More Punjabi Kahaniya  Posts
ਫਿੱਕੀ ਚਾਹ


ਲੋਕਾਂ ਦੀਆਂ ਗੱਲਾਂ ਸੁਣ ਮੈਂ ਵੀ ਮਿੱਠਾ ਛੱਡਣ ਦਾ ਮਨ ਬਣਾ ਲਿਆ ।
ਸੁਣਿਆ ਸੀ ਕਿ ਮਿੱਠਾ ਛੱਡਣ ਨਾਲ ਵਜਨ ਘਟਦਾ ਹੈ,ਦਿਲ ਦੀਆਂ ਬਿਮਾਰੀਆਂ ਨਹੀਂ ਲਗਦੀਆਂ ।
ਮੈਂ ਫਿੱਕੀ ਚਾਹ ਪੀਣੀ ਸ਼ੁਰੂ ਕਰ ਦਿੱਤੀ ।ਸਾਰਾ ਦਿਨ ਫਿੱਕੀ ਚਾਹ ।ਪਰ ਇਹ ਕੁਰਬਾਨੀ ਥੋੜੇ ਦਿਨ ਹੀ ਚੱਲੀ।
ਫੇਰ ਸੋਚਿਆ ਕਿ ਸਵੇਰੇ ਸਵੇਰੇ ਨਿਰਣੇ ਕਾਲਜੇ ਮਿੱਠਾ ਨਹੀਂ ਖਾਣਾ ।
ਇਹ ਮੇਰੀ ਖੁਸ਼ਕਿਸਮਤੀ ਕਹੋ ਜਾਂ ਪਰਮਾਤਮਾ ਦੀ ਕਿਰਪਾ ਕਿ ਚਾਹ ਮੈਨੂੰ ਬਚਪਨ ਤੋਂ ਹੀ ਬਿਸਤਰੇ ਤੇ ਮਿਲ ਜਾਂਦੀ ਹੈ ਤੇ ਬੱਚਿਆਂ ਵਾਂਗ ਅੱਧ ਖੁਲ੍ਹੀਆਂ ਅੱਖਾਂ ਨਾਲ ਮੈਂ ਚਾਹ ਪੀ ਕੇ ਇਕ ਵਾਰ ਫਿਰ ਸੌਂ ਜਾਂਦੀ ਹਾਂ ।
ਫਿੱਕੀ, ਕੌੜੀ ਚਾਹ ਸਵੇਰੇ ਵੇਲੇ ਪੀਣੀ ਬਹੁਤ ਔਖੀ ਹੁੰਦੀ ਹੈ ,ਪਰ ਗੋਲਡੀ ਜੀ ਮਿਠਾਈ ਦੇ ਸ਼ੌਕੀਨ ਹੋਣ ਕਾਰਨ ਘਰੇ ਮਿਠਾਈਆਂ ਦੀ ਕਮੀ ਨਹੀਂ ਹੁੰਦੀ ।
ਸਰਦੀਆਂ ਵਿੱਚ ਮੇਰੇ ਨਾਨਕੇ ਵੀ ਮੈਨੂੰ ਇਕਲੌਤੀ ਦੋਹਤੀ ਹੋਣ ਕਾਰਨ ਦਸ ਪੰਦਰਾਂ ਕਿਲੋ ਗਜ਼ਰੇਲਾ ਕੱਢ ਕੇ ਭੇਜਦੇ ਹਨ ,ਜਿਸ ਵਿੱਚੋ ਅੱਧਾ ,ਮੈਂ ਲਿਆਕਤ ਨਾਲ ਭਰੀ ਹੋਣ ਕਾਰਨ ਆਪਣੀ ਮੰਮੀ ਘਰ ਵੀ ਭੇਜ ਦਿੰਦੀ ਹਾਂ ਕਿ ਆਖਰ ਪੇਕੇ ਤਾਂ ਉਸਦੇ ਹੀ ਹਨ ਜਿਥੋਂ ਆਇਆ ਇਹ।
ਹੁਣ ਸਾਰਾ ਸਿਆਲ ਮੇਰੀ ਚਾਹ ਨਾਲ ਤਿੰਨ ਜਾਂ ਚਾਰ ਟਿਕੀਆਂ ਖੋਏ ਦੀ ਬਰਫੀ ਜਾਂ ਗਜਰੇਲੇ ਦੀਆਂ ਆ ਜਾਂਦੀਆਂ ਹਨ । ਜਿਹੜੀਆਂ ਜਾਗੋਮੀਟੀ...

