More Punjabi Kahaniya  Posts
ਭੁੱਖ ਭਾਗ 2


*ਭੁੱਖ*
*ਭਾਗ 2*
*ਲੇਖਕ – ਅਮਰਜੀਤ ਚੀਮਾਂ (ਯੂ ਐੱਸ ਏ)*
ਬਾਪੂ ਪੁਰਾਣਾ ਫ਼ੌਜੀ ਰੰਮ ਪੀਦਾਂ, ਬੱਕਰੇ ਖਾਂਦਾ ਢੋਲੇ ਦੀਆਂ ਲਾਉਦਾ। ਨੂੰਹ ਨੇ ਬਾਪੂ ਨੂੰ ਕਿਹਾ ਕਿ ਬਾਕੀ ਸਾਰਾ ਪਰਿਵਾਰ ਪੂਰੀ ਤਰਾਂ ਸੈੱਟ ਆ ਤੇ ਸਾਡਾ ਵੀ ਕੁਝ ਬਣਾ ਦਿਉ। ਬਾਹਰਲੇ ਮੁੰਡਿਆਂ ਨੂੰ ਬੇਦਖ਼ਲ ਕਰ ਦਿਉ। ਬਾਪੂ ਇੰਗਲੈਂਡ ਵਾਲੇ ਲਈ ਤਾਂ ਮੰਨ ਗਿਆ ਤੇ ਉਹਨੂੰ ਬੇਦਖ਼ਲ ਕਰ ਦਿੱਤਾ ਪਰ ਕੈਨੇਡਾ ਵਾਲੇ ਲਈ ਨਾ ਮੰਨਿਆ ਕਿਉਂਕਿ ਉਹ ਉਹਦੇ ਘਰੇ ਰਹਿੰਦਾ ਸੀ ਤੇ ਉੱਥੇ ਹੀ ਰੋਟੀ ਖਾਂਦਾ ਸੀ। ਹੁਣ ਕੈਨੇਡਾ ਵਾਲੇ ਨੇ ਆਪਣੇ ਬਾਪੂ ਕੋਲੋਂ ਜ਼ਮੀਨ ਦੀ ਮੰਗ ਕੀਤੀ ਤਾਂ ਉਹਨੇ ਕਿਹਾ ਕਿ ਪੁੱਤ ਤੂੰ ਤਾਂ ਬਾਹਰ ਬੈਠਾ , ਆਪਣੇ ਭਰਾ ਬਾਰੇ ਵੀ ਸੋਚ , ਚਲੋ ਜਿੰਨੀ ਦੇਰ ਮੈਂ ਜਿਊਂਦਾ ਘੱਟ ਤੋਂ ਘੱਟ ਉਨੀ ਦੇਰ ਜ਼ਮੀਨ ਦੀ ਮੰਗ ਨਾ ਕਰੀਂ ਤੇ ਮੇਰੇ ਤੋਂ ਬਾਦ ਜੋ ਮਰਜ਼ੀ ਕਰਿਓ ਹੁਣ ਦੋਨੋਂ ਭਰਾ ਇਸੇ ਤਰ੍ਹਾਂ ਬਾਪੂ ਨੇ ਕੈਨੇਡਾ ਆਉਣ ਤੇ ਚਾਰ ਮਹੀਨੇ ਰਹਿਣਾ ਤੇ ਪੁੱਤ ਨੂੰ ਕਹਿਣਾ ਕਿ ਮੇਰੀ ਟਿਕਟ ਬਣਾ ਦਿਓ ਤੇ ਆਪਣੀ ਪੈਨਸ਼ਨ ਉਹਨੇ ਆਪਣੀ ਨੂੰਹ ਨੂੰ ਭੇਜ ਦੇਣੀ ਕੈਨੇਡਾ ਵਾਲੇ ਦੀ ਘਰਵਾਲੀ ਨੇ ਬੁੜ-ਬੁੜ ਕਰਦੇ ਰਹਿਣਾ ਕਿ ਬਾਪੂ ਆਪਣੀ ਪੈਨਸ਼ਨ ਤਾਂ ਇੰਡੀਆ ਵਾਲੀ ਨੂੰਹ ਰਾਣੀ ਨੂੰ ਭੇਜ ਦਿੰਦਾ ਤੇ ਟਿਕਟ ਸਾਡੇ ਕੋਲੋਂ ਮੰਗਦਾ ਮੁੰਡੇ ਨੂੰ ਵੀ ਪਤਾ ਸੀ ਪਰ ਬਾਪੂ ਨੂੰ ਕੁਝ ਕਹਿਣ ਨੂੰ ਜੀਅ ਨਾ ਕਰਨਾ ਕੁਝ ਸਾਲਾਂ ਬਾਅਦ ਬਾਪੂ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਕੈਨੇਡਾ ਵਾਲਾ ਬਾਪੂ ਦੀਆਂ ਅਸਤੀਆਂ ਲੈ ਕੇ ਇੰਡੀਆ ਗਿਆ ਕੀਰਤਪੁਰ ਸਾਹਿਬ ਜਲ ਵਿੱਚ ਤਾਰ ਦਿੱਤੀਆਂ। ਹੁਣ ਵੱਡੇ ਭਰਾਵਾਂ ਨਾਲ ਜ਼ਮੀਨ ਦੀ ਗੱਲ ਕੀਤੀ ਕਿ ਜਿੰਨਾ ਚਿਰ ਬਾਪੂ ਨੇ ਕਿਹਾ ਸੀ ਤੇ ਮੈਂ ਸਬਰ ਕਰ ਲਿਆ ਮੈਂ ਵੀ ਕੈਨੇਡਾ ਵਿਚ ਦਿਹਾੜੀ ਕਰਦਾ ਹਾਂ ਕੋਈ ਵਿਜ਼ਨੈਂਸ ਨਹੀਂ ਕਰਦਾ ਇਸ ਲਈ ਮੈਨੂੰ ਵੀ ਪੈਸੇ ਦੀ ਲੋੜ ਹੈ।
ਹੁਣ ਤੂੰ ਮੈਨੂੰ ਜ਼ਮੀਨ ਦਾ ਠੇਕਾ ਦੇਣਾ ਸ਼ੁਰੂ ਕਰ ਦੇ । ਪਹਿਲਾਂ ਤਾਂ ਉਹ ਅੱਗੋਂ ਟਾਲ਼ ਮਟੋਲ਼ ਕਰਦਾ ਰਿਹਾ ਕਿ ਮੈਂ ਤੁਹਾਡੀ ਜਮੀਨ ਦੀ ਦੇਖ ਰੇਖ ਕਰ ਰਿਹਾ ਹਾਂ ਸਗੋਂ ਤੁਸੀਂ ਮੈਨੂੰ ਪੈਸੇ ਦਿਉ, ਮਦਦ ਕਰੋ । ਇੱਥੇ ਜ਼ਮੀਨ ਵਿੱਚੋਂ ਕੀ ਬੱਚਦਾ, ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਆ। ਹੁਣ ਸ਼ਰੀਕੇ ਭਾਈਚਾਰੇ ਨੇ ਵੀ ਕੈਨੇਡਾ ਵਾਲੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਉਹਦੀ ਭਰਜਾਈ ਦੀਆਂ ਕਰਤੂਤਾਂ ਜੋ ਸਾਰੇ ਪਿੰਡ ਵਾਲੇ ਜਾਣਦੇ ਸਨ । ਹੁਣ ਭਰਾ ਨੂੰ ਕਰੜੇ ਹੋ ਕੇ ਕਿਹਾ ਕਿ ਜੇ ਤੂੰ ਮੈਨੂੰ ਠੇਕਾ ਨਹੀਂ ਦੇਣਾ ਤਾਂ ਮੈਂ ਪੰਚਾਇਤ ਇਕੱਠੀ ਕਰ ਲਵਾਂਗਾ । ਗੱਲੀ ਬਾਤੀਂ ਗੱਲ ਤੂੰ ਤੂੰ, ਮੈਂ ਮੈਂ ਵਿੱਚ ਬਦਲ ਗਈ ਤੇ ਹੱਥੋਂਪਾਈ ਵੀ ਹੋ ਗਏ । ਕੁੱਝ ਲੋਕ ਵੀ ਇਕੱਠੇ ਹੋ ਗਏ ਤੇ ਵੱਡੇ ਭਰਾ ਨੇ ਆਪਣੀ ਬਾਂਹ ਤੇ ਚਾਕੂ ਮਾਰਕੇ ਥਾਣੇ ਚਲੇ ਗਿਆ ਤੇ ਪੁਲੀਸ ਨੂੰ ਪੈਸੇ ਦੇ ਕੇ ਛੋਟੇ ਭਰਾ ਤੇ ਪਰਚਾ ਦੇ ਦਿੱਤਾ । ਇੰਡੀਆ ਵਾਲੇ ਇੰਝ ਹੀ...

ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਬਾਹਰਲਾ ਬੰਦਾ ਮਹੀਨੇ ਕੁ ਦੀ ਛੁੱਟੀ ਲੈ ਕੇ ਆਇਆ ਹੁੰਦਾ ਤੇ ਉਸ ਕੋਲ ਥਾਣਿਆਂ ਕਚਿਹਰੀਆਂ ਵਿੱਚ ਖੱਜਲ ਹੋਣ ਦਾ ਟਾਈਮ ਨਹੀਂ ਹੁੰਦਾ । ਹੁਣ ਕੈਨੇਡਾ ਵਾਲੇ ਨੂੰ ਰਿਸ਼ਤੇਦਾਰਾਂ ਤੇ ਸ਼ਰੀਕੇ ਵਾਲਿਆਂ ਸਲਾਹ ਦਿੱਤੀ ਕਿ ਚੁੱਪ ਕਰਕੇ ਵਾਪਿਸ ਚਲਿਆ ਜਾ । ਇਹੋ ਜਿਹੇ ਲੁੱਚੇ ਕੰਜਰ ਬੰਦਿਆਂ ਨਾਲ ਤੈਥੋਂ ਨਜਿੱਠ ਨਹੀਂ ਹੋਣਾ। ਪੁਲਿਸ ਵਾਲੇ ਤਾਂ ਤੁਹਾਡੇ ਵਰਗੇ ਬਾਹਰਲੇ ਬੰਦਿਆ ਨੂੰ ਤਾਂ ਲੱਭਦੇ ਫਿਰਦੇ ਆ ਪੈਸੇ ਬਟੋਰਨ ਨੂੰ। ਸਭ ਤੋਂ ਪਹਿਲਾਂ ਉਹਨਾਂ ਤੇਰਾ ਪਾਸਪੋਰਟ ਜ਼ਬਤ ਕਰਨਾ ਤੇ ਫ਼ਿਰ ਤੂੰ ਠਾਣਿਆਂ ਕਚਹਿਰੀਆਂ ਵਿੱਚ ਵਾਪਸ ਲੈਣ ਲਈ ਤਰਲੇ ਕਰਦਾ ਫਿਰੇਂਗਾ। ਭਾਵੇਂ ਪੰਜਾਬ ਵਿੱਚ ਵਥੇਰੇ
NRI ਠਾਣੇ ਬਣੇ ਆਂ ਪਰ ਮਦਦ ਕੋਈ ਨਹੀਂ ਕਰਦਾ ਤੇ ਤੁਹਾਡੇ ਹੱਥ ਖੱਜਲ ਖੁਆਰੀ ਤੋਂ ਬਿਨਾਂ ਕੁਝ ਨਹੀਂ ਲੱਗਦਾ।
ਉਹਨੇ ਲੁੱਕ ਛਿੱਪ ਕੇ ਚਾਰ ਦਿਨ ਕੱਢੇ ਕਦੇ ਰਿਸ਼ਤੇਦਾਰਾਂ ਕੋਲ ਤੇ ਕਦੇ ਦੋਸਤਾਂ ਮਿੱਤਰਾਂ ਕੋਲ਼ ਤੇ ਆਪਣੀ ਜਾਨ ਬਚਾਕੇ ਕੈਨੇਡਾ ਆ ਗਿਆ। ਮੈਂ ਕੁੱਝ ਦੇਰ ਪਹਿਲਾਂ ਕੈਨੇਡਾ ਗਿਆ ਤੇ ਉਸ ਨੂੰ ਮਿਲਿਆ ਤੇ ਸੁੱਖ ਸਾਂਦ ਪੁੱਛੀ। ਉਹਨੇ ਅੱਗਿਉਂ ਰੋ ਰੋ ਕੇ ਆਪਣੀ ਕਹਾਣੀ ਮੈਨੂੰ ਦੱਸੀ। ਕਹਿੰਦਾ 18 ਕੁ ਸਾਲ ਪਹਿਲਾਂ ਮੈਥੋਂ 15 ਲੱਖ ਰੁਪਏ ਲਏ ਸੀ, ਜ਼ਮੀਨ ਖਰੀਦਣ ਦੇ ਬਹਾਨੇ ਤੇ ਹੁਣ ਮੈਨੂੰ ਪਤਾ ਲੱਗਾ ਹੈ ਕਿ ਉਹਨੇ ਪੈਸੇ ਦੀਆਂ FD ਕਰਾ ਰੱਖੀ ਆ। ਜਦੋਂ ਪੈਸਾ ਡੱਬਲ ਹੋ ਜਾਂਦਾ ਹੈ ਤਾਂ ਤੁੜਾਕੇ ਫਿਰ FD ਕਰ ਦਿੰਦਾ। ਇਸ ਤਰਾਂ ਉਹ ਮੇਰੇ ਪੈਸੇ ਨਾਲ ਕਰੋੜਪਤੀ ਬਣ ਗਿਆ ਤੇ ਮੈਂ ਕੈਨੇਡਾ ਰਹਿ ਕੇ ਵੀ ਆਪਣਾ ਕੁੱਝ ਨਹੀਂ ਬਣਾ ਸਕਿਆ । ਮੈਂ ਪੈਸਿਆ ਬਾਰੇ ਪੁੱਛਿਆ ਤਾਂ ਜੁਆਬ ਦਿੱਤਾ ਕਿ ਜਦੋਂ ਹੋਏ ਉਦੋਂ ਦੇ ਦਿਆਂਗਾ। ਸਿਰਫ ਇੱਕੋ ਇੱਕ ਮੁੰਡਾ ਹੈ ਜਿਹਦੇ ਲਈ ਇਹਨੇ ਸਾਰੇ ਟੱਬਰ ਨੂੰ ਲੁੱਟਕੇ ਖਾ ਲਿਆ । ਹਰਾਮਦਾ ਖਾ ਖਾ ਕੇ ਢਿੱਡ ਵੀ ਡਰੰਮ ਵਰਗਾ ਹੋਇਆ ਪਿਆ ਪਰ ਭਰਨ ਵਿੱਚ ਹੀ ਨਹੀਂ ਆਉਂਦਾ। ਪੈਸੇ ਦਾ ਲਾਲਚ ਬੰਦੇ ਕੋਲੋਂ ਕੀ ਕੁੱਝ ਕਰਵਾ ਦਿੰਦਾ ਪਰ ਇੱਕ ਗੱਲ ਜ਼ਰੂਰ ਆ ਬੇਈਮਾਨੀ ਕਦੇ ਫ਼ਲਦੀ ਨਹੀਂ ਤੇ ਸੱਚ ਦੀ ਕਮਾਈ ਹੀ ਇਨਸਾਨ ਨੂੰ ਹਜ਼ਮ ਹੁੰਦੀ ਆ। ਇੱਦਾਂ ਦੀ ਕਮਾਈ ਕੋਹੜ ਬਣਕੇ ਹੱਡਾਂ ਦੇ ਵਿੱਚੋਂ ਦੀ ਨਿਕਲਦੀ ਹੈ । ਨੀਅਤ ਦੇ ਖੋਟੇ ਬੰਦੇ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ। ਇਹੋ ਜਿਹੇ ਲੁੱਚੇ ਬੰਦਿਆਂ ਦੀ ਯਾਰੀ ਵੀ ਥਾਣੇਦਾਰਾਂ ਤੇ ਐਮ ਐੱਲ ਏ ਨਾਲ ਹੁੰਦੀ ਆ, ਜਿਹਨਾਂ ਨੂੰ ਵੋਟਾਂ ਪਾਕੇ, ਤੇ ਲੋਕਾਂ ਕੋਲੋਂ ਪੁਆਕੇ ਫਿਰ ਲੋੜ ਪੈਣ ਤੇ ਗ਼ਲਤ ਕੰਮ ਕਰਾਉਂਦੇ ਨੇ। NRI ਆਪਣੀਆਂ ਜ਼ਮੀਨਾਂ ਆਪਣੇ ਭਰਾਵਾਂ ਨੂੰ ਕਿਉਂ ਨਹੀਂ ਦਿੰਦੇ , ਆਪਣੀਆਂ ਕੋਠੀਆਂ ਕਿਉਂ ਨਹੀਂ ਰਹਿਣ ਲਈ ਦਿੰਦੇ ? ਬੱਸ ਇਹੀ ਕਾਰਨ ਹੈ ਕਿ ਮੁੜਕੇ ਖਾਲੀ ਕਰਾਉਣੀਆਂ ਮੁਸ਼ਕਿਲ ਹੋ ਜਾਂਦੀਆਂ।
+1(716)908-3631

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)