More Punjabi Kahaniya  Posts
ਦਾਰਜੀ ( ਆਖਰੀ ਭਾਗ )


ਹੌਲੀ ਹੌਲੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ | ਨਨਾਣ ਭਰਜਾਈਆਂ ਰੋਜ਼ ਖਰੀਦਾਰੀ ਕਰਨ ਸਵੇਰੇ ਬਜ਼ਾਰ ਜਾਂਦੀਆਂ ਤੇ ਸ਼ਾਮ ਨੂੰ ਮੁੜਦੀਆਂ | ਮਹੀਨਾ ਪਹਿਲਾਂ ਘਰ ਨੂੰ ਰੰਗ ਰੋਗਨ ਕਰਵਾ ਦਿੱਤਾ ਗਿਆ ਹੈ |
ਵਿਆਹ ਵਾਲਾ ਹਫ਼ਤਾ ਸ਼ੁਰੂ ਹੋ ਗਿਆ ਹੈ | ਹਲਵਾਈ ਬਿਠਾ ਦਿੱਤਾ ਗਿਆ ਹੈ | ਲੱਡੂ , ਮੱਠੀਆਂ ,ਸੀਰਨੀ , ਗੁਲਗੁਲੇ , ਸ਼ੱਕਰਪਾਰੇ , ਜਲੇਬੀਆਂ ਕੱਢੀਆਂ ਜਾ ਰਹੀਆਂ ਹਨ | ਲੜੀਆਂ ਲਗਾ ਘਰ ਨੂੰ ਖੂਬ ਸਜਾ ਦਿੱਤਾ ਗਿਆ ਹੈ |
ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ | ਚੰਗੀਆਂ ਰੌਣਕਾਂ ਲੱਗੀਆਂ ਹੋਈਆਂ ਹਨ | ਚਾਹ ਪਾਣੀ ਪੀ ਢੋਲਕੀ ਵੱਜਣੀ ਸ਼ੁਰੂ ਹੋ ਗਈ ਹੈ | ਸੁਹਾਗ ਦੇ ਗੀਤ ਗਾਏ ਜਾ ਰਹੇ ਹਨ …
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਵੇ ਜਾਣਾ
ਸਾਡੀ ਲੰਮੀ ਉਡਾਰੀ ਵੇ
ਬਾਬਲ ਕਿਹੜੇ ਦੇਸ ਵੇ ਜਾਣਾ …..

ਦੇਵੀਂ ਵੇ ਬਾਬਲਾ ਉਸ ਘਰੇ
ਜਿੱਥੇ ਸੱਸ ਭਲੀ ਪਰਧਾਨ
ਸਹੁਰਾ ਸਰਦਾਰ ਹੋਵੇ
ਡਾਹ ਪੀੜਾ ਬਹਿੰਦਾ ਸਾਹਮਣੇ ਵੇ
ਮੱਥੇ ਕਦੇ ਨਾ ਪਾਂਦੀ ਵੱਟ
ਬਾਬਲ ਤੇਰਾ ਪੁੰਨ ਹੋਵੇ …..

ਵਿਆਹ ਤੋਂ ਦੋ ਦਿਨ ਪਹਿਲਾਂ ਤੇਲ , ਹਲਦੀ , ਵੇਸਣ , ਕੇਸਰ , ਫ਼ੁੱਲ ਪਾ ਵੱਟਣਾ ਤਿਆਰ ਕੀਤਾ ਗਿਆ ਹੈ | ਵਾਰੀ ਵਾਰੀ ਸਿਰ ਮਾਮੀਆਂ ,ਮਾਸੀਆਂ ,ਚਾਚੀਆਂ ਤਾਈਆਂ , ਜੀਤੋ ਤੇ ਰਾਜੀ ਦੇ ਵੱਟਣਾ ਲਗਾ ਰਹੀਆਂ ਹਨ ਤੇ ਹਾਸੇ ਮਜ਼ਾਕ ਕਰ ਰਹੀਆਂ ਹਨ |

ਵਿਆਹ ਤੋਂ ਇੱਕ ਦਿਨ ਪਹਿਲਾਂ ਜੀਤੋ ਤੇ ਰਾਜੀ ਦੇ ਹੱਥਾਂ ਪੈਰਾਂ ਤੇ ਮਹਿੰਦੀ ਲੱਗ ਗਈ ਹੈ | ਮਾਮੇ ਨੇ ਦੋਹਾਂ ਦੇ ਵਾਰੋ ਵਾਰੀ ਚੂੜਾ ਚੜਾਇਆ | ਮਾਸੀਆਂ , ਚਾਚੀਆਂ ਨੇ ਰਲ ਕੇ ਕਲੀਰੇ ਬੰਨੇ |ਰਾਤ ਨੂੰ ਜਾਗੋ ਵਿੱਚ ਸਭ ਨੇ ਨੱਚ ਨੱਚ ਖੂਬ ਰੌਣਕਾਂ ਲਗਾਈਆਂ |

ਦੇਖਦੇ ਹੀ ਦੇਖਦੇ ਵਿਆਹ ਵਾਲਾ ਦਿਨ ਆ ਗਿਆ | ਦਾਰਜੀ ਨੇ ਸਰਘੀ ਵੇਲੇ ਉੱਠ ਪਾਠ ਕੀਤਾ ਤੇ ਸ਼ਰਨ ਦੀ ਤਸਵੀਰ ਨਾਲ ਗੱਲੀਂ ਪੈ ਗਏ ” ਸ਼ਰਨ ਅੱਜ ਆਪਣੀਆਂ ਧੀਆਂ ਦਾ ਵਿਆਹ ਹੈ… ਦੇਖ ਕਿੰਨੀਆਂ ਖੁਸ਼ ਨੇ ਦੋਨੋਂ… ਵਾਹਿਗੁਰੂ ਉਹਨਾਂ ਦੇ ਇਹ ਹਾਸੇ ਸਦਾ ਬਰਕਰਾਰ ਰੱਖੇ… ਆਪਣੇ ਘਰ ਸਦਾ ਸੁਖੀ ਵੱਸਣ … ਸ਼ਰਨ ਜੇ ਅੱਜ ਤੂੰ ਹੁੰਦੀ ਤਾਂ …ਤਾਂ ਜੀਤੋ ,ਰਾਜੀ ਕਿੰਨੀਆਂ ਖੁਸ਼ ਹੁੰਦੀਆਂ… ਇਹ ਖੁਸ਼ੀ ਫਿਰ ਦੁੱਗਣੀ ਹੋ ਜਾਣੀ ਸੀ… ”

” ਦਾਰਜੀ , ਦਾਰਜੀ ” ਬਾਹਰੋਂ ਅਵਾਜ਼ ਆਈ ਤਾਂ ਦਾਰਜ਼ੀ ਨੇ ਝੱਟ ਆਪਣੀਆਂ ਅੱਖਾਂ ਸਾਫ਼ ਕੀਤੀਆਂ |

” ਲਓ ਦਾਰਜੀ …ਤੁਹਾਡੀ ਗਰਮਾ ਗਰਮ ਚਾਹ … ਦਾਰਜੀ, ਆਹ ਕੀ ??? ਜੀਤੋ ਨੇ ਦਾਰਜੀ ਦੀਆਂ ਅੱਖਾਂ ਸਾਫ਼ ਕੀਤੀਆਂ ਤੇ ਮੋਢਿਆਂ ਤੇ ਸਿਰ ਰੱਖ ਲਿਆ … ਦਾਰਜੀ…ਦਾਰਜੀ … ਅੱਜ ਮੇਰੇ ਨਾਲ ਇੱਕ ਵਾਅਦਾ ਕਰੋ … ਅੱਜ ਤੋਂ ਬਾਅਦ ਤੁਸੀਂ ਕਦੇ ਨਹੀਂ ਰੋਵੋਗੇ … ਨਹੀਂ ਤਾਂ … ਨਹੀਂ ਤਾਂ …ਮੈਂ ਨਹੀਂ ਬੋਲਣਾ ਤੁਹਾਡੇ ਨਾਲ …| ”

” ਪੁੱਤ ਇਹ ਤਾਂ ਖੁਸ਼ੀ ਦੇ ਹੰਝੂ ਨੇ … ਆਪ ਮੁਹਾਰੇ ਹੀ ਆ ਜਾਂਦੇ ਨੇ … ਚੰਗਾ ਪੁੱਤ … ਅੱਜ ਤੋਂ ਬਾਅਦ ਮੈਂ ਨਹੀਂ ਰੋਵਾਂਗਾ … ਵਾਅਦਾ ਰਿਹਾ ਪੁੱਤ , ਤੇਰੇ ਨਾਲ …” | “ਚੰਗਾ …ਅੱਛੇ ਬੱਚੇ ਦੀ ਤਰਾਂ ਹੁਣ ਮੁਸਕਰਾਓ …ਤੇ ਚਾਹ ਪੀ ਕੇ … ਤਿਆਰ ਹੋ ਜਾਓ | ” ” ਚੰਗਾ ਪੁੱਤ | ” ਦਾਰਜੀ ਨੇ ਕਿਹਾ |

