More Punjabi Kahaniya  Posts
ਚੀਜ ਨਾਲ ਮੋਹ


ਉਹ ਮੈਨੂੰ ਅਕਸਰ ਹੀ ਉਸ ਕਾਫੀ ਹਾਊਸ ਵਿੱਚ ਮਿਲਿਆ ਕਰਦੇ..ਹਸਮੁੱਖ..ਹਮੇਸ਼ਾਂ ਖਿੜੇ ਹੋਏ..ਬਿਨਾ ਵਜਾ ਹੀ ਅਗਲੇ ਨੂੰ ਬੁਲਾ ਲੈਂਦੇ ਹੋਏ..ਜਿੰਦਗੀ ਜਿਊਣ ਦੀ ਚਾਹ ਓਹਨਾ ਦੀ ਸਖਸ਼ੀਅਤ ਵਿਚੋਂ ਡੁੱਲ-ਡੁੱਲ ਪੈਂਦੀ..!
ਗੱਲਾਂ ਬਾਤਾਂ ਤੋਂ ਲੱਗਦਾ ਸਾਰੀ ਜਿੰਦਗੀ ਇੱਕੋ ਪੁੱਤਰ ਉੱਤੇ ਕੇਂਦਰਿਤ ਸੀ..ਉਹ ਉਸਦੇ ਬਾਰੇ ਕਿੰਨਾ ਕੁਝ ਦੱਸਦੇ ਰਹਿੰਦੇ..ਹੁਣ ਇੰਟਰਨਸ਼ਿਪ ਲਈ ਅਮਰੀਕਾ ਗਿਆ..ਸਵਿਟਜ਼ਰਲੈਂਡ ਜਿਉਰਿਚ ਵਿੱਚ ਇੱਕ ਮਹਿਲਾ ਲੇਖਕ ਉਸਦੀ ਦੋਸਤ ਏ..ਉਹ ਉਸਦੀਆਂ ਲਿਖਤਾਂ ਦਾ ਮੁਰੀਦ ਏ..!
ਕੋਈ ਡਾਕਟਰੀ ਦੇ ਕਿੱਤੇ ਦੇ ਨਾਲ ਨਾਲ ਏਦਾਂ ਦਾ ਸ਼ੌਕ ਕਿੱਦਾਂ ਰੱਖ ਸਕਦਾ..ਗੱਲ ਮੰਨਣ ਵਿੱਚ ਨਾ ਆਉਂਦੀ!
ਇੱਕ ਵੇਰ ਕਿੰਨਾ ਵਕਫਾ ਪਾ ਦਿਤਾ..ਸੋਚਿਆ ਸ਼ਾਇਦ ਪੰਜਾਬ ਚਲੇ ਗਏ ਹੋਣੇ..ਫੋਨ ਵੀ ਨਾ ਮਿਲਦਾ..ਫੇਰ ਇਸ ਦਿਨ ਅਚਾਨਕ ਬੈਠੇ ਹੋਏ ਦਿਸ ਪਏ..ਚੁੱਪਚਾਪ..ਹਾਸਾ ਗਾਇਬ ਸੀ..ਮੂੰਹ ਟੇਢਾ ਹੋਇਆ..ਸ਼ਾਇਦ ਅਧਰੰਗ ਦਾ ਦੌਰਾ ਪਿਆ ਸੀ..ਉਹ ਬੋਲਦੇ ਪਰ ਮੈਨੂੰ ਮੁਸ਼ਕਲ ਨਾਲ ਹੀ ਸਮਝ ਪੈਂਦੀ..!
ਉਸਦਾ ਜਿਕਰ ਆਇਆ ਤਾਂ ਗੱਲਾਂ ਕਰਦੇ ਕਰਦੇ ਅਚਾਨਕ ਰੋ ਪਏ..ਬੜਾ ਅਜੀਬ ਲੱਗਾ..ਏਡਾ ਹੱਸਮੁੱਖ ਇਨਸਾਨ ਕਦੀ ਰੋ ਵੀ ਸਕਦਾ..ਉਹ ਵੀ ਜਨਤਕ ਤੌਰ ਤੇ..ਉੱਠ ਕੇ ਓਹਨਾ ਦੇ ਕੋਲ ਗਿਆ..ਹੋਂਸਲਾ ਦਿੱਤਾ..ਸੋਚਿਆ ਸ਼ਾਇਦ ਬਿਮਾਰੀ ਕਰਕੇ ਟੁੱਟ ਗਏ ਹੋਣੇ..ਪਰ ਅੰਦਰਲੀ ਗੱਲ ਕੁਝ ਹੋਰ ਨਿੱਕਲੀ..ਦੱਸਣ ਲੱਗੇ ਕੇ ਉਹ ਪੱਕੇ ਤੌਰ ਤੇ ਸ੍ਵਿਟਜ਼ਰਲੈਂਡ ਹੀ ਵੱਸ ਗਿਆ ਸੀ..ਉਸ ਲੇਖਕ ਕੁੜੀ ਨੇ ਵਿਆਹ ਲਈ ਸ਼ਰਤ ਰੱਖੀ ਕੇ ਆਪਣਾ ਮੁਲਖ ਛੱਡ ਇਥੇ ਆਉਣਾ ਪੈਣਾ!
