More Punjabi Kahaniya  Posts
ਮਿਲਗੋਭਾ (ਕਹਾਣੀ )


ਅੱਜ ਬੜੇ ਦਿਨਾਂ ਬਾਅਦ ਸਾਡੇ ਸਕੂਲ ਵਿੱਚ ਜਿਹੜੇ ਅਧਿਆਪਕ ਛੋਟੀਆਂ ਜਮਾਤਾਂ ਨੂੰ ਪੰਜਾਬੀ ਪੜਾਉਂਦੇ ਸਨ, ਉਹ ਛੁੱਟੀ ‘ਤੇ ਸੀ | ਉਹਨਾਂ ਦੇ ਖਾਲੀ ਪੀਰੀਅਡ ਵਿੱਚ ਅੱਜ ਮੈਂ ਜਾਣਾ ਸੀ | ਜਿਉਂ ਹੀ ਪੀਰੀਅਡ ਦੀ ਘੰਟੀ ਵੱਜੀ ਮੈਂ ਚੌਥੀ ਜਮਾਤ ਵਿੱਚ ਚਲੇ ਗਈ | ਮੈਂ ਜਮਾਤ ਵਿੱਚ ਗਈ ਮੈਨੂੰ ਛੋਟੇ ਬੱਚੇ ਵੇਖ ਕੇ ਚਾਅ ਜਿਹਾ ਚੜ੍ਹ ਗਿਆ |ਮੈਂ ਉਹਨਾਂ ਨਾਲ ਗੱਲਾਂ ਕਰਨ ਲੱਗੀ | ਬੱਚੇ ਤਾਂ ਸਾਰੇ ਹੀ ਚੰਗੇ ਹੁੰਦੇ ਨੇ ਪਰ ਕਈ ਬੱਚੇ ਬਹੁਤ ਹੀ ਤੀਖਣ ਬੁੱਧੀ ਵਾਲੇ ਹੁੰਦੇ ਨੇ |ਮੈਂ ਬੱਚਿਆਂ ਨੂੰ ਪੁੱਛਿਆ ਤੁਸੀ ਪੜ੍ਹਨਾ ਚਾਹੁੰਦੇ ਹੋ ਜਾਂ ਗੱਲਾਂ ਕਰਨਾ ਮੇਰੇ ਨਾਲ |ਕਈ ਬੱਚੇ ਖੁਸ਼ ਜਿਹੇ ਹੋਏ ਬਈ ਅੱਜ ਪੜ੍ਹਨਾ ਨਹੀਂ ਪੈਣਾ,ਮੈਡਮ ਸਾਡੇ ਨਾਲ ਗੱਲਾਂ ਕਰਨਗੇ | ਮੈਂ ਉਹਨਾਂ ਤੋਂ ਕੁੱਝ ਰੋਜਮਰਾ ਜਿੰਦਗੀ ਦੇ ਸਵਾਲ ਪੁੱਛਣ ਲੱਗੀ |ਬੱਚੇ ਖੁਸ਼ ਹੋ -ਹੋ ਕੇ ਜਵਾਬ ਦਿੰਦੇ ਰਹੇ |ਕਈ ਬੱਚੇ ਉਸ ਜਮਾਤ ਵਿੱਚ ਪਿੰਡਾਂ ਤੋਂ ਆਉਂਦੇ ਸਨ | ਮੈਂ ਬੱਚਿਆਂ ਨੂੰ ਕਿਹਾ, “ਹੱਥ ਖੜੇ ਕਰੋ, ਜਿਹੜੇ ਪਿੰਡਾਂ ਤੋਂ ਆਉਂਦੇ ਨੇ “|ਕਈ ਜਣਿਆ ਨੇ ਹੱਥ ਖੜੇ ਕੀਤੇ | ਮੈਂ ਕਿਹਾ,” ਹੁਣ ਮੈਨੂੰ ਇਹ ਦਸੋ ਬਈ ਤੁਹਾਡੇ ਘਰ ਖੇਤੀ ਕਿਹੜੇ ਕਰਦੇ ਨੇ ਤੇ ਮੱਝਾਂ, ਗਾਵਾਂ ਕਿਸ – ਕਿਸ ਦੇ ਘਰ ਨੇ “? ਕਈ ਬੱਚੇ ਕਹਿਣ ਲੱਗੇ,”ਹਮਾਰੇ ਭੀ ਹੈ, ਹਮਾਰੇ ਭੀ ਹੈ” |ਮੈਂ ਉਹਨਾਂ ਨੂੰ ਕਿਹਾ, “ਤੁਹਾਡਾ ਪੰਜਾਬੀ ਦਾ ਪੀਰੀਅਡ ਆ, ਮੇਰੇ ਨਾਲ ਪੰਜਾਬੀ ਵਿੱਚ ਗੱਲ ਕਰੋ “| ਬੱਚੇ ਖੁਸ਼ ਹੋਗੇ | ਮੈਂ ਬੱਚਿਆਂ ਨੂੰ ਕਿਹਾ ,”ਹੁਣ ਮੈਨੂੰ ਆਪਣੇ – ਆਪਣੇ ਘਰ ਵਿਚ ਦਸੋ ਕਿਹੜਾ – ਕਿਹੜਾ ਖੇਤੀ ਦਾ ਕੰਮ ਤੇ ਡੰਗਰਾਂ ਦਾ ਕੰਮ ਆਪਣੇ ਦਾਦਾ – ਦਾਦੀ ਤੇ ਮੰਮੀ – ਪਾਪਾ ਨਾਲ ਕਰਵਾਉਂਦਾ “|ਕਈ ਬੱਚਿਆਂ ਨੇ ਹੱਥ ਖੜਾ ਕੀਤਾ |ਮੈਂ ਵਾਰੀ ਵਾਰੀ ਪੁੱਛਣ ਲੱਗੀ | ਇੱਕ ਰਣਵੀਰ ਬੱਚਾ ਸੀ ਮੈਂ ਉਸਨੂੰ ਕਿਹਾ,”ਪਹਿਲਾਂ ਤੁਸੀਂ ਦਸੋ ਆਪਣੇ ਘਰ ਵਿੱਚ ਕੀ ਕੰਮ ਕਰਵਾਉਂਦੇ ਹੋ”? ਉਸਨੇ ਜਵਾਬ ਵਿੱਚ ਕਿਹਾ,”ਮੈਡਮ ਜੀ,ਮੈਨੂੰ ਤਾਂ ਜਿਹੜਾ ਵੀ ਕੰਮ ਘਰਦੇ ਕਹਿ ਦਿੰਦੇ ਨੇ ਸਭ ਨਾਲ ਮਿਲ ਕਰਵਾਉਂਦਾ ਹਾਂ ਤੇ ਰਾਤ ਨੂੰ ਪੜਦਾ ਹੁੰਦਾ” | ਮੈਂ ਉਸਨੂੰ ਸਾਬਾਸ਼ ਦਿੱਤੀ ਤੇ ਬੈਠਣ ਲਈ ਕਿਹਾ |ਉਸਤੋਂ ਬਾਅਦ ਇੱਕ ਗੁਰਨੂਰ ਬੱਚਾ ਸੀ, ਮੈਨੂੰ ਕਹਿਣ ਲੱਗਾ ਮੈਡਮ ਜੀਂ ਹੁਣ ਮੈਂ ਦੱਸਾਂ, ਮੈਂ ਕਿਹਾ,” ਹਾਂ!ਦਸੋ “| ਮੇਰੇ ਹਾਂ ਕਹਿਣ ਦੀ...

ਦੇਰ ਸੀ ਕਿ ਉਸਨੇ ਤਾਂ ਮੈਨੂੰ ਗੱਲਾਂ ਦੱਸ ਕੇ ਕਲਾਸ ਵਿੱਚ ਰੌਣਕ ਹੀ ਲਗਾ ਦਿੱਤੀ | ਮੈਨੂੰ ਕਹਿਣ ਲੱਗਾ,”ਮੈਡਮ ਜੀ, ਹਮ ਤੋ ਸਵੇਰੇ ਹੀ ਉੱਠ ਜਾਤੇ ਹੈ, ਫੇਰ ਹਮ ਨਾਤੇ ਹੈ, ਸਿਰ ਬਾਤੇ ਹੈ | ਜਬ ਤੱਕ ਹਮਕੋ ਘੀ ਕਿ ਸਾਥ ਮੰਮੀ ਪਰੌਂਠਾ ਨਹੀਂ ਦਿਤੀ ਹਮਾਰੀ ਤੋ ਭੂਖ ਹੀ ਨੀ ਮਿੱਟਤੀ, ਫੇਰ ਹਮ ਸਕੂਲ ਆ ਜਾਤੇ ਹੈ, ਸ਼ਾਮ ਕੋ ਹਮ ਜਬ ਸਕੂਲ ਸੇ ਘਰ ਜਾਤੇ ਹੈ ਤੋ ਕੱਪੜੇ ਬਦਲ ਕਿ ਦਾਦਾ ਕੇ ਸਾਥ ਮਝੋਂ ਕਾ ਕਾਮ ਕਰਾਤੇ ਹੈ “| ਮੈਂ ਪੁੱਛਿਆ ਤੂੰ ਮੈਨੂੰ ਪੰਜਾਬੀ ਵਿੱਚ ਦੱਸ ਕੀ ਕੰਮ ਕਰਵਾਉਂਦਾ ਮੱਝਾਂ ਦਾ? ਉਸਨੂੰ ਪੰਜਾਬੀ ਵਿੱਚ ਜਵਾਬ ਦੇਣਾ ਬਹੁਤ ਔਖਾ ਲੱਗਿਆ ਪਰ ਫੇਰ ਵੀ ਉਸਨੇ ਬੋਲਣਾ ਸ਼ੁਰੂ ਕੀਤਾ ਕਹਿਣ ਲੱਗਿਆ ਦੇਖੋ ਮੈਡਮ ਜੀ ਪਹਿਲੇ ਤੋਂ ਮੈਂ ਆਪਣੇ ਦਾਦਾ ਕੇ ਸਾਥ ਟੋਕਾ ਕਰਾਤਾ ਹੂੰ ਫੇਰ ਜਬ ਧਾਰ ਚੋਣੀ ਹੋਤੀ ਹੈ,ਉਸਕੋ ਜਬ ਪੱਠੇ ਡਾਲਤੇ ਹੈ ਜੇ ਉਸਕੋ ਪਠੋ ਮੇਂ ਫ਼ੀਡ ਨਾ ਡਾਲੇ ਤੋ ਮੱਝ ਬੈਠਇਓ ਜਾਤੀ ਹੈ, ਦੂਧ ਇਓ ਨੀ ਦੇਤੀ “| ਮੈਂ ਕਿਹਾ,” ਤੁਸੀ ਫੇਰ ਕੀ ਕਰਦੇ ਹੋ ? ਬਈ ਮੱਝ ਦੁੱਧ ਦੇ ਦੇਵੇ |ਉਹ ਕਹਿਣ ਲੱਗਾ,” ਫਿਰ ਹਮ ਮੱਝ ਕੋ ਦਿਖਾ ਕਿ ਪਠੋ ਪੇ ਫ਼ੀਡ ਡਾਲਤੇ ਹੈ ਫਿਰ ਵੋ ਜਦ ਫ਼ੀਡ ਕੋ ਦੇਖਤੀ ਹੈ, ਫਿਰ ਪੱਠੇ ਖਾਤੀ ਹੈ ਤਬ ਦੂਧ ਦੇਤੀ ਹੈ “| ਜਦੋਂ ਨੂੰ ਅਜੇ ਉਹ ਹੋਰ ਗੱਲਾਂ ਕਰ ਹੀ ਰਿਹਾ ਸੀ ਘੰਟੀ ਵੱਜ ਗਈ ਤੇ ਮੈਂ ਹੋਰ ਜਮਾਤ ਵਿੱਚ ਚਲੀ ਗਈ |ਪਰ ਮੈਨੂੰ ਇਹ ਗੱਲ ਰੜਕਦੀ ਹੈ ਕੇ ਸਾਡੇ ਬੱਚੇ ਪੰਜਾਬ ਵਿੱਚ ਰਹਿੰਦੇ ਹੋਏ ਵੀ ਪੰਜਾਬੀ ਚੰਗੀ ਤਰਾਂ ਨਹੀਂ ਬੋਲ ਸਕਦੇ |ਸਾਡੀ ਮਾਂ ਬੋਲੀ ਦੇ ਵਿੱਚ ਆਹ ਹਿੰਦੀ,ਜਿਹੜੀ ਸਾਡੀ ਮਾਸੀ ਭਾਸ਼ਾ ਹੈ ਇਸ ਦਾ ਰਲਾ ਬਹੁਤ ਜ਼ਿਆਦਾ ਹੈ |ਸਾਡੇ ਬੱਚਿਆਂ ਦੇ ਮਾਂ – ਬਾਪ ਬਹੁਤ ਖੁਸ਼ ਹੁੰਦੇ ਨੇ ਜਦੋਂ ਬੱਚੇ ਹਿੰਦੀ ਬੋਲਦੇ ਹਨ ਪਰ ਇਹ ਸਾਡੀ ਪੰਜਾਬੀ ਮਾਂ ਬੋਲੀ ਤੇ ਸਾਡੇ ਪੰਜਾਬ ਤੇ ਪੰਜਾਬੀਅਤ ਦੇ ਲਈ ਚੰਗਾ ਨਹੀਂ ਹੋਵੇਗਾ |
ਧੰਨਵਾਦ ਜੀ
ਰਾਜਿੰਦਰ ਕੌਰ ਰਾਜ਼ੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)