ਗਰੀਬੂ ਤੇ ਨਸੀਬੂ ਦੋਵੇਂ ਸਕੇ ਭਰਾ ਸੀ। ਇੱਕੋ ਵੇਹੜੇ ਦੇ ਵਿੱਚ ਜੰਮੇ ਪਲੇ। ਚੁੱਲੇ ਅੱਗੇ ਬੈਠ ਬੇਬੇ ਦੇ ਹੱਥ ਦੀਆਂ ਪੱਕੀਆਂ ਇੱਕੋ ਥਾਲੀ ਦੇ ਵਿੱਚ ਰੋਟੀਆਂ ਖਾਂਦੇ। ਇੱਕਠੇ ਖੇਡਣਾ। ਸੌਣਾ ਬਹਿਣਾ।ਦੋਵਾਂ ਭਰਾ ਸਮਝੋ ਇੱਕ ਜਿੰਦ ਇੱਕ ਜਾਨ ਸੀ। ਹੌਲੀ ਹੌਲੀ ਵੱਡੇ ਹੋਣ ਲੱਗੇ। ਜਿੰਦਗੀ ਦਾ ਗੱਡਾ ਅੱਗੇ ਤੁਰਨ ਲੱਗਿਆ ।
ਹੌਲੀ-ਹੌਲੀ ਜਿੰਦਗੀ ਬਦਲਣ ਜਿਹੀ ਲੱਗ ਗਈ। ਜਿੰਮੇਵਾਰੀਆਂ ਨੇ ਦੋਵਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਹਰ ਵੇਲੇ ਹੱਥਾਂ ਚ ਖੇਡਣ ਲਈ ਜੋ ਖਿਡੌਣੇ ਰਹਿੰਦੇ ਸੀ ਉਹ ਹੱਥਾਂ ਵਿਚੋਂ ਛੁੱਟ ਗਏ। ਜਿੰਦਗੀ ਆਪਣੀ ਰਫਤਾਰ ਨਾਲ ਲੰਘ ਰਹੀ ਸੀ। ਪਰਿਵਾਰਕ ਜਿੰਮੇਵਾਰੀਆਂ ਵਿੱਚ ਗਰੀਬੂ ਤੇ ਨਸੀਬੂ ਉਲਝ ਚੁੱਕੇ ਸੀ। ਦੋਵੇਂ ਆਪੋ ਆਪਣੇ ਪਰਿਵਾਰਾਂ ਲਈ ਕੁਝ ਨਾ ਕੁੱਝ ਕਰਨਾ ਚਾਹੁੰਦੇ ਸੀ। ਨਸੀਊ ਤੇ ਗਰੀਬੂ ਹੁਣ ਅਲੱਗ ਅਲੱਗ ਹੋ ਚੁੱਕੇ ਸਨ। ਹੌਲੀ ਹੌਲੀ ਪੈਂਦਿਆਂ ਪੈਂਦਿਆਂ ਐਨੀਆਂ ਦੂਰੀਆਂ ਪੈ ਚੁੱਕੀਆਂ ਸਨ ਕੇ ਹੁਣ ਚਾਹੁੰਦੇ ਹੋਏ...
ਵੀ ਇੱਕਠੇ ਨਹੀਂ ਸਨ ਹੋ ਸਕਦੇ।
ਦੋਸਤੋ ਇਸ ਪੋਸਟ ਵਿੱਚ ਫੋਟੋ ਬਾਖੂਬੀ ਬਿਆਨ ਕਰਦੀ ਹੈ ਕੇ ਜਦੋਂ ਇੱਕ ਰਾਹ ਵਿੱਚੋਂ ਦੋ ਰਾਹ ਅਲੱਗ ਅਲੱਗ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਦੁਬਾਰਾ ਮਿਲਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਦੂਰੀ ਵਧਦੀ ਵਧਦੀ ਵਧ ਜਾਂਦੀ ਹੈ। ਇਹ ਰਾਹ ਇੱਕ ਘਰ ਹੈ ਤੇ ਜਦੋਂ ਇਸ ਵਿੱਚੋਂ ਦੋ ਬਣਦੇ ਨੇ ਤਾਂ ਹੌਲੀ-ਹੌਲੀ ਦੂਰੀਆਂ ਪੈਣੀਆਂ ਸੰਭਵ ਨੇ। ਆਉ ਕੋਸ਼ਿਸ਼ ਕਰੀਏ ਕੇ ਆਪਣੇ ਘਰ ਨੂੰ ਵੱਧ ਤੋਂ ਵੱਧ ਲੰਮਾ ਸਮਾਂ ਇੱਕ ਹੋ ਕੇ ਅੱਗੇ ਤੋਰੀਏ। ਇਹ ਧਰਤੀ ਤੇ ਇੱਥੇ ਸਭ ਪ੍ਰੋਹਣੇ ਨੇ। ਚਾਰ ਦਿਨਾਂ ਦਾ ਮੇਲਾ ਇਸ ਨੂੰ ਹੱਸ ਖੇਡ ਕੇ ਬਿਤਾ ਲਈ ਏ।
ਕੁਲਵਿੰਦਰ ਸੰਧੂ