More Punjabi Kahaniya  Posts
ਦੂਜੀ ਮਾਂ


ਮੈਂ ਅੱਜ ਪੇਕੇ ਘਰ ਬੈਠੀ ਸੋਚ ਰਹੀ ਰਹੀ ਸੀ ਕਿ ਅੱਜ ਕਿੰਨਾ ਖਾਸ ਦਿਨ ਹੈ ਕਿਉਂ ਕਿ ਅੱਜ ਮਾਂ ਦਿਵਸ ਹੈ । ਕੋਈ ਘਾਟ ਨਹੀਂ ਜਿੰਦਗੀ ਵਿਚ ਕਿੰਨੇ ਸਾਲ ਹੋ ਗਏ ਮਾਂ ਨੂੰ ਛੱਡ ਕੇ ਗਈ ਪਰ ਕਹਿੰਦੇ ਆ ਕੇ ਜਾਂਣ ਵਾਲੇ ਯਾਦ ਆ ਹੀ ਜਾਂਦੇ ਹਨ ਕੋਈ ਕਿੰਨਾ ਵੀ ਕਰੇ ਪਰ ਉਂਹ ਥਾਂ ਖਾਲੀ ਹੀ ਰਹਿੰਦੀ ਆ ਮੇਰੇ ਨਾਲ ਵੀ ਕੁਝ ਇੰਝ ਹੀ ਹੋਇਆ ਗੱਲ ਉਸ ਵਖ਼ਤ ਦੀ ਹੈ ਜਦੋਂ ਹਜੇ ਮੈਂ 3 ਕੁ ਸਾਲਾ ਦੀ ਸੀ ਤੇ ਮਾਂ ਸਾਨੂੰ ਸਭ ਨੂੰ ਛੱਡ ਕੇ ਚਲੀ ਗੀ । ਮੈਨੂੰ ਕੁੱਝ ਵੀ ਯਾਦ ਨਹੀਂ ਕਿਉਂ ਕੇ ਛੋਟੀ ਸੀ ਮੇਰਾ ਹੋਰ ਕੋਈ ਭੈਣ ਭਰਾ ਨਹੀਂ ਸੀ। ਜਦੋ ਇਹ ਹਨੇਰ ਆਇਆ ਤਾਂ ਪਾਪਾ ਆਰਮੀ ਵਿਚ ਸਨ ਤੇ ਪੋਸਟਿੰਗ ਕਿਧਰੇ ਦੂਰ ਦੁਰਾਡੇ ਸੀ ਪਾਪਾ ਨੂੰ ਤਾਰ ਪਾਈ ਗਈ ਪਰ ਪਾਪਾ ਤਾ ਜਾਂਦੀ ਵਾਰ ਮੂੰਹ ਵੀ ਨੀ ਦੇਖ ਸਕੇ ਸੀ ਮੇਰੀ ਮਾਂ ਦਾ ਚਲੋ ਜੋ ਪ੍ਰਮਾਤਮਾ ਨੂੰ ਮਨਜੂਰ ਹੁੰਦਾ ਉਹ ਹੀ ਹੁੰਦਾ ਹੋਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ। ਪਾਪਾ ਦੀ ਹਾਲਤ ਇਹ ਸੀ ਵੀ ਨਾ ਤਾ ਨੌਕਰੀ ਛੱਡ ਸਕਦੇ ਸੀ ਨਾ ਮੈਨੂੰ ਨਾਲ ਲੈ ਕੇ ਜਾ ਸਕਦੇ ਸੀ ਸਭ ਨੇ ਪਾਪਾ ਨੂੰ ਸਲਾਹ ਦਿਤੀ ਕੇ ਦੂਜਾ ਵਿਆਹ ਕਰਵਾ ਲੈਣ ਪਾਰ ਪਾਪਾ ਲਈ ਇਹ ਫੈਂਸਲਾ ਲੈਣਾ ਬਹੁਤ ਮੁਸ਼ਤਕ ਭਰਿਆ ਸੀ ਕਿਉਂ ਕਿ ਉਹਨਾਂ ਦਾ ਮਾਂ ਨਾਲ ਲਗਾਵ ਬਹੁਤ ਸੀ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਉਹਨਾਂ ਦੇ ਜਾਂਣ ਤੋਂ ਬਾਅਦ ਮੈਂ ਉਹਨਾਂ ਦੀ ਉਹ ਡਅਰੀ ਪੜ੍ਹੀ ਜੋ ਉਹ ਲਿਖਦੇ ਸੀ ਬਹੁਤ ਗੱਲਾਂ ਉਹਨਾਂ ਨੇ ਸ਼ਬਦ ਦੇ ਰਾਹੀਂ ਮਾਂ ਨਾਲ ਕੀਤੀਆ ਸੀ। ਚਲੋ ਪਾਪਾ ਮੈਨੂੰ ਦਾਦੀ ਦੇ ਹਵਾਲੇ ਕਰ ਕੇ ਆਪ ਨੌਕਰੀ ਤੇ ਚਲੇ ਗਏ। ਸਮਾਂ ਆਪਣੀ ਚਾਲ ਚਲਦਾ ਗਿਆ ਤੇ ਮੈਂ ਸਕੂਲ ਜਾਣ ਲੱਗ ਗਈ। ਜਦੋਂ ਪਾਪਾ ਛੁੱਟੀ ਆਉਂਦੇ ਤੇ ਮੇਰੇ ਉਹ ਦਿਨ ਤੀਆਂ ਵਾਂਗੂ ਨਿਕਲਦੇ।
ਇਕ ਵਾਰ ਪਾਪਾ ਛੁੱਟੀ ਆਏ ਹੋਏ ਸਨ ਮੈੈਂ ਸਕੂਲ ਗਈ ਹੋਈ ਸੀ ਜਾਦੋਂ ਮੈਂ ਸਕੂਲ ਤੋਂ ਵਾਪਸ ਆਈ ਤਾਂ ਸਾਡੇ ਘਰ ਬਹੁਤ ਇਕੱਠ ਹੋਇਆ ਪਿਆ ਸੀ ਜਦੋਂ ਮੈਂ ਅਗੇ ਗਈ ਤਾਂ ਵੇਖਿਆ ਕੇ ਦਾਦੀ ਨੂੰ ਮੰਜੇ ਤੇ ਪਾਇਆ ਪਿਆ ਸੀ ਉਹ ਵੀ ਸਾਨੂੰ ਛੱਡ ਕੇ ਚਲੇ ਗਏ ।ਹੁਣ ਘਰ ਜਾਵਾਂ ਖਾਲੀ ਹੋ ਗਿਆ ਫੇਰ ਭੂਆ ਹੁਣ ਨੇ ਪਾਪਾ ਨੂੰ ਵਿਆਹ ਲਈ ਜ਼ੋਰ ਪਾਇਆ ਤਾਂ ਉਹ ਮੰਨ ਗਏ ਕਿਉਂ ਕਿ ਮੇਰੀ ਪਰਵਰਿਸ਼ ਬਹੁਤ ਵੱਡੀ ਸਮੱਸਿਆ ਸੀ ਉਹਨਾਂ ਲਈ। ਪਾਪਾ ਆਪਣੀ ਨੌਕਰੀ ਤੇ ਵਾਪਸ ਚਲੇ ਗਏ ਤੇ ਮੈਨੂੰ ਭੂਆ ਛੱਡ ਦਿੱਤਾ ਮੈਨੂੰ ਮੇਰੀ ਭੂਆ...

ਵੀ ਮਾਂ ਵਾਂਗ ਲੱਗਦੀ ਸੀ ਬਹੁਤ ਪਿਆਰ ਕਰਦੇ ਸੀ । ਮੈਨੂੰ ਉਹਨਾਂ ਕਹਿਣਾ ਕੇ ਆਪ ਤੇਰੇ ਲਈ ਮਾਂ ਲੈ ਆਉਣੀ ਹੈ ਤਾਂ ਮੈਂ ਡਰ ਜਾਣਾ ਕਿਉਂ ਕੇ ਮੈਂ ਸੁਣ ਰੱਖਿਆ ਸੀ ਕੇ ਜੋ ਮਾਂ ਲੈ ਕੇ ਆਉਣੇ ਆ ਉਹ ਪਿਆਰ ਨੀ ਕਰਦਿਆਂ ਕੁੱਟ ਮਾਰ ਕਰਦਿਆਂ ਹੋਰ ਵੀ ਬਹੁਤ ਕੁਝ। ਫੇਰ ਜਦੋ ਪਾਪਾ ਅਗਲੀ ਵਾਰ ਛੁੱਟੀ ਆਏ ਤਾਂ ਇਕ ਦਿਨ ਸਭ ਜਾਂਣੇ ਜਾ ਕੇ ਮਾਂ ਨੂੰ ਲੈ ਆਏ ਮੈਨੂੰ ਤਾਂ ਉਸ ਸਮੇਂ ਇੰਜ ਹੀ ਲੱਗਦਾ ਸੀ ਵੀ ਮਾਵਾਂ ਕੀਤੋ ਵੀ ਆ ਜਾਂਦੀਆਂ ਹਨ ਜਾਂ ਲਿਆ ਸਕਦੇ ਹਾਂ। ਜਦੋਂ ਨਵੀਂ ਮਾਂ ਆਈ ਤੇ ਘਰ ਭਰਿਆ ਭਰਿਆ ਲੱਗਣ ਲੱਗ ਗਿਆ। ਉਹਨਾਂ ਨੇ ਮੈਂਨੂੰ ਪਿਆਰ ਨਾਲ ਬੁਲਾਉਣਾ ਪਰ ਮੈਂ ਹਮੇਸ਼ਾ ਉਹਨਾਂ ਤੋਂ ਡਰਦੀ ਰਹਿਣਾ ਹੋਲੀ ਹੋਲੀ ਮੇਰੇ ਸਭ ਕੰਮ ਉਹਨਾਂ ਨੇ ਕਰਨੇ ਸ਼ੁਰੂ ਕਰ ਦਿਤੇ ਜਿਵੇਂ ਮੈਨੂੰ ਤਿਆਰ ਕਰਨਾ ਸਕੂਲ ਭੇਜਣਾ ਸਕੂਲ ਦਾ ਕੰਮ ਕਰਵਾਉਣਾ ਮੇਰੇ ਨਾਲ ਖੇਡਣਾ ਆਦਿ ਹੁਣ ਮੈਂਨੂੰ ਉਹ ਚੰਗੇ ਲੱਗਣ ਲੱਗ ਗਏ ਹੋਲੀ ਹੋਲੀ ਮੇਰਾ ਉਹਨਾਂ ਨਾਲ ਪਿਆਰ ਹੋਰ ਵੱਧ ਗਿਆ ਫੇਰ ਮੇਰਾ ਛੋਟਾ ਜਾਂ ਭਰਾ ਆਇਆ ਜਿੰਦਗੀ ਹੋਰ ਵੀ ਸੋਹਣੀ ਹੋ ਗਈ ਮਾਂ ਸਾਨੂੰ ਦੋਨਾਂ ਨੂੰ ਬਹੁਤ ਪਿਆਰ ਕਰਦੇ ਪਾਪਾ ਵੀ ਖੁਸ਼ ਸਨ ਛੁੱਟੀ ਆਉਦੇ ਤਾਂ ਸਭ ਕੰਮ ਨਿਬੇੜ ਜਾਂਦੇ ਬੱਸ ਮਾਂ ਦੀ ਜਿੰਮੇਵਾਰੀ ਘਰ ਤੇ ਸਾਨੂੰ ਸੰਭਾਲਣ ਦੀ ਸੀ ਜਿੰਦਗੀ ਬੜੀ ਸੋਹਣੀ ਲੰਘ ਰਹੀ ਸੀ ਕੇ ਪਾਪਾ ਸਾਨੂੰ ਛੱਡ ਕੇ ਚੱਲੇ ਗਏ ਮਾਂ ਦੁੱਖੀ ਬਹੁਤ ਹੋਈ ਪਰ ਉਹਨਾਂ ਨੇ ਸਾਡੇ ਪਾਲਣ ਪੌਸ਼ਣ ਵਿਚ ਕੋਈ ਕਸਰ ਨਾ ਰਹਿਣ ਦਿੱਤੀ ਛੋਟਾ ਭਰਾ ਵਕੀਲ ਬਣ ਗਿਆ ਤੇ ਮੈਂ ਸਰਕਾਰੀ ਅਧਿਅਪਕ ਮੇਰਾ ਵਿਆਹ ਵੀ ਉਹਨਾਂ ਨੇ ਬਹੁਤ ਧੂਮ ਧਾਮ ਨਾਲ ਕੀਤਾ ਪੂਰੀ ਕੋਸ਼ਿਸ਼ ਕੀਤੇ ਕੇ ਕੋਈ ਘਾਟ ਨਾ ਰਹਿ ਜਾਵੇਂ।
ਜਦੋਂ ਤੋਂ ਉਹ ਮੇਰੀ ਜਿੰਦਗੀ ਵਿਚ ਆਏ ਤਾਂ ਉਹਨਾਂ ਨੇ ਕੋਈ ਕਮੀ ਨੀ ਰਹਿਣ ਦਿੱਤੀ ਵਿਰੇ ਤੋਂ ਪਹਿਲਾ ਸਭ ਚੀਜ ਮੈਨੂੰ ਮਿਲਦੀ। ਸਮੇਂ ਦੇ ਨਾਲ ਦੂਜੀ ਮਾਂ ਦੇ ਅਰਥ ਸਮਝ ਆ ਗਏ ਸਨ ਪਰ ਮੇਰੇ ਲਈ ਤਾਂ ਮੇਰੀ ਪਹਿਲੀ ਮਾਂ ਹੀ ਇਹ ਸੀ ਮੈਨੂੰ ਕਦੀ ਇਹ ਅਹਿਸਾਸ ਹੋਇਆ ਕੇ ਇਹ ਮੇਰੀ ਦੂਜੀ ਮਾਂ ਹੈ। ਇਕ ਮਾਂ ਨੇ ਜਨਮ ਦਿੱਤਾ ਤੇ ਇੱਕ ਮਾਂ ਨੇ ਪਿਆਰ ਦਿੱਤਾਂ ਤੇ ਜਿੰਦਗੀ ਸਵਾਰ ਦਿੱਤੀ। ਇਹ ਸੋਚ ਕੇ ਰੱਬ ਨੂੰ ਸੱਜਦਾ ਕਰਦੇ ਕਰਦੇ ਮਾਂਵਾ ਨੂੰ ਵੀ ਸਜਦਾ ਹੋ ਜਾਂਦਾ। ਮੇਰੀ ਕਲਮ ਦੀ ਕਲਪਨਾ 📖ਕਿਰਨ ਨਿਮਾਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)