More Punjabi Kahaniya  Posts
Father’s day


         ਪਿਤਾ ਇੱਕ ਬੱਚੇ ਦੇ ਜੀਵਨ ਦਾ ਮਾਂ ਤੋਂ ਬਾਅਦ ਸਭ ਤੋਂ ਅਹਿਮ ਰਿਸ਼ਤਾ ਹੁੰਦਾ ਹੈ। ਜਿਸਦਾ ਬੱਚੇ ਦੀ ਦੀ ਹੋਂਦ ਤੋਂ ਲੈਕੇ ਅੰਤ  ਤੱਕ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਸਬੰਧੀ ਪਿਤਾ ਦੇ ਸਤਿਕਾਰ ਵਜੋਂ ਵਿਸ਼ਵਭਰ ਵਿੱਚ ਅਲੱਗ ਅਲੱਗ ਤਰੀਕਾਂ ਨੂੰ ਫਾਦਰ ਡੇ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਸਮੇਤ ਬਹੁਤੇ ਮੁਲਕਾਂ ਵਿੱਚ ਇਹ ਦਿਨ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
           ਮੇਰੇ ਖਿਆਲ ਅਨੁਸਾਰ ਸਾਡੇ ਜੀਵਨ ਵਿੱਚ ਸਾਡੇ ਪਿਤਾ ਦੁਆਰਾ ਦਿੱਤੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਮਨਾਉਣ ਲਈ ਇੱਕ ਖਾਸ ਦਿਨ ਦੀ ਜ਼ਰੂਰਤ ਨਹੀਂ ਹੁੰਦੀ। ਇਕ ਪਿਤਾ, ਜੋ ਸਾਡਾ ਦੋਸਤ, ਮਾਰਗਦਰਸ਼ਕ, ਰੋਲ ਮਾਡਲ ਅਤੇ ਸੁਪਰਹੀਰੋ ਹੈ, ਉਹ ਇਕ ਖ਼ਾਸ ਆਦਮੀ ਹੈ। ਜੋ ਸਾਡੀ ਜ਼ਿੰਦਗੀ ਦੇ ਹਰ ਪੜਾਅ ਵਿੱਚ ਹਰ ਪੱਖ ਤੋ ਸਦਾ ਸਾਡੀ ਰੱਖਿਆ ਕਰਦਾ ਹੈ। ਪਿਤਾ ਆਪਣੇ ਬੱਚਿਆ ਦੇ ਚੰਗੇ ਪਾਲਣ ਪੋਸ਼ਣ ਅਤੇ ਚੰਗੇ ਭਵਿੱਖ ਲਈ ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਸਖ਼ਤ ਮਿਹਨਤ ਕਰਦਾ ਹੈ। ਪਿਤਾ ਬੱਚੇ ਲਈ ਰੱਬ ਦਾ ਰੂਪ ਹੈ।
     ਪਿਤਾ ਦਿਵਸ ਦਾ ਭਾਰਤ ਨਾਲ ਕੋਈ ਇਤਿਹਾਸਿਕ ਪਿਛੋਕੜ ਨਹੀਂ ਹੈ, ਇਸਦਾ ਪਿਛੋਕੜ ਪੱਛਮੀ ਦੇਸ਼ਾਂ ਨਾਲ ਸਬੰਧਿਤ ਹੈ। ਇਸਦੇ ਇਤਿਹਾਸ ਸਬੰਧੀ ਕੋਈ ਠੋਸ ਤੱਥ ਸਾਹਮਣੇ ਨਹੀਂ ਆਉਂਦਾ ਹੈ।ਇਸ ਬਾਰੇ ਡੂੰਘਾਈ ਨਾਲ ਖੋਜਿਆ ਜਾਵੇ ਤਾਂ  ਵੱਖ ਵੱਖ ਪਹਿਲੂ ਸਾਹਮਣੇ ਆਉਂਦੇ ਹਨ। ਇਸ ਦਿਵਸ ਦੀ ਸ਼ੁਰੂਆਤ ਪੰਦਰਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਮੰਨੀ ਜਾਂਦੀ ਹੈ।
