ਇਹ ਕਹਾਣੀ ਕਾਲਜ ਪੜ੍ਹਦੀਆਂ ਦੋ ਸਹੇਲੀਆਂ ਦੀ ਹੈ। ਰੱਜ ਕੇ ਸੋਹਣੀਆਂ ਮੁਟਿਆਰਾਂ ਜ਼ਿੰਦਗੀ ਦੇ ਹਰ ਫਿਕਰਾਂ ਤੋਂ ਦੂਰ ਮਨਜਿੰਦਰ ਕੌਰ ਤੇ ਗੁਰਕਿਰਤ ਕੌਰ।
ਜਿਵੇਂ ਬਚਪਨ ਉਡਾਰੀ ਮਾਰ ਜਾਂਦਾ ਇਕ ਦਿਨ ਇਹ ਜਵਾਨੀ ਵੀ ਉਡਾਰੀ ਮਾਰ ਜਾਉ ਹਣਾ ਤੇ ਫੇਰ ਅਸੀਂ ਬਿਨਾਂ ਦੰਦਾਂ ਤੋਂ ਚਿੱਟੇ ਵਾਲਾਂ ਤੇ ਝੁਰੜੀਆਂ ਵਾਲੇ ਚਿਹਰੇ ਨਾਲ ਕਿਵੇਂ ਦੀਆਂ ਲੱਗਾ ਗੀਆਂ ਕਿਰਤ
ਮਨਜਿੰਦਰ ਨੇ ਗੁਰਕਿਰਤ ਨੂੰ ਸਵਾਲ ਕੀਤਾ
“ਬੁਢੇ ਹੋਣ ਮੇਰੇ ਦੁਸ਼ਮਣ ਜਾਂ ਹੋਵੇ ਤੂੰ ਬਾਹਲੀ ਕਾਹਲੀ ਤੈਨੂੰ ਬੁਢੇ ਹੋਣ ਦੀ”
ਕਿਰਤ ਨੇ ਗੁੱਤ ਨੂੰ ਵਗਾਹ ਕੇ ਪਿੱਛੇ ਸੁੱਟਦੀ ਨੇ ਕਿਹਾ।
“ਤੂੰ ਤਾਂ ਇੰਝ ਆਖਦੀ ਜਿਵੇਂ ਅਸੀਂ ਕਦੇ ਬੁਢੇ ਨਹੀਂ ਹੋਣਾ ਮਨਜਿੰਦਰ ਨੇ ਕਿਹਾ”
ਅੱਜ ਤੂੰ ਕਿਵੇ ਇੰਨੀਆਂ ਸਿਆਣੀਆਂ ਗੱਲਾਂ ਕਰਨ ਲੱਗ ਗਈ ਕਿੱਥੇ ਦੇਖ ਲਿਆ ਤੂੰ ਆਪਣਾ ਬੁਢਾਪਾ।
ਕਿਤੇ ਨਹੀਂ ਦੇਖਿਆ ਤੂੰ ਚੱਲ ਕੰਟੀਨ ਕੁਝ ਖਵਾ ਮੈਨੂੰ।
ਚੱਲ ਆਜਾ ਖਾ ਲੈ ਫੇਰ ਪਤਾ ਨਹੀਂ ਤੇਰੇ ਦੰਦ ਰਹਿਣ ਕੇ ਨਾ ਰਹਿਣ ਮੂੰਹ ਚ ਖਾਣ ਲਈ ਕੁਝ ਬੁਢੇ ਹੋਣ ਦੀ ਕਾਹਲੀ ਜੋ ਹੈ।
ਦੋਵੇਂ ਹੱਸਦੀਆਂ ਜ਼ਿੰਦਗੀ ਦੇ ਹਰ ਗ਼ਮ ਨੂੰ ਆਪਣੇ ਹਾਸੇ ਤੋਂ ਪਰੇ ਸੁੱਟਦੀਆਂ ਕਾਲਜ ਦੀ ਕੰਟੀਨ ਚ ਕੁਝ ਖਾਣ ਚਲੀਆਂ ਗਈਆਂ।
ਦੋਵੇ ਕੰਟੀਨ ਚ ਜਾ ਬੈਠੀਆਂ ਤੇ ਖਾਣ ਲਈ ਕੋਫੀ ਨਾਲ ਸੈਂਡਵਿਚ ਆਰਡਰ ਕਰ ਦਿੱਤੇ।
ਭਾਵੇਂ ਦੋਨੋ ਕਾਲਜ ਚ ਪੜ੍ਹਦੀਆਂ ਸੀ ਅੱਜ ਦੇ ਸਮੇਂ ਦੀਆਂ ਕੁੜੀਆਂ ਸੀ ਪਰ ਸਾਦਗੀ ਤੇ ਸ਼ਰਮ ਦੋਹਾਂ ਨੇ ਅੰਗ ਸੰਗ ਰੱਖੀ ਸੀ।
ਬਚਪਨ ਤੋਂ ਸਹੇਲੀਆਂ ਘੱਟ ਭੈਣਾਂ ਜ਼ਿਆਦਾ ਬਣ ਕੇ ਰਹੀਆਂ। ਇੱਕ ਦੂਜੀ ਦੀਆਂ ਰਾਜਦਾਰ, ਸਲਾਹਕਾਰ।
