ਰੀਝਾਂ——-
ਮੈ ਆਪਣੇ ਬੇਟੇ ਨੂੰ ਕਿਹਾ
” ਉਸ ਏਅਰਲਾਈਨ ਦੀ ਟਿਕਟ ਬੁੱਕ ਕਰਾਈਂ ਜਿਹਦੇ ਚ ਦੋ ਅਟੈਚੀ ਜਾਣ ਦੀ ਇਜਾਜ਼ਤ ਹੋਵੇ। ਤਾਕਿ ਤੇਰੇ ਪਾਪਾ,ਤੇਰੇ ਤੇ ਆਪਣੇ ਵਾਧੂ ਕਪੜੇ ਲਿਜਾ ਸਕਾਂ ਜਿਹੜੇ ਆਪਾਂ ਪਾਏ ਵੀ ਨੀ।ਉੱਥੇ ਲੋੜਵੰਦਾਂ ਦੇ ਕੰਮ ਆ ਜਾਣਗੇ”
ਅੱਗੇ ਵੀ ਮੈਂ ਲੈ ਜਾਂਦੀ ਆਂ ਜਦੋਂ ਦੇਸ਼ ਜਾਵਾਂ
ਮੇਰਾ ਤਾਂ ਹਾਲੇ ਪ੍ਰੋਗਰਾਮ ਬਣਿਆ ਨੀ ।
ਪਰ ਮੇਰੀ ਸਹੇਲੀ ਜਾ ਰਹੀ।ਮੈਂ ਉਹਨੂੰ ਪੁੱਛਿਆ ਜੇ ਉਹ 4-5 ਸੂਟ ਲੈ ਜਾਵੇ ਜਿਹੜੇ ਚੱਜ ਨਾਲ ਪਾਏ ਵੀ ਨੀ। ਉੱਥੇ ਆਪਣੀ ਕੰਮ ਵਾਲੀ ਨੂ ਦੇ ਦੇਵੇ।
ਉਹਦਾ ਤੁਰੰਤ ਜਵਾਬ ਸੀ
” ਲੈ! ਕੰਮ ਵਾਲੀਆਂ ਦੀ ਵੀ ਸੁਣ ਲਾ। ਜਦ ਮੈਂ ਦੱਸਿਆ ਬਈ ਅਸੀਂ ਆਣਾ ਤੇ ਚੰਗੀ ਤਰਾਂ...
ਸਫਾਈ ਸਫੂਈ ਕਰਾਂ ਛੱਡੀਂ। ਤਾਂ ਮੋੜਵਾਂ ਜੁਆਬ ਪਤਾ ਕੀ ਸੀ?
“ਅੰਟੀ! ਸਲਵਾਰ-ਕਮੀਜ ਵਾਲੇ ਸੂਟ ਨ ਲਿਆਇਓ। ਪਲਾਜੋ ਜਾਂ ਸ਼ਰਾਰੇ ਵਾਲੇ ਲੈਕੇ ਆਇਓ।
ਸਾਰੇ ਹੁਣ ਓਹੀ ਪਾਂਦੇ ਆ”
ਹੁਣ ਬਾਕੀ ਸਾਰੇ ਕੱਢੇ ਤੇ ਬਹੂ ਨੂੰ ਕਿਹਾ ਇਕ ਦੋ ਦੇਵੇ
ਜਿਹੜੇ ਨਹੀਂ ਪਾਂਦੀ। ਹਾਲ ਤਾਂ ਦੇਖੋ ਇਹਨਾਂ ਫੈਸ਼ਨ ਪਿੱਟੀਆਂ ਦਾ ।”
ਮੈਨੂੰ ਇਹ ਗਲ ਚੰਗੀ ਨੀ ਲੱਗੀ ਤੇ ਮੈਂ ਕਹਿ ਹੀ ਦਿੱਤਾ।
“ਭੈਣ ਜੀ! ਰੀਝਾਂ ਤਾਂ ਉਹਨਾਂ ਗਰੀਬ ਲੋਕਾਂ ਦੀਆਂ ਵੀ ਹੁੰਦੀਆਂ ਭਾਵੇਂ ਮਜਬੂਰੀ ਵੱਸ ਪੂਰੀਆਂ ਨਾ ਹੋਣ”
ਹਰਜੀਤ ਸੈਣੀ
Tarsrem Singh
8107774597
Tarsrem Singh
🙏🌹