More Punjabi Kahaniya  Posts
ਸੂਬਾ ਸਰਹੰਦ


ਹਰਿਆਣੇ ਦੇ ਗੂਹਲੇ ਚੀਕੇ ਦਾ ਸੁਖਵੰਤ ਸਿੰਘ..ਭਜਨ ਲਾਲ ਮੁਖ ਮੰਤਰੀ ਸੀ..ਪਟਿਆਲੇ ਤੋਂ ਚੱਲੀ ਬੱਸ ਪਿਹੋਵਾ ਅੱਪੜੀ ਤਾਂ ਪੁਲਸ ਨੇ ਖੱਟੀ ਪੱਗ ਵੇਖ ਹੇਠਾਂ ਲਾਹ ਲਿਆ..ਅਖ਼ੇ ਜਾਂ ਦਸਤਾਰ ਲਾਹ ਕੇ ਪਾਸੇ ਰੱਖ ਦੇ..ਜਾਂ ਵਾਪਿਸ ਪੰਜਾਬ ਮੁੜ ਜਾ ਤੇ ਜਾਂ ਫੇਰ ਠਾਣੇ ਤਫਤੀਸ਼ ਹੋਊ..!
ਪਹਿਲੀਆਂ ਦੋ ਮੰਨਣ ਤੋਂ ਨਾਂਹ ਕਰ ਦਿੱਤੀ..ਫੇਰ ਜੋ ਹੋਇਆ ਉਸ ਮਗਰੋਂ ਘਰ ਨਹੀਂ ਪਰਤਿਆ..ਚੜ੍ਹਦੀ ਕਲਾ ਵਾਲੇ ਚੋਟੀ ਦੇ ਸਿੰਘਾਂ ਦਾ ਸੰਗ ਮਾਣਿਆ..ਹਿਦਾਇਤ ਹੁੰਦੀ ਸੀ ਕੇ ਠਾਹਰ ਤੇ ਆਪਣੇ ਤੋਂ ਛੋਟੀ ਥੋਡੀ ਧੀ ਏ..ਆਪਣੇ ਬਰੋਬਰ ਦੀ ਭੈਣ ਅਤੇ ਆਪਣੇ ਤੋਂ ਵੱਡੀ ਮਾਤਾ..ਭਾਬੀ ਨਾਮ ਦਾ ਸਬਦ ਸੱਚੇ-ਸੁੱਚੇ ਸਿੰਘਾਂ ਦੀ ਡਿਕਸ਼ਨਰੀ ਵਿੱਚ ਹੀ ਨਹੀਂ ਸੀ ਹੁੰਦਾ..!
ਭਾਈ ਜਿੰਦਾ ਜਿੰਨੀ ਚੜ੍ਹਦੀ ਕਲਾ ਕਿਸੇ ਵਿੱਚ ਨਹੀਂ ਵੇਖੀ..ਫੇਰ ਕਿਸੇ ਮੁਖਬਰੀ ਤੇ ਫੜਿਆ ਗਿਆ..ਪਿੱਛੋਂ ਪੈਰਵਾਈ ਨਾ ਹੋਣ ਕਰਕੇ ਸੰਨ ਸਤਨਵੇਂ ਤੱਕ ਅੰਦਰ ਰਿਹਾ..!
ਬਾਹਰ ਆਇਆ ਤਾਂ ਸਭ ਕੁਝ ਬਦਲ ਗਿਆ..ਹਾਲਾਤ,ਵਫਾਦਾਰੀਆਂ ਅਤੇ ਤਰਜੇ ਜਿੰਦਗੀ..ਜਿਹੜੇ ਮਰਨ ਮਾਰਨ ਦੀਆਂ ਸਹੁੰਆਂ ਖਾਂਦੇ ਸਨ..ਹੁਣ ਹੁਕੂਮਤ ਦੇ ਗੋਡਿਆਂ ਹੇਠੋਂ ਲੰਘ ਇਕ ਵੱਖਰੀ ਲੀਹੇ ਪੈ ਗਏ ਸਨ..!
