More Punjabi Kahaniya  Posts
ਸਿੱਪੀ ਤੇ ਘੋਗਾ


ਸਿੱਪੀ ਤੇ ਘੋਗਾ ————————

ਮੁੱਦਤਾਂ ਬਾਅਦ ਉਹ ਫੇਰ ਮੇਰੇ ਵਿਹੜੇ ਆਏ ਸਨ…., ਅੱਜ ਉਹਨਾਂ ਦਾ ਦੂਜਾ ਦਿਨ ਸੀ ਤੇ ਆਪਸ ‘ਚ ਉਹ ਕੀ ਲੱਗਦੇ ਸਨ ਮੈਨੂੰ ਹਜੇ ਤੱਕ ਪਤਾ ਨਹੀਂ ਸੀ ਲੱਗਾ…. ਇੱਕੋ ਜਿਹੇ ਹੀ ਲੱਗਦੇ ਸਨ ਦੋਹੇਂ। ਕੱਲ੍ਹ ਜਦੋਂ ਉਹ ਆਏ ਤਾਂ ਉਹਨਾਂ ਦੀ ਟਰੀਂ-ਟਰੀਂ ਦੀ ਤਿੱਖੀ ਆਵਾਜ਼ ਨੇ ਮੇਰਾ ਧਿਆਨ ਖਿੱਚਿਆ ਸੀ….. ਕਦੇ ਜ਼ਮੀਨ ਤੇ ਪੂਛਾਂ ਮਾਰ-ਮਾਰ ਉਹ ਖੇਡਦੇ ਸਨ ਤੇ ਕਦੇ ਟਾਹਣੀਆਂ ਤੇ ਇੱਕ ਦੂਜੇ ਮਗਰ ਭੱਜ ਕੇ ਪਕੜਨ-ਪਕੜਾਈ…., ਕਿਤਾਬ ਪਾਸੇ ਰੱਖ ਮੈਂ ਉਹਨਾਂ ਨੂੰ ਤੱਕਣ ਲੱਗ ਪਿਆ ਤੇ ਕੁਰਸੀ ਰਤਾ ਪਛਾਂਹ ਖਿੱਚ ਲਈ ਕਿਧਰੇ ਉਹ ਭੱਜ ਨਾ ਜਾਣ ਡਰ ਕੇ…., ਮੈਨੂੰ ਮਜ਼ਾ ਆ ਰਿਹਾ ਸੀ ਉਹਨਾਂ ਨੂੰ ਅਠਖੇਲੀਆਂ ਕਰਦਿਆਂ ਦੇਖ…., ਜਦੋਂ ਇੱਕ ਦੂਜੇ ਦੀਆਂ ਅੱਖਾਂ ਤੋਂ ਓਹਲੇ ਹੋ ਜਾਂਦੇ ਤਾਂ ਫੇਰ ਟਰੀਂ-ਟਰੀਂ ਕਰ ਕੇ ਇੱਕ ਦੂਜੇ ਦਾ ਧਿਆਨ ਆਵਦੇ ਵੱਲ ਖਿੱਚਦੇ ਤੇ ਆਵਦੀ ਹੋਂਦ ਜਤਾਉਂਦੇ….., ਬੜੇ ਖੁਸ਼ ਨਜ਼ਰ ਆਉਂਦੇ ਸੀ ਦੋਹੇ ਹੀ। ਚਾਹ ਪੀਂਦੇ ਨੇ ਕੱਲ੍ਹ ਮੈਂ ਜਦੋਂ ਤਲੀ ਮੂੰਗਫਲੀ ਉਹਨਾਂ ਨੂੰ ਪਾਈ ਤਾਂ ਉਹ ਥੋੜ੍ਹੀ ਦੇਰ ਬਾਅਦ ਝੱਕਦੇ-ਡਰਦੇ ਕੋਲੇ ਆ ਗਏ ਪਰ ਨੱਕ ਮੂੰਹ ਚੜ੍ਹਾ ਕੇ ਪਰ੍ਹੇ ਹੋ ਗਏ….. ਤੇਲ ਵਾਲੀ ਚੀਜ਼ ਨਾ ਪਸੰਦ ਸੀ ਸ਼ਾਇਦ ਉਹਨਾਂ ਨੂੰ…. ਪਰ ਅੱਜ ਜਦੋਂ ਮੈਂ ਈਜੀ ਡੇ ਤੋਂ ਲਿਆਂਦੇ ਹੋਏ ਫੋਰ – ਪੀਸ ਕਾਜੂ ਪਾਏ ਉਹਨਾਂ ਨੂੰ ਤਾਂ ਉਹ ਸਵਾਦ ਲੈ-ਲੈ ਕੇ ਖਾਣ ਲੱਗ ਪਏ, ਸ਼ਾਇਦ ਨਵੀਂ ਚੀਜ਼ ਸੀ ਉਹਨਾਂ ਲਈ ਜਿਵੇਂ….. ਇੱਕ ਦੂਜੇ ਵੱਲ ਤੱਕ-ਤੱਕ ਖਾਂਦੇ ਸੀ ਤਾਂ ਹੀ। ਅੱਜ ਵੀ ਮੈਨੂੰ ਇਹ ਪਤਾ ਨਹੀਂ ਲੱਗਾ ਸੀ ਕਿ ਉਹ ‘ਕਿਹੜਾ’ ਹੈ ਤੇ ਉਹ ‘ਕਿਹੜੀ’...

