More Punjabi Kahaniya  Posts
ਗੁਲਾਮੀ ਵਾਲਾ ਗਲਾਵਾਂ


ਵਲਟੋਹੇ ਵਾਲੇ ਵਿਰਸਾ ਸਿੰਘ ਜੀ ਸਤਿ ਸ੍ਰੀ ਅਕਾਲ
ਅੱਜ ਇੰਟਰਵਿਊ ਸੁਣੀ..ਆਖ ਰਹੇ ਸੋ..ਕੁੰਵਰ ਵਿਜੈ ਪ੍ਰਤਾਪ ਆਖਦਾ ਬੇਅਦਬੀ ਦੀ ਜਾਂਚ ਦੌਰਾਨ ਦਸਮ ਪਿਤਾ ਉਸਦੇ ਆਸ ਪਾਸ ਵਿਚਰ ਰਹੇ ਮਹਿਸੂਸ ਹੁੰਦੇ ਸਨ..!
ਗੱਲ ਸੁਣ ਤੁਹਾਡੀਆਂ ਭਾਵਨਾਵਾਂ ਭੜਕ ਉੱਠੀਆਂ..ਤੁਹਾਡੀਆਂ ਕੀ ਮੇਰੀਆਂ ਵੀ ਭੜਕ ਗਈਆਂ..!
ਟਕੇ ਦਾ ਬਿਹਾਰੀ ਭਈਆ..ਹੋਵੇ ਵੀ ਪੁਲਸ ਵਾਲਾ..ਤੇ ਸਾਡੇ ਦਸਮ ਪਿਤਾ ਤੇ ਹੱਕ ਜਮਾਵੇ..ਏਦੂ ਵੱਧ ਸ਼ਰਮ ਦੀ ਗੱਲ ਕੀ ਹੋ ਸਕਦੀ..!
ਫੇਰ ਅੰਦਰੋਂ ਕਿਸੇ ਲਾਹਨਤ ਪਾਈ..
ਸੋਲਾਂ ਸੌ ਨੜਿੰਨਵੇਂਂ ਦੀ ਵਿਸਾਖੀ ਨੂੰ ਜੇ ਦਸਮ ਪਿਤਾ ਵੀ ਇੰਝ ਸੋਚਦੇ ਤਾਂ ਬਾਹਰਲੇ ਖੇਤਰਾਂ ਤੋਂ ਆਏ ਕਿੰਨੇ ਸਾਰੇ ਲੋਕ ਦਯਾ,ਹਿੰਮਤ,ਮੋਹਕਮ ਤੇ ਸਾਹਿਬ ਸਿੰਘ ਕਿੱਦਾਂ ਬਣਦੇ..!
ਹਾਂ ਸੱਚ ਚੇਤਾ ਭੁੱਲ ਚੱਲਿਆ ਸੀ..
ਫੋਟੋ ਵਿਚ ਤੀਰ ਵਾਲੇ ਦੇ ਮਗਰ ਮਗਰ ਤੁਰੇ ਆਉਂਦੇ ਸ਼ਾਇਦ ਤੁਸੀਂ ਹੀ ਹੋ..ਦੰਦਾਂ ਦਾ ਪੀਹੜ ਤੇ ਬਿਲਕੁਲ ਓਹੀ ਲੱਗਦਾ..!
ਸਭ ਤੋਂ ਪਿਆਰੀ ਚੀਜ ਦੀ ਸਹੁੰ ਖਾ ਕੇ ਦੱਸਿਓਂ..
ਇਸਨੇ ਕਦੀ ਸੁਫ਼ਨੇ ਵਿਚ ਆ ਕੇ ਏਨੀ ਗੱਲ ਨਹੀਂ ਪੁੱਛੀ ਕੇ ਵਿਰਸਾ ਸਿਆਂ ਕਿੱਧਰ ਨੂੰ ਤੁਰ ਪਿਆਂ..ਏਦਾਂ ਦਾ ਤੇ ਨਹੀਂ ਸੀ ਹੋਇਆ ਕਰਦਾ ਤੂੰ?
ਜੇ ਤੁਹਾਨੂੰ ਨਹੀਂ ਤਾਂ ਰਜਿੰਦਰ ਸਿੰਘ ਮਹਿਤਾ ਜਾ ਭਾਈ ਮਨਜੀਤ ਸਿੰਘ ਨੂੰ ਤਾਂ ਜਰੂਰ ਪੁੱਛੀ ਹੋਣੀ..ਉਹ ਤੇ ਤੁਹਾਡੇ ਨਾਲੋਂ ਵੀ ਬਹੁਤ ਨੇੜੇ ਸਨ ਇਸ ਇਨਸਾਨ ਦੇ..!
