More Punjabi Kahaniya  Posts
ਨੇਕ ਕਮਾਈ


ਸੱਚੀ ਕਹਾਣੀ
ਰਮੇਸ਼ ਚੰਦਰ ਸ਼ਰਮਾ ਜੀ, ਜੋ ਇੱਕ ਮੈਡੀਕਲ ਸਟੋਰ ਖੰਨਾ ਵਿੱਚ ਕਰਦੇ ਸਨ, ਉਹਨਾਂ ਨੇ ਆਪਣੀ ਜਿੰਦਗੀ ਦਾ ਇੱਕ ਐਸਾ ਸਫ਼ਾ ਖੋਲਿਆ, ਜਿਸ ਨੂੰ ਪੜ ਕੇ ਸ਼ਾਇਦ ਵਿਰੋਧ ਕਰਨ ਵਾਲਿਆਂ ਦੀ ਅੱਖ ਖੁੱਲ੍ਹ ਜਾਵੇ, ਤੇ ਜਿਸ ਪਾਪ ਵਿਚ ਉਹ ਭਾਗੀਦਾਰ ਬਣ ਰਹੇ ਹਨ , ਸ਼ਾਇਦ ਉਸ ਤੋਂ ਬਚਿਆ ਜਾ ਸਕੇ …
ਰਮੇਸ਼ ਚੰਦਰ ਸ਼ਰਮਾ ਜੀ ਦਾ ਖੰਨਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ਸੀ, ਜੋ ਕਿ ਕਾਫੀ ਪੂਰਾਣਾ ਸੀ ਤੇ ਟਿਕਾਣੇ ਤੇ ਹੋਣ ਕਰਕੇ ਵਧੀਆ ਚੱਲਦਾ ਸੀ।
ਪਰ ਕੰਹਿਦੇ ਹਨ ਕਿ ਪੈਸਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ, ਤੇ ਉਹੀ ਕੰਮ ਰਮੇਸ਼ ਚੰਦਰ ਜੀ ਨਾਲ ਹੋਇਆ।
ਰਮੇਸ਼ ਜੀ ਦੱਸਦੇ ਹਨ ਕੀ ਮੈਡੀਕਲ ਸਟੋਰ ਵਧੀਆ ਚੱਲਿਆ, ਤੇ ਮੇਰੀ ਆਰਥਿਕ ਹਾਲਤ ਬਹੁਤ ਵਧੀਆ ਹੋਈ, ਮੈਂ ਕੁੱਝ ਪਲਾਟ ਤੇ ਜਮੀਨ ਜਾਇਦਾਦ ਵੀ ਖਰੀਦੀ, ਤੇ ਆਪਣੇ ਮੈਡੀਕਲ ਸਟੋਰ ਨਾਲ ਇੱਕ ਲੈਬੋਰਟਰੀ ਵੀ ਖੋਲ ਲਈ, ਮੈਂ ਇੱਥੇ ਝੂਠ ਨਹੀਂ ਬੋਲਾਂਗਾ, ਪਰ ਮੈਂ ਲਾਲਚੀ ਹੋ ਚੁੱਕਾ ਸੀ। ਕਿਉਂਕਿ ਮੈਡੀਕਲ ਖੇਤਰ ਵਿੱਚ ਦੁੱਗਣੀ ਨਹੀਂ, ਬਲਕਿ ਕਈ ਗੁਣਾਂ ਕਮਾਈ ਹੈ।
ਇਸ ਗੱਲ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ , 10 ਰੁਪਏ ਦੀ ਆਈ ਹੋਈ ਮੈਡੀਸਨ 70-80 ਰੁਪਏ ਦੀ ਹੱਸ ਕੇ ਵਿਕ ਜਾਂਦੀ ਹੈ, ਮੈਨੂੰ ਜੇਕਰ ਕੋਈ ਦੋ ਰੁਪਏ ਵੀ ਘੱਟ ਕਰਨ ਨੂੰ ਕਹਿੰਦਾ ਮੈਂ ਗਾਹਕ ਮੋੜ ਦਿੰਦਾ ਸੀ । ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਸਿਰਫ ਆਪਣੀ ਕਰ ਰਿਹਾ ਹਾਂ।