ਜਮੀਨ ਜਾਇਦਾਤ ਘਰ ਬਾਹਰ ਸਭ ਕੁਝ ਵਿਕ ਚੁਕਾ ਸੀ..ਆਖਰੀ ਉਮਰੇ ਵਿਆਹ ਕਰ ਦਿੱਤਾ..ਤਿੰਨ ਧੀਆਂ ਅਤੇ ਇੱਕ ਪੁੱਤਰ..ਇੱਕ ਵੇਰ ਨਿੱਕੀ ਧੀ ਦੀ ਫੀਸ ਥੁੜ ਗਈ..ਮਜਾਕ ਨਾਲ ਆਖਣ ਲੱਗੀ ਭਾਪਾ ਜੀ ਸੁਣਿਆ ਤੁਸੀ ਕੌਂਮ ਦੀ ਖਾਤਿਰ ਬਥੇਰੇ ਬੈੰਕ ਲੁੱਟੇ ਅੱਜ ਆਪਣੀ ਖ਼ਾਤਿਰ ਫੇਰ ਕਿਸੇ ਬੈੰਕ ਗੇੜਾ ਮਾਰ ਆਓ..ਅੱਗਿਓਂ ਰੋ ਪਿਆ ਅਖ਼ੇ ਧੀਏ ਹੁਣ ਇਹਨਾਂ ਹੱਡਾਂ ਵਿੱਚ ਏਨੀ ਜਾਨ ਨਹੀਂ ਕੇ ਕੁੱਟ ਝੱਲ ਸਕਾਂ..!
ਆਖਦਾ ਕੋਈ ਜਥੇਬੰਦੀ ਬੱਚਿਆਂ ਦੀ ਪੜਾਈ ਦਾ ਜੁੰਮਾ ਚੁੱਕ ਲਵੇ..ਆਪ ਤੇ ਅਚਾਰ ਤੇ ਸੁੱਕੀ ਰੋਟੀ ਨਾਲ ਗੁਜਾਰਾ ਕਰ ਲਵਾਂਗਾ..!
ਇੱਕ ਹੋਰ ਬਾਬਾ ਜੀ..ਤਰਨਤਾਰਨ ਕੋਲ ਪਿੰਡ..ਤਿੰਨ ਪੁੱਤਰ ਕੌਂਮੀ ਸੇਵਾ ਦੇ ਲੇਖੇ ਲੱਗ ਗਏ..ਅੱਜ ਕੱਲਮ-ਕੱਲੇ..ਮੋਟਰ ਸਾਈਕਲ ਰਿਖਸ਼ਾ ਚਲਾਉਂਦੇ..ਪੱਖੋਕੇ ਭਾਜੀ ਪੁੱਛਣ ਲੱਗੇ ਆਪਣਾ ਬੋਝਾ ਵਿਖਾਓ ਕਿੰਨੇ ਪੈਸੇ ਕਮਾਏ ਸੁਵੇਰ ਦੇ..ਦਸਾਂ ਦਸਾਂ ਦੇ ਚਾਰ ਨੋਟ ਨਿੱਕਲੇ..ਅਖ਼ੇ ਤੀਹਾਂ ਦਾ ਤੇ ਪੈਟਰੋਲ ਲੱਗ ਗਿਆ..ਤਾਂ ਵੀ ਚੜ੍ਹਦੀ ਕਲਾ ਵਿੱਚ..!
ਨਾਲਦੀ ਕਈ ਵੇਰ ਮਨ ਭਰ ਲੈਂਦੀ..ਅਖ਼ੇ ਸਭ ਕੁਝ ਗਵਾ ਲਿਆ..ਫੇਰ ਅੱਗੋਂ ਆਖਦੇ ਦਸਮ ਪਿਤਾ ਨੇ ਵੀ ਤਾਂ ਸਰਬੰਸ ਵਾਰ ਦਿੱਤਾ..ਦਸਮ ਪਿਤਾ ਦਾ ਜਿਕਰ ਆਉਂਦਿਆਂ ਹੀ ਫੇਰ ਚੜ੍ਹਦੀ ਕਲਾ ਪੱਸਰ ਜਾਂਦੀ..!