     ਇਸਦੇ ਇਤਿਹਾਸ ਸਬੰਧੀ ਇੱਕ ਪਰਚਲਿਤ ਘਟਨਾ 5 ਜੁਲਾਈ, 1908 ਨੂੰ ਅਮਰੀਕਾ ਦੇ ਪੱਛਮੀ ਵਰਜੀਨੀਆ ਵਿਚ ਵਾਪਰੀ ਇਕ ਖਣਨ ਦੀ ਦੁਰਘਟਨਾ ਵੀ ਹੈ। ਜਿਸ ਵਿਚ ਸੈਂਕੜੇ ਆਦਮੀਆਂ ਦੀ ਮੌਤ ਹੋ ਗਈ ਸੀ। ਜਿੰਨਾ ਵਿੱਚੋ ਇਕ ਵਿਅਕਤੀ ਦੀ ਧੀ ਜਿਸਦਾ ਨਾਮ ਗ੍ਰੇਸ ਗੋਲਡਨ ਸੀ, ਨੇ ਆਪਣੇ ਪਿਤਾ ਦੇ ਸਨਮਾਨ ਵਜੋਂ ਦਿਨ ਮਨਾਇਆ ਸੀ।ਜਿਸਨੂੰ ਪਿਤਾ ਦਿਵਸ ਵਜੋਂ ਸੱਦਿਆ ਗਿਆ ਸੀ।
        ਕੁਝ ਸਾਲਾਂ ਬਾਅਦ, ਸੋਨੋਰਾ ਸਮਾਰਟ ਡੋਡ ਨਾਮ ਦੀ ਲੜਕੀ ਨੇ ਇੱਕ ਚਰਚ ਵਿੱਚ ਮਦਰ ਡੇ (ਮਾਂ ਦਿਵਸ) ਮਨਾਉਣ ਤੋਂ ਬਾਅਦ ਆਪਣੇ ਪਿਤਾ ਦੇ ਸਨਮਾਨ ਵਿੱਚ ਪਿਤਾ ਦਿਵਸ ਮਨਾਉਣ ਦੇ ਵਿਚਾਰ ਦਾ ਸੁਝਾਅ ਦਿੱਤਾ। ਕਿਉੰਕਿ ਡੋਡ ਦੇ ਪਿਤਾ ਵਿਲੀਅਮ ਜੈਕਸਨ ਸਮਾਰਟ,  ਜੋ ਇਕ ਸਿਵਲ ਯੁੱਧ ਦੇ ਬਜ਼ੁਰਗ ਸਨ, ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪੰਜ ਭੈਣਾਂ-ਭਰਾਵਾਂ ਨੂੰ ਇਕੋ ਮਾਂ-ਪਿਓ ਵਜੋਂ ਪਾਲਿਆ। ਡੋਡ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਾਦਰਜ਼ ਡੇਅ ਨੂੰ ਰਾਸ਼ਟਰੀ ਪੱਧਰ ‘ਤੇ ਉਤਸ਼ਾਹਤ ਕਰਨਾ ਸ਼ੁਰੂ ਕੀਤਾ।
        ਪਿਤਾ ਦਿਵਸ ਦੀ ਅਮਰੀਕਾ ਵਿਚ ਪ੍ਰਸਿੱਧੀ ਹੋਣ ਲੱਗੀ ਜਦੋਂ ਸਾਲ 1972 ਵਿਚ ਰਾਸ਼ਟਰਪਤੀ ਨੇ ਇਕ ਘੋਸ਼ਣਾ ਪੱਤਰ ਤੇ ਦਸਤਖਤ ਕੀਤੇ ਸਨ ਅਤੇ ਉਦੋਂ ਤੋਂ ਪਿਤਾ ਦਿਵਸ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ.
         ਪਿਤਾ ਆਪਣੀ ਔਲਾਦ ਲਈ ਹਰ ਦੁੱਖ ਸੁਖ ਝੱਲਦਾ ਹੈ।ਉਸਦੀਆਂ ਕੁਰਬਾਨੀਆਂ ਅਤੇ ਯੋਗਦਾਨ ਲਈ ਕਿਸੇ ਖਾਸ ਦਿਨ ਦੀ ਜਰੂਰਤ ਨਹੀਂ ਹੁੰਦੀ। ਪਿਤਾ ਹਮੇਸ਼ਾ ਹੀ ਸਾਡੇ ਦਿਲ ਵਿੱਚ ਵਸਣਾ ਚਾਹੀਦਾ ਹੈ।...

