ਮਾਂ ਦੀ ਨਸੀਹਤ…
“ਘਰ ਰਹਿ ਕੇ ਮੈਂ ਬੋਰ ਹੋ ਗਈ ਹਾਂ…. ਚੱਲੋ ਪੰਜ- ਚਾਰ ਦਿਨਾਂ ਲਈ ਕਿਤੇ ਘੁੰਮਣ ਚੱਲਦੇ ਹਾਂ!”
“ਹਾਲੇ! ਤਿੰਨ ਮਹੀਨੇ ਪਹਿਲਾਂ ਤਾਂ ਹਨੀਮੂਨ ਲਈ ਜਾ ਕੇ ਆਏ ਹਾਂ, ਐਨੇ ਨੋਟ ਨਹੀਂ ਹਨ ਤੇਰੇ ਘਰਵਾਲੇ ਕੋਲ…ਘੁੰਮਣ-ਫਿਰਨ ਲਈ! ”
“ਫੇਰ! ਨਾਂ ਵਿਆਹ ਕੇ ਲਿਆਉਂਦੇ… ਮੈਂ ਨਹੀਂ ਰਹਿ ਸਕਦੀ ਇੱਦਾਂ!”
“ਨਹੀਂ ਰਹਿ ਸਕਦੀ ਤਾਂ ਇੱਕਲੀ ਚੱਲੀ ਜਾ ਜਿੱਥੇ ਜਾਣਾ ਏ, ਮੈਂ ਕਿਤੇ ਨਹੀਂ ਲਿਜਾ ਸਕਦਾ” ਮੈਂ ਆਫਿਸ ਜਾ ਰਿਹਾ।
“ਹੈਲੋ, ਮੰਮੀ! ਏਹ ਬਹੁਤ ਬੁਰੇ ਹਨ, ਮੇਰਾ ਜਮਾਂ ਖਿਆਲ ਨਹੀਂ ਰੱਖ ਦੇ…ਮੈਂ ਵਾਪਿਸ ਤੁਹਾਡੇ ਕੋਲ ਰਹੀ ਹਾਂ, ਮੈਂ ਨਹੀਂ ਏਥੇ ਰਹਿਣਾ” ।
“ਧੀਏ! ਸਿਆਣੀ ਬਣ….ਮੁੰਡੇ ਨੇ ਗਲਤ ਕੀ ਕਿਹਾ ਹੈ…ਠੀਕ ਤਾਂ ਕਹਿੰਦਾ ਏ! ਨਾਲੇ ਏਦਾਂ ਘਰ ਨਹੀਂ ਵੱਸਦੇ, ਓਸ ਘਰ ਨੂੰ ਹੁਣ ਆਪਣਾ...
ਘਰ ਸਮਝ ਤੇ ਸਬਰ ਨਾਲ ਰਹਿਣਾ ਸਿਖ” ਮਾਂ ਨੇ ਫੋਨ ਕੱਟ ਦਿੱਤਾ।
“ਤੁਹਾਡੇ ਪਸੰਦ ਦੀ ਸਬਜੀ ਬਣਾਈ ਏ ਮੈਂ, ਮੂੰਹ ਹੱਥ ਧੋ ਕੇ ਜਲਦੀ ਆ ਜਾਓ” ਸ਼ਾਮ ਨੂੰ ਪਤੀ ਦੇ ਅੰਦਰ ਵੜਦੇ ਹੀ ਪਤਨੀ ਨੇ ਮੁਸਕਾਉਂਦੇ ਹੋਏ ਕਿਹਾ।
“ਜੀ ਜਨਾਬ! ਹੁਣੇ ਆਇਆ… ਨਾਲੇ ਸਵੇਰੇ ਜੋ ਬੋਲਿਆ, ਓਸਦੇ ਲਈ ਸੌਰੀ….ਤੇਰੇ ਬਿਨਾਂ ਹੁਣ ਰਹਿ ਨਹੀਂ ਹੋਣਾ” ਆਖ, ਹੱਸਦਾ ਹੋਇਆ ਪਤੀ ਬਾਥਰੂਮ ‘ਚ ਵੜ ਗਿਆ।
…..ਮਾਂ ਦੀ ਨਸੀਹਤ ਨੇ ਧੀ ਦੇ ਪਰਿਵਾਰ ਤੇ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਲਿਆ!
ਵਰਿੰਦਰ ਬਜਾਜ ਮਲੋਟ….✍️