ਇੰਝ ਹੀ ਸੰਨ 2008 ਦੀ ਗੱਲ ਹੈ, ਗਰਮੀਆਂ ਦੇ ਦਿਨਾਂ ਵਿੱਚ ਇੱਕ ਬਜੁਰਗ ਮੇਰੇ ਸਟੋਰ ਤੇ ਆਇਆ, ਉਸ ਨੇ ਮੈਨੂੰ ਇੱਕ ਡਾਕਟਰ ਦੀ ਪਰਚੀ ਦਿੱਤੀ, ਤਾਂ ਮੈਂ ਦਵਾਈ ਪੜ੍ਹ ਕੇ ਕਢਵਾ ਦਿੱਤੀ ,ਉਸ ਦਵਾਈ ਦਾ ਬਿਲ 560 ਰੁਪਏ ਬਣਿਆ, ਪਰ ਉਹ ਬਜੁਰਗ ਸੋਚਾਂ ਵਿੱਚ ਪੈ ਗਿਆ ਤੇ ਉਸ ਨੇ ਆਪਣੀਆਂ ਸਾਰੀਆਂ ਜੇਬਾਂ ਖਾਲੀ ਕਰ ਦਿੱਤੀਆਂ, ਤੇ ਉਸ ਕੋਲ ਕੁੱਲ 180 ਰੁਪਏ ਨਿਕਲੇ, ਉਸ ਸਮੇਂ ਮੈਂ ਕਾਫੀ ਗੁੱਸੇ ਵਿੱਚ ਸੀ, ਕਿਉਂਕਿ ਸਮਾਂ ਲਗਾ ਕੇ ਮੈਂ ਉਸ ਬਜੁਰਗ ਦੀਆਂ ਦਵਾਈਆਂ ਲੱਭੀਆ ਸੀ, ਤੇ ਉਪਰੋਂ ਉਸ ਕੋਲ ਪੈਸੇ ਵੀ ਪੂਰੇ ਨਹੀਂ ਸਨ।
ਬਜੁਰਗ ਹੁਣ ਨਾਂਹ ਕਰਨ ਜੋਗਾ ਵੀ ਨਹੀਂ ਸੀ, ਕਿਉਂਕਿ ਸ਼ਾਇਦ ਉਸ ਨੂੰ ਉਸ ਦਵਾਈ ਦੀ ਕਾਫੀ ਜਰੂਰਤ ਸੀ। ਝਿਜਕਦੇ ਹੋਏ ਬਜੁਰਗ ਨੇ ਕਿਹਾ ਕੀ ਮੇਰੇ ਕੋਲ ਪੈਸੇ ਘੱਟ ਹਨ ਤੇ ਘਰਵਾਲੀ ਬਿਮਾਰ ਹੈ, ਸਾਡੀ ਉਲਾਦ ਸਾਨੂੰ ਪੁੱਛਦੀ ਵੀ ਨਹੀਂ, ਮੈਂ ਬੁਢਾਪੇ ਵਿੱਚ ਆਪਣੀ ਪਤਨੀ ਨੂੰ ਇੰਝ ਦਵਾਈ ਪੱਖੋ ਮਰਦਾ ਤਾਂ ਨਹੀਂ ਦੇਖ ਸਕਦਾ। ਮੈਂ ਉਸ ਵੇਲੇ ਬਜੁਰਗ ਦੀ ਕੋਈ ਗੱਲ ਨਹੀਂ ਸੁਣੀ ਤੇ ਦਵਾਈ ਵਾਪਸ ਰੱਖ ਕੇ ਉਥੋਂ ਜਾਣ ਲਈ ਕਿਹਾ। ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕੀ ਅਸਲ ਵਿੱਚ ਦੇਖਿਆ ਜਾਵੇ, ਉਸ ਬਜੁਰਗ ਦੀ ਮੈਡੀਸਨ ਦੀ ਕੁੱਲ ਰਕਮ 120 ਰੁਪਏ ਬਣਦੀ ਸੀ। ਜੇਕਰ ਮੈਂ ਉਸ ਤੋਂ 150 ਰੁਪਏ ਵੀ ਲੈ ਲੈਂਦਾ ਤਾਂ ਮੈਨੂੰ 30 ਰੁਪਏ ਦਾ ਫਾਇਦਾ ਹੁੰਦਾ ਸੀ।
ਪਰ ਲਾਲਚ...