ਬਚਪਨ ਤੋਂ ਹੀ ਇਕੱਠੀਆਂ ਪੜ੍ਹਦੀਆਂ ਨੇ ਕਾਲਜ ਵੀ ਇਕ ਹੀ ਚੁਣਿਆ ਤੇ ਵਿਸ਼ੇ ਵੀ ਇਕੋ ਹੀ। ਆਰਡਰ ਕਰਨ ਤੋਂ ਬਾਅਦ ਮਨਜਿੰਦਰ ਨੇ ਫੇਰ ਕਿਰਤ ਨੂੰ ਉਹੀ ਸਵਾਲ ਪੁੱਛ ਲਿਆ। ਪਰ ਇਸ ਵਾਰ ਤਰੀਕਾ ਕੁਝ ਹੋਰ ਸੀ, ਕਿਰਤ…. ਹਮਮਮ ਤੈਨੂੰ ਸੱਚੀ ਡਰ ਨਹੀਂ ਲੱਗਦਾ ? ਕਿਸ ਗੱਲ ਤੋਂ ਡਰ ਕਿਰਤ ਨੇ ਮਨਜਿੰਦਰ ਵੱਲ ਹੈਰਾਨੀ ਭਰੀ ਨਜ਼ਰ ਨਾਲ ਦੇਖਿਆ।
ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਮਨਜਿੰਦਰ ਨੇ ਕਿਹਾ
“ਲੈ ਡਰ ਕਿਸ ਗੱਲ ਦਾ,” ਕਿਰਤ ਨੇ ਜਵਾਬ ਦਿੱਤਾ
ਆਉਣ ਵਾਲੀ ਜ਼ਿੰਦਗੀ ਮਜ਼ੇਦਾਰ ਹੈ ਇੱਧਰ ਗਰੈਜੂਏਸ਼ਨ ਪੂਰੀ ਉਧਰ ਅਸੀਂ ਜੋਬ ਕਰਨ ਲੱਗ ਜਾਣਾ। ਮਨਜਿੰਦਰ ਨੇ ਇਕ ਹੋਰ ਸਵਾਲ ਪੁੱਛ ਲਿਆ
“ਤੈਨੂੰ ਕੀ ਲੱਗਦਾ ਕਿਸਮਤ ਸਾਨੂੰ ਸੋਚ ਮੁਤਾਬਿਕ ਮੌਕਾ ਦੇਵੇਗੀ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਣ ਦਾ”?
ਮਨਜਿੰਦਰ ਦਾ ਸਵਾਲ ਹਲੇ ਅਧੂਰਾ ਸੀ ਕੇ ਛੋਟੂ ਕੌਫੀ ਤੇ ਸੈਂਡਵਿਚ ਟੇਬਲ ਤੇ ਰੱਖ ਗਿਆ। ਕਿਰਤ ਨੇ ਬਿਨਾਂ ਕੋਈ ਜਵਾਬ ਦਿੱਤਿਆਂ ਇਹ ਕਹਿ ਕੇ ਗੱਲ ਖਤਮ ਕੀਤੀ ਕਿ ਮੇਰੀ ਮਰਜ਼ੀ ਹੁਣ ਜ਼ਿੰਦਗੀ ਜਿਉਣ ਦੀ ਨਹੀਂ ਕੌਫੀ ਨਾਲ ਸੈਂਡਵਿਚ ਖਾਣ ਦੀ ਹੈ। ਦੋਵੇ ਫੇਰ ਖਿੜਖਿੜਾ ਕੇ ਹੱਸ ਪਈਆਂ ਤੇ ਕੌਫੀ ਦੀ ਚੁਸਕੀ ਨਾਲ ਸੈਂਡਵਿਚ ਦੇ ਮਜ਼ੇ ਲੈਣ ਲੱਗ ਪਈਆਂ
ਪਰ ਕਿਸੇ ਨੂੰ ਕੀ ਪਤਾ ਸੀ ਉਹਨਾਂ ਦੀ ਇਕਮਿਕਤਾ ਨੂੰ ਦੇਖ ਕੁਦਰਤ ਨੇ ਵੀ ਇਕ ਹੀ ਰੰਗ ਚੁਣਿਆ ਸੀ ਉਹਨਾਂ ਦੇ ਲੇਖਾਂ ਦੇ ਪੰਨਿਆਂ ਲਈ।
ਕੰਟੀਨ ਤੋਂ ਵਾਪਿਸ ਉਹ ਕਲਾਸ ਚ ਮੁੜ ਆਈਆਂ ਪਰ ਮਨਜਿੰਦਰ ਦਾ ਮਨ ਅੱਜ ਪੜਾਈ ਚ ਨਹੀਂ ਲੱਗ ਰਿਹਾ ਸੀ। ਉਸਨੂੰ...