ਹੈ’। ਉਹਨਾਂ ਦਾ ਝਾਕਾ ਹੁਣ ਮੇਰੇ ਨਾਲ ਭੋਰਾ-ਭੋਰਾ ਖੁੱਲ੍ਹਣ ਲੱਗਾ ਸੀ ‘ਤੇ ਮੇਰੀ ਮੌਜੂਦਗੀ ਉਹਨਾਂ ਨੂੰ ਹੁਣ ਖਲਦੀ ਨਹੀਂ ਸੀ, ਪਰ ਮੇਰੀ ਸੂਈ ਤਾਂ ਬਸ ਹਜੇ ਵੀ ‘ਕਿਹੜਾ-ਕਿਹੜੀ’ ਤੇ ਈ ਅੜੀ ਸੀ ਤੇ ਮੇਰਾ ਸ਼ੈਤਾਨ ਦਿਮਾਗ ਉਹਨਾਂ ਵਿਚਲਾ ‘ਆਪਸੀ ਰਿਸ਼ਤਾ’ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਨਜ਼ਰਾਂ ਫੇਰ ਟਿਕਾ ਦਿੱਤੀਆਂ ਉਹਨਾਂ ਵੱਲ ਤੇ ਘੋਖਣ ਲੱਗ ਪਿਆ ਹੋਰ ਸੁਆਰ ਕੇ ਦੋਹਾਂ ਨੂੰ ਤੇ ਹੁਣ ਤੀਕ ਮੇਰੀ 6th ਸੈਂਸ ਵੀ ਭੋਰਾ ਕੰਮ ਕਰਨ ਲੱਗ ਪਈ ਸੀ………., ਆਹ ਜਿਹੜਾ ਅੱਥਰਾ ਜਿਹਾ, ਜੀ ਤੋਂ ਨਿਚਲਾ ਹੋ ਕੇ ਨਹੀਂ ਬੈਠਿਆ ਜਾਂਦਾ ਭੋਰਾ ਵੀ ਤੇ ਖਾਂਦਾ ਵੀ ਹੋਛਿਆ ਵਾਂਗੂੰ ਤੇ ਉਹਦੇ ਕਾਜੂਆਂ ਤੇ ਵੀ ਹੱਥ ਸਾਫ ਕਰੀ ਜਾਂਦੈ…., ਇਹ ਤਾਂ ‘ਘੋਗਾ’ ਹੈ ਤੇ ਦੂਜੀ ਜਿਹੜੀ ਮਲੂਕ ਜਿਹੀ, ਟਿਕਵੇਂ ਸੁਭਾਅ ਵਾਲੀ ਤੇ ਬੋਚ-ਬੋਚ ਕੇ ਨਖਰੇ ਜੇ ਨਾਲ ਹੱਥ ਚ ਫੜ-ਫੜ ਖਾਂਦੀ ਹੈ ਉਹ ‘ਸਿੱਪੀ’ ਹੈ….. ਮੈਂ ਤਾਂ ਦੋਹਾਂ ਦੇ ਨਾਂ ਵੀ ਧਰਤੇ ਸੀ। ਮੈਨੂੰ ਮੇਰਾ ਤੁੱਕਾ ਕਾਫੀ ਠੀਕ ਲੱਗਾ ਜਾਪਦਾ ਸੀ ਤੇ ਦੋਹਾਂ ਨੂੰ ਖੁਸ਼ ਦੇਖ ਕੇ ਹੁਣ ਉਹਨਾਂ ਦੇ ਆਪਸੀ ‘ਰਿਸ਼ਤੇ’ ਦੀ ਵੀ ਸਮਝ ਲੱਗਣੀ ਸ਼ੁਰੂ ਹੋ ਗਈ ਸੀ….. ਬੱਸ ਮੈਂ ਤਾਂ ਏਸੇ ‘ਚ ਹੀ ਬੜਾ ਖੁਸ਼ ਸਾਂ ਕਿ ਉਹ ਦੋਹੇਂ ਖੁਸ਼ ਨੇ…..,ਉਹਨਾਂ ਨੂੰ ਖੁਸ਼ ਦੇਖ ਮੈਂ ਆਪਣੇ ਅਤੀਤ ‘ਚ ਗੁਆਚ ਰਿਹਾ ਸਾਂ। ਡਾ. ਮਨਜੀਤ ਭੱਲਾ ਮਾਰਚ 31, 2020

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)