More Punjabi Kahaniya  Posts
ਅਣਜਾਣ


ਮੇਰੇ ਡੈਡ ਨੂੰ ਸਵਾ ਤਿੰਨ ਸਾਲ ਹੋਗੇ ਦੁਨੀਆ ਤੋਂ ਰੁਖ਼ਸਤ ਹੋਏ,,ਪਰ ਪਤਾ ਨੀ ਦਿਲ ਕਿਓਂ ਨੀ ਮੰਨਦਾ ਇਸ ਗੱਲ ਨੂੰ।ਮਤਲਬ ਕਿ ਅਜੇ ਵੀ ਏਸ ਤਰਾਂ ਲੱਗਦਾ ਜਿਵੇਂ “,ਹੁਣੇ ਫੋਨ ਆਏਗਾ,,,
ਜਾਂ ਹੁਣੇ ਈ ਡੋਰਬੈੱਲ ਵਜੇਗੀ,ਤੇ ਕਹਿਣਗੇ”,ਪੁੱਤ ਕਿੰਨਾ ਟਾਇਮ ਲਾ ਦੇਨੀ ਤੂੰ ਦਰਵਾਜਾ ਖੋਲਣ ਤੇ,
ਫੇਰ ਹਮੇਸ਼ਾਂ ਦੀ ਤਰਾਂ ਮੁਸਕਰਾਹਟ ਦੇ ਨਾਲ ਗਲ ਲਾ ਲੈਣਗੇ।
ਪਰ ਸ਼ਾਇਦ ਹੁਣ ਏਹ ਸਭ ਖਿਆਲ ਈ ਨੇ।
ਮੇਰੇ ਮੰਮੀ,ਭਾਬੀਆਂ,ਭੂਆ,ਮਾਮੀ,ਤੇ ਸਭ ਮਾਸੀਆਂ ਕਹਿ ਹਟੀਆਂ ਕਿ ਆਪਣੇ ਡੈਡੀ ਦਾ ਨੰਬਰ ਡੀਲੀਟ ਕਰਦੇ,,,
ਪਰ ਪਤਾ ਨੀ ਮੈਨੂੰ ਲੱਗਦਾ ਕਿ ਜੇ ਮੈਂ ਨੰਬਰ ਡੀਲੀਟ ਕਰ ਦਿੱਤਾ ਤੇ ਕਿਤੇ ਡੈਡ ਮੇਰੇ ਤੋਂ ਦੂਰ ਨਾ ਹੋ ਜਾਣ।
ਜਦੋਂ ਡੈਡ ਹੌਸਪੀਟਲ ਸੀ ਤਾਂ ਕਿਸੇ ਨੇ ਕੋਲ ਪਏ ਰੈੱਕ ਤੋਂ ਫੋਨ ਚੋਰੀ ਕਰ ਲਿਆ,ਡੈਡ ਨੇ ਛੋਟੇ ਨੂੰ ਅਕਸਰ ਕਹਿਣਾ”,ਘਰ ਜਾਕੇ ਸੇਮ ਨੰਬਰ ਚਲਾ ਦੇਈਂ ਮੇਰਾ।ਮੈਂ ਰੋਜ ਈ ਨੰਬਰ ਡਾਇਲ ਕਰਦੀ ਤਾਂ ਸਵਿੱਚ ਔਫ ਆਓਂਦਾ ਸੀ,ਪਰ ਤਿੰਨ ਕੁ ਮਹੀਨੇ ਪਹਿਲਾਂ,ਓਸੇ ਨੰਬਰ ਤੇ ਰਿੰਗ ਹੋਈ,ਤਾਂ ਮੇਰਾ ਰੋਣ ਨਿਕਲ ਗਿਆ,ਕਿ ਡੈਡ ਤੁਸੀਂ ਚਲਗੇ ਪਰ ਤੁਹਾਡਾ ਨੰਬਰ ਚੱਲਣ ਲੱਗ ਗਿਆ।😥😥
ਓਸੇ ਟਾਇਮ ਬੈਕ ਕਾਲ ਆਈ ਤੇ ਰੀਸੀਵ ਕਰਨ ਤੇ ਪਤਾ ਲੱਗਿਆ ਕਿ ਨੰਬਰ ਜਲੰਧਰ,ਕਿਸੇ ਕੋਲ ਚੱਲਦਾ।
ਮੈਂ ਜਦੋਂ ਰਿੰਗ ਕਰਨ ਦਾ ਕਾਰਨ ਦੱਸਿਆ ਤਾਂ ਓਹ ਅੱਗੋਂ ਬੋਲਿਆ”,ਭੈਣੇ ਜਦੋਂ ਮਰਜੀ ਰਿੰਗ ਕਰ ਲਿਆ ਕਰ,ਤੈਨੂੰ ਕਦੀ ਬੈਕ...

