ਸੰਜੋਗ…… ਕਹਾਣੀ
ਜਸਮੀਤ 24 ਸਾਲਾ ਦਾ ਜਵਾਨ ਮੁੰਡਾ ਸੋਹਣਾ ਸੁੰਨਖਾ, ਸਾਫ਼ ਰੰਗ ਉੱਚਾ ਲੰਮਾ ਕੱਦ.. ਗੁਰਦਾਸਪੁਰ ਤੋਂ ਆਪਣੇ ਚਾਚੇ ਦੇ ਘਰ ਦਿੱਲੀ ਰਹਿਣ ਲਈ ਆਇਆ ਉਸਨੇ ਉਥੇ ਕੋਈ ਫੈਕਟਰੀ ਲਾਉਣੀ ਸੀ ਜਿਸ ਲਈ ਉਹ ਥੋੜ੍ਹਾ ਤਰਜਬਾ ਆਪਣੇ ਚਾਚੇ ਨਾਲ ਕੰਮ ਕਰ ਕੇ ਲੈਣਾ ਚਾਹੁੰਦਾ ਸੀ. ਚਾਚੇ ਨੇ ਹੀ ਕਿਹਾ ਸੀ ਕਿ ਚਾਰ ਛੇ ਮਹੀਨੇ ਮੇਰੇ ਨਾਲ ਲਾ ਲੈ, ਫਿਰ ਆਪਣਾ ਕੰਮ ਕਰੀ..
ਚਾਚਾ ਜੀ ਮਤਲਬ ਹਰਬੰਸ ਸਿੰਘ ਦੇ ਸਾਹਮਣੇ ਦੇ ਘਰ ਪਰਿਵਾਰ ਵੀ ਚੰਗੇ ਪਿਆਰ ਵਾਲੇ ਸਨ.. ਤੇ ਉਨ੍ਹਾਂ ਦੇ ਦੋ ਕੁੜੀਆਂ ਸਨ ਵੱਡੀ ਦਾ ਨਾਂ ਜੱਸੀ ਤੇ ਛੋਟੀ ਪ੍ਰੀਤੀ… ਜਸੀ ਪਤਲੀ ਲੰਬੀ ਸੋਹਣੀ ਰੱਜ ਕੇ.. ਜਸਮੀਤ ਉਸ ਨੂੰ ਵੇਖਦਿਆ ਹੀ ਇਕ ਆਸ ਜਿਹੀ ਬੱਝੀ ਪਰ ਛੇਤੀ ਹੀ ਪਤਾ ਲੱਗ ਗਿਆ ਕਿ ਉਹ ਮੰਗੀ ਹੋਈ ਸੀ ਤੇ ਮੁੰਡਾ ਬਾਹਰ ਆਸਟ੍ਰੇਲੀਆ ਰਹਿੰਦਾ ਸੀ. ਵਿਆਹ ਹਾਲੇ ਰੁਕ ਕੇ ਸੀ ਚਾਰ ਪੰਜ ਮਹੀਨੇ ਬਾਦ..
ਜਸਮੀਤ ਦਾ ਸੁਭਾਅ ਮਿਲਾਪੜਾ ਸੀ ਤੇ ਛੇਤੀ ਹੀ ਉਹ ਚਾਚਾਜੀ ਦੇ ਪਰਿਵਾਰ ਵਾਗਂ ਉਨਾ ਦੇ ਪਰਿਵਾਰ ਨਾਲ ਇਕ ਮਿਕ ਹੋ ਗਿਆ… ਸਵੇਰੇ ਚਾਚੇ ਨਾਲ ਫੇੈਕਟਰੀ ਜਾਣਾ ਤੇ ਸ਼ਾਮੀ ਆਉਣਾ ਇਹ ਰੁਟੀਨ ਸੀ ਨਾ ਉਸ ਕੋਲ ਬਹੁਤਾ ਟਾਇਮ ਤੇ ਨਾ ਉਸਨੂੰ ਕੋਈ ਵਾਧੂ ਸ਼ੌਕ…
ਛੁੱਟੀ ਵਾਲੇ ਦਿਨ ਗੁਰੂਦੁਆਰੇ ਚਲੇ ਜਾਣਾ ਤੇ ਬਚੇ ਸਮੇ ਘਰ ਚਾਚੀ ਪੰਮੀ ਨਾਲ ਹੱਥ ਵੱਟਾ ਦੇਣਾ ਕੁਝ ਘਰ ਤੇ ਕੁਝ ਬਜਾਰ ਦੇ ਕੰਮਾਂ ਵਿੱਚ..