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦੁਰ..ਇਸੇ ਹੀ ਇਲਾਕੇ ਵਿੱਚ ਤੇਗ ਬਹਾਦੁਰ ਨਾਮ ਦੇ ਇੱਕ ਇੰਸਪੈਕਟਰ ਦਾ ਬੜਾ ਜਿਕਰ ਆਉਂਦਾ..ਬੜਾ ਜਾਲਿਮ..ਕੁਰਖਤ..ਖੁਦ ਤਸ਼ੱਦਤ ਕਰਿਆ ਕਰਦਾ..ਕਰੰਟ ਸਪੈਸ਼ਲਿਸਟ..!
ਸੂਬਾ ਸਿੰਘ ਨਾਮ ਦਾ ਇੱਕ ਹੋਰ..ਖੁਦ ਨੂੰ ਸੂਬਾ ਸਰਹੰਦ ਆਖਿਆ ਕਰਦਾ..ਕਿੰਨੇ ਸਿੰਘ ਸ਼ਹੀਦ ਕੀਤੇ ਕੋਈ ਹਿਸਾਬ ਨਹੀਂ..ਕਿਸੇ ਸਿਰ ਤੇ ਖੱਟਾ ਪਰਨਾ ਵੇਖ ਲੈਂਦਾ ਤਾਂ ਆਖਦਾ ਵਹਿਣੀ ਵਿਚੋਂ ਮੂੰਹ ਧੋਵੋ..!
ਸਵਰਨ ਸਿੰਘ ਡੀ.ਐੱਸ.ਪੀ..ਓਹੀ ਸਵਰਨ ਸਿੰਘ ਜਿਸਨੇ ਗਾਇਕ ਦਿਲਸ਼ਾਦ ਅਖਤਰ ਨੂੰ ਡੇਰੇ ਬਾਬੇ ਨਾਨਕ ਕੋਲ ਚੱਲਦੇ ਪ੍ਰੋਗਰਾਮ ਵਿੱਚ ਏ.ਕੇ.ਸੰਤਾਲੀ ਦਾ ਬ੍ਰਸ਼ਟ ਮਾਰ ਮੁਕਾ ਦਿੱਤਾ ਸੀ..ਮਨਪਸੰਦ ਗਾਣੇ ਗਾਉਣ ਤੋਂ ਨਾਂਹ ਜੂ ਕਰ ਦਿੱਤੀ..ਅਖੀਰ ਖੁਦ ਨੂੰ ਵੀ ਪੁੜਪੁੜੀ ਤੇ ਪਿਸਤੌਲ...

ਚਲਾ ਕੇ ਖਤਮ ਕਰ ਲਿਆ..ਕੀਤੇ ਗੁਨਾਹਾਂ ਦਾ ਜਮੀਰ ਤੇ ਪੈਂਦਾ ਭਾਰ..ਵਿਰਲੇ ਟਾਵੇਂ ਹੀ ਸਹਿ ਸਕਦੇ..!
ਇੱਕ ਹੋਰ ਹਰਜਿੰਦਰ ਸਿੰਘ ਨਾਮ ਦਾ ਏ.ਐੱਸ.ਆਈ..ਇੱਕ ਦਿਨ ਗੱਡੀ ਹੇਠ ਸਿਰ ਦੇ ਦਿੱਤਾ..ਉਸ ਵੇਲੇ ਖੁਦ ਨੂੰ ਰੱਬ ਸਮਝਦੇ ਕਈ ਅੱਜ ਕਮਲੇ ਹੋਏ ਤੁਰੇ ਫਿਰਦੇ..ਜਿਸ ਔਲਾਦ ਖਾਤਿਰ ਸਿੰਘਾਂ ਦੇ ਖੂਨ ਦੇ ਸੌਦੇ ਕੀਤੇ..ਅੱਜ ਓਹੀ ਔਲਾਦ ਸੂਈ ਦੇ ਨੱਕੇ ਵਿਚੋਂ ਲੰਘਾਉਂਦੀ ਏ..ਉਸਦੀ ਚੱਕੀ ਚੱਲਦੀ ਹੌਲੀ ਪਰ ਪੀਹਂਦੀ ਬੜਾ ਬਰੀਕ..!
ਸਵਾਲ ਇਹ ਨਹੀਂ ਕੇ ਇਹਨਾਂ ਕੌਂਮੀ ਹੀਰਿਆਂ ਦੀ ਸ਼੍ਰੋਮਣੀ ਕਮੇਟੀਆਂ ਅਤੇ ਪੰਥਕ ਕਹਾਉਂਦਿਆਂ ਨੇ ਕਿੰਨੀ ਕੂ ਸਾਰ ਲਈ..ਸਵਾਲ ਇਹ ਹੈ ਕੇ ਅੱਜ ਇਹ ਕਿਸ ਹਾਲਤ ਵਿੱਚ ਨੇ..ਜਵਾਬ..ਪੂਰੀ ਤਰਾਂ ਚੜ੍ਹਦੀ ਕਲਾ ਵਿੱਚ..ਭਾਵੇਂ ਕੋਲ ਕੁਝ ਵੀ ਨਹੀਂ..ਸਿਰ ਤੇ ਤਰਪਾਲਾਂ ਦੀ ਛੱਤ ਏ..ਢਹਿੰਦੇ ਜਾਂਦੇ ਕੋਠੇ..ਟੁੱਟੀਆਂ ਮੰਜੀਆਂ..ਤਾਂ ਵੀ ਹੋਂਸਲਾ ਸਤਵੇਂ ਆਸਮਾਨ ਤੇ..!
ਮਾਛੀਵਾੜੇ ਦੇ ਜੰਗਲਾਂ ਵਿੱਚ ਵਿਚਰਦੇ ਦਸਮ ਪਿਤਾ..ਪਾਟਿਆ ਚੋਲਾ..ਪੈਰਾਂ ਵਿਚੋਂ ਖੂਨ ਅਤੇ ਭੁੱਖਣ ਭਾਣੇ..ਉਨੀਂਦਰੇ..ਤਾਂ ਵੀ ਚੜ੍ਹਦੀ ਕਲਾ ਵਿੱਚ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ..!
ਈਰਾਨ ਵਿੱਚ ਇੱਕ ਸੰਸਥਾ ਨੇ ਕੌਂਮ ਨੂੰ ਸਮਰਪਿਤ ਲਾਇਬ੍ਰੇਰੀ ਦੇ ਦਰਵਾਜੇ ਦਾ ਨਾਮ ਰੱਖਣਾ ਸੀ..ਸੰਗਤ ਨੂੰ ਪਹੁੰਚ ਕੀਤੀ ਅਖ਼ੇ ਆਪਣੇ ਗੁਰੂ ਦੀ ਕੋਈ ਵਿਲੱਖਣ ਗੱਲ ਦੱਸੋ..!
ਸੰਗਤ ਆਖਣ ਲੱਗੀ ਸਾਡੇ ਗੁਰੂ ਨੇ ਸਾਰੀ ਉਮਰ ਕੋਈ ਦੌਲਤ ਇਕੱਠੀ ਨਹੀਂ ਕੀਤੀ..ਅੱਗੋਂ ਆਖਣ ਲੱਗੇ ਸਾਨੂੰ ਨਾਮ ਮਿਲ ਗਿਆ..ਹੁਣ ਇਸ ਦਰਵਾਜੇ ਦਾ ਨਾਮ ਹੋਵੇਗਾ..”ਦਰਵਾਜਾ-ਏ-ਦੌਲਤ”..!