ਅੱਜ ਅਜੀਬ ਹੀ ਸਵਾਲਾਂ ਨੇ ਘੇਰ ਰੱਖਿਆ ਸੀ ਅਜਿਹੇ ਸਵਾਲ ਜਿਸਦੇ ਜਵਾਬ ਕਿਸੇ ਕੋਲ ਨਹੀਂ ਹੁੰਦੇ। ਬਲਕਿ ਇਹਨਾਂ ਦੇ ਜਵਾਬ ਤਾਂ ਵਕਤੀ ਕੁੱਖ ਆਪਣੇ ਅੰਦਰ ਲਕੋ ਕੇ ਰੱਖਦੀ। ਕਦੇ ਕਦੇ ਇਹ ਜਵਾਬ ਬਿਲਕੁਲ ਸਮਝ ਤੋਂ ਬਾਹਰ ਹੋ ਜਾਂਦੇ ਜਿਸਨੂੰ ਜਿਨ੍ਹਾਂ ਸਮਝੋ ਓਨੀ ਉਲਝਣ ਵਧੇਰੇ ਹੁੰਦੀ ਜਾਂਦੀ।
ਅਜਿਹੀ ਹੀ ਉਧੇੜ ਬੁਣ ਮਨਜਿੰਦਰ ਦੇ ਮਨ ਵਿਚ ਵੀ ਚਲਦੀ ਰਹੀ ਤੇ ਉਹ ਕਾਲਜ ਖ਼ਤਮ ਹੋਣ ਤੋਂ ਬਾਅਦ ਘਰ ਆ ਕੇ ਸਿੱਧੀ ਆਪਣੇ ਕਮਰੇ ਚ ਜਾ ਕੇ ਬੈਠ ਗਈ।
“ਮਨਜਿੰਦਰ” ਮਾਂ ਨੇ ਆਵਾਜ਼ ਦਿੱਤੀ
ਪਰ ਧੀ ਨੇ ਕੋਈ ਹੁੰਗਾਰਾ ਨਾ ਭਰਿਆ ਸ਼ਾਇਦ ਸੁਣਿਆ ਹੀ ਨਹੀਂ ਕੁਝ ਵੀ।ਮਨਜਿੰਦਰ….. ਮਨਜਿੰਦਰ…ਹਾਂਜੀ ਮੰਮੀ ਇਕਦਮ ਹੋਸ਼ ਚ ਆਈ ਨੇ ਮਾਂ ਨੂੰ ਪੁੱਛਿਆ ਕੀ ਹੋਇਆ ਮੰਮੀ।
ਇਹ ਤਾਂ ਮੈਂ ਪੁੱਛਣਾ ਕੀ ਹੋਇਆ ਤੈਨੂੰ ਮੈਂ ਕਦੋ ਦੀ ਬੁਲਾ ਰਹੀ ਧੀਏ….