ਗੱਲਾਂਬਾਤਾਂ ਕਰਦਿਆ ਇੱਕ ਦਿਨ ਚਾਚੀ ਨੇ ਮੀਤ ਨੂੰ ਕਿਹਾ ਕਿ ਬੀਬੀ ਨਾਲ ਗੱਲ ਹੋਈ ਤੇਰੀ ਕਹਿੰਦੇ ਕਿ ਮੀਤੇ ਲਈ ਦਿਲੀ ਹੀ ਕੋਈ ਕੁੜੀ ਲੱਭ ਦਿਓ…
ਮੁੰਡਾ ਹੁਣ ਦਿੱਲੀ ਵਾਲਾ ਹੋ ਗਿਆ. ਪੰਮੀ ਵੀ ਹਸਦੇ ਬੋਲੀ ਦੱਸ ਫਿਰ ਹੁਣ ਤੇਰੇ ਲਈ ਕੁੜੀ ਲੱਭੀਏ.
ਕਿਹੋ ਜੇਹੀ ਚਾਹੀਦੀ?
ਕੁਦਰਤੀ ਉਸੇ ਵੇਲੇ ਜੱਸੀ ਸਾਹਮਣੇ ਗੇਟ ਵਿਚ ਦਿੱਸ ਪਈ ਤੇ ਸਹਿਜ ਸੁਭਾਏ ਉਸਦੇ ਮੂੰਹੋ ਨਿਕਲ ਗਿਆ ਇਹੋ ਜੇਹੀ ਜਾਂ ਇਹੀ ਦਵਾ ਦੇ..
ਚਾਚੀ ਵੀ ਇਕ ਮਿੰਟ ਲਈ ਹੈਰਾਨ ਰਹਿ ਗਈ ਤੇ ਜਸਮੀਤ ਵੀ ਝੱਕ ਗਿਆ ਕੀ ਬੋਲ ਦਿਤਾ…
ਪਰ ਗੱਲ ਸੰਭਾਲਦਿਆਂ ਬੋਲਿਆ ਚਾਚੀ ਮੈ ਤੇ ਮਜ਼ਾਕ ਕਰ ਰਿਹਾ ਹਾਂ…
ਮੈ ਨਹੀ ਕਰਨਾ ਕਰਾਉਣਾ ਵਿਆਹ ਹਾਲੇ…..
ਸਮਾਂ ਬੀਤਿਆ ਤੇ ਜੱਸੀ ਦੇ ਵਿਆਹ ਦਾ ਦਿਨ ਵੀ ਨੇੜੇ ਆ ਗਿਆ.ਸਾਰਾ ਪਰਿਵਾਰ ਵੀ ਜੱਸੀ ਦੇ ਵਿਆਹ ਵਿਚ ਰੁੱਝ ਗਿਆ ਨਾਲ ਜਸਮੀਤ ਵੀ ਇਹ ਹੁਣ ਕੋਈ ਉਪਰਾ ਨਹੀ ਸੀ ਰਹਿ ਗਿਆ. ਜੱਸੀ ਦੇ ਪਰਿਵਾਰ ਵਿੱਚ ਵੀ… ਵਿਆਹ ਦੇ ਕਈ ਕੰਮਾਂ ਵਿੱਚ ਹੱਥ ਵਟਾਉੰਦਾ ਖੁਸ਼ੀ ਮੂਹਸੂਸ ਕਰ ਰਿਹਾ ਸੀ..
ਪਰ ਪਤਾ ਨਹੀ ਕਿਉ ਉਸਦੇ ਦਿਲ ਦੇ ਕਿਸੇ ਕੋਨੇ ਵਿਚ ਇਕ ਟੀਸ ਜਹੀ ਸੀ..
ਪਰ ਇਹ ਉਸਨੂੰ ਸਮਝ ਨਹੀ ਪਾ ਰਿਹਾ ਸੀ…..