ਜਿਉਣ ਨਹੀਂ ਦਿੰਦਾ, ਬਜੁਰਗ ਉਥੋਂ ਜਾਣ ਲੱਗਿਆ ਤਾਂ ਮੇਰੀ ਦੁਕਾਨ ਤੇ ਕੰਮ ਕਰਦੇ ਇੱਕ ਲੜਕੇ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਉਸ ਬਜੁਰਗ ਨੂੰ ਦਵਾਈ ਖਰੀਦ ਕੇ ਦਿੱਤੀ, ਪਰ ਇਸ ਗੱਲ ਦਾ ਮੇਰੇ ਤੇ ਕੋਈ ਅਸਰ ਨਾ ਹੋਇਆ, ਮੈਂ ਪੈਸੇ ਲਏ ਤੇ ਉਸ ਬਜੁਰਗ ਨੂੰ ਦਵਾਈ ਦੇ ਦਿੱਤੀ ।
ਸਮਾਂ ਲੰਘਿਆ ਸਾਲ 2009 ਆਇਆ, ਮੇਰੀ ਇੱਕੋ-ਇੱਕ ਔਲਾਦ ਜੋ ਕਿ ਮੇਰਾ ਲੜਕਾ ਸੀ, ਉਸ ਨੂੰ ਬਰੇਨ ਟਿਊਮਰ ਹੋ ਗਿਆ, ਪਹਿਲਾਂ ਤਾਂ ਸਾਨੂੰ ਪਤਾ ਨਾ ਲੱਗਿਆ। ਪਰ ਜਦੋਂ ਪਤਾ ਲੱਗਿਆ ਤਾਂ ਜਿੰਦਗੀ ਹੀ ਪਲਟ ਗਈ, ਮੇਰੀ ਉਮਰ ਹੋ ਚੁੱਕੀ ਸੀ ਤੇ ਮੇਰਾ ਲੜਕਾ ਮੌਤ ਦੇ ਕਿਨਾਰੇ ਤੇ ਪਿਆ ਸੀ। ਪੈਸਾ ਲਗਦਾ ਰਿਹਾ ਤੇ ਲੜਕੇ ਦੀ ਬਿਮਾਰੀ ਵਧਦੀ ਗਈ, ਪਲਾਟ ਵਿਕ ਗਏ ਜ਼ਮੀਨਾਂ ਵਿਕ ਗਈਆਂ ਤੇ ਆਖਰ ਮੈਡੀਕਲ ਸਟੋਰ ਵੀ ਵਿਕ ਗਿਆ, ਪਰ ਮੇਰੇ ਲੜਕੇ ਦੀ ਸਿਹਤ ਵਿਚ ਜਰਾ ਵੀ ਸੁਧਾਰ ਨਹੀਂ ਆਇਆ, ਓਪਰੇਟ ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਜਦੋਂ ਸਭ ਕੁੱਝ ਖਤਮ ਹੋ ਗਿਆ ਤਾਂ ਮੈਨੂੰ ਪੈਸੇ ਦੀ ਕਮੀ ਖਲਣ ਲੱਗੀ ਤੇ ਆਖਰ ਡਾਕਟਰਾਂ ਨੇ ਮੇਰੇ ਲੜਕੇ ਨੂੰ ਘਰ ਲਿਜਾ ਕੇ ਸੇਵਾ ਕਰਨ ਲਈ ਕਿਹਾ।
ਆਖਰ ਮੇਰਾ ਲੜਕਾ 2012 ਵਿੱਚ ਪੂਰਾ ਹੋ ਗਿਆ, ਸਾਰੀ ਉਮਰ ਦੀ ਕਮਾਈ ਲਾ ਕੇ ਵੀ ਮੈ ਉਸ ਨੂੰ ਬਚਾ ਨਹੀਂ ਸਕਿਆ ਤੇ ਰੱਬ ਨੇ ਸੱਚਾਈ ਮੇਰੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ।