ਕੁਝ ਨਹੀਂ ਬਸ ਅੱਜ ਜ਼ਿਆਦਾ ਥੱਕ ਗਈ, ਚੱਲ ਰੋਟੀ ਖਾ ਕੇ ਅਰਾਮ ਕਰ ਲਈ ਮਾਂ ਨੇ ਕਿਹਾ।
ਪਰ ਮਨ ਅੰਦਰ ਚਲਦੀ ਸਵਾਲਾਂ ਦੀ ਦੌੜ ਨੇ ਰੋਟੀ ਨੂੰ ਵੀ ਨਾਂਹ ਕਰਵਾ ਦਿੱਤੀ, ਨਹੀਂ ਮੈਨੂੰ ਭੁੱਖ ਨਹੀਂ ਅੱਜ।
ਇਨ੍ਹਾਂ ਕਹਿ ਕੇ ਮਨਜਿੰਦਰ ਬੈੱਡ ਤੇ ਪੈ ਗਈ । ਟਿਕਟਿਕੀ ਲਗਾਈ ਛੱਤ ਵੱਲ ਦੇਖਦੀ ਰਹੀ ਜਿਵੇਂ ਸਾਰੇ ਜਵਾਬ ਓਥੇ ਲਿਖੇ ਹੋਣ।
ਪਰ ਖਾਲੀ ਛੱਤਾਂ ਜਾਂ ਘਰ ਦੀਆਂ ਕੰਧਾਂ ਬੇਚੈਨੀ ਹੋਰ ਵਧਾ ਦੇਂਦੀਆਂ। ਮਨਜਿੰਦਰ ਨੂੰ ਜਿਵੇਂ ਕਿਸੇ ਆਉਣ ਵਾਲੇ ਖ਼ਤਰੇ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਲਈ ਅੱਜ ਸਾਰਾ ਦਿਨ ਅਜੀਬ ਜੇਹੇ ਸਵਾਲ ਉਸਦੇ ਦਿਲ ਵਿੱਚ ਉਠਦੇ ਰਹੇ ਤੇ ਅਖੀਰ ਘਰ ਕਰ ਗਏ। ਸਾਰੀ ਰਾਤ ਮਨਜਿੰਦਰ ਦੀ ਸੋਚਾਂ ਦੀ ਲੜੀ ਇਕ ਸਵਾਲ ਤੇ ਟਿੱਕੀ ਰਹੀ। ਕੀ ਕਿਸਮਤ ਸਾਨੂੰ ਸਾਡੀ ਜ਼ਿੰਦਗੀ ਆਪਣੀ ਮਰਜੀ ਨਾਲ ਜਿਉਣ ਦਾ ਮੌਕਾ ਦਵੇਗੀ। ਉਸਨੇ ਆਪਣੇ ਮਨ ਦੀ ਭਟਕਣ ਨੂੰ ਖ਼ਤਮ ਕਰਨ ਲਈ ਕਿਤਾਬ ਚੁੱਕ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਪੜ੍ਹਦਿਆਂ ਪੜ੍ਹਦਿਆਂ ਕਦੋ ਉਹ ਸੋ ਗਈ ਸ਼ਾਇਦ ਉਸਨੂੰ ਵੀ ਨਹੀਂ ਪਤਾ ਸੀ। ਪਰ ਹੁਣ ਸਵਾਲ ਮਨ ਚ ਨਹੀਂ ਸੁਪਨਿਆਂ ਚ ਉਸ ਦੇ ਜਵਾਬ ਦੀ ਉਡੀਕ ਕਰਦੇ ਸੀ।
ਓਧਰ ਹਨੇਰੇ ਹੋਏ ਮਨਜਿੰਦਰ ਦੇ ਬਾਪੂ ਜੀ ਘਰ ਆਉਂਦੇ ਹੀ ਮਨਜਿੰਦਰ….. ਨੂੰ ਆਵਾਜ਼ ਮਾਰਦੇ ਪਰ ਮਨਜਿੰਦਰ ਦੀ ਮਾਂ ਕਮਰੇ ਤੋਂ ਬਾਹਰ ਆਉਂਦੀ ਕਹਿੰਦੀ ਮਨਜਿੰਦਰ ਤਾਂ ਅੱਜ ਜਲਦੀ ਸੋ ਗਈ। ਕਿਉਂ? ਬਾਪੂ ਜੀ ਸਵਾਲ ਕਰਦੇ, ਠੀਕ ਤਾਂ ਹੈ ਸਾਡੀ ਧੀ ਰਾਣੀ।
ਹਾਂਜੀ ਠੀਕ ਹੈ ਬਸ ਅੱਜ ਥੱਕ ਗਈ ਲਗਦੀ ਮਨਜਿੰਦਰ ਦੀ ਮਾਂ ਨੇ ਕਿਹਾ।
ਤੁਸੀਂ ਮੂੰਹ ਹੱਥ ਧੋ ਲਵੋ ਮੈਂ ਰੋਟੀ ਪਾ ਲਿਆਵਾਂ। ਤੇ ਨਿੱਕਾ ਕਿਥੇ ਹੈ? ਬਾਪੂ ਜੀ ਨੇ ਪੁੱਛਿਆ
ਆ ਜਾਏਗਾ ਇਥੇ ਹੀ ਹੋਣਾ ਮੰਮੀ ਨੇ ਜਵਾਬ ਦਿੱਤਾ।
ਰੋਟੀ ਖਾਂਦਿਆਂ ਬਾਪੂ ਜੀ ਨੇ ਮਨਜਿੰਦਰ ਦੀ ਮਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਕਿ ਅੱਜ ਅਵਤਾਰ ਸਿਓ ਮਿਲਿਆ ਸੀ। ਆਪਣੀ ਮਨਜਿੰਦਰ ਲਈ ਰਿਸ਼ਤੇ ਦੀ ਗੱਲ ਕਰਦਾ ਸੀ
ਬਾਕੀ ਅਗਲੇ ਭਾਗ ਚ
Jas Meet
Rekha Rani
bahut vadia story lagdi hai so please next part jalde pejoo G
Kajal Chawla
Nice 👍 next part jaldi upload kryo ji