ਸਗਨ ਲੱਗਾ, ਰਾਤੀ ਗੋਣ ਬੈਠੇ ਸਾਰੀ ਰਾਤ ਨੱਚਦੇ ਟੂਪਦੇ ਰਹੇ ਸਵੇਰੇ ਬਰਾਤ ਸੀ… ਸਵੇਰ ਵੀ ਜਲਦੀ ਹੀ ਹੋ ਗਈ ਸਭ ਦੀ… ਸਭ ਬਰਾਤ ਦੇ ਸਵਾਗਤ ਲਈ ਤਿਆਰੀ ਵੇਖਣ ਵਿਚ ਰੁੱਝੇ ਸਨ.. ਜੱਸੀ ਸ਼ਾਇਦ ਬਯੂਟੀ ਪਾਰਲਰ ਤਿਆਰ ਹੋਣ ਚਲੀ ਗਈ ਸੀ.. ਇਕ ਦਮ ਇਕ ਗੁੱਸੇ ਤੇ ਦਰਦ ਭਰੀ ਉਚੀ ਜਿਹੀ ਆਵਾਜ ਨੇ ਸਾਰਿਆ ਦੇ ਕਦਮ ਰੋਕ ਦਿੱਤੇ… ਜੱਸੀ ਦੇ ਪਿਤਾ ਜੀ ਫੋਨ ਤੇ ਸੀ ਤੇ ਫੋਨ ਸੁਣਦੇ ਹੀ ਫੋਨ ਵਗਾਂ ਕੇ ਮਾਰਿਆ…
ਜਸੀ ਦੀ ਮਾਂ ਨੂੰ ਵਾਜਾ ਮਾਰਣ ਲਗੇ ਕਿ ਸਾਡੇ ਨਾਲ ਧੋਖਾ ਹੋਇਆ ਹੈ ਧੋਖਾ…
ਮੈ ਵਿਆਹ ਨਹੀ ਹੋਣ ਦੇਣਾ..
ਕਿਸੇ ਕੁਝ ਸਮਝ ਨਾ ਲੱਗੇ ਕਿ ਗੱਲ ਕੀ ਹੋਈ..
ਬੈਠਾਇਆ ਪਾਣੀ ਸ਼ਾਣੀ ਪਿਲਾਇਆ ਤਾਂ ਪਤਾ ਲਗਾ ਕਿ ਮੁੰਡਾ ਆਸਟ੍ਰੇਲੀਆ ਪਹਿਲਾਂ ਹੀ ਵਿਆਹਿਆ ਹੋਇਆ ਹੈ ਗੋਰੀ ਨਾਲ ਘਰ ਪਰਿਵਾਰ ਵਾਲਾ ਹੈ.. ਉਥੇ ਉਨ੍ਹਾਂ ਨੂੰ ਹਨੇਰੇ ਵਿਚ ਰੱਖਕੇ ਇੰਡੀਆ ਦੂਜਾ ਵਿਆਹ ਕਰ ਰਿਹਾ ਹੈ ਸਾਰਿਆਂ ਦੇ ਰੰਗ ਉੱਡ ਗਏ.. ਹੁਣ ਕੀ ਕਰਨਾ ਹੈ …
ਜੱਸੀ ਦਾ ਪਿਓ ਕਹਿੰਦਾ ਕਰਨਾ ਕਿ ਜੇ ਬਰਾਤ ਆਈ ਤੇ ਮੁੰਡੇ ਨੂੰ ਗੋਲੀ ਮਾਰ ਦਵਾਂਗਾ ਪਰ ਕੁੜੀ ਨਹੀ ਦਿੰਦਾ ਹੁਣ..
ਜੱਸੀ ਦੀ ਮਾਂ ਨੂੰ ਬੇਹੋਸ਼ੀਆ ਹੋਣ ਲੱਗੀਆਂ ਆ ਕੀ ਭਾਣਾ ਵਰਤ ਗਿਆ..
