More Punjabi Kahaniya  Posts
ਮੈਂ ਪਾਗਲ ਨਈ ਆਂ .. (ਇੱਕ ਜਜ਼ਬਾਤੀ ਪਾਗਲ) …


ਤੈਨੂੰ ਕੀ ਲੱਗਦਾ ਕਮਲੀਏ ਮੈਨੂੰ ਯਾਦ ਨਹੀਂ ਔਂਦੀ, ਤੈਨੂੰ ਕੀ ਲੱਗਦਾ ਮੈਂ ਰੋਂਦਾ ਨਹੀਂ! ਤੈਨੂੰ ਕੀ ਲੱਗਦਾ ਮੈਂ ਪੱਥਰ ਦਿੱਲ ਹੋ ਗਿਆ ! … ਨਾ ਨਾ ਕਮਲੀਏ ਪਰ ਜੇ ਯਾਦ ਆਉਂਦੀ ਵੀ ਹੈ ਤਾਂ ਕਿਹਨੂੰ ਦਸੀਏ 😒 ਤੂੰ ਤਾਂ ਜਿਵੇੰ ਬੱਸ ਮੂੰਹੋਂ ਜਿਓ ਹੀ ਲਾਹ ਦਿੱਤਾ ਜਿਵੇੰ ਐਨਾ ਚਿੱਰ ਹੋ ਗਿਆ ਕਦੇ ਯਾਦ ਵੀ ਨਹੀਂ ਕੀਤਾ.. ਪਰ ਇਕ ਮਰਦ ਦੇ ਦਰਦ ਨੂੰ ਕੌਣ ਸੱਮਝ ਸਕਦਾ, ਦੱਸ ਵੀ ਨਹੀਂ ਸੱਕਦੇ ਨਾ ਲੋਕ ਕਹਿਣ ਗੇ ਮਰਦ ਹੋ ਕੇ ਵੀ ਇੰਝ ਕਰੀ ਜਾਂਦਾ… ਬੱਸ ਸਮੁੰਦਰ ਦਿੱਲ ਵਿੱਚ ਹੀ ਭਰੇ ਰਹਿੰਦੇ ਨੇ ਬੱਸ ਫੀਲਿੰਗਾ ਦੇ ਹੱਤਿਆਰੇ ਹੁੰਦੇ ਨੇ ਮਰਦ.. |
ਕਿਸੇ ਕੋਲ ਕਦੇ ਅੱਖ ਨਈ ਭਰਦੇ ਬੱਸ ਮੰਨ ਜਾ ਭਰ ਆਉਂਦਾ ਆ .., ਬਹੁਤ ਕੁੱਝ ਡੁਬਿਆ ਰਹਿੰਦਾ ਦਿੱਲ ਅੰਦਰ ਪਰ ਬਦਕਿਸਮਤੀ ਵੇਖੋ ਜਿਹਦੇ ਲਈ ਡੁਬਿਆ ਆ ਓਹਨੇ ਕਦੇ ਸਮੁੰਦਰ ਬੱਲ ਤੱਕਣਾ ਵੀ ਨਹੀਂ… ਨਿੱਤ ਵੇਖ ਲੈਣਾ ਤਸਵੀਰਾਂ ਨੂੰ, ਬੱਸ ਵੇਖਦੇ ਸਾਰ ਹੀ ਉਹ ਤਸਵੀਰ ਇੰਜ ਚੱਲਣ ਲੱਗ ਜਾਂਦੀ ਹੈ ਜਿਵੇੰ ਬੱਸ ਫ਼ਿਲਮ ਹੋਵੇ ਕੋਈ ਬੱਸ ਐਨਾ ਕੁ ਹੀ ਖੋ ਜਾਂਦਾ ਹਾਂ ਹੰਜੂ ਰੁਕਣ ਦਾ ਨਾਮ ਵੀ ਨਹੀਂ ਲੈਂਦੇ ਬੱਸ ਕਈ ਬਾਰ ਤਾ ਕੁਝ ਦੋਸਤ ਵੀ ਕਹੀ ਦਿੰਦੇ ਨੇ ਕੰਜਰਾ ਅਮਲੀਆ ਕਾਲਾ ਮਾਲ ਛੱਕਣ ਲੱਗ ਪਿਆ ਐਂ ਸਾਨੂੰ ਵੀ ਖ਼ਵਾ ਦੇ, ਪਰ ਮਜਾਲ ਆ ਕਿਸੇ ਨੂੰ ਫੀਲ ਵੀ ਹੋਰ ਜਾਵੇ ਦਿੱਲ ਦੇ ਜਜਬਾਤਾਂ ਦੀ.. ਹਾਂ ਮੈਂ ਨਸ਼ਾ ਵੀ ਕਰਨ ਲੱਗ ਪਿਆਂ ਜਦੋਂ ਲੱਗਦਾ ਪਾਗਲ ਹੋ ਜਾਣਾ ਤੂੰ ਫੇਰ ਬੋਦਕਾ ਦੇ 3ਪੈੱਗ ਲਾ ਵੀ ਲੈਂਦਾ ਹਾਂ ਸਰੂਰ ਜੇ ਨਾਲ ਦਿਮਾਗ ਸ਼ਾਂਤ ਹੋ ਜਾਂਦਾ ਆ ਤੇ ਨੀਂਦ ਆ ਜਾਂਦੀ ਹੈ ਜੇ ਰਾਤ ਨੂੰ 2ਕੁ ਬੱਜੇ ਜਾਗ ਔਂਦੀ ਹੈ ਤਾਂ ਫੇਰ ਓਹੀ ਹਾਲ ਹੁੰਦਾ ਹੈ ਤਾਂ ਝੂੱਠ ਨਹੀਂ ਬੋਲਦਾ ਫੇਰ ਵੀ ਪੀ ਲੈਂਦਾ ਹਾਂ,.. ਸਵੇਰੇ ਸਰੀਰਿਕ ਪੱਖੋਂ ਥੋੜਾ ਜਾ ਤੰਗ ਵੀ ਹੁੰਦਾ ਹਾਂ ਕਿਉਕਿ ਹਲੇ ਤਾਂ ਜਵਾਨੀ ਵਾਲਾ ਖ਼ੂਨ ਆ ਨਾ, ਚਲੋ ਪਤਾ ਨਹੀਂ ਬਾਅਦ ਚ ਤਾਂ ਕੀ ਬਣੂਗਾ ਪਰ ਚੰਦਰੀਏ ਤੇਰੇ ਭੋਲੇਪਨ ਨੇ ਤਾਂ ਸੱਚੀ ਅੱਜ ਪਾਗਲ ਹੀ ਕਰ ਰੱਖਿਆ ਆ…
ਜੱਦ ਕੋਈ ਵੀ ਵਿਆਹ ਦਾ ਨਾਮ ਵੀ ਲੈਂਦੇ ਨੇ ਤਾ ਬੱਸ ਕੋਈ ਖੁਸ਼ੀ ਵਾਲੀ ਗੱਲ ਜਹੀ ਨਹੀਂ ਹੁੰਦੀ, ਪਰ ਕਮਲੀਏ ਤੂੰ ਕਿਹਾ ਸੀ ਨਾ ਇਜ਼ਤ ਨਹੀਂ ਰੋਲਣੀ ਆਪਾ ਜੇ ਮੈਨੂੰ ਪਿਆਰ ਕਰਦਾਂ ਤਾਂ, ਹਾਂ ਕਿੰਨੇ ਬਾਰ ਕਿਹਾ ਸੀ ਨਾ ਆਪਾਂ ਇੱਕਮਿਕ ਕਦੇ ਨਹੀਂ ਹੋ ਸੱਕਦੇ, ਕਿਹਾ ਸੀ ਨਾ ਇਹ ਨਾ ਸੋਚੀ ਮੈਂ ਤੈਨੂੰ ਭੁੱਲਾ ਦੇਊਂਗੀ ਬੱਸ ਉਹ ਯਾਦ ਕਰਕੇ ਤਾਂ...