ਕਾਲ ਨਹੀਂ ਆਊਗੀ।”
ਮੈਂ ਸੋਚਿਆ ਪਤਾ ਨੀ ਕਿਹੋ ਜਿਹਾ ਇਨਸਾਨ ਆ,ਕੌਣ ਆ?
ਸਰਦਾਰ ਸਾਬ ਕਹਿੰਦੇ ਨਾ ਕਰਿਆ ਕਰ ਫੋਨ,,,
ਮੈਂ ਕਿਹਾ ਜੀ ਠੀਕ ਆ।
ਪਰ ਅੱਜ ਅਚਾਨਕ ਓਸੇ ਨੰਬਰ ਤੋਂ ਫੋਨ ਆਇਆ,ਪੰਜ ਵਾਰ ਫੋਨ ਕੀਤਾ,ਪਰ ਮਨ ਨੀ ਮੰਨਿਆ ਗੱਲ ਕਰਨ ਨੂੰ,ਤੇ ਛੇਵੀਂ ਵਾਰ ਮੈਂ,ਏਹਨਾ ਦੇ ਕਹਿਣ ਤੇ ਫੋਨ ਰੀਸਿਵ ਕਰ ਲਿਆ।
ਅੱਗੋਂ ਅਵਾਜ ਆਈ”,ਭੈਣੇ,ਕੋਈ ਗੁਸਤਾਖੀ ਹੋਗੀ,ਤੂੰ ਰਿੰਗ ਨੀ ਕਰਦੀ?
ਮੈਂ ਕਿਹਾ ਨਹੀਂ ਵੀਰੇ”,ਮੈਂ ਸੋਚਦੀ ਕਿ ਤੁਸੀਂ ਬਿਜੀ ਹੋ ਸਕਦੇ,ਓ,ਕਿਓਂ ਡਿਸਟਰਬ ਕਰਨਾ।
ਥੋੜੀ ਨਰਾਜ਼ਗੀ ਦਿਖਾਈ ਓਹਨੇ,
ਫੇਰ ਕਹਿੰਦਾ”,ਭੈਣੇ,ਅੱਜ ਮੇਰੇ ਘਰ ਬੇਟੀ ਹੋਈ ਏ,ਓਹਦਾ ਨਾਮ ਤੂੰ ਰੱਖਣਾ,,
ਤੇ ਹਾਂ ਮੈਂ,ਗੁਰੁਦੁਆਰੇ ਗਿਆ ਸੀ ਅਰਦਾਸ ਕਰਾਓਣ ਬੇਟੀ ਦੀ,ਤੇ ਕਹਿ ਕਿ ਆਇਆਂ ਕਿ ਰੱਬਾ,ਮੇਰੀ ਧੀ ਵੀ ਮੇਰੀ ਛੋਟੀ ਭੈਣ(ਮੈਂ)ਵਰਗੀ ਹੋਵੇ,,,,ਬੱਸ ਕਦੀ ਆਪਣੇ ਪਾਪਾ ਨੂੰ ਦਿਲ ਤੋਂ ਅਲੱਗ ਨਾ ਕਰੇ,ਚਾਹੇ ਜਿੱਥੇ ਮਰਜੀ ਰਹੇ।।
ਮੈਂ ਕੁਝ ਬੋਲ ਵੀ ਨੀ ਸਕੀ,ਕਿ ਕਿਵੇਂ ਕੋਈ ਅਜਨਬੀ,ਅਣਜਾਣ ਜੀਹਦੇ ਨਾਲ ਕੋਈ ਰਿਸ਼ਤਾ ਵੀ ਨਹੀਂ,ਓਹ ਐਨੀ ਇੱਜ਼ਤ ਦੇ ਸਕਦਾ।
ਪਰ ਇੱਕ ਅਹਿਸਾਸ ਕਰਾਇਆ ਓਸ ਇਨਸਾਨ ਨੇ ਕਿ ਇਨਸਾਨੀਅਤ ਤੇ ਆਪਣਾਪਨ ਅਜੇ ਜ਼ਿੰਦਾ ਹੈ।ਰੱਬ ਖੁਸ਼ ਰੱਖੇ ਏਹੋ ਜਿਹੇ ਫਰਿਸ਼ਤਿਆਂ ਨੂੰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)