ਹੋਸ਼ ਆਏ ਤੇ ਰੋਵੇ ਕੀ ਮੇਰੀ ਧੀ ਜੱਸੀ ਦਾ ਕੀ ਕਸੂਰ ਉਸਨੂੰ ਤਾਂ ਦਾਗ ਲੱਗ ਗਿਆ। ਲੋਕ ਗੱਲਾ ਕਰਨਗੇ ਸਾਰੀ ਤਿਆਰੀਆਂ ਹੋਈਆਂ ਕੁੜੀ ਪਾਰਲਰ ਤਿਆਰ ਹੋ ਰਹੀ ਉਸ ਬੇਚਾਰੀ ਦੇ ਦਿਲ ਤੇ ਕੀ ਬੀਤੇਗੀ… ਇਹ ਸੋਚ ਕੇ ਤਾਂ ਸਭ ਪਰੇਸ਼ਾਨ ਸੀ..
ਚੰਗਾ ਜਸਮੀਤ ਵੀ...
ਨੂੰ ਨਹੀ ਕੁਝ ਲੱਗ ਰਿਹਾ ਪਰ ਕਰ ਕੁਝ ਨਹੀ ਸੀ ਸਕਦਾ…
ਜੱਸੀ ਦੇ ਪਿਓ ਨੂੰ ਵੀ ਸਦਮਾ ਜਿਹਾ ਲਗਾ ਇਕ ਦਮ ਚੱਕਰ ਖਾ ਕੇ ਗਿਰ ਪਿਆ.. ਪਾਣੀ ਛੱਟਾ ਮਾਰ ਕੇ ਉਠਾਇਆ ਉਹ ਵੀ ਕੁਝ ਸਮਝ ਨਹੀ ਪਾ ਰਿਹਾ ਕਿ ਹੁਣ ਕੀ ਹੋਵੇਗਾ…
ਏਨੇ ਨੂੰ ਚਾਚੀ ਨੂੰ ਪਤਾ ਨਹੀ ਕੀ ਹੋਇਆ ਚਾਚੇ ਦੇ ਕੰਨ ਵਿਚ ਕੁਝ ਕਹਿੰਦੀ ਤੇ ਜੱਸੀ ਦੇ ਪਿਤਾ ਦੀ ਬਾਹਂ ਫੜ ਅੰਦਰ ਕਮਰੇ ਵਿਚ ਲੈ ਗਈ ਜਿਥੇ ਜੱਸੀ ਦੀ ਮਾਂ ਪਈ ਸੀ….
ਕਹਿੰਦੀ ਕਿ ਵੀਰ ਜੀ, ਜੱਸੀ ਮੇਰੀ ਧੀਆਂ ਵਰਗੀ ਹੈ. ਤਿਆਰੀਆਂ ਸਭ ਹੋ ਰੱਖੀਆ ਨੇ ਹੋਣੀ ਸੀ ਜੱਸੀ ਦਾ ਕੀ ਕਸੂਰ ਤੇ ਤੁਸੀ ਕਿਉ ਦਿਲ ਛੋਟਾ ਕਰਦੇ ਹੋ ਜੇ ਕਹੋ ਤਾ ਮੇਰਾ ਭਤੀਜਾ ਜਸਮੀਤ ਜੱਸੀ ਦੀ ਵਿਆਹ ਕਰਾ ਦਵੋ ਮੁੰਡਾ ਚੰਗਾ ਹੈ ਤੂਸੀ ਵੇਖ ਹੀ ਰਹੇ ਹੋ ਪੰਜ਼ ਛੇ ਮਹੀਨੇ ਤੋ… ਮਿਹਨਤੀ ਹੈ ਘਰ ਜ਼ਮੀਨਾਂ ਸਭ ਹਨ.. ਸੋਹਣਾ ਸੋਖਾ ਘਰ ਹੈ ਰੱਬ ਦਾ ਦਿੱਤਾ ਸਭ ਕੁਝ ਹੈ.. ਜੇ ਕਹੋ ਤਾਂ ਮੈ ਗੱਲ ਕਰਾ ਭਰਜਾਈ ਜੀ ਨਾਲ.
ਮੁੰਡਾ ਤੇ ਉਸਦੇ ਮਾਤਾ ਪਿਤਾ ਮੰਨ ਜਾਣਗੇ ਖੜੇ ਪੈਰ ਵਿਆਹ ਨੂੰ ..
ਜਸੀ ਦੇ ਪਿਤਾ ਨੇ ਕਿਹਾ.