ਬਚਪਨ ਵਿੱਚ ਦਿੱਤੀਆਂ ਬਾਪੂ ਦੀਆਂ ਝਿੜਕਾਂ ਉਸ ਸਮੇਂ ਜਰੂਰ ਬੁਰੀਆਂ ਲਗਦੀਆਂ ਨੇ ਪਰ ਜ਼ਿੰਦਗੀ ਦੇ ਪੜਾਅ ਵਿੱਚ ਅੱਗੇ ਜਾਕੇ ਓਹਨਾਂ ਝਿੜਕਾਂ ਦੀ ਅਹਿਮੀਅਤ ਸਮਝ ਆਉਂਦੀ ਹੈ। ਕਿਉੰਕਿ ਪਿਤਾ ਆਪਣੇ ਬੱਚਿਆ ਦੇ ਉੱਜਵਲ ਭਵਿੱਖ ਅਤੇ ਚੰਗਾ ਚਰਿੱਤਰ ਚਿਤਰਣ ਲਈ ਹੀ ਝਿੜਕਦਾ ਹੈ।
       ਸਾਡੇ ਸਮਾਜ ਵਿੱਚ ਅਜੋਕੇ ਸਮੇਂ ਬੱਚਿਆ ਵਿੱਚ ਘਟਦੀ ਜਾ ਰਹੀ ਸ਼ਹਿਨਸ਼ੀਲਤਾ ਅਤੇ ਵੱਡਿਆ ਦੇ ਸਤਿਕਾਰ ਦੀ ਭਾਵਨਾਂ ਸਾਡੇ ਭਵਿੱਖ ਲਈ ਚੰਗਾ ਸੰਕੇਤ ਨਹੀਂ ਹੈ।
      ਅਸੀਂ ਉਂਝ ਅੱਜ ਪਿਤਾ ਦਿਵਸ ਸਬੰਧੀ ਸੋਸ਼ਲ ਮੀਡੀਆ ਤੇ ਬਾਪੂ ਦੀਆਂ ਫੋਟੋਆਂ ਤੇ ਅੰਮ੍ਰਿਤ ਮਾਨ ਦੇ ਗਾਣੇ ਲਗਾ ਕੇ ਸਾਂਝੀਆਂ ਕਰ ਰਹੇ ਹਾਂ, ਇਹ ਮਾਇਨੇ ਨਹੀਂ ਰੱਖਦਾ ਪਰ ਅਸਲ ਜ਼ਿੰਦਗੀ ਵਿੱਚ ਅਸੀਂ ਆਪਣੇ ਪਿਤਾ ਦਾ ਕਿੰਨਾ ਸਤਿਕਾਰ ਕਰਦੇ ਹਾਂ ਅਤੇ ਕਿੰਨਾ ਉਸਦਾ ਆਖਿਆ ਮੰਨਦੇ ਹਾਂ ਇਹ ਮਾਇਨੇ ਰੱਖਦਾ ਹੈ।
       ਪਿਤਾ ਕਰਕੇ ਅਸੀਂ ਜਹਾਨ ਵੇਖਿਆ ਹੈ, ਇਸ ਲਈ ਉਹ ਰੱਬ ਹੈ ਸਾਡੇ ਲਈ। ਪਿਤਾ ਦੀਆਂ ਕਹੀਆਂ ਗੱਲਾਂ ਅਕਸਰ ਸਮਾਂ ਬੀਤ ਜਾਣ ਤੋਂ ਬਾਅਦ ਸਮਝ ਅਉਂਦੀਆਂ ਹਨ।
       ਜਿਸ ਇਨਸਾਨ ਦਾ ਪਿਤਾ ਗੁਜਰ ਚੁੱਕਾ ਹੋਵੇ ਕਦੇ ਉਸ ਪਾਸੋਂ ਪਿਤਾ ਦੀ ਅਹਿਮੀਅਤ ਪੁੱਛ ਕੇ ਵੇਖਣਾ। ਖ਼ੁਸ਼ੀ ਗ਼ਮੀ ਵਿੱਚ ਉਹ ਇਨਸਾਨ ਚਾਚੇ ਤਾਇਆ ਦੇ ਗੱਲ ਲੱਗ ਰੋਂਦਾ ਹੈ ਤਾਂ ਜੋ ਪਿਤਾ ਦਾ ਅਹਿਸਾਸ ਹੋ ਸਕੇ। ਬਚਪਨ ਵਿੱਚ ਅਸੀ ਪਿਤਾ ਦੇ ਸਿਰ ਤੇ ਬੇਫਿਕਰੀ ਵਾਲੀ ਜ਼ਿੰਦਗੀ ਬਸਰ ਕਰਦੇ ਹਾਂ, ਕਿਉੰ ਨਾ ਜਵਾਨ ਹੋਕੇ ਬਾਪੂ ਨੂੰ ਚਿੰਤਾਮੁਕਤ ਕਰਕੇ ਐਸ਼ ਕਰਵਾਈ ਜਾਵੇ। ਭਾਵ ਉਸਨੂੰ ਉਸਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।