ਸੁਫਨਿਆਂ ਦੀ ਤਾਂ ਗੱਲ ਹੀ ਛੱਡੋ ਇਸ ਇਨਸਾਨ ਨੇ ਤੇ ਸਾਖਸ਼ਾਤ ਤੁਹਾਡੇ ਸਾਮਣੇ ਪਤਾ ਨੀ ਕਿੰਨੀ ਵਾਰ ਏਨੀ ਗੱਲ ਆਖੀ ਹੋਣੀ ਕੇ ਜੇ ਕੋਈ ਇਸ਼ਟ ਦੀ ਬੇਅਦਬੀ ਕਰੇ ਤਾਂ ਖਾਲਸਾਈ ਰਿਵਾਇਤਾਂ ਮੁਤਾਬਿਕ ਹਿਸਾਬ ਬਰੋਬਰ ਕਰਕੇ ਮੇਰੇ ਕੋਲ ਆਇਆ ਕਰੋ!
ਪਰ ਜਿਸ ਭਈਏ ਦੀ ਗੱਲ ਸੁਣਕੇ ਤੁਹਾਡੀਆਂ ਭਾਵਨਾਵਾਂ ਭੜਕ ਉਠੀਆਂ ਉਸਨੇ ਤਾਂ ਬੇਅਦਬੀਆਂ ਦੀ ਜਾਂਚ ਵਾਲਾ ਰਾਹ ਵੀ ਓਸੇ ਕਨੂੰਨ ਮੁਤਾਬਿਕ ਹੀ ਅਪਣਾਇਆ ਜਿਸਦੀ ਤੁਸਾਂ ਐਮ ਐੱਲ ਏ ਬਣਕੇ ਪਤਾ ਨੀ ਕਿੰਨੀ ਵਾਰ ਸਹੁੰ ਚੁੱਕੀ ਏ..!
ਵੱਡੇ ਵੀਰ ਮੰਨਿਆ ਕੇ ਕੌਂਮ ਨੂੰ ਚਾਰੇ ਪਾਸੇ ਤੋਂ ਮਾਰਾਂ ਪੈ ਰਹੀਆਂ..ਨਾ ਦਿੱਲੀ ਹੀ ਸੱਕੀ ਬਣੀ ਤੇ ਨਾ ਹੀ ਚੰਡੀਗੜ੍ਹ ਬੈਠੇ ਲੋਕ..!
ਪਰ ਨਾਨਕ ਨਾਮ ਲੇਵਾ ਸੋਚ ਅਜੇ ਏਨੀ ਵੀ ਨਹੀਂ ਗਰਕੀ ਕੇ ਸੱਚ ਝੂਠ ਦਾ ਨਿਤਾਰਾ ਹੀ ਨਾ ਕਰ ਸਕੇ..ਬੱਚਾ-ਬੱਚਾ ਜਾਣਦਾ ਏ ਕੇ ਇਹ ਨਖਿੱਧ ਵਰਤਾਰਾ ਕਰਵਾਇਆ ਕਿਸਨੇ ਸੀ..ਭਾਵੇਂ ਜਿੰਨੀਆਂ ਮਰਜੀ ਸਫਾਈਆਂ ਦੇਈਂ ਚੱਲੀਏ!
ਵੱਡੇ ਵੀਰ ਤੁਹਾਡੀਆਂ ਭਾਵਨਾਵਾਂ ਉਸ ਦਿਨ ਕਿਓਂ ਨਹੀਂ ਭੜਕੀਆਂ ਜਿਸ ਦਿਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਚੰਡੀਗੜ੍ਹ ਸੱਦ ਧੌਣ ਤੇ ਗੋਡਾ ਰੱਖ ਫੁਰਮਾਨ ਜਾਰੀ...

ਕੀਤਾ ਸੀ ਕੇ ਸਿਰਸੇ ਸਾਧ ਦੀ ਮੁਆਫੀਨਾਮੇ ਤੇ ਕਰੋ ਦਸਤਖਤ..
ਫੇਰ ਸੰਗਤ ਭੇਟਾ ਆਸਰੇ ਚੱਲਦੀ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚੋਂ ਨੱਬੇ ਲੱਖ ਇਸ਼ਤਿਹਾਰਾਂ ਤੇ ਸਿਰਫ ਇਸ ਲਈ ਖਰਚ ਦਿੱਤੇ ਕੇ ਇਹ ਮੁਆਫੀ ਬਿਲਕੁਲ ਜਾਇਜ ਸੀ..
ਦੱਸਦੇ 2007 ਵਿਚ ਸਿਰਸੇ ਵਾਲੇ ਨੇ ਦਸਮ ਪਿਤਾ ਵਾਂਙ ਪੰਜ ਪਿਆਰੇ ਸਾਜਣ ਵੇਲੇ ਹਲਕੇ ਗੁਲਾਬੀ ਰੰਗ ਦਾ ਜਿਹੜਾ ਚੋਲਾ ਤੇ ਕਲਗੀ ਸਜਾਈ ਸੀ..ਉਹ ਵੀ ਨਿੱਕੇ ਬਾਦਲ ਨੇ ਭੇਜੀ ਸੀ..ਕਿਸ ਯੁੱਗ ਭਲਾ ਹੋਊ!
