More Punjabi Kahaniya  Posts
ਈਰਖਾ


ਈਰਖਾ ਨਿਆਣਿਆਂ ‘ਚ ਵੀ ਆ ਜਾਂਦੀ ਐ ! *
ਕਈ ਵਰ੍ਹੇ ਪੁਰਾਣੀ ਗੱਲ ਹੈ… ਤੀਜੀ ਚੌਥੀ ‘ਚ ਪੜ੍ਹਦਾ ਸਾਡਾ ਦੋਹਤਾ ਪਿੰਡ ਆਇਆ ਹੋਇਆ ਸੀ। ਸਾਡੇ ਗੁਆਂਢ ‘ਚ ਰਹਿੰਦੀ ਇਕ ਫੌਜਣ ਬੀਬੀ ਦਾ ਕਾਕਾ ਵੀ ਸਾਡੇ ਵਿਹੜੇ ‘ਚ ਖੇਲ੍ਹਣ ਆਉਂਦਾ ਸੀ। ਹਾਣ-ਪ੍ਰਵਾਣ ਹੋਣ ਕਰਕੇ ਉਹ ਸਾਡੇ ਦੋਹਤੇ ਦਾ ਆੜੀ ਬਣ ਗਿਆ…ਦੋਏ ਜਣੇ ਖੇਲ੍ਹਦੇ ਰਹਿੰਦੇ ! ਦੋਹਾਂ ਦਾ ਚੰਗਾ ਪਿਆਰ ਪੈ ਗਿਆ।
ਚਾਰ ਕੁ ਦਿਨਾਂ ਬਾਅਦ ਗੁਆਂਢੀ ਫੌਜੀ ਛੁੱਟੀ ਆ ਗਿਆ। ਉਹ ਮੁੰਡਾ ਪਿਉ ਵਲੋਂ ਲਿਆਂਦੇ ਨਵੇਂ ਬੂਟ ਪਾ...

ਕੇ ਤੇ ਇਕ ਘੰਟੀ ਵਜਾਉਂਦੀ ਖਿਡ੍ਹਾਉਣਾ-ਸਾਇਕਲੀ ਲੈ ਕੇ ਸਾਡੇ ਵਿਹੜੇ ਖੇਡ੍ਹਣ ਆ ਗਿਆ।
ਉਹਦੀ ਟੌਹਰ ਤੋਂ ਸਾੜਾ ਖਾ ਕੇ ਸਾਡਾ ਦੋਹਤਾ ਉਹਨੂੰ ਦੂਰੋਂ ਈ ਕਹਿੰਦਾ-
‘ਲੈ ਜਾ ਓਏ ਪਰੇ… ‘ਟਣਨ.. ਟਣਨ’ ਨੇ ਕੰਨ ਖਾਧੇ ਪਏ ਆ ਸਾਡੇ !’ 🧐
-ਤਰਲੋਚਨ ਸਿੰਘ ‘ਦੁਪਾਲ ਪੁਰ’

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)