ਵਿੱਚ ਮੈਂ ਫਿੱਕੀ ਚਾਹ ਨਾਲ ਖਾ ਲੈਂਦੀ ਹਾਂ ।
ਚਾਹ ਵੀ ਸੁਖ ਨਾਲ ਪਾਈਏ ਵਾਲਾ ਕੱਪ ਹੁੰਦਾ ।
ਪਰ ਹੁਣ ਕਰੋਨਾ ਕਾਰਨ ਮਿਠਾਈਆਂ ਬੰਦ ਹਨ।
ਫਿੱਕੀ ਤੇ ਕੌੜੀ ਚਾਹ ਆਖਰ ਕੋਈ ਕਿੰਨਾ ਕੁ ਚਿਰ ਪੀ ਸਕਦਾ ਹੈ?
ਭਾਰ ਮੇਰੇ ਨੂੰ ਇਕ ਔਂਸ ਵੀ ਫਰਕ ਨਹੀਂ ਪਿਆ ।
ਅੱਜ ਮੈਂ ਐਲਾਨ ਕੀਤਾ ਕਿ ਕੱਲ੍ਹ ਤੋਂ ਮੈਂ ਵੀ ਮਿੱਠੀ ਚਾਹ ਪੀਣੀ ਆ। ਖਸਮਾਂ ਨੂੰ ਖਾਵੇ ਮੋਟਾਪਾ ਤੇ ਕੋਲੈਸਟਰੋਲ ।
ਮੰਮੀ ਤੇ ਗੋਲਡੀ ਹੱਸਦੇ ਰਹੇ ਮੇਰੇ ਤੇ ।ਆਪਾਂ ਕਿਹਾ, ” ਹੱਸੀ ਜਾਓ ,ਦੇਸ਼ ਨੂੰ ਚਲਾਉਣ ਵਾਲੇ ਐਨੇ ਬੇਸ਼ਰਮ ਆ।
ਦੇਸ਼ ਦੇ ਅਮੀਰ ਘਰਾਣੇ ਦੇਸ਼ ਛੱਡ ਕੇ ਜਾ ਰਹੇ ਆ ਜਾਨ ਬਚਾਉਣ ਖਾਤਰ । ਮੇਰਾ ਤਾਂ ਰੱਬ ਹੀ ਰਾਖਾ ਆ।ਕਿੰਨਾ ਕੁ ਆਪਣੇ ਆਪ ਨੂੰ ਬਚਾਉਣ ਦਾ ਝੂਠਾ ਜਤਨ ਕਰਦੇ ਰਹਾਂਗੇ ।
ਗਰੀਬਾਂ ਦਾ ਰੱਬ ਹੁੰਦਾ ਹੈ ਤੇ ਅਮੀਰਾਂ ਦਾ ਪੈਸਾ ।
ਅਸੀਂ ਤਾਂ ਦੇਸ਼ ਛੱਡ ਕੇ ਵੀ ਨਹੀਂ ਜਾ ਸਕਦੇ,ਤੇ ਚਾਹ ਵੀ ਬੇਸੁਆਦੀ ਪੀਈਏ?”
ਖਾਓ ਪੀਓ ਮੌਜ ਕਰੋ।😀😀 ਕੀ ਲੈਣਾ ਫਿੱਕੀ ਚਾਹ ਤੋਂ?😀😀
ਕਿਰਨ ਪੂਨੀਆ ਬਰਾੜ
6/5/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)