ਗੁਰਦਾਸ ਨੰਗਲ ਵਿਚੋਂ ਗ੍ਰਿਫਤਾਰ ਕੀਤੇ ਸਿੰਘਾਂ ਦੀ ਦਿੱਲੀ ਤਲਾਸ਼ੀ ਹੋਈ..ਕੁਲ ਛੇ ਸੌ ਰੁਪਈਏ ਨਿੱਕਲੇ..ਪ੍ਰਧਾਨ ਮੰਤਰੀ ਮੁਨੀਮ ਖ਼ਾਨ ਨੇ ਟਿਚਕਰ ਕੀਤੀ..ਬੰਦਾ ਸਿੰਹਾਂ ਏਦੂੰ ਵੱਧ ਤੇ ਦਿਲੀ ਦੇ ਮੰਗਤਿਆਂ ਕੋਲ ਹੋਣੇ..ਅੱਗਿਓਂ ਆਖਣ ਲੱਗਾ ਦਸਮ ਪਿਤਾ ਦੇ ਸਿੰਘ ਹਾਂ..ਉਹ ਦਸਮ ਪਿਤਾ ਜਿਸਨੇ ਬਾਦਸ਼ਾਹ ਹੁੰਦੇ ਹੋਏ ਵੀ ਦਰਵੇਸ਼ਾਂ ਵਾਲੀ ਜਿੰਦਗੀ ਬਤੀਤ ਕੀਤੀ..ਸਾਰੀ ਉਮਰ ਗਰੀਬਾਂ ਵਿੱਚ ਵੰਡਿਆ ਹੀ..ਕੋਲ ਨਹੀਂ ਰਖਿਆ..ਫੇਰ ਅਸੀਂ ਕਿੱਦਾਂ ਰੱਖ ਸਕਦੇ ਸਾਂ!
ਦੱਸਦੇ ਮੰਨੇ ਪ੍ਰਮੰਨੇ ਫਕੀਰ ਦੀ ਕੁਟੀਆ ਵਿੱਚ ਇੱਕ ਯਾਤਰੀ ਆਇਆ..ਭੁੰਜੇ ਬੈਠੇ ਨੂੰ ਵੇਖ ਪੁੱਛਣ ਲੱਗਾ ਬਾਬਾ ਜੀ ਤੁਹਾਡੀ ਮੰਜੀ ਅਤੇ ਹੋਰ ਸਮਾਨ ਕਿਥੇ ਹੈ..?
ਅੱਗਿਓਂ ਉਲਟਾ ਸਵਾਲ ਕਰ ਦਿੱਤਾ..ਪੁੱਤਰ ਤੇਰੀ ਮੰਜੀ ਅਤੇ ਹੋਰ ਨਿੱਕ ਸੁੱਕ ਕਿਥੇ ਹੈ?
ਆਖਣ ਲੱਗਾ ਬਾਬਾ ਜੀ ਮੈਂ ਤੇ ਪਾਂਧੀ ਹਾਂ..ਅੱਗੋਂ ਹੱਸ ਪਏ ਅਖ਼ੇ ਪੁੱਤਰ ਮੈਂ ਵੀ ਪਾਂਧੀ ਹੀ ਹਾਂ..ਸੰਖੇਪ ਜਿਹੀ ਯਾਤਰਾ ਦਾ ਪਾਂਧੀ..!
ਦੋਸਤੋ ਕਿੰਨੀਆਂ ਮਾਨਸਿਕ ਦੁਬਿਧਾਵਾਂ..ਵਲਵਲੇ..ਦੁੱਖ..ਪਛਤਾਵੇ..ਅਤੇ ਰੋਸੇ ਗਿਲੇ ਸ਼ਿਕਵੇ ਆਪਣੇ ਆਪ ਹੀ ਮੁਖ ਜਾਵਣ ਜੇ ਏਨੀ ਗੱਲ ਸਮਝ ਆ ਜਾਵੇ ਕੇ ਅਸੀਂ ਸਭ ਪਾਂਧੀ ਹਾਂ..ਸੰਖੇਪ ਜਿਹੀ ਯਾਤਰਾ ਦੇ ਪਾਂਧੀ..ਜਿਸਨੇ ਇੱਕ ਦਿਨ ਮੁੱਕ ਜਾਣਾ ਏ..!
ਹੁਣ ਇੱਕ ਨਜਰ ਪੋਸਟ ਵਿਚਲੀ ਫੋਟੋ ਦਾ..ਇਹ ਓਹੀ ਸੂਬਾ ਸਰਹੰਦ ਏ..ਜਿਸਦਾ ਰੋਮ ਰੋਮ ਨੌਜੁਆਨੀ ਦੀ ਰੱਤ ਵਿੱਚ ਗ੍ਰਸਿਆ ਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)