾ ਮੈ ਉਸੇ ਤਰਾਂ ਮਾਤਾ ਧੰਨ ਕੌਰ ਨੂੰ ਕਹਿ ਦਿੱਤਾ ਠੀਕ ਆ ਪੁੱਤ ਕਹਿ ਕੇ ਉਹ ਆਪਣੇ ਉਸੇ ਕਮਰੇ ਵਿੱਚ ਚਲੀ ਗਈ।
ਹੁਣ ਧੰਨ ਕੌਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਤਾ ਮੈ ਉਹਨਾ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਲਿਜਾਣ ਲਈ ਕਿਹਾ ਤਾ ਉਹਨਾ ਨੇ ਮਨਾ ਕਰਦੇ ਹੋਏ ਕਿਹਾ ਮੈ ਠੀਕ ਆ ਮੇਰਾ ਪੁੱਤਰ ਆਉਣ ਵਾਲਾ ਹੈ ਮੈ ਕੀਤੇ ਨੀ ਜਾਣਾ। ਹੌਲੀ-2 ਧੰਨ ਕੌਰ ਬਿਲਕੁਲ ਮੰਜੇ ਨਾਲ ਜੁੜ ਗਈ। ਮੈਨੂੰ ਉਹਨਾ ਦੀ ਹਾਲਤ ਦੇਖ ਕੇ ਤਰਸ ਆਉਂਦਾ ਸੀ ਤੇ ਏਸੇ ਲਾਪਰਵਾਹ ਪੁੱਤ ਬਾਰੇ ਸੋਚ ਕੇ ਗੁੱਸਾ। ਕਈ ਵਾਰ ਉਹਨਾ ਨੂੰ ਮੈ ਸ਼ਹਿਰ ਲਿਜਾਣ ਦੀ ਕੋਸ਼ਿਸ਼ ਕੀਤੀ ਉਹ ਪਰ ਕਦੇ ਤਿਆਰ ਨਾ ਹੋਏ।
ਇਕ ਦਿਨ ਮੈ ਦੇਖਿਆ ਮਾਤਾ ਧੰਨ ਕੌਰ ਦੇ ਕਮਰੇ ਅੱਗੇ ਲੋਕਾਂ ਦੀ ਭੀੜ ਖੜੀ ਸੀ। ਹਰ ਕਿਸੇ ਦੀਆਂ ਅੱਖਾਂ ਨਮ ਸਨ। ਮੈ ਭੀੜ ਨੂੰ ਚੀਰਦੇ ਹੋਏ ਜਦ ਅੰਦਰ ਦਾਖਲ ਹੋਇਆ ਤਾ ਮੇਰਾ ਸਰੀਰ ਇਕਦਮ ਸੁੰਨ ਹੋ ਗਿਆ। ਮਾਤਾ ਧੰਨ ਕੌਰ ਦਾ ਸਰੀਰ ਪੂਰੀ ਤਰ੍ਹਾਂ ਠੰਡਾ ਪੈ ਗਿਆ ਸੀ। ਤੇ ਧੁੰਦਲੀ ਨਜਰ ਜੋ ਕਦੇ ਆਪਣੇ ਬੱਚੇ ਨੂੰ ਦੇਖਣਾ ਚਾਹੁੰਦੀ ਸੀ ਅਜ ਕਮਰੇ ਦੀ ਵੈਰਾਗ ਛੱਤ ਵਲ ਦੇਖ ਰਹੀ ਸੀ। ਅਚਾਨਕ ਸਫੈਦ ਰੰਗ ਦੀ ਗੱਡੀ ਉਸ ਖਸਤਾ ਹਾਲਤ ਘਰ ਦੇ ਅੱਗੇ ਆ ਕੇ ਰੁਕੀ ਤਾਕੀ ਖੁਲੀ ਤੇ ਨਵ ਵਿਆਹਾ ਜੋੜਾ ਗੱਡੀ ਵਿਚੋਂ ਬਾਹਰ ਨਿਕਲਿਆ ਏਹ ਕੋਈ ਹੋਰ ਨਹੀ ਬਲਕਿ ਮਾਤਾ ਧੰਨ ਕੌਰ ਦਾ ਪੁੱਤਰ ਸੀ ਜਿਸ ਦੇ ਆਉਣ ਦੀ ਤਾਕ ਵਿੱਚ ਉਸ ਨੇ ਉਮੀਦ ਦੀ ਹਰ ਹੱਦ ਨੂੰ ਪਾਰ ਕਰ ਦਿੱਤਾ ਸੀ।
gurveerkaurajla
good