More Punjabi Kahaniya  Posts
ਸਦਾ ਨਾ ਬਾਗੀਂ ਬੁਲਬੁਲ ਬੋਲੇ


ਦੀਪਤੀ ਨਵਲ..ਆਰਟ ਫ਼ਿਲਮਾਂ ਦੀ ਹੀਰੋਇਨ..ਪੱਚੀ ਸਾਲ ਪਹਿਲੋਂ ਅਮ੍ਰਿਤਸਰ ਹਾਲ ਬਜਾਰ ਅੰਦਰ ਆਪਣੇ ਜੱਦੀ ਮਕਾਨ ਅਤੇ ਦੁਕਾਨਾਂ ਦਾ ਕਿਰਾਇਆ ਲੈਣ ਆਈ..ਕੁਝ ਨਜਾਇਜ ਕਬਜੇ ਦੀ ਗੱਲਬਾਤ ਵੀ ਸੀ..ਚੇਹਰੇ ਤੇ ਪੱਸਰੀ ਪ੍ਰੇਸ਼ਾਨੀ ਵੇਖ ਪਹਿਲੀ ਵੇਰ ਇਹਸਾਸ ਹੋਇਆ ਕੇ ਪਰਦੇ ਤੇ ਦਿਸਦੇ ਵੱਡੇ ਵੱਡੇ ਲੋਕਾਂ ਨੂੰ ਵੀ ਜਿੰਦਗੀ ਦੇ ਇੱਕ ਮੋੜ ਤੇ ਆਮ ਇਨਸਾਨਾਂ ਵਾਂਙ ਹੀ ਵਿਚਰਨਾ ਪੈਂਦਾ..!
ਬਟਾਲੇ ਸਿਨੇਮਾ ਰੋਡ ਡਾਕਟਰ ਸੰਧੂ..ਜਦੋਂ ਵੀ ਟੀਕਾ ਲਵਾਉਣ ਖੜਦੇ ਤਾਂ ਇੰਝ ਲੱਗਦਾ ਕੇ ਡਾਕਟਰ ਖੁਦ ਤੇ ਕਦੇ ਮਰ ਹੀ ਨਹੀਂ ਸਕਦੇ..ਇਹਨਾਂ ਕੋਲ ਤੇ ਸਾਰੇ ਇਲਾਜ ਦਵਾਈਆਂ ਹੁੰਦੀਆਂ..ਅੱਜ ਪਤਾ ਲੱਗਾ ਕੇ ਕਦੇ ਦਾ ਚੜਾਈ ਕਰ ਗਿਆ..!
ਡਾਕਟਰ ਮੋਖਾ..ਅਮ੍ਰਿਤਸਰ ਦਾ ਕਿਡਨੀ ਸਪੇਸ਼ੀਲਿਸ੍ਟ..ਅੱਜ ਤੋਂ ਤਕਰੀਬਨ ਬਾਈ ਸਾਲ ਪਹਿਲੋਂ ਇੱਕ ਡਾਇਲਸਿਸ ਦੇ ਪੰਦਰਾਂ ਸੌ ਰੁਪਈਏ ਲਿਆ ਕਰਦਾ..ਦਿਨ ਵਿਚ ਅਣਗਿਣਤ ਡਾਇਲਸਿਸ..ਠਾਠ-ਬਾਠ ਆਲੀਸ਼ਾਨ ਕਲੀਨਿਕ ਅਤੇ ਹੁੰਦੀ ਕਮਾਈ ਵੇਖ ਸਭ ਕੁਝ ਸਦੀਵੀਂ ਜਿਹਾ ਲੱਗਣਾ..ਪਿਛਲੇ ਸਾਲ ਕ੍ਰੋਨਾ ਦੀ ਭੇਂਟ ਚੜ ਗਿਆ..ਇੰਝ ਹੀ ਅੱਖਾਂ ਦੇ ਮਸ਼ਹੂਰ ਡਾਕਟਰ ਸਰਦਾਰ ਦਲਜੀਤ ਸਿੰਘ..!
ਪ੍ਰਵੀਨ ਕੁਮਾਰ ਸਰਹਾਲੀ ਵਾਲਾ ਮਹਾਭਾਰਤ ਦਾ ਭੀਮ..ਕਦ ਏਡਾ ਉਚਾ ਕੇ ਵੇਖਦਿਆਂ ਧੌਣ ਨੂੰ ਵਲ ਪੈ ਜਾਵੇ..ਜੁੱਸਾ ਵੇਖ ਲੱਗਣਾ ਸ਼ਾਇਦ ਇਹ ਵੀ ਸਭ ਕੁਝ ਸਦੀਵੀਂ ਹੀ ਹੈ..ਅੱਜ ਭੋਏਂ ਵਿਚ ਵਿਲੀਨ ਹੋ ਗਿਆ..!