2015 ਵਿੱਚ ਮੈਨੂੰ ਪੈਰਾਲਾਇਜ ਹੋ ਗਿਆ ਤੇ ਮੇਰਾ ਇੱਕ ਪਾਸਾ ਮਾਰਿਆ ਗਿਆ। ਅੱਜ ਜਦੋਂ ਮੇਰੀ ਦਵਾਈ ਆਉਦੀ ਹੈ ਤਾਂ ਉਹਨਾਂ ਦਵਾਈਆਂ ਤੇ ਖਰਚ ਕੀਤੇ ਪੈਸੇ ਮੈਨੂੰ ਚੁਭਦੇ ਹਨ, ਕਿਉਂਕਿ ਉਹਨਾਂ ਦਵਾਈਆਂ ਦੇ ਅਸਲ ਰੇਟ ਤਾਂ ਮੈਨੂੰ ਪਤਾ ਹੀ ਹਨ। ਇੰਝ ਇੱਕ ਦਿਨ ਮੈਂ ਕੋਈ ਦਵਾਈ ਲੈਣ ਮੈਡੀਕਲ ਸਟੋਰ ਤੇ ਗਿਆ ਤਾਂ 100 ਵਾਲਾ ਇੰਜੈਕਸ਼ਨ ਮੈਨੂੰ 700 ਵਿਚ ਦਿੱਤਾ ਗਿਆ, ਪਰ ਉਸ ਵੇਲੇ ਮੇਰੀ ਜੇਬ ਵਿੱਚ 500 ਰੁਪਏ ਸਨ ਤੇ ਬਿਨਾਂ ਇੰਜੈਕਸ਼ਨ ਲਏ ਮੈਨੂੰ ਸਟੋਰ ਤੋਂ ਵਾਪਸ ਜਾਣਾ ਪਿਆ, ਉਸ ਵੇਲੇ ਉਸ ਬਜੁਰਗ ਦੀ ਯਾਦ ਮੇਰੇ ਦਿਲ ਦਿਮਾਗ ਤੇ ਘਰ ਕਰ ਗਈ।
ਮੈਂ ਗੁਰੂ ਨਾਨਕ ਮੋਦੀ ਖਾਨੇ ਦਾ ਵਿਰੋਧ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ, ਕੀ ਆਪਾਂ ਸੱਭ ਤਾਂ ਕਮਾਈ ਕਰਨ ਲਈ ਬੈਠੇ ਹਾਂ, ਕਿਉਂਕਿ ਢਿੱਡ ਤਾਂ ਸਭ ਨੂੰ ਲੱਗਾ ਹੈ ,ਪਰ ਜਾਇਜ਼ ਕਮਾਈ ਕਰੋ, ਬੰਦਾ ਗਰੀਬ ਦੇਖ ਹੀ ਕਮਾਈ ਕਰਨੀ ਨੇਕ ਕਮਾਈ ਹੈ ਕਿਉਂਕਿ ਨਰਕ ਸਵਰਗ ਏਥੇ ਹੀ ਹਨ ਇਸ ਧਰਤੀ ਉੱਤੇ, ਹੋਰ ਕਿਤੇ ਨਹੀਂ, ਤੇ ਅੱਜ ਮੈਂ ਨਰਕ ਭੋਗ ਰਿਹਾ ਹਾਂ, ਪੈਸੇ ਨੇ ਕਦੇ ਵੀ ਸਾਥ ਨਹੀਂ ਦੇਣਾ।
ਹੁਣ ਜਿੰਨਾ ਮਰਜੀ ਵਿਰੋਧ ਕਰ ਲਵੋ, ਪਰ ਕੁਦਰਤ ਤੋਂ ਡਰ ਕੇ ਚੱਲਣਾ …

...
...



Related Posts

Leave a Reply

Your email address will not be published. Required fields are marked *

One Comment on “ਨੇਕ ਕਮਾਈ”

  • ਦਵਿੰਦਰ ਸਿੰਘ

    ਰੱਬ ਸੱਭ ਨੂੰ ਤੰਦਰੁਸਤੀ ਤੇ ਸੁਮੱਤ ਬਖਸ਼ੇ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)