More Punjabi Kahaniya  Posts
ਗਰੀਬ ਦਾ ਸੰਘਰਸ਼


ਮੇਰੇ ਮਾਪਿਆਂ ਦੇ ਘਰ ਇੱਕ ਬਾਲਿਆਂ ਵਾਲੀ ਸਵਾਤ ਸੀ।
ਕੱਚਾ ਵੇਹੜਾ ਸੀ।
ਕੋਈ ਟੀਵੀ,ਫੋਨ,ਫਰਿੱਜ,ਪੱਕੀ ਲੈਟਰੀਨ-ਬਾਥਰੂਮ ਵਗੈਰਾ ਦੀ ਸੁਵਿਧਾ ਨਹੀਂ ਸੀ।
ਮੇਰੀ ਵੱਡੀ ਭੂਆ ਦੇ ਮੁੰਡੇ ਦਾ ਪਹਿਲਾ ਵਿਆਹ ਮੈਂ ਸਕੂਲ ਦੀ ਵਰਦੀ ਚ ਦੇਖਿਆ ਸੀ ਤੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰਨੀਆਂ ਦੇ ਉਤਾਰੇ ਕੱਪੜੇ ਪਾ ਹੰਢਾਏ ਸਨ।
ਕੋਈ ਸੁਵਿਧਾ ਨਾ ਹੋਣ ਕਰਕੇ ਆਮ ਜਾਣਕਾਰੀ ਦੀ ਵੀ ਬਹੁਤਾਤ ਚ ਘਾਟ ਸੀ।
ਛੇਵੀਂ ਚ ਜਾ ਟਾਇਮਪੀਸ ਤੇ ਸਮਾਂ ਦੇਖਣਾ ਸਿੱਖਿਆ ਤੇ ਅੱਠਵੀਂ ਚ ਜਾ ਪਤਾ ਲੱਗਾ ਕੇ ਰੰਗੀਨ ਤੇ ਬਲੈਕ ਵ੍ਹਾਈਟ ਟੀਵੀ ਚ ਫ਼ਰਕ ਹੁੰਦਾ ਤੇ ਜੋ ਸੀਰੀਅਲ #ਫਿਲਮਾਂ ਚ ਕੰਮ ਕਰਦੇ ਹਨ ਉਹ ਸਕੇ ਨਹੀਂ ਹੁੰਦੇ ਐਕਟਿੰਗ ਕਰਦੇ ਹਨ।
ਬਚਪਨ ਚ ਸ਼ਕਤੀਮਾਨ ਤੇ ਰਮਾਇਣ ਟੀਵੀ ਸੀਰੀਅਲ ਬਹੁਤ ਮਸ਼ਹੂਰ ਸਨ ਉਹਨਾਂ ਦੀਆਂ ਗੱਲਾਂ ਨਾਲ ਪੜ੍ਹਦੀਆਂ ਕੁੜੀਆਂ ਆਪਸ ਚ ਕਰਦੀਆਂ ਤਾਂ ਮੈਨੂੰ ਵੀ ਚਸਕਾ ਪੈ ਗਿਆ ਤੇ ਮੈਂ ਗੁਆਂਢੀਆਂ ਦੀ ਰਾਹ ਵਾਲੀ ਬੈਠਕ ਚ ਖੜ੍ਹ ਦੇਖਣਾ ਤਾਂ ਗੁਆਂਢਣ ਨੇ ਬਾਰੀ ਬੰਦ ਕਰ ਦੇਣੀ ਤੇ ਮੈਂ ਰੋਂਦੇ ਹੋਏ ਘਰ ਆ ਜਾਣਾ।ਰਿਸ਼ਤੇਦਾਰੀ ਚ ਜਾਣਾ ਤਾਂ ਅਗਲੇ ਦਾ ਟੀਵੀ ਹੀ ਦੇਖੀ ਜਾਣਾ।
ਨਾਨਕਿਆਂ-ਭੂਆ ਹੋਰਾਂ ਦੇ ਘਰ ਪੱਕੇ ਸਨ।ਗਰਮੀਆਂ ਦੀਆਂ ਛੁੱਟੀਆਂ ਚ ਉੱਥੇ ਜਾ ਬਹੁਕਰ ਨਾਲ ਵੇਹੜੇ ਚਾਅ ਨਾਲ ਧੋਣੇ।