ਪੰਮੀ ਕਹਿੰਦੀ ਮੇਰਾ ਦਿਲ ਕਹਿੰਦਾ ਹੈ ਮੰਨ ਜਾਣਗੇ ਪਹਿਲਾਂ ਤੂਸੀ ਦਸੋ ਜੱਸੀ ਜਾਂ ਤੁਹਾਨੂੰ ਰਾਜੀ ਹੋ ਜਾਏਗਾ.. ਉਹ ਕਹਿੰਦੇ ਜੱਸੀ ਨੇ ਤਾਂ ਪਹਿਲਾਂ ਵੀ ਕਦੇ ਨਾ ਨਹੀ ਕੀਤੀ… ਚਾਹੇ ਉਸਦਾ ਦਿਲ ਨਹੀ ਸੀ ਕਿ ਵਿਦੇਸ਼ ਜਾਵਾਂ ਪਰ ਮੇਰਾ ਕਹਿਆ ਨਹੀ ਮੋੜਿਆ ਬਾਕੀ ਰਹੀ ਮੇਰੀ ਗੱਲ ਮੈਨੂੰ ਜਸਮੀਤ ਪਸੰਦ ਹੈ.. ਵੇਖਿਆ ਸੁਣਿਆ ਘਰ ਦਾ ਬੱਚਾ ਹੈ ਜੇ ਮੰਨ ਜਾਵੇ ਮੇਰੀ ਪੱਗ ਉਛਲਣੋ ਬਚ ਜਾਏਗੀ..
ਇਹ ਸੁਣਦੇ ਹੀ ਪੰਮੀ ਨੇ ਭਰਜਾਈ ਨੂੰ ਫੋਨ ਲਾਇਆ ਉਨ੍ਹਾਂ ਸਾਹਮਣੇ.. ਸਾਰੀ ਗੱਲ ਦੱਸੀ ਤੇ ਪੱਲਾ ਅੱਡਿਆ ਕਹਿਆ ਕਿ ਜੱਸੀ ਮੇਰੀ ਧੀਆਂ ਵਰਗੀ ਏ ਤੇ ਜਸਮੀਤ ਮੇਰਾ ਪੁੱਤ ਭਰੋਸਾ ਕਰ ਕੇ ਲਾਜ ਰੱਖ ਦੇ ਤੇਰੇ ਚਾਅ ਰੀਝਾਉ ਪਿੰਡ ਆ ਸਾਰੇ ਪੂਰੇ ਕਰ ਦਿਆਗੇ… ਉਹ ਕਹਿੰਦੀ ਮੇਰੇ ਚਾਅ ਰੋਣਕ ਤੋ ਇਲਾਵਾ ਕੋਈ ਨਹੀ ਇਕੋ ਪੁੱਤ ਹੈ ਮੇਰਾ… ਜੇ ਉਹ ਰਾਜੀ ਤੇ ਕਰਾ ਦੇ ਲਾਵਾਂ ਫੇਰੇ ਇਥੇ ਰਿਸ਼ੈਪਸ਼ੰਨ ਰੱਖ ਲੈੰਦੇ ਹਾਂ…
ਇਨਾਂ ਸੁਣਦੇ ਹੀ ਚੇਹਰੇ ਤੇ ਰੋਣਕ ਜਿਹੀ ਆਈ.. ਤੇ ਆਵਾਜ ਮਾਰ ਜਸਜੀਤ ਨੂੰ ਅੰਦਰ ਬੁਲਾ ਲਿਆ ਤੇ ਸਾਰੀ ਗੱਲ ਦਸੀ… ਅਤੇ ਜੱਸੀ ਦੇ ਪਿਤਾ ਨੇ ਪੈਰ ਫੜ ਲਏ ਜਸਮੀਤ ਦੇ ਕੀ ਇੱਜ਼ਤ ਰੱਖ ਲੈ ਪੁੱਤਰ…
