ਮੈਂ ਉਸ ਦੀ ਰੋਂਦੀ ਰੋਂਦੀ ਦੀ ਗੱਲ ਸੁਣ ਰਿਹਾ ਸੀ ।ਮੇਰੀਆਂ ਵੀ ਅੱਖਾਂ ਭਰ ਆਈਆਂ />
ਮੈਨੂੰ ਗੁੱਸਾ ਜਿਹਾ ਆਇਆ
ਮੈਂ ਉਸ ਮਾਸੂਮ ਚਿਹਰੇ ਵੱਲ ਦੇ ਰਿਹਾ ਸੀ ਤੇ ਮੈਨੂੰ ਵੀ ਫਿਕਰ ਜਿਹੀ ਹੋਣ ਲੱਗੀ । ਕੀ ਰੱਬ ਦੇ ਬਣਾਏ ਇਨਸਾਨ ਇਸ ਤਰ੍ਹਾਂ ਦੀਆਂ ਜਲੀਲ ਹਰਕਤਾਂ ਕਰਨ ਗੇ
ਰਾਣੋ ਮੇਰੇ ਕੋਲ ਆਈ ਤੇ ਕਹਿਣ ਲੱਗੀ ਵੀਰ ਤੁਸੀਂ ਬੇਸ਼ੱਕ ਮੇਰੇ ਵੀਰ ਨਾਲੋਂ ਅਮੀਰ ਨਹੀਂ ਪਰ ਦਿਲ ਦੇ ਅਮੀਰ ਅਤੇ ਸਾਫ ਇਨਸਾਨ ਹੋ।
ਮੈਂ ਕਿਹਾ ਭੈਣ ਮੇਰੀ ਇੰਨੀ ਤਾਰੀਫ ਨਾ ਕਰੋ ਕੀਤੇ ਮੈਂ ਵੀ ਹੰਕਾਰੀ ਨਾ ਬਣ ਜਾਵਾਂ ।
ਰਾਣੋ ਆਪਣੀਆ ਰੋਂਦੀਆ ਰੋਂਦੀਆ ਅੱਖਾਂ ਨੂੰ ਚੁੰਨੀ ਨਾਲ ਪੁਜਦੀ ਹੋਈ ਮੇਰੇ ਗਲ ਲੱਗ ਰੋਣ ਲੱਗੀ( ਰਿਸਤਾ ਮੇਰੇ ਤਾਇਆ ਜੀ ਦੀ ਬੇਟੀ) ਮੈਂ ਕਿਹਾ ਕੀ ਗੱਲ ਹੋਈ ਭੈਣ ਰਾਣੋ
ਰਾਣੋ ਕਹਿੰਦੀ ਵੀਰ ਮੈਨੂੰ ਸ਼ਰਾਬੀ ਕਬਾਬੀ ਨਾਲ ਵਿਆਹ ਦਿੱਤਾ
ਹੁਣ ਜੇ ਮੈਂ ਘਰੋਂ ਗਰੀਬ ਹਾਂ ਇਹ ਤਾਂ ਨਹੀਂ ਕੀ ਮੈਂ ਪੇਕੇ ਘਰੋਂ ਵੀ ਨੰਗਾ ਦੀ ਧੀ ਹਾਂ!
ਮੈਂ ਸੁਣ ਕੇ ਹੈਰਾਨ! ਹੋਣ ਲੱਗਾ
ਉਸ ਨੂੰ ਰੋਂਦੀ ਰੋਂਦੀ ਨੂੰ ਚੁੱਪ ਕਰਾਉਂਦੇ ਨੇ ਕਿਹਾ ਭੈਣ ਮੈਨੂੰ ਸਹੀ ਦੱਸੋ?
ਕੀ ਹੋਇਆ?
