More Punjabi Kahaniya  Posts
ਅਕਲ ਧੱਕੇ ਖਾ ਕੇ ਆਉਂਦੀ ਆ


ਉਹ ਛੋਟਾ ਹੁੰਦਾ ਆਪਣੇ ਬਾਪੂ ਨਾਲ ਬਹੁਤ ਲੜਦਾ ਸੀ ਕਿ ਮੇਰੇ ਸਾਥੀਆਂ ਕੋਲ ਵੱਡੀਆਂ ਗੱਡੀਆਂ ਵੱਡੇ ਮੋਟਰਸਾਇਕਲ ਹਨ ਪਰ ਮੈਨੂੰ ਲੈ ਕੇ ਨਹੀਂ ਦਿੰਦੇ। ਹਰ ਰੋਜ਼ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਸਾਰੇ ਪਰਿਵਾਰ ਨੂੰ ਬਹੁਤ ਦੁਖੀ ਕਰਦਾ ਸੀ। ਪਰ ਉਸਦੇ ਬਾਪੂ ਔਖਾ-ਸੌਖਾ ਹੋ ਕੇ ਉਸਦੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ। ਉਸ ਨੂੰ ਪੰਜਾਹ ਹਜ਼ਾਰ ਤੇ ਲੱਖ ਰੁਪਏ ਦੀ ਰਕਮ ਬਹੁਤ ਛੋਟੀ ਲੱਗਦੀ ਸੀ। ਫਿਰ ਉਸਦੇ ਸਾਰੇ ਸਾਥੀ ਬਾਹਰਲੇ ਮੁਲਕਾਂ ਨੂੰ ਜਾਣ ਲੱਗੇ। ਉਸਦੇ ਮਨ ਚ ਵੀ ਖਿਆਲ ਆਇਆ ਕਿ ਮੈਂ ਵੀ ਬਾਹਰ ਜਾਣਾ। ਉਸ ਬਾਪ ਨੇ ਪੈਸਿਆਂ ਦਾ ਬੰਦੋਬਸਤ ਕਰਕੇ ਬਾਹਰ ਭੇਜ ਦਿੱਤਾ। ਬਾਹਰ ਆ ਕੇ ਪੜਾਈ ਦੇ ਨਾਲ-ਨਾਲ ਕੰਮ ਕਰਨ ਲੱਗਾ। ਇੱਕ ਮਹੀਨੇ ਜਿਆਦਾ ਖ਼ਰਚਾ ਹੋਣ ਨਾਲ ਬੈਂਕ ਖਾਤੇ ਵਿੱਚ ਕੋਈ ਡਾਲਰ ਨਾਂ ਰਿਹਾ ਤੇ ਉਸ ਨੇ ਕੋਈ ਖ਼ਰੀਦਾਰੀ ਕਰਨੀ ਸੀ। ਉਸ ਦਿਨ ਉਹ ਚੁੱਪ ਬੈਠਾ ਰਿਹਾ ਤੇ ਸੋਚਦਾ ਰਿਹਾ ਕਿ ਜਦ ਘਰੇ ਸੀ ਤਾਂ ਕੋਈ ਚਿੰਤਾ ਨਹੀਂ ਸੀ ਜਦ ਦਿਲ ਕਰਦਾ ਸੀ ਤਾਂ ਬਾਪੂ ਕੋਲੋਂ ਮੰਗ ਲੈਂਦਾ ਸੀ। ਕਈ ਵਾਰ ਜਦ ਪੈਸੇ ਨਾਂ ਮਿਲਣੇ ਤਾਂ ਗੁੱਸਾ ਹੋ...

ਕੇ ਪੈਸੇ ਲੈ ਲੈਂਦਾ ਸੀ। ਸੋਚਦਾ-ਸੋਚਦਾ ਆਪਣੇ ਆਪ ਨੂੰ ਬਾਪੂ ਵਾਲੀ ਜਗ੍ਹਾ ਤੇ ਰੱਖ ਕੇ ਸੋਚਣ ਲੱਗਾ ਕਿ ਉਹ ਇਕੱਲਾ ਸਾਰੇ ਪਰਿਵਾਰ ਲਈ ਕਮਾਉਂਦਾ ਸੀ ਤਾਂ ਵੀ ਮੇਰੀ ਹਰ ਰੀਝ ਪੂਰੀ ਕਰਦਾ ਸੀ। ਪਰ ਉਸ ਦੀ ਕਮਾਈ ਨਾਲ ਇਕੱਲੇ ਦਾ ਗੁਜ਼ਾਰਾ ਮੁਸ਼ਕਲ ਹੋਇਆ ਪਿਆ। ਉਸ ਦਿਨ ਅਹਿਸਾਸ ਹੋਇਆ ਕਿ ਕਮਾਈ ਕਿੰਨੀ ਮੁਸ਼ਕਲ ਨਾਲ ਹੁੰਦੀ ਆ। ਉਸ ਸ਼ਾਮ ਆਪਣੇ ਬਾਪੂ ਨੂੰ ਫ਼ੋਨ ਲਾ ਕੇ ਕਹਿੰਦਾ ਕਿ ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲਏ ਮੈਂ ਆਪਣੇ ਡਾਲਰਾਂ ਨਾਲ ਤਾਂ ਮਸਾਂ ਗੁਜ਼ਾਰਾ ਹੁੰਦਾ ਆ। ਸੋ ਦੋਸਤੋ ਆਪਣੇ ਮਾਂ ਬਾਪ ਨੂੰ ਤੰਗ ਨਾਂ ਕਰਿਆ ਕਰੋ ਉਹ ਦਿਨ ਰਾਤ ਮਿਹਨਤ ਕਰਕੇ ਤੁਹਾਡੀਆਂ ਬੇਲੋੜੀਆਂ ਮੰਗਾ ਪੂਰੀਆਂ ਕਰਦੇ ਆ। ਇੰਨ੍ਹਾਂ ਦੀ ਇੱਜਤ ਕਰਿਆ ਕਰੋ ਕਿਉਂਕਿ ਬਾਪੂ ਤਾਂ ਸਿਰ ਦੇ ਤਾਜ ਹੁੰਦੇ ਨੇ ਤੇ ਮਾਂਵਾਂ ਠੰਡੀਆਂ ਛਾਵਾਂ ਹੁੰਦੀਆਂ।

ਪਲਵਿੰਦਰ ਸਿੰਘ ਕਲਸੀ

...
...



Related Posts

Leave a Reply

Your email address will not be published. Required fields are marked *

One Comment on “ਅਕਲ ਧੱਕੇ ਖਾ ਕੇ ਆਉਂਦੀ ਆ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)