More Punjabi Kahaniya  Posts
ਅੰਨਾ ਕੀ ਭਾਲੇ ? ਦੋ ਅੱਖਾਂ


ਅੰਨਾ ਕੀ ਭਾਲੇ ? ਦੋ ਅੱਖਾਂ !
ਇੱਕ ਵਾਰ ਦੀ ਗੱਲ ਏ ਸ਼ਰੀਕਾਂ ਦੀ ਚੁੱਕ ਚ ਆ ਕੇ ਇੱਕ ਘਰ ਵਾਲਿਆਂ ਦਾ ਬੁੜਾ ਰੁੱਸ ਗਿਆ ਤੇ ਗੁੱਸੇ ਚ ਘਰ ਛੱਡ ਗਿਆ । ਪਰ ਬਹੁਤੀ ਦੂਰ ਨਾ ਗਿਆ ਸਗੋਂ ਪਿੰਡੋਂ ਬਾਹਰ ਨਹਿਰ ਦੇ ਕੰਢੇ ਪੁਲੀ ਤੇ ਰਹਿਣ ਲੱਗ ਗਿਆ ।(ਵਿੱਚੋਂ ਉਮੀਦ ਸੀ ਕਿ ਘਰ ਦੇ ਮਨਾ ਲੈਣਗੇ) । ਦਬਕੇ ਦੁਬਕੇ ਵੀ ਬੜੇ ਮਾਰੇ, ਆਉੰਦੇ ਜਾਂਦੇ ਰਾਹੀਆਂ ਕੋਲੇ ਗਾਲਾਂ ਵੀ ਕੱਢਦਾ ਰਿਹਾ , ਹੋਰ ਵੀ ਮੰਦਾ ਚੰਗਾ ਬੋਲਦਾ ਰਿਹਾ ।
ਨਿਆਣਿਆਂ ਨੂੰ ਪੁੱਛਦਾ ਵੀ ਰਿਹਾ ਕਿ ਘਰਦੇ ਚੇਤੇ ਤਾਂ ਨੀ ਕਰਦੇ ਪਰ ਲੈਣ ਕੋਈ ਨੀ ਆਇਆ ।ਹੌਲੀ ਹੌਲੀ ਸ਼ਰੀਕਾਂ ਨੇ ਵੀ ਪੁੱਛ ਗਿਣ ਕਰਨੀ ਛੱਡ ਦਿੱਤੀ ।
ਓਧਰ ਘਰਦੇ ਵੀ ਔਖੇ ਕਿ ਬੁੜਾ “ਡੰਗਰ” ਚਾਰ ਚੂਰ ਲੈਂਦਾ ਸੀ ਉਹਤੋਂ ਵੀ ਗਿਆ...

। ਹਾਰ ਕੇ ਘਰ ਦੇ ‘ਬੜੇ ਬਜ਼ੁਰਗ’ ਨੇ ਇੱਕ ਚਾਲ ਚੱਲੀ । ਡੰਗਰ ਈ ਓਧਰ ਨੂੰ ਹੱਕ ਦਿੱਤੇ ( ਸਿਆਣੇ ਕਹਿੰਦੇ ਨਾਲ ਦੇ ਜੰਮਿਆਂ ਦੇ ਦੰਦ ਨੀ ਗਿਣੀ ਦੇ , ਤਾਸੀਰਾਂ ਦਾ ਪਤਾ ਹੁੰਦਾ ) ।ਹੁਣ “ਅੰਨਾ ਕੀ ਭਾਲੇ ? ਦੋ ਅੱਖਾਂ ! “ ਚੁੱਪ ਚਾਪ ਹੋ ਹੋ ਕਰਦਾ ਡੰਗਰਾਂ ਦੇ ਮਗਰ ਘਰ ਆ ਵੜਿਆ ਤੇ ਆ ਕੇ ਕਹਿੰਦਾ ।
“ਭਾਈ ਮੈਂ ਕਿੱਥੇ ਆਉਣਾ ਸੀ , ਮੈਥੋ ਤਾਂ ਡੰਗਰਾਂ ਦਾ ਹਾਲ ਨੀ ਵੇਖਿਆ ਗਿਆ , ਰੁਲ਼ ਈ ਗਏ ਵਿਚਾਰੇ ਮੇਰੇ ਬਿਨਾ ਤਾਂ “
ਗੁਰਜਿੰਦਰ ਸਿੰਘ ਸਾਹਦੜਾ✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)