ਸਭ ਤਿਆਰ ਹੋ ਕੇ ਜੰਝ ਘਰ ਚਲੇ ਗਏ ਹਨ ਜਿੱਥੇ ਬਰਾਤ ਨੇ ਆਉਣਾ ਹੈ | ਦਾਰਜੀ, ਜੱਗੀ ਤੇ ਸਭ ਆਦਮੀਆਂ ਨੇ ਕੋਟ ਪੈਂਟ ਤੇ ਗੁਲਾਬੀ ਪੱਗੜੀਆਂ ਬੰਨੀਆਂ ਹੋਈਆਂ ਹਨ | ਸਿਮਰ ਤੇ ਕੁੜੀਆਂ ਨੇ ਸ਼ਰਾਰੇ ਤੇ ਮਾਸੀਆਂ ,ਚਾਚੀਆਂ ,ਤਾਈਆਂ ਨੇ ਸੂਟ ਪਾਏ ਹੋਏ ਹਨ |

ਠੀਕ ਦਸ ਵਜੇ ਦੋਨਾਂ ਦੀ ਬਰਾਤ ਆ ਗਈ ਹੈ | ਕੁੜੀਆਂ ਚਿੜੀਆਂ ਬਰਾਤ ਦਾ ਸਵਾਗਤ ਕਰਨ ਲਈ ਖੜੀਆਂ ਹਨ | ਫੀਤਾ ਕੱਟਣ ਦੇ ਦੋਨਾਂ ਲਾੜਿਆਂ ਤੋਂ ਇੱਕੀ ਇੱਕੀ ਸੌ ਰੁਪਏ ਲਏ ਹਨ ਕੁੜੀਆਂ ਨੇ | ਚਾਰੋਂ ਪਾਸੇ ਖੁਸ਼ੀ ਦਾ ਮਹੌਲ ਹੈ | ਮਾਵਾਂ ਵਾਲੇ ਫ਼ਰਜ਼ ਭਾਬੋ ਨੇ ਪੂਰੇ ਕੀਤੇ ਹਨ |...

ਬੜਾ ਚਾਅ ਚੜਿਆ ਹੋਇਆ ਸਿਮਰ ਨੂੰ |

ਸਭ ਦੀਆਂ ਮਿਲਣੀਆਂ ਹੋਣ ਤੇ ਜੱਗੀ ਨੇ ਬਰਾਤੀਆਂ ਨੂੰ ਚਾਹ ਨਾਸ਼ਤਾ ਕਰਨ ਲਈ ਕਿਹਾ | ਨਾਸ਼ਤਾ ਕਰ ਕੇ ਸਾਰੇ ਅਨੰਦ ਕਾਰਜ ਲਈ ਗੱਡੀਆਂ ਚ ਬਹਿ ਲਾਗੇ ਦੇ ਹੀ ਗੁਰਦੁਆਰਾ ਸਾਹਿਬ ਗਏ | ਦਾਰਜੀ ਨੇ ਖੜੇ ਹੋ ਪੱਲਾ ਫੜਾਇਆ ਤੇ ਭਾਈ ਜੀ ਨੇ ਲਾਵਾਂ ਪੜਨੀਆਂ ਸ਼ੁਰੂ ਕੀਤੀਆ | ਠੀਕ ਬਾਰਹਾਂ ਵਜੇ ਅਨੰਦ ਕਾਰਜ ਹੋ ਗਏ | ਰਮਨ ਦੀ ਬੀਜੀ ਨੇ ਮਾਸੀਆਂ, ਮਾਮੀਆਂ ਨੂੰ ਗਲੇ ਲੱਗ ਵਿਆਹ ਦੀ ਮੁਬਾਰਕਬਾਦ ਦਿੱਤੀ ਤੇ ਜੋਗਿੰਦਰ ਨੇ ਰਮਨ ਤੇ ਕੰਵਲ ਦੇ ਦਾਰਜੀ ਨੂੰ ਗਲਵਕੜੀ ਪਾ ਵਿਆਹ ਦੀ ਮੁਬਾਰਕ ਦਿੱਤੀ | ਸਾਰੇ ਪਾਸੇ ਖੁਸ਼ੀ ਦਾ ਮਹੌਲ ਹੈ | ਅਨੰਦ ਕਾਰਜ ਤੋਂ ਬਾਅਦ ਸਾਰੇ ਵਾਪਸ ਜੰਝ ਘਰ ਆ ਗਏ |

ਦੋਵਾਂ ਦੁਲਹਨਾਂ ਨੂੰ ਸਿਰ ਤੇ ਫ਼ੁਲਕਾਰੀਆਂ ਤਾਣ ਜੰਝ ਘਰ ਲਿਆਇਆ ਜਾ ਰਿਹਾ | ਜੀਤੋ ਤੇ ਰਾਜੀ ਲਹਿੰਗੇ ਵਿੱਚ ਬਹੁਤ ਹੀ ਪਿਆਰੀਆਂ ਲੱਗ ਰਹੀਂਆਂ ਹਨ | ਦੋਵੇਂ ਲਾੜੇ ਵੀ ਸ਼ੇਰਵਾਨੀ ਚ ਬਹੁਤ ਹੀ ਸੋਹਣੇ ਲੱਗ ਰਹੇ ਹਨ | ਬਹੁਤ ਹੀ ਖੂਬਸੂਰਤ ਲੱਗ ਰਹੀਆਂ ਹਨ ਦੋਵੇਂ ਜੋੜੀਆਂ | ਬਹੁਤ ਖੁਸ਼ ਹਨ ਸਾਰੇ |

ਜੰਝ ਘਰ ਆ ਬਰਾਤੀਆਂ ਨੇ ਖੂਬ ਗਿੱਧਾ ਭੰਗੜਾ ਪਾ ਰੌਣਕਾਂ ਲਗਾਈਆਂ ਤੇ ਨਵੇਂ ਵਿਆਹੇ ਜੋੜੇ ਨੂੰ ਸ਼ਗਨ , ਮੁਬਾਰਕਬਾਦ ਦੇ ਵਿਆਹ ਦੀਆਂ ਰਸਮਾਂ ਖੁਸ਼ੀ ਖੁਸ਼ੀ ਨਿਭਾ ਰਹੇ ਨੇ | ਸਭ ਤੇ ਚਿਹਰੇ ਖੁਸ਼ ਤੇ ਖਿੜੇ ਹੋਏ ਨੇ |

ਦੁਪਹਿਰ ਦੀ ਰੋਟੀ ਖਾ ਕੇ ਸਭ ਨੇ ਘਰ ਵੱਲ ਚਾਲੇ ਪਾਏ ਤੇ ਰਹਿੰਦੀਆਂ ਰਸਮਾਂ ਪੂਰੀਆਂ ਕੀਤੀਆਂ ਬਰਾਤ ਨੂੰ ਚਾਹ ਦੁੱਧ ਪਿਲਾ ਜਿਵੇਂ ਹੀ ਸ਼ਾਮੀਂ ਛੇ ਵਜੇ ਬੈਂਡ ਵਾਜਾ ਵੱਜਿਆ ਜੀਤੋ ਤੇ ਰਾਜੀ ਦੇ ਹੰਝੂ ਵਹਿ ਤੁਰੇ | ਦਾਰਜੀ ਤੇ ਜੱਗੀ ਦੋਵੇਂ ਸਭ ਤੋਂ ਲੁੱਕ ਲੁੱਕ ਕੇ ਰੋਂਦੇ ਫਿਰ ਰਹੇ ਹਨ |

ਬੀਜੀ ਦੀ ਤਸਵੀਰ ਤੋਂ ਜੀਤੋ ਤੇ ਰਾਜੀ ਨੇ ਇਜ਼ਾਜ਼ਤ ਲਈ …ਦਾਰਜੀ ਤੇ ਜੱਗੀ ਨੇ ਕਲਾਵੇ ਚ ਲੈ ਦੋਨਾਂ ਦੀ ਸਿੱਲੀਆਂ ਅੱਖਾਂ ਨਾਲ ਡੋਲੀ ਤੋਰੀ … ਜੱਗੀੇ ਤੇ ਉਸਦੇ ਮਾਮੇ ਦੇ ਮੁੰਡਿਆਂ ਨੇ ਪਿੱਛੋਂ ਕਾਰਾਂ ਨੂੰ ਧੱਕਾ ਲਗਾ ਵਿਦਾਇਗੀ ਰਸਮ ਨਿਭਾਈ |

