ਸ਼ੱਕ
ਸਵੇਰ ਦੇ12 ਕੋ ਵੱਜੇ ਸਨ, ਫੋਨ ਦੀ ਘੰਟੀ ਵੱਜੀ ਤੇ ਅੱਗੋਂ ਕਿਸੇ ਜਾਣ ਪਹਿਚਾਣ ਵਾਲੇ ਸੱਜਣ ਦਾ ਫੋਨ ਸੀ,ਜੋ ਬਹੁਤ ਘਬਰਾਹਟ ਵਿੱਚ ਕਹਿ ਰਿਹਾ ਸੀ ਪੱਤਰਕਾਰ ਸਾਬ ਤੁਹਾਡੇ ਨਾਲ ਅੱਜ ਆਖਰੀ ਗੱਲਬਾਤ ਹੋਏ ਸ਼ਾਹਿਦ, ਮੈਂ ਆਪਣੀ ਮੌਤ ਨੂੰ ਗਲੇ ਲਗਾ ਰਿਹਾ ਆਪਣੀ ਬਦਚਲਣ ਪਤਨੀ ਦੇ ਲਸ਼ਨਾ ਕਰਕੇ, ਅੱਜ ਨਹਿਰ ਵੱਲ ਜਾ ਰਿਹਾ ਹਾਂ ਡੁੱਬਣ ਤੇ ਇੱਕ ਸੁਸਾਈਡ ਨੋਟ ਲਿਖ ਕਿ ਠਾਣੇ ਦੇ ਦੇਣਾ,ਕਿ ਮੇਰੀ ਮੌਤ ਦਾ ਕਾਰਨ ਮੇਰੀ ਬਦਚਲਣ ਪਤਨੀ ਆ,ਉਹ ਰਾਤ ਭਰ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਕਿ ਆਪਣੇ ਯਾਰ ਨਾਲ ਸਾਰੀ ਰਾਤ ਹਮਬਿਸਤਰ ਰਹੀ ਆ,ਮੈਨੂੰ ਪੂਰੀ ਰਾਤ ਹੋਸ਼ ਨਹੀਂ ਰਹੀ, ਮੈਂ ਬਹੁਤ ਦੁਖੀ ਆ ਇਸ ਔਰਤ ਤੋਂ, ਪਰ ਜਿੱਥੋਂ ਤੱਕ ਮੇਰੀ ਮੱਤ ਕੰਮ ਕਰਦੀ ਸੀ ਕਿ ਉਹ ਔਰਤ ਕਦੇ ਵੀ ਐਸਾ ਨਹੀਂ ਕਰ ਸਕਦੀ,ਬੇਹਦ ਸ਼ਰੀਫ ਅਤੇ ਆਪਣੇ ਪਰਿਵਾਰ ਨੂੰ ਅਗੇ ਲੈ ਕਿ ਜਾਣ ਵਾਲੀ ਔਰਤ ਸੀ, ਮੈਂ ਉਸਦਾ ਤਰਲਾ ਕੀਤਾ ਕਿ ਭਰਾ ਤੂੰ ਵਾਪਿਸ ਘਰ ਆ ਜਾ ਆਪਾ ਬੈਠ ਕਿ ਗੱਲ ਕਰਦੇ ਆ ਪਰ ਉਸਦੇ ਦਿਮਾਗ ਵਿੱਚ ਤੇ ਇੱਕ ਹੀ ਗੱਲ ਘਰ ਕਰ ਗਈ ਕਿ ਖੁਦਕੁਸ਼ੀ, ਚਲੋ ਉਹਨੂੰ ਆਨੇ ਬਹਾਨੇ ਨਾਲ ਮਨਾ ਹੀ ਲਿਆ ਤੇ ਘਰ ਵਾਪਿਸ ਆਉਣ ਨੂੰ ਕਿਹਾ, ਉਸ ਦੇ ਵਾਪਿਸ ਆਉਣ ਤੋਂ ਪਹਿਲਾਂ ਹੀ ਮੈਂ ਉਸਦੀ ਪਤਨੀ ਨਾਲ ਗੱਲਬਾਤ ਕੀਤੀ ਕਿ ਕੀ ਹੋਇਆ ਤੁਹਾਡੇ ਵਿੱਚ ਤੇ ਉਸਨੂੰ ਵਿਚਾਰੀ ਨੂੰ ਕੋਈ ਪਤਾ ਹੀ ਨਹੀਂ ਕਿ ਉਸਦਾ ਪਤੀ...
ਉਸ ਤੋਂ ਦੁਖੀ ਹੋ ਕਿ ਮਰਨ ਵੀ ਚਲਾ ਗਿਆ ਸਭ ਸੁਣ ਕਿ ਬਹੁਤ ਘਬਰਾ ਗਈ, ਸਾਰੀ ਗੱਲਬਾਤ ਉਸਦੇ ਨਾਲ ਖੋਲੀ ਕਿ ਰਾਤ ਕੌਣ ਆਇਆ ਸੀ ਤੁਹਾਡੇ ਘਰ ਤਾਂ ਉਹ ਵਿਚਾਰੀ ਕਹਿਣ ਲੱਗੀ ਕੋਈ ਵੀ ਨਹੀਂ ਇਹਨਾਂ ਰਾਤ ਜਿਆਦਾ ਸ਼ਰਾਬ ਪੀਣ ਕਰਕੇ ਮੇਰੇ ਨਾਲ ਲੜਾਈ ਕੀਤੀ ਫਿਰ ਬੇਹੋਸ਼ ਹੋ ਕਿ ਸੋ ਗਏ ਮੈਂ ਬਹੁਤ ਵਾਰ ਉਠਾਇਆ ਇਹਨਾਂ ਨੂੰ ਪਰ ਇਹ ਬੇ ਸੁਰਤ ਸੀ ,ਮੈਂ ਕਿਹਾ ਕਿੱਥੋਂ ਪੀਤੀ ਓਹਨਾ ਦੱਸਿਆ ਕਿ ਮੁੱਲ ਕਿਸੇ ਦੇ ਘਰੋਂ,ਫਿਰ ਮੈਂ ਸਮਝ ਗਿਆ ਸ਼ਰਾਬ ਹੀ ਨੀਂਦ ਦੀਆਂ ਗੋਲੀਆਂ ਵਾਲੀ ਹੋਣੀ ਜਿਹਨੇ ਭਾਊ ਦੀ ਭੂਤਨੀ ਭਵਾਂ ਦਿੱਤੀ ਤੇ ਲੋਰ ਵਿੱਚ ਆਪਣੀ ਪਤਨੀ ਤਿ ਸ਼ੱਕ ਕਰਿ ਬੈਠਾ, ਓਹਨਾ ਚਿਰ ਨੂੰ ਉਹ ਵੀ ਆ ਗਿਆ ਜਦੋਂ ਉਸਦੀਆਂ ਗੱਲਾਂ ਸੁਣੀਆਂ ਤੇ ਸਾਰਾ ਗੁਨਾਹ ਹੀ ਨੀਂਦ ਵਾਲੀਆ ਗੋਲੀਆਂ ਦੀ ਸ਼ਰਾਬ ਦਾ ਨਿਕਲਿਆ ਉਹ ਅੱਜ ਭਾਊ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੁਖੀ ਵੱਸ ਰਿਹਾ ਇਕ ਸ਼ੱਕ ਹੀ ਘਰ ਉਜਾੜ ਦੇਣ ਲੱਗਾ ਸੀ,ਬਿਨਾ ਜਾਂਚ ਤੋਂ ਕਿਸੇ ਤੇ ਸ਼ੱਕ ਕਰਨਾ ਵੀ ਨਾ ਸਮਝੀ ਆ, ਅੱਗੇ ਤੋਂ ਉਹ ਨਾ ਕਦੇ ਲੜੇ ਨਾ ਘੁਲੇ ਚੰਗਾ ਜੀਵਨ ਬਤੀਤ ਕਰ ਰਹੇ ਆ ,
ਲੇਖਕ ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137,8646017000