More Punjabi Kahaniya  Posts
ਤਿਆਗ


ਅਸੀਂ ਭਾਰਤੀ ਕ੍ਰਿਕਟ ਦੇ ਪਿੱਛੇ ਐਨੇ ਪਾਗਲ ਹਾਂ, ਕਿ ਇਸ ਪਾਗਲਪਨ ਨੇ ਦੂਜੀਆਂ ਖੇਲਾਂ ਨੂੰ ਬਰਬਾਦ ਕਰ ਦਿੱਤਾ ਹੈ। ਦੂਜੀਆਂ ਖੇਲਾਂ ਦੇ ਕਈ ਵਧੀਆ ਖਿਡਾਰੀ ਇਸੇ ਕਾਰਨ ਕਰਕੇ ਹੀ ਗੁੰਮਨਾਮੀ ਵਿਚ ਚਲੇ ਗਏ ਹਨ, ਤੇ ਆਰਥਿਕ ਤੰਗੀ ਦੂਰ ਕਰਨ ਲਈ ਕਈ ਪੈਂਚਰ ਤੱਕ ਲਾਉਣ ਲਈ ਮਜਬੂਰ ਹਨ!

ਵਰਲਡ ਕੱਪ ਵਿਚ ਸ਼ਿਖਰ ਧਵਨ ਦੇ ਅੰਗੂਠੇ ਤੇ ਸੱਟ ਲਗਦੀ ਹੈ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਟਵੀਟ ਕਰਕੇ ਹਮਦਰਦੀ ਜਤਾਉਦਾਂ ਹੈ, ਪਰੰਤੂ ਦੇਸ਼ ਦੀ ਹੀ ਇਕ ਧੀ ਆਪਣੇ ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ਦੇ ਦੋ ਦਿਨ ਬਾਅਦ ਸੈਮੀਫਾਈਨਲ ਤੇ ਫਾਈਨਲ ਖੇਲ ਕੇ ਦੇਸ਼ ਲਈ ਅੰਤਰ-ਰਾਸ਼ਟਰੀ ਵੋਮੈਨ ਹਾਕੀ ਕੱਪ ਲੈਕੇ ਆਉਂਦੀ ਹੈ ਤਾਂ ਉਸਦੀ ਕਿਸੇ ਪਾਸੇ ਚਰਚਾ ਵੀ ਨਹੀਂ ਹੁੰਦੀ!

ਮੈਂ ਗੱਲ ਕਰ ਰਿਹਾ ਹਾਂ ਦੇਸ਼ ਦੀ ਧੀ ਮਿਜੋਰਮ ਦੀ ਰਹਿਣ ਵਾਲੀ ਹਾਕੀ ਖਿਡਾਰਣ ਲਾਲਰੇਮਸਿਆਮੀ ਦੀ, ਭਾਰਤੀ ਹਾਕੀ ਮਹਿਲਾ ਟੀਮ ਨੇ ਐਤਵਾਰ ਨੂੰ ਜਪਾਨ ਵਿਚ ਜਪਾਨ ਨੂੰ 3-1 ਨਾਲ ਹਰਾ ਕੇ ਐਫ ਆਈ ਐਚ ਵੋਮੈਨ ਸਿਰੀਜ ਦਾ ਖਿਤਾਬ ਜਿੱਤਿਆ ਸੀ!

ਫਾਈਨਲ ਮੈਚ ਤੋਂ...

ਦੋ ਦਿਨ ਪਹਿਲਾਂ ਲਾਲਰੇਮਸਿਆਮੀ ਦੇ ਪਿਤਾ ਲਾਲਥਨਸੰਗਾ ਜੋਟ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਫਿਰ ਵੀ ਉਸਨੇ ਹੀਰੋਸ਼ੀਮਾ ਦੇ ਵਿਚ ਸੈਮੀਫਾਈਨਲ ਤੇ ਫਾਈਨਲ ਮੈਚ ਖੇਲਿਆ ਤੇ ਜਿੱਤਿਆ।
ਮੰਗਲਵਾਰ ਨੂੰ ਜਦੋਂ ਉਹ ਆਪਣੇ ਘਰ ਵਾਪਸ ਪਹੁੰਚੀ ਤਾਂ ਉਸਦੇ ਚਿਹਰੇ ਤੇ ਮੈਚ ਜਿੱਤਣ ਦਾ ਗਰਵ ਤਾਂ ਸੀ, ਪਰ ਆਪਣੇ ਪਿਤਾ ਨੂੰ ਗਵਾਉਣ ਦਾ ਤੇ ਅਖੀਰਲੇ ਸਮੇਂ ਉਸ ਨਾਲ ਨਾ ਹੋਣ ਦਾ ਦਰਦ ਵੀ ਸੀ। ਉਹ ਘਰ ਪੁੱਜਦੀ ਹੀ ਆਪਣੀ ਮਾਂ ਦੇ ਗਲੇ ਲੱਗ ਕੇ ਹਟਕੋਰੇ ਲੈ ਲੈ ਕੇ ਰੋ ਪੈਦੀਂ ਹੈ!

ਇਹ ਹੁੰਦਾ ਹੈ ਤਿਆਗ, ਇਸਨੂੰ ਕਹਿੰਦੇ ਨੇ ਦੇਸ਼ਭਗਤੀ। ਮੈਨੂੰ ਦੇਸ਼ ਦੀ ਬੇਟੀ, ਮਿਜੋਰਮ ਦੀ ਸ਼ਾਨ ਲਾਲਰੇਮਸਿਆਮੀ ਤੇ ਮਾਣ ਹੈ, ਤੁਹਾਡੇ ਸਨਮਾਨ ਵਿਚ ਅਸੀਂ ਆਪਣਾ ਸਿਰ ਝੁਕਾਉਦੇਂ ਹਾ!
Vikram singh Chauhan
(ਅਨੁਵਾਦਤ – ਬਲਜੀਤ ਸਿੰਘ)
ਰੀਪੋਸਟ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)