ਜੱਗੀ ਦਾਰਜੀ ਨੂੰ ਫੜ ਅੰਦਰ ਲਿਆਇਆ ਤਾਂ ਸਿਮਰ ਨੇ ਪਾਣੀ ਦਾ ਗਿਲਾਸ ਦਿੱਤਾ , ” ਲਓ ਦਾਰਜੀ ਥੋੜਾ ਪਾਣੀ ਪੀ ਲਓ | ” ਆਪਣੇ ਕਲੇਜੇ ਦੇ ਟੁਕੜਿਆਂ ਨੂੰ ਤੋਰ ਦਾਰਜੀ ਦਾ ਕਾਲਜਾ ਕੰਬ ਰਿਹਾ ਸੀ | ਕੰਬਦੇ ਹੱਥਾਂ ਨਾਲ ਗਿਲਾਸ ਫੜਿਆ ਤੇ ਸਿੱਧੇ ਆਪਣੇ ਕਮਰੇ ਚ ਜਾ …

” ਲੈ ਸ਼ਰਨ ਤੁਰ ਗਈਆਂ ਅੱਜ ਆਪਣੀਆਂ ਚਿੜੀਆਂ ਵੀ ਆਪਣੇ ਆਲਣੇ ਚੋਂ … ਬਿਲਕੁਲ ਤੇਰੇ ਵਾਂਗ ਲੱਗ ਰਹੀਆਂ ਸਨ ਵਿਆਹ ਦੇ ਜੋੜੇ ਚ … ਜਿਵੇਂ ਤੂੰ ਵਿਆਹ ਵਾਲੇ ਦਿਨ ਲੱਗ ਰਹੀ ਸੀ … ਤੇਰੇ ਵਾਂਗ ਵਾਹਵਾ ਰੂਪ ਚੜਿਆ ਸੀ ਦੋਹਾਂ ਨੂੰ …| ਨਿਰੀਆਂ ਪਰੀਆਂ ਲੱਗ ਰਹੀਆਂ ਸਨ ਦੋਵੇਂ …”

” ਸੱਚੀ ਸ਼ਰਨ ਕਿੰਨੇ ਅਭਾਗੇ ਨੇ ਉਹ ਲੋਕ ਜੋ ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰ ਮੁਕਾਉਂਦੇ ਨੇ …ਉਹਨਾਂ ਦੀਆਂ ਤੋਤਲੀਆਂ ਮਿੱਠੀਆਂ ਬਾਤਾਂ ਤੋਂ ਵਾਂਝੇ ਰਹਿੰਦੇ ਹਨ …ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਪੰਜੇਬਾਂ , ਚੂੜੀਆਂ ਦੀ ਛਣਛਣ ਜਿਹਨਾਂ ਦੇ ਕੰਨਾਂ ਚ ਨਹੀਂ ਪੈਂਦੀ | ਇਹ ਮਰਜਾਣੀਆਂ ਕੀ ਮੰਗਦੀਆਂ ਸਾਥੋਂ … ਸਗੋਂ ਕਿੰਨਾ ਪਿਆਰ ਦਿੰਦੀਆਂ ਨੇ …ਕਿੰਨਾ… ਕਿੰਨਾ ਖਿਆਲ ਰੱਖਦੀਆਂ ਨੇ …”

” ਸ਼ਰਨ… ਜੀਤੋ , ਰਾਜੀ ਨੂੰ ਤੋਰ… ਮੈਨੂੰ …ਮੈਨੂੰ ਇਹ ਖਾਲੀਪਨ ਖਾਣ ਨੂੰ ਪੈ ਰਿਹਾ …ਇੰਝ ਜਾਪਦਾ …ਜਿਵੇਂ ਕੋਈ ਮੇਰੇ ਕਾਲਜੇ ਦੇ ਟੁੱਕੜੇ ਹੀ ਕੱਢ ਲੈ ਗਿਆ ਹੋਵੇ …”

ਗੱਲਾਂ ਕਰਦੇ ਕਰਦੇ ਸਵੇਰ ਦੇ ਥੱਕੇ ਦਾਰਜੀ ਦੀ ਪਤਾ ਹੀ ਨਹੀਂ ਲੱਗਾ ਕਦੋਂ ਕੁਰਸੀ ਤੇ ਬੈਠਿਆਂ ਦੀ ਅੱਖ ਲੱਗ ਗਈ ਤੇ ਹੰਝੂ ਵਗ ਵਗ ਕੇ ਗੱਲਾਂ ਤੇ ਹੀ ਸੁੱਕ ਗਏ |

ਰਜਿੰਦਰ ਰੇਨੂੰ

...
...



Related Posts

Leave a Reply

Your email address will not be published. Required fields are marked *

7 Comments on “ਦਾਰਜੀ ( ਆਖਰੀ ਭਾਗ )”

  • bhtt jada pyari nd emotional story t

  • Bhoth soni story cc so NYC

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)