More Punjabi Kahaniya  Posts
ਏਤੀ ਮਾਰ ਪਈ ਕੁਰਲਾਣੇ


ਬੀਤੇ ਸਾਲ ਦੇ ਉਹ ਗਰਮੀ ਦੇ ਦਿਨ ਸਨ ਜਦੋਂ ਅਸਮਾਨ ਤੋਂ ਅੱਗ ਵਰਦੀ ਸੀ ਤੇ ਧਰਤੀ ਅੱਗ ਦਾ ਗੋਲਾ ਬਣੀ ਹੋਈ ਸੀ। ਇੱਕ ਪੰਛੀ ਆਪਣੇ ਸਿਰ ਨੂੰ ਲੁਕਾਉਣ ਲਈ ਆਪਣੇ ਰੁੱਖ ਦੋਸਤ ਕੋਲ ਆ ਬੈਠਾ। ਡਾਢਾ ਨਿਰਾਸ਼ ਹੋਇਆ ਇਹ ਪੰਛੀ ਗਰਮੀ ਨਾਲ ਬੇਹਾਲ ਸੀ ਤੇ ਅਸਮਾਨ ਵੱਲ ਦੇਖ ਰਿਹਾ ਸੀ ਕਿ ਸ਼ਾਇਦ ਕੋਈ ਬੱਦਲ ਦਿਖ ਜਾਣ ਤੇ ਵਰਖਾ ਦਾ ਕੋਈ ਚਾਰਾ ਹੋ ਜਾਵੇ। ਰੁੱਖ ਵੀ ਬੇਚੈਨ ਸੀ ਤੇ ਉਸਦੇ ਪੱਤੇ ਕੁਮਲਾਏ ਹੋਏ ਸਨ। ਵਰਖਾ ਨਾ ਪੈਣ ਕਾਰਨ ਉਹ ਵੀ ਘੋਰ ਨਿਰਾਸ਼ ਸੀ ਤੇ ਆਪਣੇ ਪੰਛੀ ਦੋਸਤ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ। ਪੰਛੀ ਉਸਦਾ ਦੋਸਤ ਹੋਣ ਕਾਰਨ ਉਸਦੀ ਉਦਾਸੀ ਦਾ ਕਾਰਨ ਸਮਝ ਚੁੱਕਿਆ ਸੀ। ਕਾਫੀ ਚਿਰ ਬਾਅਦ ਪੰਛੀ ਬੋਲਿਆ, “ਦੋਸਤ, ਹੁਣ ਜਿਉਣ ਦਾ ਕੋਈ ਹੱਜ ਨਹੀਂ ਰਹਿ ਗਿਆ।” ਰੱਬ ਪਤਾ ਨਹੀਂ ਕਿੱਥੇ ਚਲਾ ਗਿਆ, ਸਾਡੀ ਗੱਲ ਹੀ ਨਹੀਂ ਸੁਣਦਾ। ਸਾਡਾ ਵੀ ਹੁਣ ਕੋਈ ਜਿਉਣਾ ਨਹੀਂ ਰਹਿ ਗਿਆ। ਰੁੱਖ ਬੋਲਿਆ ਕਿ ਇੱਥੇ ਰੱਬ-ਰੁਬ ਕੋਈ ਨਹੀਂ ਹੈ। ਇਹ ਐਂਵੇ ਸਾਡਾ ਵਹਿਮ ਹੈ। ਹੁਣ ਤਾਂ ਅਸਲ ਵਿੱਚ ਮਨੁੱਖ ਹੀ ਰੱਬ ਹੈ। ਵੇਖ, ਕਿਵੇਂ ਆਪਣੇ ਸੁਆਰਥ ਲਈ ਤਬਾਹੀ ਮਚਾਈ ਜਾਂਦਾ ਹੈ। ਸਾਰੇ ਜੰਗਲ-ਬੇਲੇ ਪੱਟੀ ਜਾ ਰਿਹਾ ਹੈ। ਵਿਕਾਸ ਦੇ ਨਾਂ ਤੇ ਸਭ ਕੁੱਝ ਰੁੰਡ-ਮਰੁੰਡ ਕਰੀ ਜਾ ਰਿਹੈ ਹੈ। ਸਾਡੀ ਗਿਣਤੀ ਹੁਣ ਨਾਮਾਤਰ ਰਹਿ ਗਈ ਹੈ। ਮੈਂ ਤਾਂ ਹੁਣ ਇਹ ਸੁਣਿਆ ਹੈ ਕਿ ਮਨੁੱਖ ਚੰਨ ਤੇ ਰਹਿਣ ਦੀ ਗੱਲ ਕਰ ਰਿਹਾ ਹੈ। ਪੰਛੀ ਦੁੱਖੀ ਹੋਇਆ ਬੋਲਿਆ ਕਿ ਚੰਗਾ ਹੋਵੇ ਜੇ ਇਹ ਚੰਨ ਤੇ ਵਸੇਬਾ ਕਰ ਲਵੇ, ਅਸੀਂ ਤਾਂ ਇੱਥੇ ਸੁੱਖੀ ਹੋਈਏ। ਨਹੀਂ ਤਾਂ ਸਾਡੀ ਹੋਂਦ ਨੂੰ ਕੋਈ ਨਹੀਂ ਬਚਾ ਸਕਦਾ। ਸਾਡੇ ਵੱਡ-ਵਡੇਰੇ ਆਦਿ ਮਨੁੱਖ ਵੇਲੇ ਮੌਜਾਂ ਕਰਦੇ ਸੀ ਤੇ ਸਾਨੂੰ ਇਹ ਮਾੜੇ ਦਿਨ ਵੇਖਣੇ ਨਸੀਬ ਹੋਏ। ਆਪਾਂ ਨੂੰ ਰੱਬ ਐਨਾ ਕਿਉਂ ਦੁੱਖੀ ਕਰਦਾ ਹੈ ਤੇ ਆਹ, ਸਾਡੀ ਧਰਤੀ ਮਾਂ ਮੌਜਾਂ ਕਰਦੀ ਹੈ। ਚੱਲ, ਧਰਤੀ ਮਾਂ ਤੋਂ ਉਸਦੇ ਸੁੱਖੀ ਜੀਵਨ ਦਾ ਕਾਰਨ ਪੁੱਛੀਏ। ਧਰਤੀ ਮਾਂ-ਧਰਤੀ ਮਾਂ ਤੂੰ ਬੋਲਦੀ ਕਿਉਂ ਨਹੀਂ? ਅਸੀਂ ਤੇਰੇ ਤੋਂ ਇੱਕ ਗੱਲ ਪੁੱਛਣੀ ਹੈ। ਉਦਾਸ ਹੋਈ ਅੱਖਾਂ ਪੂੰਝਦੀ ਧਰਤੀ ਬੋਲੀ, ਹਾਂ ਦੱਸੋ ਮੇਰੇ ਸਾਥੀਓ, ਕੀ ਗੱਲ ਹੈ? ਪੰਛੀ ਤੇ ਰੁੱਖ ਆਪਣਾ ਦੁੱਖ ਭੁੱਲ ਕੇ ਉਸਨੂੰ ਉਸਦੀ ਮਾਯੂਸੀ ਦਾ ਕਾਰਨ ਪੁੱਛਣ ਲੱਗੇ ਤਾਂ ਧਰਤੀ ਨੇ ਆਪਣੀ ਦੁੱਖ ਭਰੀ ਵਾਰਤਾ ਦੱਸਦੇ ਹੋਏ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਮੇਰੇ ਹੇਠਲਾ ਧਰਮ ਰੂਪੀ ਬਲਦ ਜਿਹੜਾ ਦਇਆ ਦਾ ਪੁੱਤਰ ਸੀ ਮਰ ਗਿਆ। ਮੈਨੂੰ ਸਿੰਗਾਂ ਤੇ ਚੁੱਕਣ ਵਾਲਾ ਬਲਦ ਅੱਜ ਦਮ ਤੋੜ ਗਿਆ ਹੈ। ਹੁਣ ਮੈਂ ਕੁੱਝ ਦਿਨਾਂ ਦੀ ਪ੍ਰਾਹੁਣੀ ਹਾਂ। ਮੇਰਾ ਸਭ ਕੁੱਝ ਤਬਾਹ ਹੋ ਗਿਆ ਹੈ। ਮੇਰੇ ਉੱਤੇ ਮੌਜਾਂ ਮਾਣਦਾ ਮਨੁੱਖ ਮੈਨੂੰ ਹੀ ਬਰਬਾਦੀ ਦੇ ਕੰਢੇ ਧੱਕੀ ਜਾ ਰਿਹਾ ਹੈ। ਮੇਰੇ, ਰੁੱਖ, ਪੰਛੀ ਆਦਿ ਸਭ ਕੁੱਝ ਅਲੋਪ ਹੋ ਰਿਹਾ ਹੈ। ਹਾਂ, ਮੇਰਾ ਭਰਾ ਪਾਣੀ ਥੋੜਾ ਸੁੱਖੀ ਹੈ, ਉਹ ਮੌਜਾਂ ਮਾਣਦਾ ਹੈ। ਉਸਦਾ ਬਹੁਤ ਵਿਸਥਾਰ ਹੈ ਤਾਂ ਹੀ ਉਸਨੂੰ ਕੋਈ ਦੁੱਖ ਨਹੀਂ। ਤਿੰਨੇ ਜਾਣੇ ਪਾਣੀ ਕੋਲ ਚਲੇ ਗਏ। ਪਾਣੀ ਆਪਣੇ ਗੰਧਲਾ ਰੂਪ ਕਾਰਨ ਪਛਾਣਿਆ ਨਹੀਂ ਜਾ ਰਿਹਾ ਸੀ ਤੇ ਰੱਬ ਅੱਗੇ ਇੱਕ ਲੱਤ ਤੇ ਪ੍ਰਾਰਥਨਾ ਕਰੀ...

ਜਾ ਰਿਹਾ ਸੀ। ਧਰਤੀ ਨੇ ਆਪਣੇ ਵੱਡੇ ਵੀਰ ਪਾਣੀ ਨੂੰ ਕਰੂਪ ਹੋਣ ਦਾ ਕਾਰਨ ਪੁੱਛਿਆ ਤਾਂ ਪਾਣੀ ਨੇ ਹੰਝੂ ਕੇਰਦੇ ਹੋਏ ਕਿਹਾ ਕਿ ਮਨੁੱਖ ਮੈਨੂੰ ਆਪਣੇ ਮਤਲਬ ਲਈ ਗੰਧਲਾ ਕਰ ਰਿਹਾ ਹੈ। ਮੇਰੇ ਵਿੱਚ ਫੈਕਟਰੀਆਂ, ਨਾਲਿਆਂ ਤੇ ਲੈਟਰੀਨਾਂ ਦਾ ਪਾਣੀ ਪਾ ਰਿਹਾ ਹੈ, ਜਿਸ ਕਾਰਨ ਮੇਰੇ ਰੂਪ ਵਿੱਚ ਪਰਿਵਰਤਨ ਆ ਰਿਹਾ ਹੈ। ਮਨੁੱਖ ਬੇਲੋੜੀ ਵਰਤੋਂ ਕਰਕੇ ਮੇਰੇ ਅਕਾਰ ਨੂੰ ਘਟਾ ਰਿਹਾ ਹੈ। ਮੇਰਾ ਧਰਤੀ ਹੇਠਲਾ ਲੈਵਲ ਬਹੁਤ ਥੱਲੇ ਚਲਾ ਗਿਆ ਹੈ। ਹੁਣ ਮੇਰਾ ਪਤਨ ਹੋਣਾ ਯਕੀਨੀ ਹੈ। ਮੈਂ ਆਪਣੀ ਬਰਬਾਦੀ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦਾ। ਅਸਮਾਨ ਨੂੰ ਛੱਡ ਕੇ ਕੋਈ ਵੀ ਆਪਣੇ ਵਿੱਚੋਂ ਬਹੁਤਾ ਤਾਕਤਵਾਰ ਨਹੀਂ ਹੈ। ਆਓ, ਉਸਤੋਂ ਪੁੱਛਦੇ ਹਾਂ, ਉਸਦੀ ਤਾਕਤ ਦਾ ਰਾਜ਼। ਪੰਛੀ, ਰੁੱਖ, ਧਰਤੀ ਤੇ ਪਾਣੀ ਚਾਰਾਂ ਨੇ ਮਿਲ ਕੇ ਅਸਮਾਨ ਦੇ ਦਰ ਤੇ ਫੇਰਾ ਮਾਰਿਆ। ਚਾਰੇ ਪਾਸੇ ਧੂੜ-ਧੁੱਪੇ, ਜ਼ਹਿਰੀਲੀਆਂ ਗੈਸਾਂ, ਮਿੱਟੀ ਕਣਾਂ ਕਾਰਨ ਅਸਮਾਨ ਬੇਸਿਆਣ ਹੋਇਆ ਪਿਆ ਸੀ। ਚਾਰਾਂ ਦੇ ਪ੍ਰਸ਼ਨ ਪੁੱਛਣ ਤੋਂ ਪਹਿਲਾਂ ਹੀ ਉਸਨੇ ਆਪਣੀ ਦੁੱਖਭਰੀ ਕਹਾਣੀ ਸ਼ੁਰੂ ਕਰ ਦਿੱਤੀ। ਅਸਮਾਨ ਰੋਂਦਾ ਹੋਇਆ ਕਹਿਣ ਲੱਗਿਆ ਕਿ ਸਾਰਾ ਵਾਤਾਵਰਨ ਮਨੁੱਖ ਨੇ ਦੂਸ਼ਿਤ ਕਰ ਦਿੱਤਾ ਹੈ। ਰੈਹਾਂ, ਸਪਰੇਹਾਂ ਤੇ ਹੋਰ ਗੈਰ ਮਨੁੱਖੀ ਕਾਰਜਾਂ ਕਰਕੇ ਮੇਰੀ ਹੋਂਦ ਖਤਰੇ ਵਿੱਚ ਹੈ। ਆਓ, ਆਪਾਂ ਮਿਲਕੇ ਇਸਦਾ ਕੋਈ ਹੱਲ ਢੂੰਢੀਏ। ਸਾਰੇ ਸੋਚਣ ਲੱਗੇ ਕਿ ਮਨੁੱਖ ਹੁਣ ਐਨਾ ਸ਼ਕਤੀਸ਼ਾਲੀ ਹੋ ਗਿਆ ਹੈ ਕਿ ਇਸਨੂੰ ਰੋਕਣਾ ਹੁਣ ਨਾ ਮੁਮਕਿਨ ਹੈ। ਛੋਟਾ ਪੰਛੀ ਬੋਲਿਆ ਕਿ ਸਾਡੇ ਕੋਲ ਕੇਵਲ ਇੱਕ ਚਾਰਾ ਹੈ ਕਿ ਅਸੀਂ ਓਸ ਰੱਬ ਅੱਗੇ ਆਪਣੇ ਬਚਾਅ ਤੇ ਮਨੁੱਖ ਦੀਆਂ ਵਧੀਕੀਆਂ ਦੀ ਪ੍ਰਾਰਥਨਾ ਕਰੀਏ। ਸਾਰਿਆਂ ਨੇ ਮਿਲ ਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਕਿਹਾ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ। ਅਗਲੀ ਸਵੇਰ ਹੀ ਚਾਰੇ ਪਾਸੇ ਚੁੱਪ, ਸ਼ਾਂਤੀ, ਸ਼ੁੱਧ ਤੇ ਸਾਫ ਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਦੇਖ ਪੰਛੀ, ਰੁੱਖ, ਧਰਤੀ, ਪਾਣੀ ਅਤੇ ਅਕਾਸ਼ ਆਦਿ ਤੱਤ ਰੱਬ ਦਾ ਸ਼ੁਕਰ ਗੁਜ਼ਾਰ ਕਰੀ ਜਾ ਰਹੇ ਸਨ ਤੇ ਰੱਬ ਦੀ ਹੋਂਦ ਤੇ ਉਹਨਾਂ ਦਾ ਗਹਿਰਾ ਵਿਸਵਾਸ ਬੱਝ ਚੁੱਕਾ ਸੀ।
ਸੋ ਦੋਸਤੋ, ਇਹ ਖੇਡ ਸਭ ਮਾਲਕ ਵਾਹਿਗੁਰੂ ਦੀ ਹੈ। ਅਸੀਂ ਪਿੱਛੇ ਸੁਣਦੇ ਆਏ ਹਾਂ ਕਿ ਧਰਤੀ ਹੇਠਲਾ ਪਾਣੀ ਮੁੱਕ ਜਾਊ। ਦੁਨੀਆਂ ਤੇ ਪ੍ਰਦੂਸ਼ਣ ਫੈਲੵ ਜਾਊ ਜਾਂ ਦੁਨੀਆਂ ਫਲਾਣੇ ਢੰਗ ਨਾਲ ਖਤਮ ਹੋ ਜਾਊ। ਵਿਗਿਆਨ ਦੀਆਂ ਮਾਰੀਆਂ ਡੀਗਾਂ ਨੂੰ ਉਹ ਪਲ ਵਿੱਚ ਫੇਲੑ ਕਰ ਦਿੰਦਾ ਹੈ। ਉਸਦੇ ਸਾਹਮਣੇ ਕਿਸੇ ਦੀ ਕੋਈ ਹਸਤੀ ਨਹੀਂ ਹੈ। ਮਨੁੱਖ ਤਾਂ ਵਿਸਾਲ ਬ੍ਰਹਿਮੰਡ ਦੇ ਕਿਸੇ ਰੇਤ ਦੇ ਕਿਣਕੇ ਦੇ ਸਮਾਨ ਵੀ ਨਹੀਂ ਹੈ। ਇਸਦਾ ਹੰਕਾਰ ਮਿਥਿਆ ਹੈ। ਸਭ ਕੁੱਝ ਦੀ ਸੈਟਿੰਗ ਕਰਨ ਵਾਲਾ ਉਹ ਆਪ ਹੈ। ਬਾਕੀ ਤੁਸੀਂ ਕਰੋਨਾ ਮਹਾਂਮਾਰੀ ਦੌਰਾਨ ਸਭ ਕੁੱਝ ਭਾਂਪ ਹੀ ਲਿਆ ਹੈ। ਕੌਣ, ਕਿੰਨੇ ਪਾਣੀ ਵਿੱਚ ਹੈ? ਐਂਵੇਂ “ਕਰਤੂਤਿ ਪਸ਼ੂ ਕੀ ਮਾਨਸਿ ਜਾਤਿ” ਵਾਲੇ ਕੰਮ ਨਾ ਕਰੋ ਤੇ ਉਸ ਨਾਲ ਜੁੜਨ ਦੀ ਕੋਸ਼ਿਸ਼ ਕਰੋ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)