ਨਹੀਂ ਲੱਗਦਾ ਵੀ ਭੁੱਲਾ ਦਿੱਤਾ ਹੋਣਾ ਪਰ ਕਦੇ ਯਾਦ ਵੀ ਤਾਂ ਨਹੀਂ ਕੀਤਾ ਨਾਂ…? ਇਸ ਨੂੰ ਹੂਣ ਮੈਂ ਕੀ ਸਮਝਾਂ..?
ਕਮਲੀਏ ਤੂੰ ਤਾਂ ਕਹਿੰਦੀ ਸੀ ਮੈਂ ਚਾਉਂਦੀ ਹਾਂ ਤੂੰ ਮੇਰੇ ਤੋਂ hate ਕਰਨ ਲੱਗ ਜਾਵੇਂ ਪਰ ਇਹ ਮੇਲ ਹੀ ਰੂਹ ਦਾ ਰੂਹ ਹੋਇਆ ਸੀ ਸ਼ਾਇਦ ਫੇਰ ਤੇਰੇ ਨਾਲ ਈਰਖ਼ਾ ਵੀ ਕਿਵੇਂ ਹੋ ਸਕਦੀ ਆ? ਬੱਸ ਗੱਮ ਤੈਨੂੰ ਖੋਨੇ ਦਾ ਤੇ ਗੁੰਮ ਉਹਨਾਂ ਪੁਰਾਣੀਆਂ ਕੈਦ ਕੀਤੀਆਂ ਤਸਵੀਰਾਂ ਚ ‘…
ਕਮਲੀਏ ਕਹਿੰਦੀ ਸੀ ਨਾਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਨ ਲੱਗ ਜਾ ਮੈਂ ਖੁਸ਼ ਹੋਊਗੀ ਵੇਖ ਕੇ ਪਰ ਮੈਂ ਨਹੀਂ ਖੁਸ਼ 😒 ਨਾਂ ਤਾਂ ਅੱਜ ਤੱਕ ਤੈਨੂੰ ਮੈਂ ਕਿਸੇ ਕੋਲ ਧੋਖੇਬਾਜ ਕਿਹਾ ਨਾਂ ਹੀ ਬਦਨਾਮ ਕੀਤਾ ਤੇ ਨਾਂ ਹੀ ਕਿਸੇ ਬੱਲ ਹਿੰਮਤ ਹੋਈ ਵੀ ਪਿਆਰ ਹੋ ਜਾਵੇ ਕਿਸੇ ਨਾਲ… ਕੀ ਕਰਾਂ ਇਹ ਦਿੱਲ ਚੰਦਰਾ ਬੱਸ ਫਿਰਦਾ ਹੀ ਨਹੀਂ ਤੇਰੇ ਤੋਂ, ਨਾਲ਼ੇ ਸਬੱ ਕੁੱਝ ਪਤਾ ਹੈ ਸਬ ਕੁੱਝ ਜਾਣ ਦੇ ਹੋਏ ਵੀ ਕੇ ਹੁਣ ਤੇਰਾ ਮੇਰਾ ਕੋਈ ਵਜੂਦ ਹੀ ਨਹੀਂ ਹੈ, ਮੈਨੂੰ ਨਹੀਂ ਪਤਾ ਤੂੰ ਜਿਸ ਨਾਲ ਵਿਆਹੀ ਹੈਂ ਖੁਸ਼ ਵੀ ਹੈਂ ਜਾਂ ਨਹੀਂ ਪਰ ਸੱਬ ਕੁੱਝ ਪਤਾ ਕਰ ਲਿਆ ਮੈਂ ਓ ਵੀ ਤੈਨੂੰ ਸੱਚੀ ਚੰਦਰੀਏ ਪਿਆਰ ਬਹੁਤ ਕਰਦਾ ਸ਼ਾਇਦ ਮੈਨੂੰ ਵੀ ਭੁੱਲਾ ਦੇਵੇ ਉਹ… ਕਮਲੀਏ ਬਹੁਤ ਕਿਸਮਤ ਵਾਲੀ ਐਂ ਤੂੰ ਸ਼ਾਇਦ ਤੇਰੇ ਭੋਲੇਪਣ ਤੇ ਰੱਬ ਨੇ ਵੀ ਤਰਸ ਕੀਤਾ ਹੋਵੇ… ਬੱਸ ਕੋਈ ਗਿੱਲਾ ਤਾਂ ਨਹੀਂ ਮੈਨੂੰ ਤੇਰੇ ਨਾਲ ਨਾਂ ਹੀ ਕੋਈ ਸ਼ਿਕਵਾ ਏ, ਬੱਸ ਗੱਮ ਐ, ਤੇ ਗਿੱਲੇ ਸ਼ਿਕਵੇ ਨੇ ਅਪਣੀ ਕਿਸਮਤ ਨਾਲ… ਬੱਸ ਓ ਸਬੱ ਯਾਦ ਆ ਜਾਂਦਾ ਕੌਲਿਜ ਵਾਲੀ ਜਿੰਦਗੀ ਬਾਰੇ ਅਪਣੇ ਓ ਸ਼ਰਾਰਤਾਂ ਬਾਰੇ ਤੇਰੇ ਨਾਲ ਮਿਠੀਆਂ ਯਾਦਾਂ ਬਾਰੇ ਹਾਂ ਬਹੁਤ ਯਾਦ ਆਉਂਦਾ ਜੱਦ ਮੇਰਾ ਫੋਨ ਖੋਹ ਕੇ ਰੋਡ ਤੇ ਸੁੱਟ ਦਿੱਤਾ ਸੀ ਤੂੰ ਗੁੱਸੇ ਚ ਤੇ ਹਾਂ ਓ ਟੂਰ ਦੀਆਂ ਯਾਦਾਂ ਬੱਸ… ਹੁਣ ਹੋਰ ਨਹੀਂ ਦੱਸ ਹੋਣਾ ਮੇਰੇ ਤੋਂ ਲੋਕਾਂ ਨੇ ਕਹਿਣਾਂ ਜਾ ਓਏ ਤੇਰੇ ਯਰ ਤੂੰ ਜਜਬਾਤੀ ਹੋ ਗਿਆ ਹਾਹਾਹਾ…
ਮੈਨੂੰ ਪਤਾ ਹੈ ਇਹ ਪੋਸਟ ਵੀ ਤੇਰੇ ਤੱਕ ਪਹੁੰਚ ਸਕਦੀ ਏ ਤਾਂ ਬੱਸ ਰੋਣਾ ਨਹੀਂ ਯਰ ਯਾਦ ਨਾਂ ਕਰ ਲਵੀ ਕਮਲੀਏ ਮੈਂ ਬਹੁਤ ਖੁਸ਼ ਆਂ ਤੇਰੇ ਜਾਨ ਤੋਂ ਬਾਅਦ ਹਾਹਾਹਾ… ਆਈ ਆਈ ਐਮ ਵੈਰੀ ਹੈਪੀ…
#Manpreet Maan
Insta @Ronkibande

...
...



Related Posts

Leave a Reply

Your email address will not be published. Required fields are marked *

8 Comments on “ਮੈਂ ਪਾਗਲ ਨਈ ਆਂ .. (ਇੱਕ ਜਜ਼ਬਾਤੀ ਪਾਗਲ) …”

  • ਤੁਸੀ ਕਹਿੰਦੇ ਕਿ ਮੈਂ ਪਾਗਲ ਨਹੀ ਹਾ ਪਰ ਮੈਨੂੰ ਲਗਦੇ ਹੋ । move on your life. nice story

  • amazing… i started crying 😢

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)