ਆਖਿਆ ਜਾਂਦਾ..ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ..
ਇਹ ਥੋੜ ਚਿਰੇ ਰੰਗ ਤਮਾਸ਼ੇ ਅਕਸਰ ਹੀ ਲੱਗਦਾ ਬਹੁਤ ਲੰਮੇ ਚੱਲਣਗੇ ਪਰ ਮਿੰਟਾਂ ਵਿਚ ਹੀ ਆਪ ਮੋਏ ਜੱਗ ਪਰਲੋ ਹੋ ਜਾਂਦੀ ਏ..!
ਜੇ ਨਹੀਂ ਇਤਬਾਰ ਤੇ ਜਦੋਂ ਕਦੇ ਮੌਕਾ ਬਣਿਆ ਉੱਪਰ ਜਾ ਕੇ ਦਿਆਲ ਸਿੰਘ ਕੋਲਿਆਂਵਾਲੀ ਤੇ ਮੱਕੜ ਸਾਬ ਨੂੰ ਜਰੂਰ ਪੁੱਛ ਲੈਣਾ..!
ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਵੀ ਖੁਦ ਨੂੰ ਰੱਬ ਸਮਝ ਬੈਠੇ 2 ਬੰਦੇ ਖੁਦ ਵੇਖੇ..
ਗਿਆਨੀ ਜੈਲ ਸਿੰਘ ਤੇ ਗ੍ਰਹਿ ਮੰਤਰੀ ਬੂਟਾ ਸਿੰਘ..ਪੱਤਾ ਨਹੀਂ ਸੀ ਹਿੱਲਿਆ ਕਰਦਾ ਹੁਕਮ ਤੋਂ ਬਗੈਰ..ਪਤਾ ਅੱਜ ਕਿਥੇ ਨੇ ਉਹ..?
ਤੁਹਾਡੀ ਪਾਰਟੀ ਦੇ ਹੀ ਕਿਰਨਬੀਰ ਸਿੰਘ ਕੰਗ..
ਜਜਬਾਤੀ ਹੋਇਆ ਪੁਲਸ ਵਾਲਿਆਂ ਨੂੰ ਆਖ ਰਿਹਾ ਸੀ..ਭਰਾਵੋ ਇਹਨਾਂ ਲੋਕਾਂ ਮਗਰ ਲੱਗ ਆਪਣਿਆਂ ਨਾਲ ਕੋਈ ਧੱਕੇ ਸ਼ਾਹੀ ਨਾ ਕਰ ਲਿਆ ਕਰੋ..!
ਜਦੋਂ ਪਿੱਠ ਤੇ ਲਸੂੜਾ ਚੰਬੜਦਾ ਤਾਂ ਪੁੱਠੇ ਸਿਧੇ ਹੋ ਕੇ ਖੁਦ ਆਪ ਨੂੰ ਹੀ ਲਾਹੁਣਾ ਪੈਂਦਾ..!
ਗੁੱਸਾ ਨਾ ਕਰਿਓ ਜਿਹਨਾਂ ਤੁਹਾਡੀ ਖਾਤਿਰ ਅੱਜ ਆਪਣਾ ਜਵਾਈ ਲਾੰਬੇ ਕਰ ਦਿੱਤਾ..ਸੇਰ ਨੂੰ ਸਵਾ ਸੇਰ ਟੱਕਰ ਗਿਆ ਤਾਂ ਤੁਸੀਂ ਕਿਹੜੇ ਬਾਗ ਦੀ ਮੂਲੀ ਓ..!
ਮੇਰੇ ਧੰਨ ਭਾਗ ਕੇ ਉਸ ਇਨਸਾਨ ਨੂੰ ਮੁਖਾਤਿਬ ਹੋ ਕੇ ਕੁਝ ਲਿਖ ਰਿਹਾ ਜਿਸ ਨੇ ਉਸ ਦੇਵ ਪੁਰਸ਼ ਦਾ ਸੰਗ ਮਾਣਿਆਂ ਜਿਸ ਨੇ ਮਿਥ ਕੇ ਸ਼ਹੀਦ ਹੋਣ ਤੋਂ ਪਹਿਲਾਂ ਅਰਦਾਸ ਕੀਤੀ ਸੀ ਕੇ ਹੇ ਛੇਵੇਂ ਪਾਤਸਾਹ ਤੇਰੇ ਅਸਥਾਨ ਦੀ ਬੇਅਦਬੀ ਲਈ ਚੜ ਆਈਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋਣ ਜਾ ਰਿਹਾ ਹਾਂ..ਜਿੰਨੀ ਦੇਰ ਕੌਂਮ ਗਲੋਂ ਗੁਲਾਮੀ ਵਾਲਾ ਗਲਾਵਾਂ ਨਹੀਂ ਲਹਿੰਦਾ..ਇੰਝ ਹੀ ਜਨਮ ਲੈਂਦਾ ਰਹਾਂ ਤੇ ਸੀਸ ਅਰਪਣ ਕਰਦਾ ਰਹਾਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)