        ਸਾਡੇ ਸਮਾਜ ਅੰਦਰ ਅਕਸਰ ਹੀ ਅਸੀਂ ਬੁਢੇਪੇ ਵਿੱਚ ਮਾਂ ਬਾਪ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਓਹਨਾਂ ਦੀ  ਘਰ ਵਿੱਚ ਮਹੱਤਤਾ ਘਟਾ ਦਿੰਦੇ ਹਾਂ ਅਤੇ ਫੈਸਲੇ ਆਪਣੀ ਬੁੱਧ ਅਨੁਸਾਰ ਲੈਣ ਲੱਗ ਜਾਂਦੇ ਹਾਂ। ਕਈ ਤਾਂ ਆਪਣੇ ਬਜੁਰਗਾਂ ਨੂੰ ਘਰ ਸੰਭਾਲਣ ਤੋਂ ਵੀ ਅਸਮਰੱਥ ਬਣ ਜਾਂਦੇ ਨੇ ਤਾਹੀਂ ਬਿਰਧ ਆਸ਼ਰਮ ਭਰੇ ਪਏ ਨੇ। ਅਸੀ ਭੁੱਲ ਜਾਂਦੇ ਹਾਂ ਕਿ ਜਿਹੜੀ ਰਵਾਇਤ ਅਸੀਂ ਪਾ ਰਹੇ ਹਾਂ ਸਾਡੇ ਬੱਚਿਆ ਨੇ ਵੀ ਇਸੇ ਰਵਾਇਤ ਤੇ ਹੀ ਚਲਣਾ ਹੈ।
     ਇਸ ਲਈ ਚੰਗਾ ਹੈ ਬੁੱਢੀ ਉਮਰੇ ਪਛਤਾਉਣ ਨਾਲੋਂ ਹੁਣ ਹੀ ਸਮਝਦਾਰ ਹੋ ਜਾਈਏ।ਆਪਣੇ ਬਜ਼ੁਰਗ ਮਾਂ ਬਾਪ ਦਾ ਬਣਦਾ ਸਤਿਕਾਰ ਕਰੀਏ। ਕਿਉੰਕਿ ਜਿਸ ਮੁਕਾਮ ਤੇ ਅਸੀਂ ਅੱਜ ਪਹੁੰਚੇ ਹਾਂ ਉਸ ਵਿੱਚ ਸਭ ਤੋਂ ਜਿਆਦਾ ਯੋਗਦਾਨ ਸਾਡੇ ਮਾਪਿਆ ਦਾ ਹੈ।
   ਆਓ ਅੱਜ ਪਿਤਾ ਦਿਵਸ ਤੇ ਪ੍ਰਣ ਕਰੀਏ ਕੇ ਆਪਣੇ ਪਿਤਾ ਦੀਆਂ ਝਿੜਕਾਂ ਯਾਦ ਰੱਖਣ ਦੀ ਬਜਾਏ ਉਸਦੀਆਂ ਕੁਰਬਾਨੀਆਂ ਅਤੇ ਯੋਗਦਾਨ ਨੂੰ ਚੇਤੇ ਕਰੀਏ ਅਤੇ ਬਾਪੂ ਨੂੰ ਹਮੇਸ਼ਾ ਸਤਿਕਾਰ ਦੇਕੇ ਮਾਣ ਬਖਸ਼ੀਏ। ਤਾਂ ਜੋ ਸਾਡਾ ਬਾਪੂ ਸਾਡੇ ਤੇ ਫਖਰ ਮਹਿਸੂਸ ਕਰ ਸਕੇ।

(ਧੰਨਵਾਦ)
ਗੁਰਦੀਪ ਸਿੰਘ
ਭੈਣੀ ਜੱਸਾ (ਬਰਨਾਲਾ)
📞88729 48800

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)