More Punjabi Kahaniya  Posts
ਰੱਖੜੀ ਦੀ ਖੁਸ਼ੀ (ਭਾਗ ਦੂਜਾ)


ਰੱਖੜੀ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਹੀ ਜਸਵੀਰ ਨੇ ਕੰਮ ਵਾਲੀ ਤੋਂ ਸਾਰੇ ਘਰ ਦੀ ਸਾਫ ਸਫਾਈ ਕਰਵਾਈ ਅਤੇ ਆਪਣੀ ਭੈਣ ਗੁਰਮੀਤ ਦੇ ਪਸੰਦ ਦੀਆਂ ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਘਰ ਲੈ ਆਇਆ। ਉਸ ਦੇ ਮਾਤਾ-ਪਿਤਾ ਹੈਰਾਨ ਸਨ ਕਿ ਇਹ ਸਭ ਕਿਸ ਵਾਸਤੇ ਕਰ ਰਿਹਾ ਹੈ। ਉਹਨਾਂ ਨੇ ਪੁੱਛਿਆ ਵੀ ਪਰ ਜਸਵੀਰ ਨੇ ਕਿਹਾ ਕਿ ਰੱਖੜੀ ਵਾਲੇ ਦਿਨ ਹੀ ਦੱਸਾਂਗਾ।
ਰੱਖੜੀ ਵਾਲੇ ਦਿਨ ਜਸਵੀਰ ਟਾਈਮ ਨਾਲ ਹੀ ਤਿਆਰ ਹੋ ਕੇ ਬੈਠ ਗਿਆ ਉਸ ਦੀ ਮਾਂ ਚਾਹ ਲੈ ਕੇ ਆਈ ਪਰ ਉਸ ਨੇ ਕਿਹਾ ਕਿ ਠਹਿਰ ਕੇ ਪੀਵਾਂਗੇ।ਇੰਨੇ ਨੂੰ ਡੋਰ ਬੈਲ ਵੱਜੀ ਤਾਂ ਜਸਵੀਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ। ਅੱਗੇ ਰਣਜੀਤ ਅਤੇ ਉਸ ਦੇ ਮਾਤਾ-ਪਿਤਾ ਖੜ੍ਹੇ ਸਨ। ਜਸਵੀਰ ਨੇ ਰਣਜੀਤ ਦੇ ਮਾਤਾ-ਪਿਤਾ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਅੰਦਰ ਲਿਆ ਕੇ ਆਪਣੇ ਮਾਤਾ-ਪਿਤਾ ਨਾਲ ਮਿਲਾਇਆ।
ਜਸਵੀਰ ਦੇ ਮਾਤਾ-ਪਿਤਾ ਵੀ ਰਣਜੀਤ ਨੂੰ ਵੇਖ ਹੈਰਾਨੀ ਵਿੱਚ ਸਨ ਕਿ ਇਹ ਗੁਰਮੀਤ ਦੀ ਸ਼ਕਲ ਨਾਲ ਰਲਦੀ ਮਿਲਦੀ ਕੁੜੀ ਕੌਣ ਹੈ। ਫਿਰ ਰਣਜੀਤ ਨੇ ਆਪਣੇ ਨਾਲ ਲਿਆਂਦੀ ਰੱਖੜੀ ਆਪਣੇ ਧਰਮ ਭਰਾ ਦੇ ਗੁੱਟ ਤੇ ਬੰਨ੍ਹੀ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ। ਜਸਵੀਰ ਬਹੁਤ ਖੁਸ਼ ਲੱਗ ਰਿਹਾ ਸੀ ਉਸ ਨੂੰ ਇਸ ਤਰ੍ਹਾਂ...

ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਉਸ ਦੀ ਭੈਣ ਗੁਰਮੀਤ ਵਾਪਸ ਆ ਗਈ ਹੋਵੇ। ਅਚਾਨਕ ਜਸਵੀਰ ਦੀ ਮਾਂ ਨੇ ਆਪਣੀ ਧੀ ਗੁਰਮੀਤ ਦੀ ਫੋਟੋ ਤੇ ਪਾਇਆ ਫੁੱਲਾਂ ਦਾ ਹਾਰ ਉਤਰ ਕੇ ਇਕ ਪਾਸੇ ਰਖਦਿਆਂ ਕਿਹਾ ਕਿ ਇਸ ਹਾਰ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ ਮੇਰੀ ਧੀ ਗੁਰਮੀਤ ਜਿਊਂਦੀ ਹੈ ਅਤੇ ਨਾਲ ਹੀ ਰਣਜੀਤ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ।
ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਸਾਰੇ ਚਾਹ ਨਾਸ਼ਤਾ ਕਰ ਰਹੇ ਸਨ ਅਤੇ ਨਾਲ ਹੀ ਨਿਕੀਆ – ਨਿਕੀਆ ਗੱਲਾਂ ਵੀ ਕਰ ਰਹੇ ਸਨ। ਰਣਜੀਤ ਅਤੇ ਉਸ ਦੇ ਮਾਤਾ-ਪਿਤਾ ਦੀ ਵਾਪਸੀ ਤੇ ਜਸਵੀਰ ਨੇ ਰਣਜੀਤ ਵਾਸਤੇ ਲਿਆਂਦੇ ਕਈ ਤੋਹਫ਼ੇ ਉਸ ਨੂੰ ਦਿੱਤੇ ਅਤੇ ਜਸਵੀਰ ਦੀ ਮਾਂ ਨੇ ਵੀ ਰਣਜੀਤ ਨੂੰ ਸੂਟ ਅਤੇ ਹੋਰ ਕਈ ਤੋਹਫ਼ੇ ਦੇ ਕੇ ਧੀਆਂ ਵਾਂਗ ਪਿਆਰ ਕਰਦਿਆਂ ਵਿਦਾ ਕੀਤਾ।
ਹੁਣ ਸਭ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਡਲਕ ਰਹੇ ਸਨ।
ਡਾ: ਮਲਕੀਅਤ ਸਿੰਘ ਆਯੁਰਵੈਦਿਕ
ਕਲਗੀਧਰ ਕਲੀਨਿਕ ਮੱਖੂ
ਮੋਬਾਈਲ 9417446385

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)