ਦੋਸਤੋ ਦਾਰਾ ਸਿੰਘ ਮੇਹਰ ਮਿੱਤਲ ਵਰਗੇ ਨਾਮ ਤੇ ਹੋਰ ਵੀ ਬਥੇਰੇ ਨੇ ਪਰ ਗੱਲ ਥੋੜੀ ਲੰਮੀ ਹੋ ਜਾਣੀ ਏ..ਪਰ ਏਨੀ ਗੱਲ ਜਰੂਰ ਆਖਾਂਗਾ ਕੇ ਜੋ ਕਲਬੂਤ ਜਿਉਂਦਾ ਏ..ਸਾਡੇ...

ਸਾਮਣੇ ਚੰਗਾ ਭਲਾ ਤੁਰਿਆ ਫਿਰਦਾ ਏ..ਸਰਦਾ ਪੁੱਜਦਾ ਵੀ ਏ..ਸੰਸਾਰ ਦੀਆਂ ਸਭ ਸੁਖ ਸਹੂਲਤਾਂ ਵੀ ਕੋਲ ਮੌਜੂਦ ਨੇ..ਉਹ ਅਤੇ ਉਸਦਾ ਸਭ ਕੁਝ ਸਦੀਵੀਂ ਜਿਹਾ ਲੱਗਣ ਲੱਗ ਜਾਂਦਾ ਪਰ ਇਸ ਸਦੀਵੀਂ ਲੱਗਦੀ ਖੇਡ ਦਾ ਪਲਾਂ ਵਿਚ ਹੀ ਅਤੀਤ ਵਿਚ ਤਬਦੀਲ ਹੋ ਜਾਣ ਦਾ ਸਫ਼ਰ ਇਕ ਸਾਹ ਤੇ ਨਿਰਭਰ ਕਰਦਾ ਏ..ਉਹ ਸਾਹ ਜਿਸਦੀ ਡੋਰ ਉਸਨੇ ਆਪਣੇ ਹੱਥਾਂ ਵਿਚ ਫੜੀ ਹੋਈ ਏ..!
ਉੱਤਰੀ ਕਨੇਡਾ ਵਿਚ ਰਹਿੰਦੀ ਇੱਕ ਗੋਰੀ ਨੂੰ ਲਾਟਰੀਆਂ ਦੀ ਆਦਤ ਪੈ ਗਈ..ਸਭ ਕੁਝ ਲੁਟਾ ਦਿੱਤਾ..ਸਭ ਹਟਾ ਹਟਾ ਕਮਲੇ ਹੋ ਗਏ ਪਰ ਨਾ ਮੁੜੀ..ਅਖੀਰ ਮੰਜੇ ਤੇ ਪੈ ਗਈ ਤਾਂ ਮੁੰਡਾ ਨੱਸਿਆ ਆਇਆ ਅਖੇ ਮਾਂ ਤੇਰੀ ਹਾਫ ਮਿਲੀਅਨ ਦੀ ਲਾਟਰੀ ਨਿੱਕਲ ਆਈ..ਔਖੇ-ਔਖੇ ਸਾਹ ਲੈਂਦੀ ਹੋਈ ਨੇ ਟਿਕਟ ਪਰਾਂ ਵਗਾਹ ਮਾਰੀ ਤੇ ਆਖਿਆ ਜਾ ਡਾਕਟਰ ਨੂੰ ਸੱਦ..ਆਖ ਮੇਰੀ ਜਾਨ ਨਿੱਕਲ ਚੱਲੀ ਏ..ਫੇਰ ਜਦੋਂ ਤੱਕ ਡਾਕਟਰ ਆਇਆ..ਸਭ ਕੁਝ ਖਤਮ ਸੀ..ਪਰ ਖੂੰਜੇ ਵਿੱਚ ਪਈ ਹੋਈ ਉਹ ਜੇਤੂ ਟਿਕਟ ਆਖ ਰਹੀ ਸੀ..ਲੋਕੋ ਦੁਨੀਆ ਦੀ ਸਭ ਤੋਂ ਵੱਡੀ ਲਾਟਰੀ..ਚੱਲਦੇ ਹੋਏ ਸਾਹ ਅਤੇ ਤੰਦਰੁਸਤੀ!
ਸਦਾ ਨਾ ਬਾਗੀਂ ਬੁਲਬੁਲ ਬੋਲੇ..ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)