ਜਸਜੀਤ ਕਹਿੰਦਾ ਪੁੱਤਰ ਵੀ ਕਹਿ ਰਹੇ ਹੋ ਤੇ ਪੈਰ ਵੀ ਫੜ ਰਹੇ ਹੋ ਇੰਜ਼ ਨਾ ਕਹੋ… ਮੈਨੂੰ ਕੂਝ ਸਮਝ ਨਹੀ ਆ ਰਿਹਾ ਮੈ ਕਦੇ ਇੰਜ਼ ਸੋਚਿਆ ਨਹੀ ਸੀ… ਪਰ ਜੋ ਤੁਹਾਡੇ ਸਾਰਿਆ ਨੂੰ ਤੇ ਮੇਰੇ ਮਾਤਾ ਪਿਤਾ ਨੂੰ ਮੰਨਜ਼ੂਰ ਉਹ ਮੈਨੂੰ ਮਨੂੰਜ਼ੂਰ…
ਇੰਨੇ ਨੂੰ ਜੱਸੀ ਵੀ ਆ ਪਹੁੰਚੀ ਤੇ ਸਾਰੀ ਗੱਲ ਸਿਰ ਝੁਕਾ ਕੇ ਸੁਣੀ ਤੇ ਪਿਤਾ ਨੇ ਜਸਜੀਤ ਬਾਰੇ ਪੁਛਿਆ ਤੇ ਉਸ ਸਿਰ ਝੁਕਾ ਲਿਆ…ਇਕੋ ਦਮ ਚਾਰੇ ਪਾਸੇ ਵਧਾਈਆਂ ਵਧਾਈਆ ਦਾ ਰੋਲਾ ਪੈ ਰਿਹਾ ਸੀ.. ਵੇਖਦੇ ਵੇਖਦੇ ਉਸੇ ਪੰਡਾਲ ਵਿਚ ਬਰਾਤ ਸਜੀ ਗਈ ਰਿਸ਼ਤੇਦਾਰੀ ਤੇ ਮੁਹੱਲੇ ਵਾਲੇ ਹੀ ਵੰਡ ਕੇ ਮੁੰਡੇ ਵਾਲੇ ਪਾਸੇ ਹੋ ਗਏ…
ਗੁਰੂਦੁਆਰਾ ਸਾਹਿਬ ਗੁਰੂਸਾਹਿਬ ਦੀ ਹਜੂਰੀ ਲਾਵਾਂ ਲੈੰਦੇ ਜਸੀ ਸੋਚ ਰਹੀ ਸੀ ਕਿ ਰੱਬਾ ਇੰਝ ਹੋਣਾ ਸੀ ਮੇਰਾ ਵਿਆਹ….
ਅਰਦਾਸ ਤਾਂ ਮੈ ਹੀ ਕੀਤੀ ਸੀ ਕਿ ਮੈ ਦੇਸੋ ਬਾਹਰ ਨਹੀ ਜਾਣਾ….
ਤੂਸੀ ਇੰਝ ਪੂਰੀ ਕਰਨੀ ਸੀ…
ਉਧਰ ਜਸਮੀਤ ਸੋਚ ਰਿਹਾ ਸੀ ਕਿ…
ਰਬ ਜੀ ਮੈ ਤਾਂ ਕੰਮ ਕਰਨ ਆਇਆ ਸੀ ਦਿੱਲੀ … ਦਿਲ ਦੇ ਕਿਸੇ ਕੋਨੇ ਵਿਚ ਚਾਹਿਆ ਤਾਂ ਸੀ ਕਿ ਜੱਸੀ ਵਰਗੀ ਮੈਨੂੰ ਵੀ ਮਿਲੇ ਪਰ ਤੁਸੀ ਤਾਂ ਜੱਸੀ ਹੀ ਝੋਲੀ ਪਾਤੀ ਗੁਰੂਸਾਹਿਬ ਕੀ ਇਸੇ ਨੂੰ ਸੰਜੋਗ ਕਹਿੰਦੇ ਹਨ…
ਉਧਰ ਵੀਡੀਓ ਫੋਨ ਰਾਹੀ ਜਸਮੀਤ ਦੇ ਮਾਂ ਪਿਓ ਹੁੰਝੂ ਪੂੰਝਦੇ ਸੋਚੀ ਜਾ ਰਹੇ ਸਨ…
ਕੀ ਮੇਰੇ ਪੁਤ ਦੇ ਸੰਜੋਗ ਇਦਾਂ ਹੀ ਸਨ….
ਸੰਜ਼ੋਗ ਜਦ ਰਲਦੇ ਹਨ ਤੇ ਸ਼ਾਇਦ ਇੰਝ ਹੀ ਹੁੰਦਾ ਹੈ….
✒ ਰਵਿੰਦਰਸਿੰਘ