ਕਈ ਦਿਨ ਹੋ ਗਏ ਵੀਰ ਤੁਹਾਡਾ ਭਾਜੀ ਮੇਰੇ ਨਾਲ ਲੜਾਈ ਝਗੜਾ ਕਰ ਰਿਹਾ ਸੀ। ਮੈਂ ਵੱਡੇ ਵੀਰ ਕੋਲ ਬਠਿੰਡੇ ਆ ਗਈ
ਘਰ ਵਿੱਚ ਦੋ ਕੁ ਦਿਨ ਬਾਅਦ ਵੀਰ ਕੋਲ ਕਿਸੇ ਵੱਡੇ ਅਫਸਰ ਨੇ ਆਉਣਾ ਸੀ ਘਰ ਪਾਰਟੀ ਸੀ ।
ਮੈਂ ਕੰਮ ਵਿੱਚ ਹੱਥ ਵਟਾ ਰਹੀ ਸੀ । ਪਾਰਟੀ ਬਹੁਤ ਜੋਰਾ ਸ਼ੋਰਾਂ ਤੇ ਸੀ
ਮੇਰੇ ਕੰਨਾਂ ਵਿੱਚ ਅਵਾਜ਼ ਜਿਹੀ ਪਈ ਜਦੋਂ ਕਿਸੇ ਦੀ ਕਮੀਜ ਖਰਾਬ ਹੋ ਗਈ ਕੀ ਉਹ ਨੌਕਰਾਣੀ ਤੋਂ ਸਾਫ ਕਰਵਾ ਲਵੋ ।
ਤੇ ਮੈਂ ਕਿਹਾ ਕੀ ਮੈਂ ਨੌਕਰਾਣੀ ਨਹੀਂ ਧੀ ਹਾਂ ਇਸ ਘਰ ਦੀ
ਮੇਰੇ ਸਾਦੇ ਜਿਹੇ ਲਿਬਾਸ ਨੂੰ ਸਭ ਨੌਕਰਾਣੀ ਸਮਝ ਰਹੇ ਸਨ
ਵੀਰ ਨੇ ਵੀ ਨਹੀਂ ਕਿਹਾ ਕੀ ਮੇਰੀ ਭੈਣ ਹੈ ।
ਉਹ ਵੀ ਸ਼ਰਾਬ ਦੇ ਨਸੇ ਵਿੱਚ ਮੈਨੂੰ ਨੌਕਰਾਣੀ ਕਹਿ ਕੇ ਬੁਲੇ ਰਿਹਾ ਸੀ
ਚਲੋ ਬਾਕੀ ਤਾਂ ਸਭ ਸ਼ਰਾਬੀ ਸਨ । ਭਾਬੀ ਅਤੇ ਬੱਚੇ ਤਾਂ ਸ਼ਰਾਬੀ ਨਹੀਂ ਸਨ
ਉਹ ਆਪਣੇ ਰਿਸ਼ਤੇ ਭੁੱਲ ਗਏ ਉਹਨਾਂ ਨੂੰ ਆਪਣੀ ਫੋਕੀ ਸ਼ੋਹਰਤ ਨੂੰ ਬਚਾਉਣ ਲਈ ਆਪਣੀ ਧੀ ਨੂੰ ਭਿਖਾਰੀ ਬਣਾ ਦਿੱਤਾ ਜਾਂਦੇ ਲੋਕ ਮੈਨੂੰ ਭੀਖ ਵਾਂਗੂ ਦਸ-ਦਸ ਅਤੇ ਵੀਹ ਵੀਹ ਦੇ ਨੋਟ ਦੇ ਰਹੇ ਸਨ
ਹੁਣ ਤੁਸੀਂ ਦੱਸੋ ਵੀਰ ਮੈਂ ਤੁਹਾਡੀ ਨੌਕਰਾਣੀ ਹਾਂ ਜਾਂ ਇਜਤ
ਰਾਣੋ ਹੁਣ ਉਹਨਾਂ ਅਮੀਰਾਂ ਦੇ ਘਰ ਕਦੇ ਨਹੀਂ ਗਈ ਜਦੋਂ ਪੇਕੇ ਘਰ ਸਾਡੇ ਪਿੰਡ ਆਉਂਦੀ ਹੈ ਤਾਂ ਸਰਦਾਰਨੀ ਬਣ ਕੇ ਤੇ ਜਾਂਦੀ ਹੈ ਤਾਂ ਸਰਦਾਰਨੀ ਬਣ ਕੇ
ਸੱਤਪਾਲ ਸਿੰਘ ਧਾਲੀਵਾਲ
Fd group ਉੱਚੀ ਸੋਚ
ਨੌਕਰਾਣੀ
Mr. Nikhil Nayyar
bhut sohni rachna