ਮੈਨੂੰ ਯਾਦ ਆ ਵਿਆਹ ਤੋਂ ਬਾਅਦ ਸਹੁਰਿਆਂ ਦਾ ਚਿਪਸ ਲੱਗਾ ਬਾਥਰੂਮ ਨਣਦ ਦੇ ਹੱਥੋਂ ਬਹੁਕਰ ਫੜ੍ਹ ਆਪ ਧੋਣਾ ਤਾਂ ਨਣਦ ਨੇ ਹੱਸਣਾ।ਇਹ ਨਜ਼ਾਰਾ ਦੇਖ ਚਾਚੀ ਸੱਸ ਨੇ ਮੇਰੀ ਨਣਦ ਨੂੰ ਕਹਿਣਾ “ਕੋਈ ਨਾ ਇਹਨੂੰ ਧੋ ਲੈਣਦੇ ਇਹਨੂੰ ਚਾਅ ਆ”।
ਮੈਂ ਨੀਵੀਂ ਪਾ ਸ਼ਰਮਿੰਦਾ ਜਿਹਾ ਹੋ ਜਾਣਾ।
ਸਹੁਰੇ ਜਾ ਗੱਦਿਆਂ ਤੇ ਨੀਂਦ ਨਹੀਂ ਆਉਂਦੀ ਸੀ ਮੰਜੇ ਤੇ ਪੈਣ ਵਾਲੇ ਸਰੀਰ ਨੂੰ ਗੱਦੇ ਤੇ ਪੈਣ ਦਾ ਆਦੀ ਬਣਨ ਚ ਦੇਰ ਲੱਗੀ।
ਗਰਮੀਆਂ ਚ ਕੁਲਫ਼ੀ ਜਮਾਉਣ ਲਈ ਗੁਆਂਢੀਆਂ ਦੇ ਘਰ ਫਰਿੱਜ ਚ ਦੁੱਧ ਰੱਖਕੇ ਆਉਣਾ ਤੇ ਗੁਆਂਢਣ ਤੋਂ ਕਦੇ ਠੰਡਾ ਪਾਣੀ ਪੀਣ ਲਈ ਬਰਫ਼ ਲੈਣ ਜਾਣੀ ਤਾਂ ਉਹਨਾਂ ਕਈ ਵਾਰ ਜਵਾਬ ਦੇ ਦੇਣਾ।
ਹਨੇਰੇ ਚ ਲੈਟਰੀਨ ਜਾਣਾ ਘਰ ਲੈਟਰੀਨ ਉੱਪਰ ਛੱਤ ਹੈ ਨਹੀਂ ਸੀ।
ਬਚਪਨ ਚ ਮੈਨੂੰ ਸਾਡੇ ਸਾਰੇ ਰਿਸ਼ਤੇਦਾਰ-ਗੁਆਂਢੀ ਅਮੀਰ ਲੱਗਦੇ ਸਨ ਕਿਉਂਕਿ ਉਹਨਾਂ ਦੇ ਪੱਕੇ ਘਰ ਸਨ,
ਛੱਤ ਵਾਲੇ ਲੈਟਰੀਨ-ਬਾਥਰੂਮ ਸਨ।
ਹਰ ਕਿਸੇ ਦੇ ਘਰ ਕੇਬਲ ਟੀਵੀ ਚਲਦਾ ਸੀ।
ਸਭ ਦੇ ਘਰ ਫਰਿੱਜ ਸੀ ਤੇ ਸਕੂਟਰ ਜਾਂ ਟਰੈਕਟਰ ਦਾ ਸਾਧਨ ਸੀ।
ਮੈਂ ਨਾਨਕਿਆਂ ਦੀ ਅਤਿ ਧੰਨਵਾਦੀ ਹਾਂ ਉਹ ਹਰ ਸਾਲ ਮੇਰੀ ਮਾਂ ਨੂੰ #ਸਾਉਣ ਦਾ ਸੰਧਾਰਾ ਦੇ ਕੇ ਜਾਂਦੇ ਸਨ ਜਿਸ ਚ ਪੀਪਾ ਬਿਸਕੁਟ ਹੁੰਦੇ ਤੇ ਨਾਲ ਮੇਰੀ ਮਾਂ ਲਈ ਇੱਕ ਸੂਟ,
ਮੇਰੇ ਲਈ ਇੱਕ ਸੂਟ ਤੇ ਮੇਰੇ ਭਰਾ ਲਈ ਕੱਪੜੇ ਹੁੰਦੇ ਸਨ।
ਨਾਨਕੀ ਰਹਿਣ ਜਾਣਾ ਤਾਂ ਮਾਮੀਆਂ ਨੇ ਚੂੜੀਆਂ ਪਵਾ ਕੇ ਦੇਣੀਆਂ ਤੇ ਨਾਲ ਨਵਾਂ...