ਮੈਂ ਓਹਨਾ ਨੂੰ ਆਖਿਆ ਜਾਣ ਲੱਗਾ ਜਰੂਰ ਬਹਿਸ ਕਰ ਕੇ ਗਿਆ...

ਹੋਣਾ ਤਾਂ ਅੱਗੋਂ ਆਖਣ ਲੱਗੇ ਯਾਰ ਬਹਿਸ ਹੀ ਤਾਂ ਨਹੀਂ ਕੀਤੀ ਉਸ ਜਿਊਣ ਜੋਗੇ ਨੇ..ਬਿਨਾ ਕੋਈ ਗੱਲ ਦੱਸਿਆ ਹੀ ਚਲਾ ਗਿਆ..ਜਿੱਦਾਂ ਕਦੀ ਇਸਦੀ ਮਾਂ ਚਲੀ ਗਈ ਸੀ..ਮੈਨੂੰ ਸਿਰਫ ਏਨੀ ਗੱਲ ਹੀ ਆਖੀ ਕੇ ਮੈਂ ਉਸਨੂੰ ਕਿਸੇ ਕੀਮਤ ਤੇ ਨਹੀਂ ਛੱਡ ਸਕਦਾ..!
ਭਰੇ ਹੋਏ ਗੱਚ ਨਾਲ ਇੱਕ ਚੋਬ ਲਾਈ ਕੇ ਫੇਰ ਤੇਰੀ ਜਮੀਰ ਨੂੰ ਆਪਣੇ ਬਾਪ ਤੱਕ ਨੂੰ ਵੀ ਛੱਡਣਾ ਮਨਜੂਰ ਏ ਤਾਂ ਜਜਬਾਤ ਵਿਹੂਣਾ ਅੱਗਿਓਂ ਏਨੀ ਗੱਲ ਆਖ ਚੁੱਪ ਹੋ ਗਿਆ ਕੇ ਪਲੀਜ ਮੈਨੂੰ ਜਜਬਾਤੀ ਕਰਨਾ ਬੰਦ ਕਰ ਦੇਵੋ..!
ਉਹ ਥੋੜੀ ਦੇਰ ਬਾਅਦ ਉੱਠੇ ਫੇਰ ਸਿਰਫ ਏਨੀ ਗੱਲ ਆਖੀ ਤੇ ਤੁਰਦੇ ਬਣੇ ਕੇ ਯਾਰ ਇਸ ਦੁਨੀਆ ਵਿਚ ਕਿਸੇ ਵੀ ਚੀਜ ਨਾਲ ਮੋਹ ਨਾ ਪਾਈਂ..ਸਿਵਾਏ ਉਸ ਅਕਾਲ ਪੁਰਖ ਦੇ ਨਾਮ ਤੋਂ..ਵਰਨਾ ਵਿਛੋੜੇ ਦੀ ਅੱਗ ਵਿਚ ਓਦੋਂ ਤੱਕ ਸੜਦਾ ਰਹੇਂਗਾ ਜਦੋਂ ਤੱਕ ਮੜੀ ਤੇ ਨਹੀਂ ਪੈ ਜਾਂਦਾ..!
ਓਹਨਾ ਦੇ ਜਾਣ ਮਗਰੋਂ ਮੈਂ ਕਿੰਨੀ ਦੇਰ ਕੱਲਾ ਬੈਠਾ ਇੱਕੋ ਗੱਲ ਸੋਚੀ ਜਾ ਰਿਹਾ ਸਾਂ..ਕਈ ਵੇਰ ਕਿਸੇ ਆਪਣੇ ਦੀ ਚੁੱਪ ਉਸਦੇ ਕੌੜੇ ਬੋਲਾਂ ਤੋਂ ਵੀ ਕਿਤੇ ਵੱਧ ਤਕਲੀਫ ਦੇਹ ਹੁੰਦੀ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)