ਸੂਟ ਸਵਾ ਕੇ ਦੇਣਾ ਤੇ ਖੁਸ਼ ਰੱਖਣਾ।
ਨਾਨਕਿਆਂ ਦੇ ਇਸ ਪਿਆਰ ਦੀ ਮੈਂ ਉਮਰ ਭਰ ਕਰਜ਼ਦਾਰ ਰਹਾਂਗੀ।
ਇੱਕ ਬੱਚੇ ਨੂੰ ਪਾਲਣ ਲਈ ਸਾਰੇ #ਪਿੰਡ ਦਾ ਜ਼ੋਰ ਲੱਗਦਾ ਹੈ ਮੇਰੀ ਪਰਵਰਿਸ਼ ਚ ਨਾਨਕਿਆਂ ਨੇ ਅਹਿਮ ਰੋਲ ਅਦਾ ਕੀਤਾ ਸੀ।
ਜਿਸ ਦਿਨ ਆਈਲੈਟਸ ਦਾ ਟੈਸਟ ਸੀ ਸਾਇਕਲ ਤੇ ਧੁੰਦ ਚ ਸਵਖਤੇ ਈ ਪਿਤਾ ਜੀ ਨਾਲ ਸ਼ਹਿਰ ਨੂੰ ਗਈ ਸਾਂ।ਮਿਹਨਤ ਰਾਸ ਆਈ ਪਹਿਲੀ ਵਾਰ ਚ ਬੈਂਡ ਆ ਗਏ ਤੇ ਮੇਰੀ ਪ੍ਦੇਸ਼ਣ ਬਣਨ ਦੀ ਯਾਤਰਾ ਆਰੰਭ ਹੋ ਗਈ।
ਬਚਪਨ ਚ ਗਰੀਬੀ ਬਹੁਤ ਮਾੜੀ ਲੱਗਦੀ ਸੀ ਪਰ ਹੁਣ ਜਦੋਂ ਪਿੱਛੇ ਮੁੜ ਸੋਚਦੀ ਹਾਂ ਬਹੁਤ ਚੰਗੀ ਲੱਗਦੀ ਹੈ।ਇਸ ਗਰੀਬੀ ਨੇ ਮੈਨੂੰ ਸਮੇਂ ਤੋਂ ਪਹਿਲਾਂ ਵੱਡਾ ਕੀਤਾ।ਸਬਰ ਕਰਨਾ ਸਿਖਾਇਆ। ਸਾਦੇਪਣ ਚ ਰਹਿਣ ਦੀ ਜਾਚ ਸਿਖਾਈ ਤੇ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ।
ਧਨ ਦੀ ਘਾਟ ਨੇ ਛੋਟੀ ਉਮਰ ਚ ਵਿਆਹ ਕਰਨ ਲਈ ਮਜ਼ਬੂਰ ਕੀਤਾ ਤੇ ਪ੍ਦੇਸ਼ ਲੈ ਆਂਦਾ। ਵਰਨਾ ਮੈਂ ਤਾਂ ਫੌਜ਼ ਚ ਭਰਤੀ ਹੋਣਾ ਲੋਚਦੀ ਸਾਂ।
ਬਚਪਨ ਚ ਲੱਗਦਾ ਸੀ ਜਿੰਨ੍ਹਾ ਦੇ ਪੱਕੇ ਘਰ ਨੇ
ਜਿੰਨ੍ਹਾ ਦੇ ਘਰ ਟੀਵੀ,ਫਰਿੱਜ਼,ਕੂਲਰ ਆ ਉਹ ਬਹੁਤ ਅਮੀਰ ਨੇ।
ਹੁਣ ਮੈਂ ਜਦ ਉਹ ਸਭ ਕੁਝ ਹਾਸਿਲ ਕਰ ਲਿਆ ਹੈ ਤਾਂ ਆਪਣੀ ਬੀਤੇ ਕੱਲ ਦੀ ਸੋਚ ਤੇ ਹਾਸਾ ਆਉਂਦਾ।
ਆਪਣੀ ਮਾੜੀ ਕਿਸਮਤ ਉਪਰ ਹਾਸਾ ਤੇ ਗੁੱਸਾ ਬਹੁਤੀ ਵਾਰ ਆਇਆ ਸੀ ਸ਼ਾਇਦ ਤਾਹੀਉਂ ਮੈਂ ਬਦਲ ਲਈ।
ਮੈਨੂੰ ਕਦੇ ਕਿਸੇ ਲਾਚਾਰ,ਗਰੀਬ ਬੰਦੇ ਤੇ ਹਾਸਾ ਨਹੀਂ ਆਉਂਦਾ
ਕਿਉਂਕਿ ਮੈਨੂੰ ਪਤਾ ਲਾਚਾਰੀ ਗਰੀਬੀ ਚ ਜੀਣਾ ਕਿਹੋ-ਜਿਹਾ ਹੁੰਦਾ ਤੇ ਅੱਜ ਪਰਮਾਤਮਾ ਦੀ ਮੇਹਰ ਨਾਲ ਮੇਰੇ ਤੇ ਚੰਗਾ ਵਕਤ ਚੱਲ ਰਿਹਾ ਹੈ ਪਰ ਮੈਂ ਅਤੀਤ ਨਹੀਂ ਭੁੱਲੀ ਹਾਂ ਨਾ ਕਦੇ ਭੁੱਲਾਂ।
ਗਰੀਬ ਲਈ ਮੁਸੀਬਤਾਂ ਕੰਧਾਂ ਚੋ ਵੀ ਡਿੱਗਦੀਆਂ ਹਨ ਤੇ ਦਰਵਾਜ਼ਿਆਂ ਚੋ ਵੀ ਤੇ ਗਰੀਬ ਹੋਣ ਤੇ ਕਦੇ ਦੁਖੀ ਨਾ ਹੋਣਾ ਇਸਤੇ ਹੱਸਣਾ ਜਰੂਰ।
ਮਹਾਨ ਆਦਮੀ ਝੁੱਗੀ ਵਿੱਚ ਵੀ ਪੈਦਾ ਹੋ ਸਕਦਾ ਹੈ।
ਗਰੀਬ ਦਾ ਸੰਘਰਸ਼ ਗਰੀਬ ਨੂੰ ਹੀ ਪਤਾ ਹੁੰਦਾ।
ਕਈ ਵਾਰ ਅਮੀਰਾਂ ਦੇ ਚੋਚਲੇ ਗਰੀਬਾਂ ਦੀ ਰਾਤ ਦੀ ਨੀਂਦ ਉਡਾ ਦਿੰਦੇ ਹਨ।
ਨੀਂਦ ਉੱਡਣੀ ਸੁਭਾਵਿਕ ਹੁੰਦੀ ਜਦੋਂ ਇੱਕੋ ਗਲੀ ਚ ਪੈਦਾ ਹੋਏ ਹੋਏ ਹੋਈਏ ਤੇ ਇੱਕ ਜਣਾ ਮਖ਼ਮਲ ਦੇ ਗੱਦਿਆਂ ਤੇ ਪੱਕੀ ਛੱਤ ਹੇਠਾਂ ਸੌਂਵੇ ਤੇ ਦੂਜਾ ਬਾਣ ਦੇ ਮੰਜੇ ਤੇ ਛਤੀਰੀਆਂ ਵਾਲੀ ਛੱਤ ਹੇਠਾਂ ਸੌਂਵੇ।
ਗਰੀਬ ਦੇ ਬੱਚੇ ਸਬਰ-ਸੰਤੋਖ ਚ ਰਹਿਣਾ ਸਮੇਂ ਨਾਲ ਸਿੱਖ ਜਾਂਦੇ ਹਨ।
ਜੋ ਸਬਰ ਕਰਨਾ ਸਿੱਖ ਜਾਂਦਾ ਉਹ ਸੁੱਖਾਂ ਦਾ ਭਾਗੀਦਾਰ ਹੋ ਜਾਂਦਾ ਹੈ।
— ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)